ਖਨੌਰੀ : ਸਹਾਰਾ ਚੈਰੀਟੇਬਲ ਟਰਸਟ ਦੀ ਇੱਕ ਅਹਿਮ ਮੀਟਿੰਗ ਅੱਜ ਟਰਸਟ ਦੇ ਪ੍ਰਧਾਨ ਜੋਰਾ ਸਿੰਘ ਉੱਪਲ ਦੀ ਅਗਵਾਈ ਹੇਠ ਹੋਈ। ਮੀਟਿੰਗ ਦੌਰਾਨ ਟਰਸਟ ਦੀ ਨਵੀਂ ਕਾਰਜਕਾਰਨੀ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਨਵੇਂ ਪ੍ਰਧਾਨ ਦੀ ਚੋਣ ਕੀਤੀ ਗਈ। ਮੀਟਿੰਗ ਵਿੱਚ ਹਾਜ਼ਰ ਮੈਂਬਰਾਂ ਵੱਲੋਂ ਸਰਬਸੰਮਤੀ ਨਾਲ ਅਸ਼ੋਕ ਗੋਇਲ ਨੂੰ ਸਹਾਰਾ ਚੈਰੀਟੇਬਲ ਟਰਸਟ ਦਾ ਨਵਾਂ ਪ੍ਰਧਾਨ ਚੁਣਿਆ ਗਿਆ। ਨਵ-ਨਿਯੁਕਤ ਪ੍ਰਧਾਨ ਅਸ਼ੋਕ ਗੋਇਲ ਨੇ ਟਰਸਟ ਦੇ ਸਮੂਹ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਸੰਸਥਾ ਵੱਲੋਂ ਕੀਤੇ ਜਾ ਰਹੇ ਸਮਾਜ ਭਲਾਈ ਦੇ ਕਾਰਜਾਂ ਨੂੰ ਹੋਰ ਵਿਆਪਕ ਅਤੇ ਪ੍ਰਭਾਵਸ਼ਾਲੀ ਬਣਾਉਣ ਲਈ ਪੂਰੀ ਨਿਸ਼ਠਾ ਨਾਲ ਕੰਮ ਕਰਨਗੇ। ਇਸ ਮੌਕੇ ਸ਼ਮਸ਼ੇਰ ਸਿੰਘ ਗੁੱਡੂ, ਜੋਰਾ ਸਿੰਘ ਉੱਪਲ, ਕਮਲੇਸ਼ ਗੋਇਲ, ਸੰਜੀਵ ਗੋਇਲ, ਕ੍ਰਿਸ਼ਨ ਦੇਵ ਸਿੰਘ ਠਸਕਾ, ਕਲਭੂਸ਼ਣ ਗੋਇਲ, ਜਸਵੀਨ ਚੋਪੜਾ, ਪਵਨ ਸ਼ਰਮਾ, ਦਲਵੀਰ ਗਿੱਲ ਬਨਾਰਸੀ, ਅਕੁਰ ਸਿੰਗਲਾ, ਕਰਮਵੀਰ ਚੌਹਾਨ, ਮੋਹਿੰਦਰ ਮਿੱਤਲ ਅਤੇ ਗੁਰਮੀਤ ਸਿੰਘ ਲਵਲੀ ਸਮੇਤ ਹੋਰ ਮੈਂਬਰ ਵੀ ਹਾਜ਼ਰ ਸਨ। ਮੀਟਿੰਗ ਦੌਰਾਨ ਟਰਸਟ ਦੀਆਂ ਭਵਿੱਖੀ ਗਤੀਵਿਧੀਆਂ ਅਤੇ ਸਮਾਜ ਸੇਵਾ ਨਾਲ ਜੁੜੇ ਵੱਖ-ਵੱਖ ਮੁੱਦਿਆਂ 'ਤੇ ਵੀ ਵਿਚਾਰ-ਚਰਚਾ ਕੀਤੀ ਗਈ।