ਅਹਿਮਦਗੜ੍ਹ : ਮੁੰਡੇ ਅਹਿਮਦਗੜ੍ਹ ਦੇ ਵੈਲਫੇਅਰ ਕਲੱਬ ਵਲੋਂ ਨਗਰ ਕੌਂਸਲ ਅਹਿਮਦਗੜ੍ਹ ਦੇ ਨਵ-ਨਿਯੁਕਤ ਪ੍ਰਧਾਨ ਕਮਲਜੀਤ ਸਿੰਘ ਉੱਭੀ ਅਤੇ ਉਪ ਪ੍ਰਧਾਨ ਸ੍ਰੀਮਤੀ ਸਵੀਟੀ ਕਾਕੜੀਆ ਦੇ ਸਨਮਾਨ ਵਿੱਚ ਇੱਕ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਸਮੇਂ ਦੋਵਾਂ ਅਹੁਦੇਦਾਰਾਂ ਨੂੰ ਫੁੱਲਾਂ ਦੇ ਗੁਲਦਸਤੇ ਅਤੇ ਸਨਮਾਨ ਚਿੰਨ੍ਹ ਭੇਟ ਕਰਕੇ ਉਨ੍ਹਾਂ ਨੂੰ ਨਵੀਂ ਜਿੰਮੇਵਾਰੀ ਸੰਭਾਲਣ ’ਤੇ ਦਿਲੋਂ ਵਧਾਈ ਦਿੱਤੀ ਗਈ। ਕਲੱਬ ਦੇ ਪ੍ਰਧਾਨ ਰਾਕੇਸ਼ ਗਰਗ ਨੇ ਕਿਹਾ ਕਿ ਨਵੇਂ ਪ੍ਰਧਾਨ ਤੇ ਉਪ ਪ੍ਰਧਾਨ ਦੇ ਰੂਪ ਵਿੱਚ ਅਹਿਮਦਗੜ੍ਹ ਨੂੰ ਯੋਗ, ਦੂਰਅੰਦੇਸ਼ੀ ਅਤੇ ਲੋਕ-ਹਿਤੈਸ਼ੀ ਨੇਤਿ੍ਰਤਵ ਮਿਲਿਆ ਹੈ।
ਉਨ੍ਹਾਂ ਸਮੂਹ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਵੀ ਅਹਿਮਦਗੜ੍ਹ ਨੂੰ ਪੰਜਾਬ ਦੇ ਸਭ ਤੋਂ ਸਾਫ-ਸੁਥਰੇ, ਸੁੰਦਰ, ਸੁਰੱਖਿਅਤ ਅਤੇ ਮਿਸਾਲੀ ਸ਼ਹਿਰਾਂ ਵਿੱਚ ਸ਼ਾਮਲ ਕਰਨ ਲਈ ਆਪਣਾ ਬਣਦਾ ਯੋਗਦਾਨ ਪਾਉਣ । ਇਸ ਮੌਕੇ ਪ੍ਰਧਾਨ ਕਮਲਜੀਤ ਸਿੰਘ ਉੱਭੀ ਨੇ ਕਲੱਬ ਵਲੋਂ ਕੀਤੇ ਗਏ ਸਨਮਾਨ ਲਈ ਧੰਨਵਾਦ ਪ੍ਰਗਟ ਕਰਦਿਆਂ ਭਰੋਸਾ ਦਿੱਤਾ ਕਿ ਉਹ ਪੂਰੀ ਇਮਾਨਦਾਰੀ, ਪਾਰਦਰਸ਼ਤਾ ਅਤੇ ਸਮਰਪਣ ਨਾਲ ਸ਼ਹਿਰ ਦੇ ਵਿਕਾਸ ਲਈ ਕੰਮ ਕਰਨਗੇ ।