ਮੋਗਾ : ਫਿਜ਼ਾ ਸਕੇਟਿੰਗ ਕਲੱਬ ਮੋਗਾ ਵੱਲੋਂ ਸਲਾਨਾ ਚੌਥੀ ਓਪਨ ਸਪੀਡ ਸਕੇਟਿੰਗ ਚੈਂਪੀਅਨਸ਼ਿਪ 2026 ਕੋਚ ਧਰਮਿੰਦਰ ਸ਼ਰਮਾਂ ਦੀ ਦੇਖ- ਰੇਖ ਹੇਠ ਕਰਵਾਈ ਗਈ। ਇਸ ਮੌਕੇ ਕਲੱਬ ਦੇ ਪ੍ਰਧਾਨ ਸਤਿਆ ਬੀਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਚੈਂਪੀਅਨਸ਼ਿਪ ਚ 5 ਸਾਲ ਤੋਂ 20 ਸਾਲ ਤੱਕ ਦੇ ਮੋਗਾ, ਬੱਧਨੀ ਕਲਾਂ, ਲੋਪੋ, ਕਾਉਕੇ ਕਲਾਂ ਦੇ ਲਗਭਗ 85 ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਮੌਕੇ ਮੈਚ ਦੀ ਸ਼ੁਰੂਆਤ ਡਾ. ਪ੍ਰਸ਼ਾਤ ਮਹਾਜਨ ਵੱਲੋਂ ਕਰਵਾਈ ਗਈ। ਇਸ ਚੈਂਪੀਅਨਸ਼ਿਪ ਦੇ ਵਿਸ਼ੇਸ਼ ਸਹਿਯੋਗੀ ਆਕਾਸ਼ ਬੰਸੀ, ਹਰਪ੍ਰੀਤ ਹੈਰੀ, ਪਰਮਿੰਦਰ ਸਿੰਘ ਕੋਚ ਬੱਧਨੀਂ ਕਲਾ, ਮੈਡਮ ਗੁਰਮੀਤ ਕੌਰ, ਮੈਬਰ ਅਨਮੋਲ ਸ਼ਰਮਾਂ, ਫਿਜ਼ਾ ਸ਼ਰਮਾਂ ਤੇ ਜਸਵਿੰਦਰ ਕੌਰ ਨੇ ਬੱਚਿਆਂ ਲਈ ਪੁਖਤਾ ਪ੍ਰਬੰਧ ਕੀਤੇ। ਇਸ ਚੈਂਪੀਅਨਸ਼ਿਪ ਦੇ ਵਿਸ਼ੇਸ਼ ਮੌਕੇ ਤੇ ਲੁਧਿਆਣਾ ਤੋਂ ਪਹੁੰਚੇ ਨਰਿੰਦਰ ਨਾਗੀ (ਸਟੇਟ ਹੈਡ ਰੋਲ ਬਾਲ ਐਸੋਸੀਏਸ਼ਨ) ਨੇ ਬੱਚਿਆਂ ਨੂੰ ਆਈਸ ਸਕੇਟਿੰਗ ਚੈਂਪੀਅਨਸ਼ਿਪ ਲਈ ਪ੍ਰੇਰਿਤ ਕੀਤਾ। ਪ੍ਰਤੀਯੋਗਤਾ ਵਿੱਚ ਜੇਤੂਆਂ ਨੂੰ ਐਮ ਸੀ ਰਾਕੇਸ਼ ਬਜਾਜ ਨੇ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ। ਪ੍ਹੋਗਰਾਮ ਦੇ ਅੰਤ 'ਚ ਕਲੱਬ ਸੈਕਟਰੀ ਫਿਲਮ ਨਿਰਮਾਤਾ ਸੰਨੀ ਸ਼ਰਮਾਂ ਨੇ ਆਏ ਸਭ ਮਹਿਮਾਨਾਂ ਦਾ ਧੰਨਵਾਦ ਕੀਤਾ। ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਇਹ ਚੈਂਪੀਅਨਸ਼ਿਪ ਯਾਦਗਾਰ ਸਾਬਿਤ ਹੋਈ।