Tuesday, November 17, 2026
BREAKING NEWS
• ਮੁੱਖ ਮੰਤਰੀ ਤੀਰਥ ਯਾਤਰਾ ਦੀਆਂ ਦੋ ਬੱਸਾਂ ਦੀ ਤਰਨ ਤਾਰਨ ਵਿੱਚ ਟੱਕਰ; 4 ਦੀ ਮੌਤ, 18 ਜ਼ਖ਼ਮੀ • ਐਡਵੋਕੇਟ ਧਾਮੀ ਦੇ ਸਿਰ ਸਜ ਸਕਦਾ ਹੈ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਦਾ ਤਾਜ਼ • ਅਵਾਰਾ ਪਸ਼ੂ ਨੇ ਲਈ ਨੌਜਵਾਨ ਦੀ ਜਾਨ  • ਕੇਜਰੀਵਾਲ ਨੂੰ ਜਾਨੋਂ ਮਾਰਨ ਦੀ ਧਮਕੀ, 7 ਕਰੋੜ ਰੁਪਏ ਮੰਗੇ • ਡਿਪਟੀ ਕਮਿਸ਼ਨਰ ਤੇ ਐਸ.ਐਸ.ਪੀ. ਵੱਲੋਂ ਸਰਾਏ ਬਨਜਾਰਾ ਨੇੜੇ ਟਰੇਨ ਦੇ ਡੱਬਿਆਂ ਨੂੰ ਅੱਗ ਲੱਗਣ ਦੀ ਘਟਨਾ ਦਾ ਜਾਇਜ਼ਾ • ਸਾਲ 2030 ਵਿੱਚ ਹਾਕੀ ਵਿਸ਼ਵ ਕੱਪ ਦੀ ਮੇਜ਼ਬਾਨੀ ਲਈ ਪੰਜਾਬ ਪੂਰੀ ਤਰ੍ਹਾਂ ਤਿਆਰ : ਭਗਵੰਤ ਸਿੰਘ ਮਾਨ • ਆਮ ਆਦਮੀ ਪਾਰਟੀ ਦੇ ਦੋ ਮੌਜੂਦਾ ਵਿਧਾਇਕਾਂ ਵੱਲੋਂ ਅਸਤੀਫਾ • ਬਿਜਲੀ ਦਾ ਕਰੰਟ ਲੱਗਣ ਨਾਲ ਨੌਜਵਾਨ ਦੀ ਮੌਤ  • ਆਯੁਸ਼ਮਾਨ ਖੁਰਾਨਾ ਤੇ ਸਾਰਾ ਅਲੀ ਖਾਨ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ • ਫ਼ਿਲਮ ਨਿਰਮਾਤਾ ਅਮਰਦੀਪ ਸਿੰਘ ਗਰੇਵਾਲ ਦਿੱਲੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ

Chandigarh

ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਵੱਲੋਂ ਪੀ.ਐੱਚ.ਡੀ. ਦੀ ਡਿਗਰੀ ਮੁਕੰਮਲ

November 17, 2026 09:42 PM
SehajTimes

ਚੰਡੀਗੜ੍ਹ:  ਜੰਡਿਆਲਾ ਗੁਰੂ ਤੋਂ ਵਿਧਾਇਕ ਅਤੇ ਪੰਜਾਬ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈਟੀਓ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਪੀ.ਐਚ.ਡੀ. ਦੀ ਡਿਗਰੀ ਮੁਕੰਮਲ ਕਰ ਲਈ ਹੈ।
ਸਰਕਾਰੀ ਲੈਕਚਰਾਰ ਵਜੋਂ ਆਪਣੇ ਪੇਸ਼ੇਵਰਾਨਾ ਜੀਵਨ ਦੀ ਸ਼ੁਰੂਆਤ ਕਰਨ ਵਾਲੇ ਹਰਭਜਨ ਸਿੰਘ ਈ.ਟੀ.ਓ. ਨੇ  ਸਾਲ 2012 ਵਿਚ ਉਨ੍ਹਾਂ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਸੂਬੇ ਵਿੱਚ ਕਰਵਾਇਆ ਜਾਂਦੀ ਸਭ ਤੋਂ ਮਾਣਮੱਤੀ ਪ੍ਰਤੀਯੋਗਤਾ ਪੀ.ਸੀ.ਐਸ. ਪ੍ਰੀਖਿਆ ਨੂੰ ਪਾਸ ਕਰਦਿਆਂ ਈ.ਟੀ.ਓ. ਵਜੋਂ ਨਿਯੁਕਤੀ ਹਾਸਲ ਕੀਤੀ। ਇਸ ਤੋਂ ਪਹਿਲਾਂ ਮੰਤਰੀ ਜੀ UGC ਦੁਆਰਾ ਲਈ ਗਈ ਪ੍ਰੀਖਿਆ ਵਿੱਚ ਉਹ ਰਾਜਨੀਤੀ ਸ਼ਾਸਤਰ ਵਿੱਚ ਜੇ ਆਰ ਐਫ ਹਨ। ਸਮਾਜ ਲਈ ਕੁਝ ਕਰ ਗੁਜ਼ਰਨ ਦੀ ਇੱਛਾ ਨਾਲ ਉਨ੍ਹਾਂ ਸਾਲ 2016 ਵਿੱਚ ਈ.ਟੀ.ਓ. ਦੀ ਨਿਯੁਕਤੀ ਤੋਂ ਅਸਤੀਫ਼ਾ ਦੇ ਕੇ ਸਿਆਸਤ ਦਾ ਰਾਹ ਅਖ਼ਤਿਆਰ ਕਰ ਲਿਆ। ਸਾਲ 2017 ਵਿਚ ਆਮ ਆਦਮੀ ਪਾਰਟੀ ਦੀ ਟਿਕਟ 'ਤੇ ਚੋਣ ਲੜੀ ਜਿਸ ਵਿਚ ਉਹ ਹਾਰ ਗਏ ਪ੍ਰੰਤੂ ਹੌਸਲਾ ਨਹੀਂ ਛੱਡਿਆ ਅਤੇ ਇਸ ਦੋਰਾਨ ਗੁਰੂ  ਨਾਨਕ ਦੇਵ ਯੂਨੀਵਰਸਿਟੀ ਤੋਂ 2018-2021 ਤੱਕ ਐਲ.ਐਲ.ਬੀ. ਦੀ ਡਿਗਰੀ ਹਾਸਲ ਕੀਤੀ ਅਤੇ ਸਾਲ 2022 ਵਿਚ ਦੁਬਾਰਾ ਚੋਣ ਲੜੀ ਅਤੇ ਵੱਡੀ ਜਿੱਤ ਦਰਜ ਕੀਤੀ। ਮਾਰਚ 2022 ਵਿੱਚ ਮਾਨ ਸਰਕਾਰ ਵਿੱਚ ਬਤੌਰ ਕੈਬਿਨੇਟ ਮੰਤਰੀ ਬਣੇ ਅਤੇ ਇਸ ਦੌਰਾਨ  ਸਰਕਾਰੀ ਜ਼ਿੰਮੇਵਾਰੀਆਂ ਨਿਭਾਉਦੇ ਹੋਏ ਆਪਣੇ ਗਿਆਨ ਵਿਚ ਵਾਧਾ ਕਰਨ ਦੇ ਮਕਸਦ ਦੇ ਨਾਲ ਹੀ ਉਨ੍ਹਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸੈਂਟਰ ਫਾਰ ਹਿਊਮਨ ਰਾਈਟਸ ਐਂਡ ਡਿਊਟੀਜ਼ ਤੋਂ ਗਾਈਡ ਪ੍ਰੋ. ਨਮਿਤਾ ਗੁਪਤਾ ਅਤੇ ਪ੍ਰੋ. ਇਮੈਨੁਅਲ ਨਾਹਰ ਦੀ ਅਗਵਾਈ ਹੇਠ ਪੀ.ਐਚ.ਡੀ. ,ਜਿਸਦਾ ਥੀਸਿਸ “ਬੀ.ਆਰ. ਅੰਬੇਡਕਰ ਅਤੇ ਦਲਿਤਾਂ ਦੇ ਮਨੁੱਖੀ ਅਧਿਕਾਰ: ਪੰਜਾਬ ਰਾਜ ਦੇ ਵਿਸ਼ੇਸ਼ ਹਵਾਲੇ ਨਾਲ ਇੱਕ ਅਧਿਐਨ’’ ਮੁਕੰਮਲ ਕਰ ਲਈ ਹੈ । ਇਸ ਸਬੰਧੀ ਵਾਈਵਾ ਬੀਤੇ ਦਿਨੀਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਮੁਕੰਮਲ ਹੋ ਗਿਆ। ਉਨ੍ਹਾਂ ਇਸ ਪ੍ਰਾਪਤੀ ਦਾ ਸਿਹਰਾ ਆਪਣੀ ਸਤਿਕਾਰਯੋਗ  ਮਾਤਾ ਸ਼੍ਰੀਮਤੀ ਸ਼ਿੰਦੋ ਜੀ, ਪਤਨੀ ਸੁਹਿੰਦਰ ਕੌਰ, ਪੁੱਤਰੀ ਪਰਲਜੀਤ ਕੌਰ ਤੇ ਪੁੱਤਰ ਹਰਸ਼ਜੀਤ ਸਿੰਘ ਤੋਂ ਇਲਾਵਾ ਆਪਣੇ ਸਾਰੇ ਸਾਥੀਆਂ ਨੂੰ ਦਿੱਤਾ। ਇੱਕ ਬੈਂਡ ਮਾਸਟਰ ਦੇ ਪੁੱਤਰ ਤੋਂ ਪੰਜਾਬ ਦੀ ਸਿਆਸਤ ਦਾ ਮਾਣਮੱਤਾ ਚਿਹਰਾ ਬਣ ਤੱਕ, ਹਰਭਜਨ ਸਿੰਘ ਈਟੀਓ ਸਿਰਫ਼ ਇੱਕ ਨੇਤਾ ਹੀ ਨਹੀਂ ਸਗੋਂ ਹੋਰਨਾਂ ਲਈ ਮਿਸਾਲ ਬਣਕੇ ਉਭਰੇ ਹਨ। ਲੋਕ ਪੱਖੀ ਪਹੁੰਚ, ਅਚਨਚੇਤ ਜਾਂਚ ਅਤੇ ਇਮਾਨਦਾਰ ਕਿਰਦਾਰ ਸਦਕਾ ਉਨ੍ਹਾਂ ਨੂੰ ਸੂਬੇ ਦੇ ਸਰਗਰਮ ਤੇ ਵਿਲੱਖਣ ਮੰਤਰੀ ਹੋਣ ਦਾ ਫਖ਼ਰ ਹਾਸਲ ਹੈ।

Have something to say? Post your comment

More in Chandigarh

ਨਗਰ ਪਾਲਿਕਾ ਦੀਆਂ ਮੁੜ-ਚੋਣਾਂ ਲਈ ਅੱਜ ਤੱਕ ਕੁੱਲ 72 ਨਾਮਜ਼ਦਗੀ ਪੱਤਰ ਪ੍ਰਾਪਤ ਹੋਏ

ਭਗਵੰਤ ਸਿੰਘ ਮਾਨ ਦਾ ਪੰਜਾਬ ਦੇ ਲੋੜਵੰਦ ਪਰਿਵਾਰਾਂ ਲਈ ਵੱਡਾ ਫੈਸਲਾ, ‘ਨੋ ਕੈਸ਼, ਨੋ ਫਰਮਾਇਸ਼’ ਪ੍ਰਣਾਲੀ ਤਹਿਤ 10 ਲੱਖ ਨਵੇਂ ਸਮਾਰਟ ਰਾਸ਼ਨ ਕਾਰਡ ਜਾਰੀ

ਹਰਪਾਲ ਸਿੰਘ ਚੀਮਾ ਵੱਲੋਂ ਮੁਲਾਜ਼ਮ ਯੂਨੀਅਨਾਂ ਨਾਲ ਮੀਟਿੰਗ

‘ਗੈਂਗਸਟਰਾਂ ’ਤੇ ਵਾਰ’ ਦਾ 301ਵਾਂ ਦਿਨ: ਪੰਜਾਬ ਪੁਲਿਸ ਵੱਲੋਂ 520 ਥਾਂਈਂ ਛਾਪੇਮਾਰੀ; 199 ਕਾਬੂ

ਪੰਜਾਬ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦਾ 650ਵਾਂ ਪ੍ਰਕਾਸ਼ ਪੁਰਬ ਸ਼ਰਧਾ ਭਾਵਨਾ, ਸਤਿਕਾਰ ਅਤੇ ਸ਼ਾਨੋ-ਸ਼ੌਕਤ ਨਾਲ ਮਨਾਇਆ ਜਾਵੇਗਾ : ਭਗਵੰਤ ਸਿੰਘ ਮਾਨ

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਕੇਂਦਰ ਨੂੰ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਮੁੜ ਖੋਲ੍ਹਣਾ ਚਾਹੀਦਾ: ਭਗਵੰਤ ਸਿੰਘ ਮਾਨ

ਘਰੇਲੂ ਬਿਜਲੀ ਖਪਤਕਾਰਾਂ ਲਈ ਬਿਨਾਂ ਕਿਸੇ ਜੁਰਮਾਨੇ ਤੋਂ ਆਪਣੇ ਬਕਾਇਆ ਬਿਲਾਂ ਦੇ ਭੁਗਤਾਨ ਦਾ ਸੁਨਹਿਰੀ ਮੌਕਾ: ਸੌਂਦ

‘ਗੈਂਗਸਟਰਾਂ ’ਤੇ ਵਾਰ’ ਮੁਹਿੰਮ ਦਾ 300ਵਾਂ ਦਿਨ: ਪੰਜਾਬ ਪੁਲਿਸ ਵੱਲੋਂ 530 ਥਾਈਂ ਛਾਪੇਮਾਰੀ; 195 ਕਾਬੂ

ਪੀ.ਐਸ.ਪੀ.ਸੀ.ਐਲ. ਵੱਲੋਂ ਕੀਤੀ ਜਾਵੇਗੀ 450 ਕਲਰਕਾਂ ਦੀ ਭਰਤੀ; 2500 ਅਪ੍ਰੈਂਟਿਸਾਂ ਨੂੰ ਦਿੱਤੀ ਜਾਵੇਗੀ ਤਕਨੀਕੀ ਸਿਖਲਾਈ: ਬਿਜਲੀ ਮੰਤਰੀ ਸੌਂਦ

ਸੋਹਨਾ ਚੌਕ 'ਤੇ 340.78 ਕਰੋੜ ਰੁਪਏ ਦੀ ਲਾਗਤ ਨਾਲ ਬਣੇਗਾ 2.75 ਕਿਲੋਮੀਟਰ ਲੰਬਾ 6-ਲੇਨ ਐਲੀਵੇਟਿਡ ਕੋਰੀਡੋਰ