ਮੋਰਿੰਡਾ : ਮੋਰਿੰਡਾ ਸ਼ਹਿਰ ਦੇ ਵਿੱਚ ਅਵਾਰਾ ਕੁੱਤਿਆਂ ਦੇ ਟੋਲੇ ਵੱਖ ਵੱਖ ਵਾਰਡਾਂ ਦੇ ਵਿੱਚ ਘੁੰਮ ਰਹੇ ਨੇ ਮਰਿੰਡਾ ਨਗਰ ਕੌਂਸਲ ਦਾ ਪ੍ਰਸ਼ਾਸਨ ਦੂਸਰੀ ਘਟਨਾ ਦਾ ਇੰਤਜ਼ਾਰ ਕਰ ਰਿਹਾ ਹੈ ਕੁਝ ਦਿਨ ਪਹਿਲਾਂ ਇਕ ਅੱਠ ਸਾਲ ਦੀ ਬੱਚੀ ਨੂੰ ਅਵਾਰਾ ਕੁੱਤਿਆਂ ਵੱਲੋਂ ਨੋਚ ਨੋਚ ਕੇ ਖਾਧਾ ਗਿਆ ਤੇ ਉਸਦੀ ਮੌਤ ਹੋ ਗਈ ਉਸਦੇ ਸੰਬੰਧ ਵਿੱਚ ਭਾਰਤ ਪਰਿਸ਼ਦ ਕਲੱਬ ਮਰਿੰਡਾ ਵੱਲੋਂ ਅਤੇ ਮੋਰਿੰਡੇ ਦੇ ਦੁਕਾਨਦਾਰਾਂ ਵੱਲੋਂ ਏ O ਮੋਰਿੰਡਾ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਅਵਾਰਾ ਕੁੱਤਿਆਂ ਨੂੰ ਵੱਖ ਵੱਖ ਵਾਰਡਾਂ ਦੇ ਵਿੱਚੋਂ ਫੜ ਕੇ ਉਹਨਾਂ ਦਾ ਪੱਕਾ ਪ੍ਰਬੰਧ ਕੀਤਾ ਜਾਵੇ ਤਾਂ ਕਿ ਮੋਰਿੰਡਾ ਸ਼ਹਿਰ ਦੇ ਬੱਚੇ ਬਜ਼ੁਰਗ ਰਾਹਗੀਰ ਦਾ ਕੋਈ ਜਾਨੀ ਨੁਕਸਾਨ ਨਾ ਹੋ ਸਕੇ ਦਸ ਵਜੇ ਤੋਂ ਬਾਅਦ ਰਾਤ ਨੂੰ ਅਗਰ ਕੋਈ ਆਪਣੇ ਘਰ ਨੂੰ ਜਾ ਰਿਹਾ ਹੁੰਦ ਹੈ ਤਾਂ ਅਵਾਰਾ ਕੁੱਤੇ ਮੋਟਰਸਾਈਕਲ ਦੇ ਮਗਰ ਭੱਜ ਕੇ ਉਸ ਨੂੰ ਪੈਣ ਦੀ ਕੋਸ਼ਿਸ਼ ਕਰਦੇ ਨੇ ਡਰਦੇ ਮਾਰੇ ਕਈ ਮੋਟਰਸਾਈਕਲ ਡਿੱਗ ਵੀ ਸਕਦੇ ਨੇ ਅਵਾਰਾ ਕੁੱਤਿਆਂ ਦਾ ਪੱਕਾ ਪ੍ਰਬੰਧ ਕੀਤਾ ਜਾਵੇ ਕਾਨੂੰਨ ਦੇ ਮੁਤਾਬਿਕ ਇਹ ਸਾਰੀ ਜਿੰਮੇਵਾਰੀ ਨਗਰ ਕੌਂਸਲ ਮੋਰਿੰਡਾ ਦੇ ਈਓ ਤੇ ਪ੍ਰਸ਼ਾਸਨ ਦੀ ਬਣਦੀ ਹੈ ਹੈ ਕੱਲ ਨੂੰ ਕੋਈ ਨੁਕਸਾਨ ਹੁੰਦਾ ਹੈ ਤੇ ਕਾਰਵਾਈ ਈਓ ਤੇ ਪ੍ਰਸ਼ਾਸਨ ਤੇ ਕੀਤੀ ਜਾਵੇਗੀ