ਮੋਗਾ : ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਜਿਲਾ ਪ੍ਰਧਾਨ ਜਗਮੋਹਣ ਸਿੰਘ ਕੰਗ ਨੇ ਪ੍ਰੈਸ ਬਿਆਨ ਜਾਰੀ ਕਰਕੇ ਦੱਸਿਆ ਕੇ ਅਮਰੀਕਾ ਤੋਂ ਇੱਕ ਡੈਲੀਗੇਸ਼ਨ ਦਿੱਲੀ ਵਿਖੇ ਭਾਰਤ ਸਰਕਾਰ ਨਾਲ ਸਮਝੌਤਾ ਕਰਨ ਦੇ ਲਈ ਆ ਰਿਹਾ ਹੈ। ਇਹ ਸਮਝੌਤਾ ਹੋਣ ਦੇ ਨਾਲ ਅਮਰੀਕਾ ਤੋਂ ਬਹੁਤ ਸਾਰੀਆਂ ਫਸਲਾਂ ਤੇ ਦੁੱਧ ਤੋਂ ਬਣੀਆਂ ਚੀਜ਼ਾ ਵੱਡੀ ਪੱਧਰ ਤੇ ਭਾਰਤ ਦੀਆਂ ਮੰਡੀਆਂ ਵਿੱਚ ਪਹੁੰਚ ਜਾਣੀਆਂ ਹਨ। ਉਹਨਾਂ ਚੀਜ਼ਾਂ ਦੀ ਇੱਥੇ ਪਹੁੰਚਣ ਨਾਲ ਸਾਡੀਆਂ ਫਸਲਾਂ, ਦੁੱਧ ਅਤੇ ਦੁੱਧ ਤੋਂ ਬਣੀਆਂ ਚੀਜ਼ਾਂ ਰੁਲਣਗੀਆਂ ਕਿਉਂਕਿ ਅਮਰੀਕਾ ਨੇ ਉਹ ਚੀਜ਼ਾਂ ਸਸਤੇ ਭਾਅ ਭਾਰਤ ਦੀਆਂ ਮੰਡੀਆਂ ਵਿੱਚ ਸੁੱਟ ਦੇਣੀਆਂ ਹਨ। ਜਿਵੇਂ ਅਸੀਂ ਹਰੇ ਇਨਕਲਾਬ ਸਮੇਂ ਦੇਖਿਆ ਸੀ ਇਹ ਖੇਤੀਬਾੜੀ ਦੇ ਵਿੱਚ ਮਸ਼ੀਨਰੀ ਹਾਈਬ੍ਰਿਡ ਬੀਜ ਅਤੇ ਖਾਦਾਂ ਸਸਤੇ ਵਿੱਚ ਸੁੱਟੀਆਂ। ਭਾਰਤ ਦੇ ਕਿਸਾਨਾਂ ਨੇ ਉਨਾਂ ਨੂੰ ਖਰੀਦਿਆ ਅਤੇ ਸਾਡਾ ਕੁਦਰਤੀ ਖੇਤੀਬਾੜੀ ਸਿਸਟਮ ਜੋ ਚੱਲਦਾ ਸੀ ਉਹ ਅਸੀਂ ਤਬਾਹ ਕਰ ਲਿਆ। ਟਰੈਕਟਰ ਆਉਣ ਨਾਲ ਸਾਡੀਆਂ ਖੁਰਲੀਆਂ ਤੇ ਬਲਦ ਖਤਮ ਹੋ ਗਏ, ਗੱਡੇ ਖਤਮ ਹੋ ਗਏ ਜੋ ਅਸੀਂ ਬੀਜ ਸਾਂਭ ਕੇ ਰੱਖਦੇ ਸੀ ਉਹ ਖਤਮ ਹੋ ਗਏ ਰੂੜੀ ਦੀਆਂ ਖਾਦਾਂ ਜੋ ਅਸੀਂ ਵਰਤੇ ਸੀ ਉਹਨਾਂ ਤੇ ਨਿਰਭਰਤਾ ਘੱਟ ਗਈ। ਇਸ ਨਵੇਂ ਸਮਝੌਤੇ ਮੁਤਾਬਕ ਜਿਹੜੀਆਂ ਚੀਜ਼ਾਂ ਇੱਥੇ ਸਸਤੀਆਂ ਭੇਜਣਗੇ ਅਸੀਂ ਆਪਣੀਆਂ ਚੀਜ਼ਾਂ ਪੈਦਾ ਕਰਨੀਆਂ ਬੰਦ ਕਰ ਦੇਣੀਆਂ ਹਨ। ਸਾਨੂੰ ਸਾਮਰਾਜੀ ਅਮਰੀਕਾ ਨੇ ਆਪਣੇ ਤੇ ਨਿਰਭਰ ਕਰਕੇ ਫਿਰ ਇਹੀ ਵਸਤਾਂ ਦੇ ਭਾਅ ਵਧਾ ਦੇਣੇ ਹਨ। ਇਹਨਾਂ ਵਸਤਾਂ ਨੂੰ ਅਸੀਂ ਖਰੀਦਣ ਤੋਂ ਸਮਰਥ ਹੋ ਜਾਵਾਂਗੇ ਤੇ ਅਮਰੀਕਾ ਸਾਮਰਾਜ ਮਾਲੋਮਾਲ ਹੋ ਜਾਵੇਗਾ। ਅਸੀਂ ਹੋਰ ਗਰੀਬੀ ਦੇ ਪੁੜਾਂ ਵਿੱਚ ਪਿਸ ਜਾਵਾਂਗੇ। ਦਿੱਲੀ ਦੇ ਵਿੱਚ ਹੋ ਰਹੇ ਇਸ ਸਮਝੌਤੇ ਦਾ ਵਿਰੋਧ ਕਰਨ ਲਈ ਕਿਸਾਨ ਮਜ਼ਦੂਰ ਮੋਰਚੇ ਨੇ ਮੋਦੀ ਸਰਕਾਰ ਦੀਆਂ ਅਰਥੀਆਂ ਸਾੜਨ ਦਾ ਸੱਦਾ ਦਿੱਤਾ ਸੀ ਅਜ ਮੋਗੇ ਦੇ ਵਿੱਚ ਅਸੀਂ ਕਿਸਾਨ ਮਜ਼ਦੂਰ ਮੋਰਚੇ ਦੀਆਂ ਜਥੇਬਿੰਦੀਆਂ ਨੇ ਇਕੱਠੇ ਹੋ ਕੇ ਮੋਦੀ ਸਰਕਾਰ ਦੀਆਂ ਅਰਥੀਆਂ ਸਾੜੀਆਂ। ਜਿਸ ਵਿੱਚ ਬੀ ਕ ਯੂ ਬਹਿਰਾਮਕੇ, ਬੀ ਕੇ ਯੂ ਕ੍ਰਾਂਤੀਕਾਰੀ, ਬੀ ਕੇ ਯੂ ਏਕਤਾ ਆਜ਼ਾਦ , ਕਿਸਾਨ ਮਜ਼ਦੂਰ ਸੰਘਰਸ਼ ਕਮਿਟੀ ਅਤੇ ਕ੍ਰਾਂਤੀਕਾਰੀ ਈ ਰਿਕਸ਼ਾ ਵੀ ਸ਼ਾਮਲ ਸਨ।