ਮੋਰਿੰਡਾ : ਅੱਜ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵਲੋਂ ਇਲਾਕੇ ਵਿੱਚ ਖੇਤੀਬਾੜੀ ਦੀਆਂ ਮੋਟਰਾਂ ’ਤੇ ਲੱਗ ਰਹੇ ਵੱਡੇ-ਵੱਡੇ ਕੱਟਾਂ ਅਤੇ ਸਪਲਾਈ ਦੀ ਘਾਟ ਕਾਰਨ ਸਬ ਡਵੀਜਨ ਦਫਤਰ ਮੋਰਿੰਡਾ ਅੱਗੇ ਪੀ.ਐੱਸ.ਪੀ.ਸੀ.ਐੱਲ. ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਅਤੇ ਰੋਸ ਧਰਨਾ ਦਿੱਤਾ। ਇਸ ਮੌਕੇ ’ਤੇ ਬੋਲਦਿਆਂ ਭਾਕਿਯੂ ਰਾਜੇਵਾਲ ਦੇ ਸੂਬਾ ਜਨਰਲ ਸਕੱਤਰ ਪਰਮਿੰਦਰ ਸਿੰਘ ਚਲਾਕੀ ਅਤੇ ਰਣਧੀਰ ਸਿੰਘ ਚੱਕਲ ਜ਼ਿਲ੍ਹਾ ਪ੍ਰਧਾਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਵੈਸੇ ਤਾਂ ਪੰਜਾਬ ਸਰਕਾਰ ਅਤੇ ਪੀ.ਐੱਸ.ਪੀ.ਸੀ.ਐੱਲ. ਵਾਲੇ ਕਿਸਾਨਾਂ ਨੂੰ ਬਿਜਲੀ ਸਪਲਾਈ ਦੇਣ ਦੀਆਂ ਵੱਡੀਆਂ-ਵੱਡੀਆਂ ਗੱਲਾਂ ਕਰਦੇ ਹਨ, ਪਰ ਜਦ ਅੱਜ ਕਿਸਾਨਾਂ ਨੂੰ ਜੀਰੀ ਦੀ ਲਵਾਈ ਲਈ ਪਾਣੀ ਦੀ ਜਰੂਰਤ ਹੈ ਤਾਂ ਬਿਜਲੀ ਸਪਲਾਈ ਵਿੱਚ ਅੱਠ ਘੰਟੇ ਦੀ ਬਜਾਏ ਤਿੰਨ ਘੰਟੇ ਬਿਜਲੀ ਸਪਲਾਈ ਦਿੱਤੀ ਜਾ ਰਹੀ ਹੈ।