Saturday, May 04, 2024

Malwa

ਗੈਰਹਾਜ਼ਰੀ ਅਤੇ ਲੇਟ-ਲਤੀਫੀ ’ਤੇ ਹੋਵੇਗੀ ਕਾਰਵਾਈ: ਡਾ. ਔਲਖ

June 30, 2021 04:23 PM
SehajTimes

ਬਰਨਾਲਾ : ਸਿਹਤ ਵਿਭਾਗ ਆਮ ਲੋਕਾਂ ਤੱਕ ਮਿਆਰੀ ਸਿਹਤ ਸੇਵਾਵਾਂ ਪੁੱਜਦੀਆਂ ਕਰਨ ਲਈ ਯਤਨਸ਼ੀਲ ਹੈ। ਇਸ ਤਹਿਤ ਸਿਵਲ ਸਰਜਨ ਡਾ. ਜਸਬੀਰ ਸਿੰਘ ਔਲਖ ਵੱਲੋਂ ਵਿਸ਼ੇਸ਼ ਟੀਮਾਂ ਬਣਾ ਕੇ ਜ਼ਿਲੇ ਦੇ ਵੱਖ-ਵੱਖ ਸਿਹਤ ਕੇਂਦਰਾਂ ਵਿੱਚ ਸਿਹਤ ਅਮਲੇ ਦੀ ਹਾਜ਼ਰੀ ਅਤੇ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਦੀ ਅੱਜ ਚੈਕਿੰਗ ਕੀਤੀ ਗਈ।  

ਲਿੰਕ ਨੂੰ ਕਲਿਕ ਕਰੋ ਤੇ ਖ਼ਬਰ ਪੜ੍ਹੋ : ਆਧੁਨਿਕ ਤਕਨਾਲੋਜੀ ਰਾਹੀਂ ਅਵਾਰਾ ਪਸ਼ੂਆਂ ਦੀ ਸਮੱਸਿਆ ਸੁਲਝਾਏਗੀ ਪੰਜਾਬ ਸਰਕਾਰ

 

ਇਸ ਮੌਕੇ ਡਾ. ਔਲਖ ਨੇ ਦੱਸਿਆ ਕਿ ਉਨਾਂ ਵੱਲੋਂ ਸਵੇਰੇ 8:10 ਵਜੇ ਸਿਵਲ ਹਸਪਤਾਲ ਬਰਨਾਲਾ ਅਤੇ ਜ਼ੱਚਾ-ਬੱਚਾ ਹਸਪਤਾਲ ਦੀ ਚੈਕਿੰਗ ਕੀਤੀ ਗਈ, ਇਸ ਦੌਰਾਨ ਜੋ ਵੀ ਸਿਹਤ ਅਮਲਾ ਗੈਰਹਾਜ਼ਰ ਜਾਂ ਲੇਟ ਲਤੀਫ਼ ਪਾਇਆ ਗਿਆ, ਉਨਾਂ ਨੂੰ ਕਾਰਨ ਦੱਸੋ ਪੱਤਰ ਜਾਰੀ ਕਰਨ ਲਈ ਐਸ.ਐਮ.ਓ. ਸਿਵਲ ਹਸਪਤਾਲ ਬਰਨਾਲਾ ਨੂੰ ਹਦਾਇਤ ਕਰ ਦਿੱਤੀ ਗਈ ਹੈ। 

ਲਿੰਕ ਨੂੰ ਕਲਿਕ ਕਰੋ ਤੇ ਖ਼ਬਰ ਪੜ੍ਹੋ : ਅਮਰੀਕਾ : ਦੋ ਪੰਜਾਬੀ ਨੌਜਵਾਨਾਂ ਦੀ ਦਰਦਨਾਕ ਮੌਤ

 

 ਸਿਵਲ ਸਰਜਨ ਨੇ ਦੱਸਿਆ ਕਿ ਉਨਾਂ ਵੱਲੋਂ ਬਣਾਈਆਂ ਵੱਖ-ਵੱਖ ਟੀਮਾਂ ਜਿਸ ਵਿੱਚ ਡਾ. ਨਵਜੋਤ ਪਾਲ ਸਿੰਘ ਭੁੱਲਰ ਜ਼ਿਲਾ ਪਰਿਵਾਰ ਭਲਾਈ ਅਫ਼ਸਰ ਵੱਲੋਂ ਹੈਲਥ ਐਂਡ ਵੈਲਨੈੱਸ ਸੈਂਟਰ ਤਾਜੋਕੇ ਅਤੇ ਸਬ-ਸੈਂਟਰ ਸੰਘੇੜਾ, ਡਾ. ਗੁਰਮਿੰਦਰ ਔਜਲਾ ਡਿਪਟੀ ਮੈਡੀਕਲ ਕਮਿਸ਼ਨਰ ਬਰਨਾਲਾ ਵੱਲੋਂ ਪੀ.ਐਚ.ਸੀ. ਸੇਖਾ ਅਤੇ ਹੈਲਥ ਵੈਲਨੈਸ ਸੈਂਟਰ ਫਰਵਾਹੀ ਅਤੇ ਡਾ. ਰਜਿੰਦਰ ਸਿੰਗਲਾ ਜ਼ਿਲਾ ਟੀਕਾਕਰਣ ਅਫ਼ਸਰ ਬਰਨਾਲਾ ਵੱਲੋਂ ਪੀ.ਐਚ.ਸੀ. ਭੱਠਲਾਂ, ਡਾ. ਤਪਿੰਦਰਜੋਤ ਕੌਸ਼ਲ ਐਸ.ਐਮ.ਓ. ਵੱਲੋਂ ਆਰ.ਐਚ. ਠੀਕਰੀਵਾਲ ਅਤੇ ਅਰਬਨ ਸਿਹਤ ਕੇਂਦਰ ਪ੍ਰੇਮ ਨਗਰ,  ਡਾ. ਪ੍ਰਵੇਸ਼ ਕੁਮਾਰ ਐਸ.ਐਮ.ਓ. ਭਦੌੜ ਵੱਲੋਂ ਮੁਢਲਾ ਸਿਹਤ ਕੇਂਦਰ ਹਮੀਦੀ ਅਤੇ ਸਬ ਸੈਂਟਰ ਸੰਘੇੜਾ ਦੀ ਚੈਕਿੰਗ ਕੀਤੀ ਗਈ ।  

ਲਿੰਕ ਨੂੰ ਕਲਿਕ ਕਰੋ ਤੇ ਖ਼ਬਰ ਪੜ੍ਹੋ : ਹਾਲੇ ਮਾਨਸੂਨ ਦੂਰ ਹੈ

 

 

ਡਾ. ਔਲਖ ਨੇ ਦੱਸਿਆ ਕਿ ਜ਼ਿਲੇ ਦੇ ਵੱਖ-ਵੱਖ ਸਿਹਤ ਕੇਂਦਰਾਂ ਵਿੱਚ ਟੀਮਾਂ ਵੱਲੋਂ ਕੀਤੀ ਗਈ ਚੈਕਿੰਗ ਦੌਰਾਨ ਪਾਈਆਂ ਗਈਆਂ ਖਾਮੀਆਂ ਅਤੇ ਵਿਸ਼ੇਸ਼ ਤੌਰ ’ਤੇ ਗੈਰਹਾਜ਼ਰ ਅਤੇ ਲੇਟ ਲਤੀਫ਼ ਅਧਿਕਾਰੀ ਕਰਮਚਾਰੀਆਂ ਨੂੰ ਸਮੇਂ ਦਾ ਪਾਬੰਦ ਹੋਣ ਲਈ ਸਬੰਧਤ ਸੀਨੀਅਰ ਮੈਡੀਕਲ ਅਫ਼ਸਰ ਨੂੰ ਹਦਾਇਤ ਕਰ ਦਿੱਤੀ ਗਈ ਹੈ ।

ਉਨਾਂ ਕਿਹਾ ਸਿਹਤ ਵਿਭਾਗ ਆਮ ਲੋਕਾਂ ਦੀ ਸਿਹਤ ਸੰਭਾਲ ਪ੍ਰਤੀ ਅਤੇ ਉਨਾਂ ਨੂੰ ਮਿਲ ਰਹੀਆਂ ਸਿਹਤ ਸਹੂਲਤਾਂ ਨੂੰ ਆਮ ਲੋਕਾਂ ਦੀ ਪਹੁੰਚ ਵਿੱਚ ਸੁਖਾਲਾ ਕਰਨ ਲਈ ਲੋੜੀਂਦੇ ਕਦਮ ਉਠਾਉਂਦਾ ਰਹੇਗਾ। 

 

Have something to say? Post your comment

 

More in Malwa

ਪੁਲਿਸ ਨੇ 02 ਵਿਅਕਤੀਆ ਨੂੰ ਅਫੀਮ ਅਤੇ ਭੁੱਕੀ ਸਮੇਤ ਟਰੱਕ ਬਰਾਮਦ

ਆਲ ਇੰਡੀਆ ਬ੍ਰਹਮਨ ਫਰੰਟ ਵੱਲੋਂ 12 ਮਈ ਨੂੰ ਭਗਵਾਨ ਪਰਸ਼ੂਰਾਮ‌ ਜੀ ਦਾ ਜਨਮ ਦਿਵਸ ਧੂਮਧਾਮ ਨਾਲ ਮਨਾਇਆ ਜਾਵੇਗਾ

ਭਾਕਿਯੂ ਏਕਤਾ ਉਗਰਾਹਾਂ ਮੀਤ ਹੇਅਰ ਦੀ ਕੋਠੀ ਦਾ ਕਰੇਗੀ ਘਿਰਾਓ

ਕੌਮਾਂਤਰੀ ਮਜ਼ਦੂਰ ਦਿਵਸ ਮੌਕੇ ਵੋਟਰ ਜਾਗਰੂਕਤਾ ਸਬੰਧੀ ਵਿਸ਼ੇਸ਼ ਕੈਪ ਲਗਾਇਆ

ਝੋਨੇ ਦੇ ਬੀਜਾਂ ਦੀ ਵਿਕਰੀ ਸਬੰਧੀ ਵਿਸ਼ੇਸ਼ ਟੀਮਾਂ ਦਾ ਗਠਨ: ਮੁੱਖ ਖੇਤੀਬਾੜੀ ਅਫ਼ਸਰ

ਜ਼ਿਲ੍ਹਾ ਚੋਣ ਅਫਸਰ ਦੀ ਪ੍ਰਧਾਨਗੀ ਤੇ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਦੀ ਮੌਜੂਦਗੀ ਵਿੱਚ ਈ ਵੀ ਐਮਜ਼ ਦੀ ਰੈਂਡਮਾਈਜ਼ੇਸ਼ਨ ਕੀਤੀ ਗਈ

ਸਕੂਲ ਫਾਰ ਬਲਾਇੰਡ ਦਾ ਬਾਰਵੀਂ ਜਮਾਤ ਦਾ ਨਤੀਜਾ ਸ਼ਤ ਪ੍ਰਤੀਸ਼ਤ ਰਿਹਾ 

PSPCL ਇੰਪਲਾਈਜ ਫੈਡਰੇਸ਼ਨ ਵੱਲੋਂ ਮਜ਼ਦੂਰ ਦਿਵਸ ਮੌਕੇ ਝੰਡਾ ਲਹਿਰਾਇਆ

ਸੁਨਾਮ ਦੀ ਬਖਸ਼ੀਵਾਲਾ ਰੋਡ ਤੇ ਟੁੱਟੀ ਸੜਕ ਤੇ ਧਸੀ ਬੱਸ 

ਇਲਾਜ ਲਈ ਪਟਿਆਲਾ ਦੇ ਲੋਕਾਂ ਨੂੰ ਜਾਣਾ ਪੈਂਦਾ ਹੈ ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ : ਐਨ.ਕੇ. ਸ਼ਰਮਾ