ਡੇਰਾਬਸੀ : ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸ਼ੁਰੂ ਕੀਤੀ ਗਈ 'ਸੀ.ਐੱਮ. ਦੀ ਯੋਗਸ਼ਾਲਾ' ਪਹਿਲਕਦਮੀ 'ਰੰਗਲਾ ਪੰਜਾਬ–ਸਿਹਤਮੰਦ ਪੰਜਾਬ' ਦੇ ਸੁਪਨੇ ਨੂੰ ਸਾਕਾਰ ਕਰਨ ਵਿੱਚ ਅਹਿਮ ਭੂਮਿਕਾ ਨਿਭਾ ਰਹੀ ਹੈ। ਯੋਗਾ ਟ੍ਰੇਨਰ ਸੇਜਲਪ੍ਰੀਤ ਕੌਰ ਵੱਲੋਂ ਆਪਣੀ ਪਹਿਲੀ ਕਲਾਸ ਗੁਰਦੁਆਰਾ ਸਾਹਿਬ ਨੇੜੇ, ਪਿੰਡ ਹਮਾਯੂੰਪੁਰ ਵਿਖੇ ਸਵੇਰੇ 7:10 ਵਜੇ ਤੋਂ 8:10 ਵਜੇ ਤੱਕ, ਦੂਜੀ ਕਲਾਸ ਕਮਿਊਨਿਟੀ ਸੈਂਟਰ, ਪਿੰਡ ਧੀਰੇਮਾਜਰਾ ਵਿਖੇ ਸਵੇਰੇ 8:50 ਵਜੇ ਤੋਂ 9:50 ਵਜੇ ਤੱਕ ਤੀਜੀ ਕਲਾਸ ਸ਼ਿਵ ਮੰਦਰ, ਪਿੰਡ ਰਾਮਗੜ੍ਹ ਵਿਖੇ ਸਵੇਰੇ 10:00 ਵਜੇ ਤੋਂ 11:00 ਵਜੇ ਤੱਕ, ਚੌਥੀ ਕਲਾਸ ਮਕਾਨ ਨੰਬਰ 12, ਗੁਰਦੁਆਰਾ ਸਾਹਿਬ ਨੇੜੇ, ਪਿੰਡ ਰਾਮਗੜ੍ਹ ਰੁੜਕੀ ਵਿਖੇ ਸਵੇਰੇ 11:05 ਵਜੇ ਤੋਂ ਦੁਪਹਿਰ 12:05 ਵਜੇ ਤੱਕ, ਪੰਜਵੀਂ ਕਲਾਸ ਧਰਮਸ਼ਾਲਾ, ਪਿੰਡ ਰਾਣੀਮਾਜਰਾ ਵਿਖੇ ਸ਼ਾਮ 5:10 ਵਜੇ ਤੋਂ 6:10 ਵਜੇ ਤੱਕ ਅਤੇ ਛੇਵੀਂ ਅਤੇ ਦਿਨ ਦੀ ਆਖਰੀ ਕਲਾਸ ਕਮਿਊਨਿਟੀ ਸੈਂਟਰ, ਪਿੰਡ ਰਾਣੀਮਾਜਰਾ ਵਿਖੇ ਸ਼ਾਮ 6:15 ਵਜੇ ਤੋਂ 7:15 ਵਜੇ ਤੱਕ ਲਗਾਈ ਜਾਂਦੀ ਹੈ। ਜਿੱਥੇ ਬਿਨਾਂ ਕੋਈ ਫ਼ੀਸ ਲਿਆ ਯੋਗਾ ਦੀ ਸਿਖਲਾਈ ਦਿੱਤੀ ਜਾਂਦੀ ਹੈ।
ਉਨ੍ਹਾਂ ਨੇ ਇਹ ਵੀ ਦੱਸਿਆਂ ਕਿ ਕੇਵਲ ਇੱਕ ਫ਼ੋਨ ਕਾਲ ਦੇ ਜ਼ਰੀਏ ਕਿਸੇ ਵੀ ਨਵੀਂ ਥਾਂ ’ਤੇ 25 ਸਾਧਕਾਂ ਦਾ ਗਰੁੱਪ ਫ਼ੋਨ ਨੰ. 76694-00500 ’ਤੇ ਸੰਪਰਕ ਕਰਕੇ ਯੋਗਾ ਟ੍ਰੇਨਰ ਦੀਆਂ ਸੇਵਾਵਾਂ ਲੈ ਸਕਦਾ ਹੈ, ਜਿਸ ਲਈ ਪੰਜਾਬ ਸਰਕਾਰ ਵੱਲੋਂ ਕੋਈ ਫ਼ੀਸ ਨਹੀਂ ਲਈ ਜਾਂਦੀ। ਇਸ ਤੋਂ ਇਲਾਵਾ cmdiyogshala.punjab.gov.in 'ਤੇ ਜਾ ਕੇ ਵੀ ਜਾਣਕਾਰੀ ਲਈ ਜਾ ਸਕਦੀ ਹੈ।