ਕੋਟਕਪੂਰਾ, 27 ਜੂਨ (ਪੰਜਾਬੀ ਸਹਿਜ ਟਾਈਮਜ਼) : ਪੰਜਾਬ ਯੂਥ ਕਾਂਗਰਸ ਦੀਆਂ ਹਾਲ ਹੀ 'ਚ ਸੰਪੰਨ ਹੋਈਆਂ ਚੋਣਾਂ ਦੇ ਨਤੀਜਿਆਂ ਵਿਚ ਫਰੀਦਕੋਟ ਜ਼ਿਲੇ ਦੇ ਨੌਜਵਾਨ ਆਗੂਆਂ ਨੇ ਸ਼ਾਨਦਾਰ ਜਿੱਤ ਦਰਜ ਕੀਤੀ ਹੈ। ਕਰੀਬ ਡੇਢ ਮਹੀਨੇ ਤੱਕ ਚੱਲੀ ਇਸ ਚੋਣ ਪ੍ਰਕਿਰਿਆ ਦੌਰਾਨ ਯਥ ਕਾਂਗਰਸ ਦੀ ਮੈਂਬਰਸ਼ਿਪ ਅਤੇ ਵੈਟਿੰਗ ਆਨਲਾਈਨ ਢੰਗ ਨਾਲ ਕਰਵਾਈ ਗਈ। ਉਮੀਦਵਾਰਾਂ ਅਤੇ ਉਨ੍ਹਾਂ ਦੀਆਂ ਟੀਮਾਂ ਵੱਲੋਂ ਘਰ-ਘਰ ਜਾ ਕੇ ਨੌਜਵਾਨਾਂ ਨੂੰ ਮੈਂਬਰ ਬਣਾਇਆ ਗਿਆ ਅਤੇ ਵੋਟਾਂ ਪਵਾਈਆਂ ਗਈਆਂ। ਚੋਣ ਨਤੀਜਿਆਂ ਅਨੁਸਾਰ ਸੁਮੀਤ ਸਿੰਘ ਬਰਾੜ ਸਪੁੱਤਰ ਦਿਲਬਾਗ ਸਿੰਘ ਬਰਾੜ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਕੋਟਕਪੂਰਾ, ਜ਼ਿਲਾ ਫਰੀਦਕੋਟ ਯੂਥ ਕਾਂਗਰਸ ਦੇ ਪ੍ਰਧਾਨ ਚੁਣੇ ਗਏ ਹਨ। ਇਸ ਤੋਂ ਇਲਾਵਾ ਅਵਿਨਾਸ਼ ਬਾਂਸਲ ਯੂਥ ਕਾਂਗਰਸ ਦੇ ਜ਼ਿਲ੍ਹਾ ਜਨਰਲ ਸਕੱਤਰ, ਰਮਨਦੀਪ ਸਿੰਘ ਸੇਖੋਂ -ਪਿੰਡ ਹਰੀਏਵਾਲਾ ਨੂੰ ਹਲਕਾ ਕੋਟਕਪੂਰਾ ਯੂਥ ਕਾਂਗਰਸ ਪ੍ਰਧਾਨ ਅਤੇ ਸੁਖਜਿੰਦਰ ਸਿੰਘ ਸਿੱਧੂ ਪਿੰਡ ਹਰੀਨੌ ਨੂੰ ਬਲਾਕ ਪ੍ਰਧਾਨ ਦੀ ਜ਼ਿੰਮੇਵਾਰੀ ਮਿਲੀ ਹੈ। ਸਾਰੇ ਉਮੀਦਵਾਰ ਵੱਡੀ ਬਹੁਮਤ ਨਾਲ ਜੇਤੂ ਰਹੇ।