ਮੋਗਾ : ਸਥਾਨਕ ਵਾਲਮੀਕਿ ਮੰਦਰ ਕਲੋਨੀ ਵਿਖੇ ਵਾਲਮੀਕਿ ਸਭਾ ਮੋਗਾ (ਰਜਿ. ਨੰ. 69) ਦੀ ਇੱਕ ਅਹਿਮ ਮੀਟਿੰਗ ਸਭਾ ਦੇ ਚੇਅਰਮੈਨ ਸਿਕੰਦਰ ਡੁਲਗੱਚ, ਪ੍ਰਧਾਨ ਹੈਪੀ ਚੋਬੜ, ਜਨਰਲ ਸਕੱਤਰ ਰਿੰਕੂ ਡੁਲਗੱਚ, ਅਸ਼ੋਕ ਸਫਰੀ, ਨਰੇਸ਼ ਡੁਲਗੱਚ, ਸ਼ੰਮੀ ਬੋਹਤ, ਹਰਕਿਸ਼ਨ ਬੋਹਤ ਅਤੇ ਸਫਾਈ ਸੇਵਕ ਯੂਨੀਅਨ ਦੇ ਪ੍ਰਧਾਨ ਸੋਮਨਾਥ ਚੋਬੜ ਦੀ ਅਗਵਾਈ ਹੇਠ ਹੋਈ। ਇਸ ਮੀਟਿੰਗ ਦੌਰਾਨ ਸਮਾਜ ਨੂੰ ਨਸ਼ਾ-ਮੁਕਤ ਬਣਾਉਣ, ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਅਤੇ ਸਮਾਜ ਦੇ ਬੱਚਿਆਂ ਦੇ ਉੱਜਵਲ ਭਵਿੱਖ ਲਈ ਸਿੱਖਿਆ ਅਤੇ ਸਮਾਜਿਕ ਵਿਕਾਸ ਨਾਲ ਸਬੰਧਤ ਵਿਸ਼ਿਆਂ 'ਤੇ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ ਗਿਆ। ਬੁਲਾਰਿਆਂ ਨੇ ਸਮਾਜ ਦੀ ਤਰੱਕੀ ਲਈ ਨੌਜਵਾਨਾਂ ਦੀ ਸਰਗਰਮ ਭੂਮਿਕਾ ਨੂੰ ਸਮੇਂ ਦੀ ਲੋੜ ਦੱਸਿਆ। ਇਸ ਮੌਕੇ ਵਾਲਮੀਕਿ ਸਮਾਜ ਦੀ ਪੁਰਜ਼ੋਰ ਮੰਗ 'ਤੇ ਨੌਜਵਾਨ ਸਾਥੀਆਂ ਨੂੰ ਸਭਾ ਵਿੱਚ ਵੱਖ-ਵੱਖ ਅਹੁਦਿਆਂ ਦੀਆਂ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ। ਸਾਹਿਲ ਉਜੀਣਵਾਲ ਨੂੰ ਡਿਪਟੀ ਚੇਅਰਮੈਨ, ਸੰਜੇ ਪਾਂਤਮੋਲੀ ਨੂੰ ਸੀਨੀਅਰ ਡਿਪਟੀ ਚੇਅਰਮੈਨ, ਵਿਨੈ ਉਜੀਣਵਾਲ ਨੂੰ ਚੀਫ਼ ਸਕੱਤਰ, ਅਵਿਨਾਸ਼ ਉਜੀਣਵਾਲ ਨੂੰ ਪ੍ਰੈਸ ਸਕੱਤਰ, ਸਾਹਿਲ ਖੇਰਾਲੀਆ ਅਤੇ ਅਤੁਲ ਉਜੀਣਵਾਲ ਨੂੰ ਵਾਈਸ ਪ੍ਰਧਾਨ ਨਿਯੁਕਤ ਕੀਤਾ ਗਿਆ।
ਇਸ ਤੋਂ ਇਲਾਵਾ ਸੁਰੇਸ਼ ਕਰੋਤਿਆ, ਲਾਲ ਚੰਦ ਡੁਲਗੱਚ, ਰਜਿੰਦਰ ਡੁਲਗੱਚ, ਅਸ਼ੋਕ ਮਿੰਟੂ, ਸੰਪਤ ਬੋਹਤ, ਪ੍ਰਾਣ ਨਾਥ ਪਿੰਕੀ, ਸ਼ਾਮ ਲਾਲ ਮਹੰਤ, ਰਮੇਸ਼ ਚਾਵਰਿਆ, ਓਮ ਪ੍ਰਕਾਸ਼ ਚਾਵਰਿਆ, ਹਰੀਸ਼ ਖੇਰਾਲੀਆ ਅਤੇ ਹਰਕਿਸ਼ਨ ਬੋਹਤ ਨੂੰ ਸਭਾ ਦੇ ਸਰਪ੍ਰਸਤ ਵਜੋਂ ਚੁਣਿਆ ਗਿਆ। ਇਸ ਮੀਟਿੰਗ ਦੇ ਅੰਤ ਵਿੱਚ ਨਵੇਂ ਅਹੁਦੇਦਾਰਾਂ ਨੂੰ ਵਧਾਈ ਦਿੱਤੀ ਗਈ ਅਤੇ ਉਮੀਦ ਜਤਾਈ ਗਈ ਕਿ ਉਹ ਸਮਾਜ ਦੀ ਭਲਾਈ ਅਤੇ ਏਕਤਾ ਲਈ ਪੂਰੀ ਤਨਦੇਹੀ ਨਾਲ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣਗੇ। ਇਸ ਮੌਕੇ ਵਾਲਮੀਕਿ ਸਮਾਜ ਦੇ ਵੱਡੀ ਗਿਣਤੀ ਵਿੱਚ ਨੌਜਵਾਨ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ। ਇਸ ਮੌਕੇ ਨਰੇਸ਼ ਡੁਲਗਚ ਨੇ ਸਟੇਜ ਦੀ ਕਾਰਵਾਈ ਕਰਦਿਆਂ ਸਮੂਹ ਆਗੂਆਂ ਨੂੰ ਜੀ ਆਇਆਂ ਆਖਿਆ ਹੈ ਨਵ ਨਿਯੁਕਤ ਯੂਥ ਆਗੂਆਂ ਨੂੰ ਮੁਬਾਰਕਬਾਦ ਦਿੱਤੀ।