ਖਰੜ : ਵਿਧਾਨ ਸਭਾ ਹਲਕਾ ਖਰੜ-52 ਦੇ ਚੋਣਕਾਰ ਰਜਿਸਟੇ੍ਰਸ਼ਨ ਅਫਸਰ-ਕਮ-ਉਪ ਮੰਡਲ ਮੈਜਿਸਟ੍ਰੇਟ ਖਰੜ ਗੁਰਮੀਤ ਸਿੰਘ ਨੇ ਜਾਣਕਾਰੀ ਦਿੰਦਿਆ ਦਸਿਆ ਕਿ ਭਾਰਤ ਦੇ ਚੋਣ ਕਮਿਸ਼ਨ ਵਲੋਂ ਜਾਰੀ ਹਦਾਇਤਾਂ ਅਨੁਸਾਰ ਵਿਧਾਨ ਸਭਾ ਹਲਕਾ ਖਰੜ-52 ਵਿਚ ਵੋਟਰ ਸੂਚੀ ਦੀ ਵਿਸ਼ੇਸ਼ ਗਹਿਰੀ ਸੁਧਾਈ ਦਾ ਕੰਮ ਚੱਲ ਰਿਹਾ ਹੈ ਅਤੇ ਹਲਕੇ ਵਿਚ ਤਾਇਨਾਤ ਬੂਥ ਲੈਵਲ ਅਫਸਰ ਮਿਤੀ 11 ਅਤੇ 12 ਜੁਲਾਈ ਨੂੰ ਆਪਣੇ ਆਪਣੇ ਪੋÇਲੰਗ ਬੂਥਾਂ ਤੇ ਬੈ ਕੇ ਭਰੇ ਹੋਏ ਗਣਨਾ ਫਾਰਮ ਪ੍ਰਾਪਤ ਕੀਤੇ ਜਾਣਗੇ। ਉਨ੍ਹਾਂ ਅੱਗੇ ਦਸਿਆ ਕਿ ਪੰਜਾਬ ਦੇ ਮੁੱਖ ਚੋਣ ਅਫਸਰ ਦੇ ਆਦੇਸ਼ਾਂ ਤੇ ਦੋ ਦਿਨ ਇਹ ਸਪੈਸ਼ਲ ਕੈਪ ਲੱਗਣਗੇ ਅਤੇ ਸਾਰੇ ਬੀ.ਐਲ.ਓ ਸਵੇਰੇ 9 ਤੋਂ ਸ਼ਾਮੀ 4 ਵਜੇ ਤੱਕ ਪੋÇਲੰਗ ਬੂਥਾਂ ਤੇ ਬੈਠਣਗੇ। ਹਲਕੇ ਦੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਬੂਥ ਲੈਵਲ ਅਫਸਰਾਂ ਨੂੰ ਸਹਿਯੋਗ ਦੇਣ। ਉਨ੍ਹਾਂ ਦਸਿਆ ਕਿ ਗਣਨਾ ਫਾਰਮ ਹਰੇਕ ਵੋਟਰ ਵਲੋਂ ਭਰਿਆ ਜਾਣਾ ਜ਼ਰੂਰੀ ਹੈ ਇਸ ਗਣਨਾ ਫਾਰਮ ਦੇ ਵੋਟਰ ਦੀ ਮੌਜ਼ੂਦਾ ਪਾਸਪੋਰਟ ਸਾਇਜ਼ ਦੀ ਫੋਟੋ ਵੀ ਚਸਪਾ ਜਾਵੇ। ਉਨ੍ਹਾਂ ਹਲਕੇ ਦੇ ਵੋਟਰਾਂ ਨੂੰ ਅਪੀਲ ਕਰਦਿਆ ਕਿਹਾ ਕਿ ਉਹ ਉਨ੍ਹਾਂ ਦੇ ਖੇਤਰ ਵਿਚ ਤਾਇਨਾਤ ਬੂਥ ਲੈਵਲ ਅਫਸਰ ਦੇ ਨਾਲ ਉਕਤ ਮਿਤੀਆਂ ਨੂੰ ਤਾਲਮੇਲ ਕਰਕੇ ਆਪਣੇ ਆਪਣੇ ਗਣਨ ਫਾਰਮ ਪੋÇਲੰਗ ਬੂਥਾਂ ਤੇ ਜਾ ਕੇ ਬੀ.ਐਲ.ਓ.ਪਾਸ ਜਮ੍ਹਾਂ ਕਰਵਾਏ ਜਾਣ ਤਾਂ ਜੋ ਨਵੀ ਛਪਣ ਵਾਲੀ ਵੋਟਰ ਸੂਚੀ ਵਿਚ ਵੋਟ ਸੁਰੱਖਿਅਤ ਰਹਿ ਸਕੇ। ਜੇਕਰ ਵੋਟਰ ਵਲੋਂ ਇਹ ਫਾਰਮ ਜਮ੍ਹਾਂ ਨਹੀ ਕਰਵਾਏ ਜਾਂਦੇ ਤਾਂ ਆਪ ਦੀ ਵੋਟ ਕੱਟੀ ਜਾ ਸਕਦੀ ਹੈ।