ਸੰਗਰੂਰ : ਪਾਰਕ ਸੰਭਾਲ ਸ਼ੋਸ਼ਲ ਵੈਲਫੇਅਰ ਸੋਸਾਇਟੀ ਦੀਆਂ ਅਥਾਹ ਕੋਸ਼ਿਸ਼ਾਂ ਸਦਕਾ ਧੂਰੀ ਰੋਡ ਤੇ ਬਣੇ ਫਲਾਈਓਵਰ ਦੇ ਨੀਚੇ ਵਾਲੀਆਂ ਸੜਕਾਂ ਤੇ ਪ੍ਰੀਮਿਕਸ ਪਾ ਦਿੱਤਾ ਗਿਆ। ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਸੁਸਾਇਟੀ ਦੇ ਪ੍ਰਧਾਨ ਬਹਾਦਰ ਸਿੰਘ ਲੌਂਗੋਵਾਲ ਤੇ ਮੈਂਬਰ ਮਨਧੀਰ ਸਿੰਘ ਰਾਜੋਮਾਜਰਾ ਨੇ ਦੱਸਿਆ ਕਿ 2022 ਤੋਂ ਟੁੱਟ ਰਹੀਆਂ ਇਹ ਸੜਕਾਂ ਪਹਿਲਾਂ ਲੋਕ ਨਿਰਮਾਣ ਵਿਭਾਗ ਦੀ ਮਲੇਰਕੋਟਲਾ ਡਵੀਜ਼ਨ ਦੇ ਕੋਲ ਸਨ। ਮਲੇਰਕੋਟਲਾ ਡਵੀਜ਼ਨ ਦੇ ਕਾਰਜਕਾਰੀ ਇੰਜੀਨੀਅਰਾਂ ਨੂੰ ਲਗਾਤਾਰ ਪੱਤਰ ਵਿਵਹਾਰ ਤੇ ਡੈਪੂਟੇਸ਼ਨ ਮਿਲਣ ਤੇ ਵੀ ਇਹ ਸੜਕਾਂ ਨਹੀਂ ਬਣੀਆਂ। ਕੁਝ ਸਮਾਂ ਮਿਉਂਸਪਲ ਕਮੇਟੀ ਨੂੰ ਗੁਹਾਰ ਲਗਾਈ,ਪਰ ਸਾਡੇ ਪੱਲੇ ਨਿਰਾਸ਼ਾ ਹੀ ਪਈ। 2024 ਵਿਚ ਇਹ ਸੜਕਾਂ ਸੰਗਰੂਰ ਡਵੀਜਨ ਕੋਲ ਆਉਣ ਤੋਂ ਬਾਅਦ ਕਾਰਜਕਾਰੀ ਇੰਜੀਨੀਅਰ ਸ਼੍ਰੀ ਅਜੇ ਕੁਮਾਰ ਗਰਗ ਨੇ ਇਹ ਸੜਕਾਂ ਛੇਤੀ ਬਣਾਉਣ ਦਾ ਭਰੋਸਾ ਦਿੱਤਾ ਪਰ ਵਾਰੀ ਜੂਨ 26 ਵਿਚ ਆਈ। ਇੰਨਾਂ ਕੋਸ਼ਿਸ਼ਾਂ ਸਦਕਾ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੇ ਇਸ ਕੰਮ ਨੂੰ ਨੇਪਰੇ ਚਾੜ੍ਹਨ ਦਾ ਉਪਰਾਲਾ ਕੀਤਾ। ਬੇਸ਼ੱਕ ਕਾਰਜਕਾਰੀ ਇੰਜੀਨੀਅਰ ਸ਼੍ਰੀ ਅਜੇ ਕੁਮਾਰ ਗਰਗ, ਐਸਡੀਓ ਸ਼੍ਰੀ ਨਵਦੀਪ ਜੀ ਅਤੇ ਜੂਨੀਅਰ ਇੰਜੀਨੀਅਰ ਸ਼੍ਰੀ ਵਰਿੰਦਰ ਕੁਮਾਰ ਦੀ ਵਿਭਾਗੀ ਜ਼ਿੰਮੇਵਾਰੀ ਸੀ,ਫਿਰ ਵੀ ਸੁਸਾਇਟੀ ਇੰਨਾ ਅਧਿਕਾਰੀਆਂ ਦੀ ਧੰਨਵਾਦੀ ਹੈ।