ਲੁਧਿਆਣਾ : ਬਾਬਾ ਦੀਪ ਸਿੰਘ ਨਗਰ ਦੀ ਪੰਚਾਇਤ ਵੱਲੋਂ ਹਲਕਾ ਗਿੱਲ ਦੇ ਵਿਧਾਇਕ ਜੀਵਨ ਸਿੰਘ ਸੰਗੋਵਾਲ ਦੀ ਰਹਿਨੁਮਾਈ ਹੇਠ ਪਿੰਡ ਦੀਆਂ ਮਹਿਲਾਵਾਂ ਨੂੰ ਰਾਸ਼ਨ ਕਿੱਟਾਂ ਵੰਡੀਆਂ ਗਈਆਂ। ਇਸ ਮੌਕੇ ਮਹਿਲਾਵਾਂ ਨੇ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ ਤਹਿਤ ਆਪਣੇ ਬੈਂਕ ਖਾਤਿਆਂ ਵਿੱਚ ਆ ਰਹੀ ਵਿੱਤੀ ਸਹਾਇਤਾ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕੀਤਾ।ਮਹਿਲਾਵਾਂ ਨੇ ਯੋਜਨਾ ਪ੍ਰਤੀ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਢੋਲ ਦੀਆਂ ਧੁਨਾਂ 'ਤੇ ਭੰਗੜਾ ਪਾਇਆ, ਗਿੱਧਾ ਕੀਤਾ ਅਤੇ ਲੱਡੂ ਵੰਡ ਕੇ ਇਕ-ਦੂਜੇ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਹ ਯੋਜਨਾ ਮਹਿਲਾਵਾਂ ਨੂੰ ਆਰਥਿਕ ਤੌਰ 'ਤੇ ਹੋਰ ਮਜ਼ਬੂਤ ਬਣਾਉਣ ਅਤੇ ਪਰਿਵਾਰਾਂ ਨੂੰ ਸਹਾਰਾ ਦੇਣ ਵੱਲ ਇੱਕ ਮਹੱਤਵਪੂਰਨ ਕਦਮ ਹੈ। ਇਸ ਮੌਕੇ ਸਰਪੰਚ ਹਰਮੇਸ਼ ਸਿੰਘ, ਪੰਚ ਸੁਰਿੰਦਰ ਸ਼ਰਮਾ, ਪੰਚ ਦਵਿੰਦਰ ਸਿੰਘ, ਪ੍ਰਭਜੋਤ ਸਿੰਘ (ਬਲਾਕ ਪ੍ਰਧਾਨ, ਯੁੱਧ ਨਸ਼ਿਆਂ ਵਿਰੁੱਧ, ਹਲਕਾ ਗਿੱਲ), ਬਲਵੀਰ ਸਿੰਘ ਗੁਰੂ, ਮਾਸਟਰ ਦਵਿੰਦਰ ਸਿੰਘ, ਜੈਪਾਲ ਸਿੰਘ, ਜਸਵਿੰਦਰ ਸਿੰਘ ਸਿੱਧੂ, ਚਮਨ ਲਾਲ, ਸੁਖਦੀਪ ਸਿੰਘ, ਆਸ਼ੂ ਅਤੇ ਯੂਥ ਕਲੱਬ ਦੇ ਪ੍ਰਧਾਨ ਹੰਦੀਪ ਸ਼ਰਮਾ ਸਮੇਤ ਹੋਰ ਪਿੰਡ ਵਾਸੀ ਹਾਜ਼ਰ ਸਨ।