ਖਰੜ : ਭਾਰਤੀ ਜਨਤਾ ਪਾਰਟੀ ਦੇ ਆਗੂ ਅਤੇ ਖਰੜ ਹਲਕੇ ਦੇ ਬੀ.ਐਲ.ਪਵਨ ਮਨੋਚਾ ਨੇ ਕਿਹਾ ਕਿ ਸਰਕਾਰ ਕਹਿਣ ਨੂੰ ਇਹ ਲੋਕ ਮਿਲਣੀਆਂ ਦੱਸਦੀ ਹੈ ਪਰ ਉਥੇ ਪੁੱਜੇ ਲੋਕਾਂ ਨੂੰ ਮੁੱਖ ਮੰਤਰੀ ਦੀ ਸਟੇਜ਼ ਤੱਕ ਜਾਣ ਹੀ ਨਹੀ ਦਿੱਤਾ ਜਾਂਦਾ ਅਤੇ ਲੋਕਾਂ ਵਲੋਂ ਆਪਣੀਆਂ ਸਮੱਸਿਆਵਾਂ ਦੇ ਹੱਲ ਲਈ ਦਰਖਾਸਤਾਂ ਉਨ੍ਹਾਂ ਦੇ ਹੱਥਾਂ ਵਿਚ ਫੜੀਆਂ ਰਹਿ ਜਾਂਦੀਆਂ ਹਨ ਅਤੇ ਲੋਕੀ ਆਪਣੇ ਕੰਮਾਂ ਤੋਂ ਬਿਨਾਂ ਹੀ ਖਾਲੀ ਹੱਥ ਨਿਰਾਸ਼ ਹੋ ਕੇ ਘਰਾਂ ਨੂੰ ਪਰਤ ਜਾਂਦੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵਲੋਂ ਇਨ੍ਹਾਂ ਲੋਕ ਮਿਲਣੀਆਂ ਵਿਚ ਉਥੇ ਮੌਜ਼ੂਦ ਲੋਕਾਂ ਨੂੰ ਚੁਟਕਲੇ ਹੀ ਸੁਣਾਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਨੇ ਵਿਧਾਨ ਸਭਾ ਚੋਣਾਂ ਵਿਚ ਪੰਜਾਬ ਦੇ ਲੋਕਾਂ ਨਾਲ ਵੱਡੇ ਵੱਡੇ ਦਾਅਵੇ ਕੀਤੇ ਪਰ ਅੱਜ ਇਹ ਦਾਅਵੇ ਸਰਕਾਰੀ ਫਾਈਲਾਂ ਤੱਕ ਹੀ ਸਿਮਟ ਕੇ ਰਹਿ ਗਏ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦਾ ਸਮਾਂ ਥੋਹੜਾ ਰਹਿ ਗਿਆ ਹੈ ਅਤੇ ਉਹ ਕੋਈ ਨਾ ਕੋੲਂੀ ਚੁਟਕਲਾਂ ਛੱਡ ਕੇ ਲੋਕਾਂ ਦਾ ਧਿਆਨ ਖਿੱਚਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਸੂਬੇ ਦੇ ਲੋਕ ਸੂਬੇ ਦੀਆਂ ਚੋਣਾਂ ਵਿਚ ਸਰਕਾਰ ਨੂੰ ਚਲਦਾ ਕਰ ਦੇਣਗੇ।