ਸਮਾਣਾ : ਬਾਰ ਐਸੋਸੀਏਸ਼ਨ ਸਮਾਣਾ ਦੀ ਕਾਰਜਕਾਰੀ ਕਮੇਟੀ ਦੀ ਇੱਕ ਅਹਿਮ ਮੀਟਿੰਗ ਪ੍ਰਧਾਨ ਨਵਦੀਪ ਸਿੰਘ ਢਿੱਲੋਂ (ਐਡਵੋਕੇਟ) ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿੱਚ ‘ਪੰਜਾਬ ਬਾਰ ਐਸੋਸੀਏਸ਼ਨਜ਼ (ਜੁਆਇੰਟ ਐਕਸ਼ਨ ਕਮੇਟੀ)’ ਵੱਲੋਂ ਬੀਤੀ 3 ਜੁਲਾਈ ਨੂੰ ਲਏ ਗਏ ਫੈਸਲਿਆਂ ਦਾ ਸਰਬਸੰਮਤੀ ਨਾਲ ਪੂਰਨ ਸਮਰਥਨ ਕਰਦਿਆਂ ਇੱਕ ਵਿਸ਼ੇਸ਼ ਮਤਾ ਪਾਸ ਕੀਤਾ ਗਿਆ।
ਮੀਟਿੰਗ ਦੌਰਾਨ ਬਾਰ ਐਸੋਸੀਏਸ਼ਨ ਦੇ ਮੈਂਬਰਾਂ ਨੇ ‘ਲੀਗਲ ਐਡ ਡਿਫੈਂਸ ਕੌਂਸਲ’ ਸਕੀਮ ਦੇ ਮੌਜੂਦਾ ਸਰੂਪ ’ਤੇ ਗੰਭੀਰ ਚਿੰਤਾ ਪ੍ਰਗਟ ਕੀਤੀ। ਐਸੋਸੀਏਸ਼ਨ ਵੱਲੋਂ ਸਰਬਸੰਮਤੀ ਨਾਲ ਫੈਸਲਾ ਲਿਆ ਗਿਆ ਹੈ ਕਿ ਸੂਬਾ ਪੱਧਰੀ ਸੱਦੇ ਤਹਿਤ 7 ਜੁਲਾਈ 2026 ਤੋਂ ਲਗਾਤਾਰ ਅਣਮਿਥੇ ਸਮੇਂ ਲਈ ਅਦਾਲਤੀ ਕੰਮਕਾਜ ਬੰਦ ਰੱਖਿਆ ਜਾਵੇਗਾ। ਵਕੀਲਾਂ ਦਾ ਕਹਿਣਾ ਹੈ ਕਿ ਇਹ ਸੰਘਰਸ਼ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਮਾਨਯੋਗ ਚੀਫ਼ ਜਸਟਿਸ ਆਫ਼ ਇੰਡੀਆ ਜਾਂ ਨੈਸ਼ਨਲ ਲੀਗਲ ਸਰਵਿਸ ਅਥਾਰਟੀ ਵੱਲੋਂ ਮੌਜੂਦਾ ਕੰਟਰੈਕਟ ਆਧਾਰਿਤ ਲੀਗਲ ਏਡ ਡਿਫੈਂਸ ਕੌਂਸਲ ਪਾਲਿਸੀ ਨੂੰ ਖ਼ਤਮ ਕਰਨ ਦੇ ਢੁਕਵੇਂ ਆਦੇਸ਼ ਜਾਰੀ ਨਹੀਂ ਕੀਤੇ ਜਾਂਦੇ। ਇਸ ਮੌਕੇ ਬਾਹਰ ਐਸੋਸੀਏਸ਼ਨ ਸਮਾਣਾ ਦੇ ਪ੍ਰਧਾਨ ਨਵਦੀਪ ਸਿੰਘ ਢਿੱਲੋਂ, ਮੀਤ ਪ੍ਰਧਾਨ ਸੰਦੀਪ ਜਿੰਦਲ, ਸੈਕਟਰੀ ਕਸ਼ਮੀਰ ਸਿੰਘ ਚੂੰਬਰ, ਜੁਆਇਟ ਸੈਕਟਰੀ ਕੁਲਜੀਤ ਸਿੰਘ ਵਿਰਕ, ਕੈਸ਼ੀਅਰ ਬਘੇਲ ਸਿੰਘ ਸੰਧੂ, ਲਾਈਬ੍ਰੇਰੀਅਨ ਖਵਾਬ ਸੋਨੀ, ਐਗਜੈਕਟਿਵ ਮੈਂਬਰ ਔਰ ਅਰੁਣਦੀਪ ਸਿੰਘ ਸੰਧੂ, ਨਿਰਲੇਪ ਕੌਰ, ਨੇਹਾ ਭੱਲਾ, ਰਜਨੀ ਬਾਲਾ, ਜਸਵਿੰਦਰ ਸਿੰਘ ਗੋਲਣ, ਰੋਮੀ ਵਡੇਰਾ, ਜਸਬੀਰ ਸਿੰਘ, ਅਨਮੋਲ ਘਈ,ਬਾਲ ਕਿਸ਼ਨ ਸ਼ਰਮਾ, ਕ੍ਰਿਸ਼ਨ ਮੁਰਾਰੀ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਵਕੀਲ ਸਾਹਿਬਾਨ ਹਾਜ਼ਰ ਸਨ।