ਫਰੀਦਕੋਟ : ਤਾਜ ਪਬਲਿਕ ਸਕੂਲ ਜੰਡ ਸਾਹਿਬ ਵਿਖੇ ਮਿਤੀ 29 ਜੂਨ 2026 ਨੂੰ ਇੱਕ ਰੋਜਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਵਰਕਸ਼ਾਪ ਰਾਹੀਂ ਐਨ.ਈ.ਪੀ. ਐਂਡ ਕਲਾਸ ਰੂਮ ਮਨੇਜਮੈਂਟ ਤੇ ਮੈਡਮ ਹਰਸਿਮਰਨਜੀਤ ਕੌਰ ਵੱਲੋਂ ਅਧਿਆਪਕਾਂ ਨੂੰ ਬਹੁਤ ਹੀ ਸੁਚੱਜੇ ਢੰਗ ਨਾਲ ਸਮਝਾਇਆ ਗਿਆ। ਇਸ ਵਰਕਸ਼ਾਪ ਵਿੱਚ ਮੈਡਮ ਹਰਸਿਮਰਨਜੀਤ ਕੌਰ ਵੱਲੋਂ ਦੱਸਿਆ ਗਿਆ ਕਿ ਕਲਾਸ ਵਿੱਚ ਇਸ ਤਰ੍ਹਾਂ ਦਾ ਮਾਹੌਲ ਬਣਾ ਕੇ ਰੱਖਣਾ ਚਾਹੀਦਾ ਹੈ ਜਿਸ ਨਾਲ ਬੱਚਿਆ ਨੂੰ ਸੰਭਾਲਣਾ ਅਤੇ ਉਹਨਾਂ ਦੀ ਪੜਾਈ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਸਕੇ ਤਾਂ ਜੋ ਇਹਨਾਂ ਬੱਚਿਆਂ ਦਾ ਆਉਣ ਵਾਲਾ ਭਵਿੱਖ ਹੋਰ ਉਜਾਗਰ ਹੋ ਸਕੇ, ਇਸ ਬਾਰੇ ਚਰਚਾ ਕੀਤੀ ਗਈ। ਇਸ ਵਰਕਸ਼ਾਪ ਵਿੱਚ ਅਧਿਆਪਕਾਂ ਵੱਲੋਂ ਭਰਮਾ ਹੁੰਗਾਰਾ ਮਿਲਿਆ। ਅਧਿਆਪਕਾਂ ਵੱਲੋਂ ਮੈਡਮ ਹਰਸਿਮਰਨਜੀਤ ਕੌਰ ਦੇ ਦਿੱਤੇ ਗਏ ਇਸ ਭਾਸ਼ਣ ਦਾ ਵੱਧ ਵੱਧ ਲਾਭ ਉਠਾਇਆ ਅਤੇ ਆਪਣੀ ਕਲਾਸ ਵਿੱਚ ਇਹ ਨਿਯਮ ਲਾਗੂ ਕਰਨ ਦਾ ਪ੍ਰਣ ਕੀਤਾ।