ਕੋਟਕਪੂਰਾ/ਬਾਜਾਖਾਨਾ : ਦ ਆਕਸਫੋਰਡ ਸਕੂਲ ਆਫ ਐਜੂਕੇਸ਼ਨ ਭਗਤਾ ਭਾਈਕਾ, ਇੱਕ ਅਜਿਹੀ ਸੰਸਥਾ ਹੈ ਜੋ ਆਪਣੇ ਵਿਦਿਆਰਥੀਆਂ ਨੂੰ ਹਰ ਪੱਖ ਤੋਂ ਤਰਾਸ਼ਣ ਲਈ ਵਚਨਬੱਧ ਹੈ। ਜਿਸ ਕਾਰਨ ਇਸ ਸੰਸਥਾ ਦੇ ਵਿਦਿਆਰਥੀ ਅਜਿਹੇ ਹਰ ਖੇਤਰ ਦਾ ਹਿੱਸਾ ਬਣਦੇ ਹਨ ਜੋ ਵਿਦਿਆਰਥੀਆਂ ਵਿੱਚ ਮੌਲਿਕ ਅਤੇ ਨੈਤਿਕ ਗੁਣ ਭਰਨ ਦੇ ਨਾਲ ਨਾਲ ਸਮਾਜ ਅਤੇ ਦੇਸ਼ ਲਈ ਵੀ ਲਾਹੇਵੰਦ ਸਾਬਿਤ ਹੁੰਦੇ ਹਨ। ਇਸ ਵਿਸ਼ੇਸ਼ ਸਿਖਲਾਈ ਕੈਂਪ ਦਾ ਆਕਸਫੋਰਡ ਸੰਸਥਾ ਦੇ 8 ਵਿਦਿਆਰਥੀਆਂ (ਛੇ ਲੜਕੀਆਂ, ਦੋ ਲੜਕੇ) ਨੇ ਵੀ ਇਸ ਅਮੋਲਕ ਸਮੇਂ ਦਾ ਲਾਭ ਉਠਾਇਆ, 22 ਜੂਨ 2026 ਤੋਂ 27 ਜੂਨ 2026 ਤੱਕ ਚੱਲੇ ਇਸ ਕੈਂਪ ਦਾ ਮੁੱਖ ਮਕਸਦ ਵਿਦਿਆਰਥੀਆਂ ਵਿੱਚ ਗੁਰਮਤਿ ਦੀ ਚਿਣਗ ਜਗਾਉਣਾ, ਉਹਨਾਂ ਦੇ ਬਹੁਪੱਖੀ ਵਿਕਾਸ ਵਿੱਚ ਵਾਧਾ ਕਰਨਾ ਹੈ।