ਅੰਮ੍ਰਿਤਸਰ : ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਦੇ ਜਿਲ੍ਹਾ ਪ੍ਰਧਾਨਾਂ ਅਤੇ ਵਰਕਿੰਗ ਕਮੇਟੀ ਮੈਂਬਰਾਂ ਦੀ ਇਕ ਮੀਟਿੰਗ ਜਥੇਬੰਦੀ ਦੇ ਮੁੱਖ ਦਫਤਰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੋਈ ਜਿਸਨੂੰ ਸੰਬੋਧਨ ਕਰਦਿਆਂ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਜਿਸ ਤਰਾਂ 15 ਜੂਨ ਦੇ ਹੁਕਮਨਾਮੇ ਨੂੰ ਲਾਗੂ ਕਰਵਾਉਣ ਲਈ ਐਸ.ਜੀ.ਪੀ.ਸੀ ਸਰਗਰਮੀਆਂ ਕਰ ਰਹੀ ਹੈ, ਉਸ ਤਰਾਂ ਦੀਆਂ ਸਰਗਰਮੀਆਂ 2 ਦਸੰਬਰ ਦੇ ਹੁਕਮਨਾਮਿਆ ਤੋਂ ਮੁਕਰਨ ਵਾਲਿਆਂ ਦੇ ਖਿਲਾਫ ਕਿਉਂ ਨਹੀਂ ਕੀਤੀਆਂ ਗਈਆਂ? ਉਹ ਹੁਕਮਨਾਮੇ ਵੀ ਤਾਂ ਪੰਜ ਸਿੰਘ ਸਾਹਿਬਾਨ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਜਾਰੀ ਕੀਤੇ ਸਨ। ਜੋ ਪੂਰੀ ਕੌਮ ਦੀਆਂ ਭਾਵਨਾਵਾਂ ਦੀ ਪੂਰੀ ਤਰਜਮਾਨੀ ਕਰਦੇ ਸਨ। ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿੱਚ ਹੋਏ ਇਕੱਠ ਦੌਰਾਨ ਉਹਨਾਂ ਹੁਕਮਨਾਮਿਆ ਦੇ ਭਗੌੜਿਆਂ ਦਾ ਜਿਕਰ ਤੱਕ ਨਾ ਕਰਨਾ ਸਾਬਤ ਕਰਦਾ ਹੈ ਕਿ ਇਹ ਚੁਪ ਕਿਸੇ ਸਾਜਿਸ਼ ਅਧੀਨ ਹੀ ਧਾਰੀ ਹੋਈ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਅੱਗੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਹੁਰਾਂ ਵੱਲੋਂ ਏ ਆਈ ਵੀਡੀਓਜ ਰਾਹੀਂ ਟ੍ਰੋਲ ਕਰ ਰਹੀ ਆਮ ਆਦਮੀ ਪਾਰਟੀ ਦੀ ਚੰਡੀਗੜ੍ਹ ਬੈਠੀ ਆਈ ਟੀ ਟੀਮ ਦਾ ਜੋ ਜਿਕਰ ਕੀਤਾ ਹੈ, ਅਸੀਂ ਉਹਨਾਂ ਦਾ ਇਹ ਦਰਦ ਚੰਗੀ ਤਰਾਂ ਸਮਝ ਸਕਦੇ ਹਾਂ। ਕਿਉਂਕਿ 2 ਦਸੰਬਰ ਦੇ ਹੁਕਮਨਾਮਿਆ ਤੋਂ ਪਹਿਲਾਂ ਹੀ ਅਕਾਲੀ ਦਲ ਬਾਦਲ ਦੀ ਆਈ ਟੀ ਟੀਮ ਨੇ ਇਸ ਤੋਂ ਵੀ ਭੈੜੇ ਤਰੀਕੇ ਨਾਲ ਸਾਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ ਸੀ। ਅੱਜ ਦੀ ਇਸ ਮੀਟਿੰਗ ਵਿੱਚ ਗਿਆਨੀ ਹਰਪ੍ਰੀਤ ਸਿੰਘ ਹੁਰਾਂ ਤੋਂ ਇਲਾਵਾ ਸ ਗੁਰਪ੍ਰਤਾਪ ਸਿੰਘ ਵਡਾਲਾ, ਸ ਸੁੱਚਾ ਸਿੰਘ ਛੋਟੇਪੁਰ, ਸ ਅਜੈਪਾਲ ਸਿੰਘ ਮੀਰਾਂਕੋਟ, ਸ ਜਸਵੰਤ ਸਿੰਘ ਪੁੜੈਣ, ਸ ਭੁਪਿੰਦਰ ਸਿੰਘ ਸ਼ੇਖੂਪੁਰ, ਬੀਬੀ ਹਰਜੀਤ ਕੌਰ ਤਲਵੰਡੀ, ਬੀਬੀ ਸਿਮਰਜੀਤ ਕੌਰ ਸਿੱਧੂ, ਸ ਮਲਕੀਤ ਸਿੰਘ ਚੰਗਾਲ ਮੈਂਬਰ ਐੱਸ.ਜੀ.ਪੀ.ਸੀ, ਸ ਰਾਮਪਾਲ ਸਿੰਘ ਬਹਿਣੀਵਾਲ, ਸ ਮਨਜੀਤ ਸਿੰਘ ਬੱਪੀਆਣਾ, ਸ ਮਲਕੀਤ ਸਿੰਘ ਸਮਾਉ, ਬਾਬਾ ਹਰਦੀਪ ਸਿੰਘ, ਸ ਪਰਮਪਾਲ ਸਿੰਘ ਸਭਰਾਅ, ਸ ਬੇਅੰਤ ਸਿੰਘ (ਭਰਾਤਾ ਜਨਰਲ ਸ਼ੁਬੇਗ ਸਿੰਘ), ਸ ਜਰਨੈਲ ਸਿੰਘ ਗੜਦੀਵਾਲ, ਸ ਹਰਬੰਸ ਸਿੰਘ ਕੰਧੋਲਾ, ਸ ਹਰਜਿੰਦਰ ਸਿੰਘ ਜਿੰਦੀ, ਸ ਚਰਨਜੀਤ ਸਿੰਘ ਬਠਿੰਡਾ, ਸ ਪਰਮਿੰਦਰ ਸਿੰਘ ਪ੍ਰਧਾਨ ਲੁਧਿਆਣਾ, ਪ੍ਰਿੰਸੀਪਲ ਮੋਹਨ ਸਿੰਘ, ਸ ਮਨਿੰਦਰ ਸਿੰਘ ਧੁੰਨਾ (ਪ੍ਰਧਾਨ ਅੰਮ੍ਰਿਤਸਰ ਸ਼ਹਿਰੀ), ਸ ਦਲਜਿੰਦਰਬੀਰ ਸਿੰਘ ਵਿਰਕ (ਪ੍ਰਧਾਨ ਅੰਮ੍ਰਿਤਸਰ ਦੇਹਾਤੀ), ਸ ਹਰਜਿੰਦਰ ਸਿੰਘ ਰੰਧਾਵਾ (ਪ੍ਰਧਾਨ ਤਰਨਤਾਰਨ), ਸ ਰਣਧੀਰ ਸਿੰਘ ਰੱਖੜਾ (ਪ੍ਰਧਾਨ ਪਟਿਆਲਾ ਦੇਹਾਤੀ), ਸ ਰਿਪੂਦਮਨ ਸਿੰਘ ਢਿੱਲੋਂ (ਪ੍ਰਧਾਨ ਸੰਗਰੂਰ ਸ਼ਹਿਰੀ), ਸ ਰਵਿੰਦਰ ਸਿੰਘ (ਪ੍ਰਧਾਨ ਪਟਿਆਲਾ ਸ਼ਹਿਰੀ), ਸ ਹਰੀ ਸਿੰਘ ਪੁਰੇਵਾਲ (ਪ੍ਰਧਾਨ ਪਠਾਨਕੋਟ), ਮਨਜੀਤ ਸਿੰਘ ਰਾਣੀਪੁਰ ਸ ਸੁਖਵੰਤ ਸਿੰਘ ਰੌਲੀ (ਪ੍ਰਧਾਨ ਜਲੰਧਰ ਦਿਹਾਤੀ), ਸ ਅਮਰਜੀਤ ਸਿੰਘ ਕਿਸ਼ਨਪੁਰਾ (ਪ੍ਰਧਾਨ ਜਲੰਧਰ ਸ਼ਹਿਰੀ), ਸ ਗੁਰਪ੍ਰਤਾਪ ਸਿੰਘ ਮੈਂਬਰ ਵਰਕਿੰਗ ਕਮੇਟੀ, ਸ ਸਤਨਾਮ ਸਿੰਘ ਮੈਂਬਰ ਵਰਕਿੰਗ ਕਮੇਟੀ, ਸ ਸੁਖਵਿੰਦਰ ਸਿੰਘ ਰਸੂਲਗੜ ਮੈਂਬਰ ਵਰਕਿੰਗ ਕਮੇਟੀ, ਸ ਹਰਿੰਦਰ ਸਿੰਘ ਸੰਗਰੂਰ ਮੈਂਬਰ ਵਰਕਿੰਗ ਕਮੇਟੀ, ਸ ਮਧੂਪਾਲ ਸਿੰਘ ਗੋਗਾ ਮੈਂਬਰ ਵਰਕਿੰਗ ਕਮੇਟੀ, ਸ ਗੁਰਵਿੰਦਰ ਸਿੰਘ ਝਬਾਲ ਮੈਂਬਰ ਵਰਕਿੰਗ ਕਮੇਟੀ, ਸ ਸੁਖਵਿੰਦਰ ਸਿੰਘ ਸਰਦੂਲਗੜ੍ਹ, ਸ ਸਤਨਾਮ ਸਿੰਘ ਭਲਾਈਕੇ, ਸ ਭੁਪਿੰਦਰ ਸਿੰਘ ਬਠਿੰਡਾ, ਸ ਅਬਰਿੰਦਰ ਸਿੰਘ ਚਾਹਲ ਬਠਿੰਡਾ, ਸ ਲਸ਼ਕਰ ਸਿੰਘ ਰਹੀਮਪੁਰ, ਸ ਤਜਿੰਦਰ ਸਿੰਘ ਪੰਨੂ ਮੀਡੀਆ ਇੰਚਾਰਜ ਅਤੇ ਜਗਜੀਤ ਸਿੰਘ ਕੋਹਲੀ ਦਫ਼ਤਰ ਸਕੱਤਰ ਆਦਿ ਆਗੂ ਹਾਜ਼ਰ ਸਨ। ਮੀਡੀਆ ਨੂੰ ਇਹ ਪ੍ਰੈਸ ਬਿਆਨ ਮੀਡੀਆ ਇੰਚਾਰਜ ਸ ਤੇਜਿੰਦਰ ਸਿੰਘ ਪੰਨੂੰ ਨੇ ਜਾਰੀ ਕੀਤਾ।