Sunday, October 26, 2025

Malwa

ਬੀਡੀਪੀਓ ਦੀ ਬਦਲੀ ਦੇ ਵਿਰੋਧ ਘਨੌਰ ਬਲਾਕ ਵਿਚ ਘੇਰਿਆ ਬੀਡੀਪੀਓ ਦਫ਼ਤਰ

June 30, 2021 05:50 PM
Mohd. Salim

ਘਨੌਰ  : ਅੱਜ ਬਲਾਕ ਘਨੌਰ ਦੇ ਪੰਚਾਂ, ਸਰਪੰਚਾਂ, ਬਲਾਕ ਸੰਮਤੀ ਮੈਂਬਰਾਂ, ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ ਤੇ ਹੋਰ ਵਿਅਕਤੀਆਂ ਵੱਲੋਂ ਬੀਡੀਪੀਓ ਦਫਤਰ ਘਨੌਰ ਦਾ ਘਿਰਾਓ ਕਰਕੇ ਐੱਫਸੀਆਰ ਖਿਲਾਫ ਜ਼ੋਰਦਾਰ ਨਾਹਰੇਬਾਜ਼ੀ ਕੀਤੀ। ਧਰਨਾਕਾਰੀਆਂ ਨੇ ਮੰਗ ਕੀਤੀ ਕਿ ਉਨ੍ਹਾਂ ਦੇ ਬਲਾਕ ਵਿਚ ਪਹਿਲਾਂ ਤੋਂ ਤਾਇਨਾਤ ਬੀਡੀਪੀਓ ਕਿ੍ਰਸ਼ਨ ਸਿੰਘ ਨੂੰ ਹੀ ਲਗਾਇਆ ਜਾਵੇ ਅਤੇ ਉਨ੍ਹਾਂ ਦੀ ਬਦਲੀ ਤੁਰੰਤ ਰੱਦ ਕੀਤੀ ਜਾਵੇ।

ਲਿੰਕ ਨੂੰ ਕਲਿਕ ਕਰੋ ਤੇ ਖ਼ਬਰ ਪੜ੍ਹੋ : ਕਾਰ ਅਤੇ ਮੋਟਰਸਾਈਕਲ ਦੀ ਟੱਕਰ ਦੌਰਾਨ ਪਤੀ ਪਤਨੀ ਦੀ ਮੌਤ

 

ਇਸ ਧਰਨੇ ਨੂੰ ਸੰਬੋਧਨ ਕਰਦਿਆਂ ਚੇਅਰਮੈਨ ਜਗਦੀਪ ਸਿੰਘ ਡਿੰਪਲ ਚੱਪੜ ਨੇ ਕਿਹਾ ਕਿ ਹਲਕਾ ਘਨੌਰ ਵਿੱਚ ਵਿਧਾਇਕ ਮਦਨ ਲਾਲ ਜਲਾਲਪੁਰ ਦੇ ਦਿਸਾ ਨਿਰਦੇਸਾਂ ਅਨੁਸਾਰ ਬੀਡੀਪੀਓ ਕਿ੍ਰਸਨ ਸਿੰਘ ਵੱਲੋਂ ਬਹੁਤ ਵਧੀਆ ਤਰੀਕੇ ਨਾਲ ਵਿਕਾਸ ਕਾਰਜ ਕਰਵਾਏ ਜਾ ਰਹੇ ਸਨ ਅਤੇ ਉਨ੍ਹਾਂ ਪ੍ਰਤੀ ਹਲਕੇ ਦੇ ਕਿਸੇ ਵੀ ਸਰਪੰਚ ,ਮੈਂਬਰ ,ਬਲਾਕ ਸੰਮਤੀ ਮੈਂਬਰ,ਅਤੇ ਇਲਾਕੇ ਦੇ ਲੋਕਾਂ ਨੂੰ ਕੋਈ ਵੀ ਸਕਿਾਇਤ ਨਹੀਂ ਸੀ ਪ੍ਰੰਤੂ ਐੱਫਸੀਆਰ ਸੀਮਾ ਜੈਨ ਵੱਲੋਂ ਕੱਲ ਅਚਨਚੇਤ ਉਨਾਂ ਦੀ ਬਦਲੀ ਕਰ ਦਿੱਤੀ ਗਈ ਹੈ ਜਿਸ ਕਰਕੇ ਲੋਕਾਂ ਦੇ ਮਨਾਂ ਵਿਚ ਭਾਰੀ ਰੋਸ ਹੈ।

ਲਿੰਕ ਨੂੰ ਕਲਿਕ ਕਰੋ ਤੇ ਖ਼ਬਰ ਪੜ੍ਹੋ : ਗੈਰਹਾਜ਼ਰੀ ਅਤੇ ਲੇਟ-ਲਤੀਫੀ ’ਤੇ ਹੋਵੇਗੀ ਕਾਰਵਾਈ: ਡਾ. ਔਲਖ

 

ਸਾਡੀ ਇਹ ਮੰਗ ਹੈ ਕਿ ਕਿ੍ਰਸਨ ਸਿੰਘ ਦੀ ਕੀਤੀ ਬਦਲੀ ਨੂੰ ਤੁਰੰਤ ਰੱਦ ਕੀਤਾ ਜਾਵੇ। ਨਹੀਂ ਤਾਂ ਅਸੀਂ ਕੱਲ੍ਹ ਦੁਬਾਰਾ ਮੀਟਿੰਗ ਕਰਕੇ ਵੱਡਾ ਸੰਘਰਸ ਉਲੀਕਣ ਲਈ ਮਜਬੂਰ ਹੋਵਾਂਗੇ। ਇਸ ਮੌਕੇ ਤੇ ਨਗਰ ਪੰਚਾਇਤ ਘਨੌਰ ਦੇ ਪ੍ਰਧਾਨ ਨਰਪਿੰਦਰ ਸਿੰਘ ਭਿੰਦਾ ਨੇ ਕਿਹਾ ਕਿ ਮੈਡਮ ਸੀਮਾ ਜੈਨ ਨੇ ਹਮੇਸਾ ਹੀ ਘਨੌਰ ਨਾਲ ਵਿਤਕਰਾ ਕੀਤਾ ਹੈ। ਉਹਨਾਂ ਕਿਹਾ ਕਿ ਜਿਸ ਅਫਸਰ ਦਾ ਇਲਾਕੇ ਦੇ ਲੋਕਾਂ ਨਾਲ ਚੰਗਾ ਵਿਵਹਾਰ ਹੈ, ਉਹਨਾਂ ਦੀ ਇਸ ਤਰ੍ਹਾਂ ਅਚਨਚੇਤ ਬਦਲੀ ਕਰਨਾ ਮੰਦਭਾਗਾ ਹੈ।ਜੇਕਰ ਕਿ੍ਰਸ਼ਨ ਸਿੰਘ ਦੀ ਬਦਲੀ ਰੱਦ ਨਾ ਹੋਈ ਤਾਂ ਅਸੀਂ ਹਾਈਵੇ ਜਾਮ ਕਰਾਂਗੇ ਜਿਸ ਦੀ ਜੰਿਮੇਵਾਰੀ ਪ੍ਰਸਾਸਨ ਦੀ ਹੋਵੇਗੀ।

ਲਿੰਕ ਨੂੰ ਕਲਿਕ ਕਰੋ ਤੇ ਖ਼ਬਰ ਪੜ੍ਹੋ : ਆਧੁਨਿਕ ਤਕਨਾਲੋਜੀ ਰਾਹੀਂ ਅਵਾਰਾ ਪਸ਼ੂਆਂ ਦੀ ਸਮੱਸਿਆ ਸੁਲਝਾਏਗੀ ਪੰਜਾਬ ਸਰਕਾਰ

 

ਇਸ ਮੌਕੇ ਤੇ ਚੇਅਰਮੈਨ ਹਰਵਿੰਦਰ ਸਿੰਘ ਕਾਮੀ ਕਲਾ, ਮਾਰਕੀਟ ਕਮੇਟੀ ਘਨੌਰ ਦੇ ਚੇਅਰਮੈਨ ਬਲਜੀਤ ਸਿੰਘ ਗਿੱਲ, ਬਲਾਕ ਪ੍ਰਧਾਨ ਕੁਲਦੀਪ ਸਿੰਘ ਮਾਡੀਆਂ,ਹਰਪ੍ਰੀਤ ਸਿੰਘ ਚਮਾਰੂ, ਸਰਪੰਚ ਬਲਜੀਤ ਸਿੰਘ ਲਾਛੜੂ, ਸਰਪੰਚ ਲੱਖਾ ਸਿੰਘ ਕਬੂਲਪੁਰ, ਸਰਪੰਚ ਦਾਰਾ ਸਿੰਘ ਹਰਪਾਲਪੁਰ, ਸਰਪੰਚ ਦਰਸਨ ਸਿੰਘ ਮੰਡੋਲੀ, ਸਰਪੰਚ ਅਵਤਾਰ ਸਿੰਘ ਰਾਮਪੁਰ, ਸਰਪੰਚ ਬਲਕਾਰ ਸਿੰਘ ਉਟਸਰ,ਸਰਪੰਚ ਹਰਜਿੰਦਰ ਸਿੰਘ ਪਿੱਪਲ ਮਘੌਲੀ,ਸਰਪੰਚ ਗੁਰਪਾਲ ਸਿੰਘ ਜੰਡ ਮਘੌਲੀ, ਸਰਪੰਚ ਪਰਵਿੰਦਰ ਸਿੰਘ ਫਰੀਦਪੁਰ ਜੱਟਾ, ਸਰਪੰਚ ਸੋਹਣ ਸਿੰਘ ਲੋਹਸਿੰਬਲੀ,ਰਾਜਿੰਦਰ ਸਿੰਘ ਹਰਪਾਲਾ,ਜੱਸੀ ਕਾਮੀ ਖ਼ੁਰਦ, ਅਵਤਾਰ ਸਿੰਘ ਕਾਮੀ ਖ਼ੁਰਦ, ਅਤੇ ਹੋਰ ਵੀ ਹਾਜ਼ਰ ਸਨ।

ਅਖ਼ਬਾਰ ਪੜ੍ਹ ਲਈ ਲਿੰਕ ਨੂੰ ਕਲਿਕ ਕਰੋ : https://www.sehajtimes.com/epaper/

ਇਸ ਖ਼ਬਰ ਸਬੰਧੀ ਕੁਮੈਂਟ ਜ਼ਰੂਰ ਲਿਖੋ

Have something to say? Post your comment

 

More in Malwa

ਮਨਿੰਦਰ ਲਖਮੀਰਵਾਲਾ ਨੇ ਗਾਇਕ ਗੁਲਾਬ ਸਿੱਧੂ ਦੇ ਗਾਣੇ ਦਾ ਕੀਤਾ ਵਿਰੋਧ 

ਖੇਤਾਂ ਚੋਂ ਪਰਾਲੀ ਸੰਭਾਲਣ ਲਈ ਸਰਕਾਰ ਦੇ ਪ੍ਰਬੰਧ ਨਿਗੂਣੇ 

ਕਲਸਟਰ ਖੇਡ ਮੁਕਾਬਲੇ 'ਚ ਕਲਗੀਧਰ ਸਕੂਲ ਨੇ ਮਾਰੀ ਬਾਜ਼ੀ

ਭਗਵਾਨ ਵਿਸ਼ਵਕਰਮਾ ਦੀਆਂ ਸਿੱਖਿਆਵਾਂ ਮਿਹਨਤ ਤੇ ਨਿਸ਼ਠਾ ਦਾ ਪ੍ਰਤੀਕ : ਅਮਨ ਅਰੋੜਾ 

ਐਫ. ਆਈ. ਆਰ ਦਰਜ ਹੋਣ ਤੋਂ ਬਾਅਦ ਸਾਬਕਾ ਡੀ ਜੀ ਪੀ ਮੁਹੰਮਦ ਮੁਸਤਫ਼ਾ ਨੇ ਜਾਰੀ ਕੀਤਾ ਪ੍ਰੈਸ ਨੋਟ

ਸਾਰੇ ਅਧਿਆਪਕਾਂ ਨੂੰ ਬਦਲੀਆਂ ਇੱਕ ਮੌਕਾ ਦਿੱਤਾ ਜਾਵੇ

ਪੰਜਾਬ ਦੇ ਸਾਬਕਾ DGP ਮੁਹੰਮਦ ਮੁਸਤਫਾ ਦੇ ਬੇਟੇ ਦੀ ਮੌਤ ਤੋਂ ਪਹਿਲਾਂ ਦੀ ਨਵੀਂ ਵੀਡੀਓ ਆਈ ਸਾਹਮਣੇ, ਮਚਿਆ ਤਹਿਲਕਾ

ਪੰਜਾਬ ‘ਚ ਗਰੀਬ ਰੱਥ ਟ੍ਰੇਨ ਨੂੰ ਲੱਗੀ ਅੱਗ

ਬਾਬਾ ਰੋਡਾ ਸ੍ਰੀ ਵਿਸ਼ਵਕਰਮਾ ਸਭਾ (ਰਜਿ.) ਜਮਾਲਪੁਰਾ ਵੱਲੋਂ ਸ੍ਰੀ ਵਿਸ਼ਵਕਮਰਾ ਪੂਜਾ ਦਿਵਸ ਦਾ ਕੈਲੰਡਰ ਰਿਲੀਜ਼

ਕੈਮਿਸਟਾਂ ਦਾ ਵਫ਼ਦ ਜੀਐਸਟੀ ਕਮਿਸ਼ਨਰ ਨੂੰ ਮਿਲਿਆ