Thursday, October 15, 2026
BREAKING NEWS
• ਅਭਿਜੀਤ ਦੀਪਕੇ, ਆਸ਼ੂਤੋਸ਼ ਰੰਕਾ, ਸੌਰਵ ਦਾਸ ਕਿਥੇ ਹਨ : ਕੇਜਰੀਵਾਲ • ਦਿੱਲੀ ਪੁਲਿਸ ਵਲੋਂ 5.75 ਕਿਲੋਗ੍ਰਾਮ ਕ੍ਰਿਸਟਲ ਮੇਥ (ਆਈਸ) ਜ਼ਬਤ ; ਇਕ ਗ੍ਰਿਫ਼ਤਾਰ • ਸੋਸ਼ਲ ਮੀਡੀਆ ਇਨਫ਼ਲੂਐਂਸਰ ਮੈਡ ਸੰਧੂ ਦੀ ਗੋਲੀ ਮਾਰ ਕੇ ਹੱਤਿਆ • ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀਆਂ ਗਲਤ ਨੀਤੀਆਂ ਕਾਰਨ ਹੀ ਅੱਜ ਪੰਜਾਬ ਪਿੱਛੇ ਹੋ ਗਿਆ: ਨਾਇਬ ਸਿੰਘ ਸੈਣੀ • ਚੰਡੀਗੜ੍ਹ ‘ਚ ਪੰਜਾਬ ਭਾਜਪਾ ਦਫ਼ਤਰ ਗ੍ਰੇਨੇਡ ਮਾਮਲੇ ਦੀ ਜਾਂਚ ਐਨ ਆਈ ਏ ਹਵਾਲੇ • ਸੁਨਾਮ 'ਚ ਲਾਪਰਵਾਹੀ ਕਾਰਨ ਦੋ ਨੌਜਵਾਨਾਂ ਦੀ ਮੌਤ  • ਸੁਨਾਮ 'ਚ ਚੋਰਾਂ ਦੀ ਦਹਿਸ਼ਤ, ਪੁਲਿਸ ਬਣੀ ਮੂਕ ਦਰਸ਼ਕ  • ਰਾਣੀ ਮੁਖਰਜੀ ਦੀ ਮਾਂ ਕ੍ਰਿਸ਼ਨਾ ਮੁਖਰਜੀ ਦਾ 75 ਸਾਲ ਦੀ ਉਮਰ ਵਿੱਚ ਦੇਹਾਂਤ • ਫਰੀਦਕੋਟ ਦੇ 6 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਪੁਲੀਸ ਨੇ ਲਈ ਚੱਪੇ-ਚੱਪੇ ਦੀ ਤਲਾਸ਼ੀ • ਪੰਜਾਬ ਪਹਿਲੀ ਵਾਰ ਏਸ਼ੀਅਨ ਚੈਂਪੀਅਨਜ਼ ਟਰਾਫੀ ਦੀ ਮੇਜ਼ਬਾਨੀ ਕਰ ਕੇ ਇਤਿਹਾਸ ਰਚੇਗਾ: ਭਗਵੰਤ ਸਿੰਘ ਮਾਨ

Chandigarh

ਨਾਰਕੋਟਿਕਸ ਐਨੋਨੀਮਸ ਮੀਟਿੰਗਾਂ ਭਗਵੰਤ ਮਾਨ ਸਰਕਾਰ ਦੇ 'ਯੁੱਧ ਨਸ਼ਿਆਂ ਵਿਰੁੱਧ' ਦਾ ਮੁੱਖ ਥੰਮ੍ਹ ਬਣੀਆਂ, ਰਿਕਵਰੀ ਕਰ ਰਹੇ ਨਸ਼ਾ ਛੱਡਣ

June 23, 2026 09:46 PM
Rozana Sehaj times

ਚੰਡੀਗੜ੍ਹ :
ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਦੇ ਇਲਾਜ ਬਾਅਦ ਮੁੜ ਵਸੇਬੇ ਪੱਖ ਨੂੰ ਹੋਰ ਮਜ਼ਬੂਤ ਕਰਨ ਲਈ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਚਲਾਏ ਗਏ ਯੁੱਧ ਨਸ਼ਿਆਂ ਵਿਰੁੱਧ ਤਹਿਤ ਪੰਜਾਬ ਦੇ 13 ਜ਼ਿਲ੍ਹਿਆਂ ਵਿਚ ਨਾਰਕੋਟਿਕਸ ਐਨੋਨੀਮਸ (ਐਨਏ) ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਲੀਡਰਸ਼ਿਪ ਇਨ ਮੈਂਟਲ ਹੈਲਥ ਪ੍ਰੋਗਰਾਮ (ਐਲਐਮਐਚਪੀ) ਫੈਲੋਜ਼ ਦੇ ਸਹਿਯੋਗ ਨਾਲ, ਨਾਰਕੋਟਿਕਸ ਐਨੋਨੀਮਸ ਆਪਣੀ ਹਸਪਤਾਲ ਅਤੇ ਇੰਸਟੀਟਿਊਸ਼ਨ (ਐਚ ਐਂਡ ਆਈ) ਮੀਟਿੰਗਾਂ ਰਾਹੀਂ ਸਰਕਾਰੀ ਨਸ਼ਾ ਛੁਡਾਓ ਅਤੇ ਮੁੜ ਵਸੇਬਾ ਸੈਂਟਰਾਂ ਵਿੱਚ ਨਿਯਮਿਤ ਜਾਗਰੂਕਤਾ ਅਤੇ ਰਿਕਵਰੀ ਸੈਸ਼ਨ ਆਯੋਜਿਤ ਕਰ ਰਿਹਾ ਹੈ। ਇਹ ਉਪਰਾਲਾ ਇਸ ਵੇਲੇ ਮੁਕਤਸਰ, ਲੁਧਿਆਣਾ, ਰੂਪਨਗਰ, ਮਾਨਸਾ ਅਤੇ ਹੋਰ ਨੌਂ ਜ਼ਿਲ੍ਹਿਆਂ ਵਿਚ ਚੱਲ ਰਿਹਾ ਹੈ। ਇਸ ਪ੍ਰੋਗਰਾਮ ਤਹਿਤ, ਨਾਰਕੋਟਿਕਸ ਐਨੋਨੀਮਸ ਮੀਟਿੰਗਾਂ ਰਿਕਵਰੀ ਕਰ ਰਹੇ ਵਿਅਕਤੀਆਂ ਨੂੰ ਇੱਕ ਅਜਿਹਾ ਮਾਹੌਲ ਮੁਹੱਈਆ ਕਰਵਾਉਂਦੀਆਂ ਹਨ ਜਿੱਥੇ ਉਹ ਬਿਨਾਂ ਕਿਸੇ ਆਲੋਚਨਾ ਦੇ ਡਰ ਤੋਂ ਆਪਣੇ ਤਜ਼ਰਬਿਆਂ, ਸੰਘਰਸ਼ਾਂ ਅਤੇ ਉਪਲੱਬਧੀਆਂ ਸਾਂਝੀਆਂ ਕਰ ਸਕਦੇ ਹਨ। ਇਸ ਨਾਲ ਇਹ ਵਿਸ਼ਵਾਸ ਹੋਰ ਮਜ਼ਬੂਤ ਹੁੰਦਾ ਹੈ ਕਿ ਇੱਕ ਰਿਕਵਰੀ ਵਿਚ ਆ ਚੁੱਕਾ ਨਸ਼ਾ ਛੱਡਣ ਵਾਲਾ ਵਿਅਕਤੀ ਹੀ ਦੂਜੇ ਦੀ ਸਭ ਤੋਂ ਵਧੀਆ ਮਦਦ ਕਰ ਸਕਦਾ ਹੈ। ਨਾਰਕੋਟਿਕਸ ਐਨੋਨੀਮਸ ਰਿਕਵਰੀ ਕਰ ਰਹੇ ਨਸ਼ਾ ਛੱਡਣ ਵਾਲਿਆਂ ਦਾ ਇੱਕ ਵਿਸ਼ਵਵਿਆਪੀ ਫੈਲੋਸ਼ਿਪ ਹੈ ਜੋ 12-ਸਟੈਪ ਪ੍ਰੋਗਰਾਮ ਅਤੇ ਪੀਅਰ-ਲੀਡ ਮੀਟਿੰਗਾਂ ਰਾਹੀਂ ਸਹਾਇਤਾ ਮੁਹੱਈਆ ਕਰਦਾ ਹੈ ਤਾਂ ਜੋ ਲੋਕ ਨਸ਼ਾ-ਮੁਕਤ ਹੋ ਸਕਣ। 1953 ਵਿਚ ਸਥਾਪਿਤ ਇਹ ਸੰਸਥਾ ਹੁਣ ਕਈ ਦੇਸ਼ਾਂ ਵਿੱਚ ਕੰਮ ਕਰਦੀ ਹੈ ਅਤੇ ਇਸ ਦਾ ਮੁੱਢਲਾ ਸਿਧਾਂਤ ਇਹ ਹੈ ਕਿ ਰਿਕਵਰੀ ਆਪਸੀ ਸਹਿਯੋਗ ਅਤੇ ਤਜਰਬਿਆਂ ਦੀ ਸਾਂਝ ਰਾਹੀਂ ਸਭ ਤੋਂ ਵੱਧ ਕਾਰਗਰ ਹੁੰਦੀ ਹੈ। ਸ੍ਰੀ ਮੁਕਤਸਰ ਸਾਹਿਬ ਤੋਂ ਇੱਕ ਰਿਕਵਰੀ ਵਿਚ ਆ ਚੁੱਕਾ ਵਿਅਕਤੀ, ਜੋ ਸਰਕਾਰੀ ਡੀ-ਐਡਿਕਸ਼ਨ ਸੈਂਟਰ ਵਿਖੇ ਐਨ.ਏ. ਮੀਟਿੰਗਾਂ ਵਿਚ ਨਿਯਮਿਤ ਤੌਰ ਤੇ ਹਾਜ਼ਰ ਹੁੰਦਾ ਹੈ, ਨੇ ਦੱਸਿਆ ਕਿ ਇਹ ਸੈਸ਼ਨ ਉਸ ਨੂੰ ਨਸ਼ਾ-ਮੁਕਤ ਰਹਿਣ ਵਿਚ ਅਹਿਮ ਭੂਮਿਕਾ ਅਦਾ ਕਰ ਰਹੇ ਹਨ। ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਉਸ ਨੇ ਕਿਹਾ, “ਤੁਸੀਂ ਇੱਕ ਹਫ਼ਤਾ ਜਾਂ ਇੱਕ ਮਹੀਨਾ ਨਸ਼ਾ-ਮੁਕਤ ਰਹਿ ਸਕਦੇ ਹੋ। ਪਰ ਆਪਣੀ ਜ਼ਿੰਦਗੀ ਨੂੰ ਪੱਕਾ ਤੌਰ ਤੇ ਨਸ਼ਾ-ਮੁਕਤ ਬਣਾਉਣ ਲਈ ਐਨ.ਏ. ਮਦਦ ਕਰਦਾ ਹੈ ਕਿਉਂਕਿ ਪੀਅਰ ਗਰੁੱਪ ਦੇ ਤਜਰਬੇ ਤੁਹਾਡੀ ਆਪਣੀ ਕਹਾਣੀ ਨਾਲ ਮਿਲਦੇ ਹਨ। ਜੇ ਉਹ ਨਸ਼ਾ ਛੱਡ ਸਕਦੇ ਹਨ ਤਾਂ ਤੁਸੀਂ ਕਿਉਂ ਨਹੀਂ? ਨਸ਼ਾ ਛੱਡਣ ਤੋਂ ਬਾਅਦ ਮੈਂ ਆਪਣੇ ਇੱਕ ਦੋਸਤ ਨੂੰ ਵੀ ਨਾਲ ਲੈ ਕੇ ਆਇਆ, ਜਿਸ ਨਾਲ ਮੇਰੀ ਜਾਣ-ਪਛਾਣ ਨਸ਼ਾ-ਮੁਕਤੀ ਕੇਂਦਰ ਵਿੱਚ ਹੋਈ ਸੀ। ਉਸ ਨੂੰ ਵੀ ਇਹ ਸਹਾਇਤਾ ਬਹੁਤ ਫਾਇਦੇਮੰਦ ਲੱਗੀ ਹੈ।” ਲੁਧਿਆਣਾ ਡਰੱਗ ਡੀ-ਐਡਿਕਸ਼ਨ ਸੈਂਟਰ ਵਿਚ ਇਲਾਜ ਅਧੀਨ ਇੱਕ ਮਰੀਜ਼ ਜਗਪਾਲ ਸਿੰਘ (ਬਦਲਿਆ ਗਿਆ ਨਾਮ) ਨੇ ਕਿਹਾ, “ਨਸ਼ਾ ਛੱਡ ਚੁੱਕੇ ਹੋਰ ਸਾਥੀਆਂ ਦੇ ਤਜਰਬੇ ਸੁਣਨ ਨਾਲ ਮੇਰੇ ਉੱਤੇ ਡੂੰਘਾ ਅਸਰ ਪਿਆ। ਇਸ ਨੇ ਮੇਰੇ ਅੰਦਰ ਇੱਕ ਸਕਾਰਾਤਮਕ ਪ੍ਰਤੀਕਿਰਿਆ ਨੂੰ ਪੈਦਾ ਕੀਤਾ। ਜਦੋਂ ਮੈਂ ਆਪਣੀ ਕਹਾਣੀ ਸੁਣਾਈ ਤਾਂ ਮੈਨੂੰ ਸੁਝਾਅ ਮਿਲੇ ਅਤੇ ਮੈਂ ਪ੍ਰੇਰਿਤ ਮਹਿਸੂਸ ਕੀਤਾ। ਮੈਂ ਸਿਫਾਰਸ਼ ਕਰਦਾ ਹਾਂ ਕਿ ਇਲਾਜ ਦੇ ਨਾਲ-ਨਾਲ ਐਨ.ਏ. ਮੀਟਿੰਗਾਂ ਨਸ਼ੇ ਦੇ ਸ਼ਿਕਾਰ ਵਿਅਕਤੀਆਂ ਲਈ ਰਿਕਵਰੀ ਵਿੱਚ ਬਹੁਤ ਮਦਦ ਕਰ ਸਕਦੀਆਂ ਹਨ।” ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦਾ ਪੀਅਰ ਸਪੋਰਟ ਨਸ਼ਾ-ਮੁਕਤੀ ਦੌਰਾਨ ਆਉਣ ਵਾਲੀ ਸਭ ਤੋਂ ਵੱਡੀ ਸਮੱਸਿਆ ‘ਇਕੱਲੇਪਣ‘ ਨਾਲ ਨਜਿੱਠਣ ਵਿੱਚ ਕਾਫ਼ੀ ਮਦਦਗਾਰ ਸਾਬਤ ਹੁੰਦਾ ਹੈ। ਪ੍ਰੋਗਰਾਮ ਨਾਲ ਜੁੜੇ ਇੱਕ ਸਿਹਤ ਅਧਿਕਾਰੀ ਨੇ ਕਿਹਾ,”ਕਈ ਮਰੀਜ਼ ਡੀ-ਐਡਿਕਸ਼ਨ ਸੈਂਟਰ ਛੱਡਣ ਤੋਂ ਬਾਅਦ ਇਕੱਲਤਾ ਮਹਿਸੂਸ ਕਰਨ ਕਰਕੇ ਮੁੜ ਨਸ਼ੇ ਵੱਲ ਚਲੇ ਜਾਂਦੇ ਹਨ। ਐਨ.ਏ. ਉਨ੍ਹਾਂ ਨੂੰ ਇੱਕ ਸਪੋਰਟ ਨੈੱਟਵਰਕ ਦਿੰਦਾ ਹੈ ਅਤੇ ਭਰੋਸਾ ਦਿਵਾਉਂਦਾ ਹੈ ਕਿ ਉਹ ਇਸ ਲੜਾਈ ਵਿਚ ਇੱਕਲੇ ਨਹੀਂ ਹਨ।” ਮੀਟਿੰਗਾਂ ਵਿਚ ਹਿੱਸਾ ਲੈਣ ਵਾਲਿਆਂ ਦੀ ਗਿਣਤੀ ਹਾਲ ਹੀ ਵਿੱਚ ਲਗਾਤਾਰ ਵਧ ਰਹੀ ਹੈ ਅਤੇ 13 ਜ਼ਿਲ੍ਹਿਆਂ ਵਿਚ ਸਰਕਾਰੀ ਸਹੂਲਤਾਂ 'ਚ ਨਿਯਮਿਤ ਸੈਸ਼ਨ ਚਲਾਏ ਜਾ ਰਹੇ ਹਨ, ਜੋ ਮੁਹਿੰਮ ਦੇ ਲੰਬੀ ਮਿਆਦੀ ਰਿਹੈਬਿਲੀਟੇਸ਼ਨ ਉੱਤੇ ਜ਼ੋਰ ਨੂੰ ਦਰਸਾਉਂਦਾ ਹੈ। ਮਾਨਸਾ ਵਿਚ ਐੱਨ.ਏ. ਨਾਲ ਜੁੜੇ ਇੱਕ ਐਚ ਐਂਡ ਆਈ (ਹਸਪਤਾਲਜ਼ ਐਂਡ ਇੰਸਟੀਚਿਊਸ਼ਨਜ਼) ਕੋਆਰਡੀਨੇਟਰ ਨੇ ਕਿਹਾ ਕਿ ਸੰਸਥਾ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਮੀਟਿੰਗਾਂ ਆਯੋਜਿਤ ਕਰਦੀ ਹੈ। ਮੁਕਤਸਰ ਵਿੱਚ ਚ ਐੱਨ.ਏ. ਨਾਲ ਜੁੜੇ ਇੱਕ ਐਚ ਐਂਡ ਆਈ (ਹਸਪਤਾਲਜ਼ ਐਂਡ ਇੰਸਟੀਚਿਊਸ਼ਨਜ਼) ਕੋਆਰਡੀਨੇਟਰ ਨੇ ਕਿਹਾ ਕਿ ਸੰਸਥਾ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਮੀਟਿੰਗਾਂ ਆਯੋਜਿਤ ਕਰਦੀ ਹੈ। ਉਨ੍ਹਾਂ ਕਿਹਾ, “ਜਦੋਂ ਮੈਂ ਖੁਦ ਪਹਿਲੀ ਵਾਰ ਐੱਨ.ਏ. ਮੀਟਿੰਗ ਵਿਚ ਸ਼ਾਮਲ ਹੋਇਆ ਤਾਂ ਮੈਨੂੰ ਲੱਗਿਆ ਕਿ ਇਸ ਬੀਮਾਰੀ ਨਾਲ ਇੱਕਲੇ ਲੜਨਾ ਔਖਾ ਹੈ ਅਤੇ ਇਹ ਗਰੁੱਪ ਮੇਰਾ ਸਪੋਰਟ ਸਿਸਟਮ ਬਣਿਆ। ਇਸ ਨੇ ਮੈਨੂੰ ਇਹ ਵਿਸ਼ਵਾਸ ਦਿਵਾਇਆ ਕਿ ਇੱਕ ਵਿਅਕਤੀ ਨਸ਼ਾ ਛੱਡ ਸਕਦਾ ਹੈ। ਮੈਂਬਰਸ਼ਿਪ ਲਈ ਇੱਕੋ ਯੋਗਤਾ ਹੈ — ਨਸ਼ਾ ਛੱਡਣ ਦੀ ਇੱਛਾ। ਮੈਂਬਰ ਅਣਪਛਾਤੇ ਰਹਿੰਦੇ ਹਨ, ਜਿਸ ਨਾਲ ਉਹ ਆਪਣੇ ਸੰਘਰਸ਼ ਅਤੇ ਰਿਕਵਰੀ ਯਾਤਰਾ ਬਾਰੇ ਖੁੱਲ੍ਹ ਕੇ ਗੱਲ ਕਰ ਸਕਦੇ ਹਨ।” ਮੁਕਤਸਰ ਡਰੱਗ ਡੀ-ਐਡਿਕਸ਼ਨ ਸੈਂਟਰ ਵਿਖੇ ਸਾਈਕੀਆਟਰੀ ਸੋਸ਼ਲ ਵਰਕਰ ਪਰਮਿੰਦਰ ਸਿੰਘ ਨੇ ਕਿਹਾ, “ਨਾਰਕੋਟਿਕਸ ਐਨੋਨੀਮਸ ਇੱਕ ਡਰੱਗ ਐਡਿਕਟ ਲਈ ਸਭ ਤੋਂ ਵਧੀਆ ਫੋਰਮ ਹੈ ਕਿਉਂਕਿ ਪੀਅਰ ਗਰੁੱਪ ਦੇ ਮੈਂਬਰ ਐਡਿਕਟ ਦੇ ਤਜਰਬੇ ਨੂੰ ਬਿਲਕੁਲ ਜਾਣਦੇ ਅਤੇ ਸਮਝਦੇ ਹਨ ਅਤੇ ਉਹ ਉਸ ਨੂੰ ਨਸ਼ਾ-ਮੁਕਤ ਜੀਵਨ ਵੱਲ ਲੈ ਜਾਣ ਲਈ ਸਭ ਤੋਂ ਵੱਧ ਸਹਾਈ ਹੁੰਦੇ ਹਨ ਕਿਉਂਕਿ ਉਨ੍ਹਾਂ ਨੇ ਖੁਦ ਉਹ ਸਾਰੀਆਂ ਮੁਸੀਬਤਾਂ ਝੱਲੀਆਂ ਹੁੰਦੀਆਂ ਹਨ। ਅਸਲ ਵਿਚ ਕਾਉੰਸਲਿੰਗ ਸੈਸ਼ਨਾਂ ਵਿੱਚ ਵੀ ਮਰੀਜ਼ ਜੋ ਖੁੱਲ੍ਹ ਕੇ ਗੱਲ ਨਹੀਂ ਕਰ ਸਕਦਾ, ਉਹ ਐੱਨ.ਏ. ਮੈਂਬਰਾਂ ਨਾਲ ਆਸਾਨੀ ਨਾਲ ਖੁੱਲ੍ਹ ਕੇ ਗੱਲ ਕਰ ਲੈਂਦਾ ਹੈ।” ਲੁਧਿਆਣਾ ਡੀ-ਐਡਿਕਸ਼ਨ ਸੈਂਟਰ ਵਿਖੇ ਕਾਉਂਸਲਰ ਅਮਨਪ੍ਰੀਤ ਕੌਰ ਨੇ ਕਿਹਾ, “ਪੀਅਰ ਗਰੁੱਪ ਆਪਣੀਆਂ ਜ਼ਿੰਦਗੀਆਂ ਵਿਚ ਨਸ਼ਾ ਛੱਡਣ ਤੋਂ ਬਾਅਦ ਆਈਆਂ ਸਕਾਰਾਤਮਕ ਤਬਦੀਲੀਆਂ ਸਾਂਝੀਆਂ ਕਰਦੇ ਹਨ ਅਤੇ ਇਹ ਦੂਜਿਆਂ ਨੂੰ ਉਸੇ ਰਾਹ ‘ਤੇ ਚੱਲਣ ਲਈ ਪ੍ਰੇਰਿਤ ਕਰਦੇ ਹਨ। ਸ਼ੁਰੂ ਵਿਚ ਮੀਟਿੰਗਾਂ ਵਿਚ ਹਾਜ਼ਰੀ ਲਾਜ਼ਮੀ ਹੈ। ਜੇਕਰ ਕੋਈ ਇਨ੍ਹਾਂ ਮੀਟਿੰਗਾਂ ਵਿਚ ਨਿਯਮਿਤ ਹੈ ਤਾਂ ਉਹ ਡੀ-ਐਡਿਕਸ਼ਨ ਦੇ ਲਗਭਗ ਨਜ਼ਦੀਕ ਹੈ। ਮੀਟਿੰਗਾਂ ਮਿਸ ਕਰਨਾ ਅਕਸਰ ਦੁਬਾਰਾ ਨਸ਼ਿਆਂ ਵੱਲ ਮੁੜਨ ਦੀ ਚੇਤਾਵਨੀ ਹੋ ਸਕਦਾ ਹੈ।” ਉਹਨਾਂ ਅੱਗੇ ਕਿਹਾ, “ਐੱਨ.ਏ. ਗਰੁੱਪ ਥੈਰੇਪੀ ਮਰੀਜ਼ਾਂ ਨੂੰ ਬਹੁਤ ਆਤਮ-ਵਿਸ਼ਵਾਸ ਦਿੰਦੀ ਹੈ। ਇੱਕ ਵਾਰ ਜਦੋਂ ਉਹ ਇੱਕ ਨਿਰਣਾਇਕ ਮਾਹੌਲ ਵਿੱਚ ਆਪਣੇ ਤਜ਼ਰਬੇ ਸਾਂਝੇ ਕਰਨਾ ਸ਼ੁਰੂ ਕਰ ਦਿੰਦੇ ਹਨ ਤਾਂ ਉਹ ਆਪਣੇ ਆਪ ਨੂੰ ਬਿਹਤਰ ਤਰੀਕੇ ਨਾਲ ਸਮਝਿਆ ਮਹਿਸੂਸ ਕਰਦੇ ਹਨ ਅਤੇ  ਉਹਨਾਂ ਨੂੰ ਨਿਰੰਤਰ ਇਲਾਜ ਵੱਲ ਲੈ ਜਾਇਆ ਜਾਂਦਾ ਹੈ ਅਤੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਨਸ਼ਾ-ਮੁਕਤ ਬਣਾ ਸਕਦਾ ਹੈ।” ਅਧਿਕਾਰੀਆਂ ਨੇ ਦੱਸਿਆ ਕਿ ਕਈ ਸਾਬਕਾ ਨਸ਼ਾ ਕਰਨ ਵਾਲੇ, ਜੋ ਲੰਬੇ ਸਮੇਂ ਤੱਕ ਨਸ਼ੇ ਤੋਂ ਦੂਰ ਰਹੇ ਹਨ , ਹੁਣ ਵਾਲੰਟੀਅਰ ਬਣ ਕੇ ਮੈਂਟਰ ਵਜੋਂ ਕੰਮ ਕਰ ਰਹੇ ਹਨ ਅਤੇ ਜ਼ਿਲ੍ਹਾ ਪ੍ਰਸ਼ਾਸਨਾਂ ਨੂੰ ਮੀਟਿੰਗਾਂ ਲਈ ਭਾਗੀਦਾਰਾਂ ਨੂੰ ਇਕੱਠਾ ਕਰਨ ਵਿਚ ਮਦਦ ਕਰ ਰਹੇ ਹਨ। ਮਾਹਿਰਾਂ ਨੇ ਭਰੋਸਾ ਜਤਾਇਆ ਕਿ ਖਾਸ ਕਰਕੇ ਪੇਂਡੂ ਇਲਾਕਿਆਂ ਵਿੱਚ ਐੱਨ.ਏ. ਨੈੱਟਵਰਕ ਨੂੰ ਵਧਾਉਣਾ ਨਸ਼ਾ ਵਿਰੋਧੀ ਮੁਹਿੰਮ ਤਹਿਤ ਹਾਸਲ ਕੀਤੀਆਂ ਉਪਲੱਬਧੀਆਂ ਨੂੰ ਟਿਕਾਊ ਬਣਾਉਣ ਲਈ ਬਹੁਤ ਜ਼ਰੂਰੀ ਹੈ । ਪੰਜਾਬ ਨਸ਼ੇ ਦੀ ਲਤ ਵਿਰੁੱਧ ਆਪਣੀ ਮੁਹਿੰਮ ਨੂੰ ਹੋਰ ਤੇਜ਼ ਕਰ ਰਿਹਾ ਹੈ, ਨਾਰਕੋਟਿਕਸ ਐਨੋਨੀਮਸ ਸਮੂਹਾਂ ਦਾ ਵਧਦਾ ਨੈੱਟਵਰਕ ਰਾਜ ਦੀਆਂ ਕੋਸ਼ਿਸ਼ਾਂ ਨੂੰ ਮਜ਼ਬੂਤ ਕਰ ਰਿਹਾ ਹੈ ਤਾਂ ਜੋ ਨਸ਼ਾ-ਮੁਕਤੀ ਸਿਰਫ਼ ਇਲਾਜ ਤੱਕ ਸੀਮਿਤ ਨਾ ਰਹੇ, ਸਗੋਂ ਇਹ ਲੰਬੇ ਸਮੇਂ ਦੀ ਸਮਾਜਿਕ ਮੁੜ ਵਸੇਬਾ ਅਤੇ ਨਸ਼ਾ-ਮੁਕਤ ਜੀਵਨ ਵਿੱਚ ਤਬਦੀਲ ਹੋ ਸਕੇ।
 
 

Have something to say? Post your comment

More in Chandigarh

ਗੈਂਗਸਟਰਾਂ 'ਤੇ ਵਾਰ ਦਾ 267ਵਾਂ ਦਿਨ: ਪੰਜਾਬ ਪੁਲਿਸ ਵੱਲੋਂ 522 ਥਾਈਂ ਛਾਪੇਮਾਰੀ; 232 ਕਾਬੂ

ਵਿੱਤ ਮੰਤਰੀ ਚੀਮਾ ਵੱਲੋਂ ਸਿਹਤ ਵਿਭਾਗ ਦੇ ਮੁਲਾਜ਼ਮਾਂ ਦੀਆਂ ਮੰਗਾਂ ਤੁਰੰਤ ਹੱਲ ਕਰਨ ਦੇ ਨਿਰਦੇਸ਼

ਸਮਾਜਿਕ ਕਾਰਕੁਨ ਦਾ ਕਤਲ ਵੱਡੀ ਤ੍ਰਾਸਦੀ, ਜ਼ਿੰਮੇਵਾਰ ਵਿਅਕਤੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ: ਭਗਵੰਤ ਸਿੰਘ ਮਾਨ

ਪਠਾਨਕੋਟ ਵਿੱਚ ਸਰਹੱਦ-ਪਾਰੋਂ ਚੱਲ ਰਹੇ ਤਸਕਰੀ ਮਾਡਿਊਲ ਨਾਲ ਸਬੰਧਤ ਇੱਕ ਔਰਤ ਸਮੇਤ ਦੋ ਸੰਚਾਲਕ ਕਾਬੂ

ਪੰਜਾਬ ਵਿੱਚ 154 ਹੋਰ ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ ਕੀਤੇ : ਭਗਵੰਤ ਸਿੰਘ ਮਾਨ

ਸ੍ਰੀ ਗੁਰੂ ਰਵਿਦਾਸ ਜੀ ਦਾ 650ਵਾਂ ਪ੍ਰਕਾਸ਼ ਪੁਰਬ

ਅਨੁਸੂਚਿਤ ਜਾਤੀਆਂ ਦੇ ਸਸ਼ਕਤੀਕਰਨ ਮਿਸ਼ਨ ਨੂੰ ਪੰਜਾਬ ਸਰਕਾਰ ਨੇ ਦਿੱਤੀ ਨਵੀਂ ਰਫ਼ਤਾਰ

ਮੈਡ ਸੰਧੂ ਕਤਲ ਕੇਸ: ਮੁੱਖ ਮੁਲਜ਼ਮ ਜੋਬਨਪ੍ਰੀਤ ਸਿੰਘ ਮੁੰਬਈ ਤੋਂ ਕਾਬੂ; 3 ਪਿਸਤੌਲ ਬਰਾਮਦ

ਗੁਰਮੀਤ ਸਿੰਘ ਖੁੱਡੀਆਂ ਨੇ ਡੇਅਰੀ ਵਿਕਾਸ ਵਿਭਾਗ ਵਿੱਚ ਨਵ-ਨਿਯੁਕਤ 23 ਕਰਮਚਾਰੀਆਂ ਨੂੰ ਨਿਯੁਕਤੀ ਪੱਤਰ ਸੌਂਪੇ

ਪੰਜਾਬ ਕਰ ਵਿਭਾਗ ਨੇ ਟੈਕਸ ਚੋਰਾਂ 'ਤੇ ਕੱਸਿਆ ਸ਼ਿਕੰਜਾ; 429 ਕਰੋੜ ਰੁਪਏ ਦੇ ਜੀ.ਐਸ.ਟੀ. ਧੋਖਾਧੜੀ ਨੈੱਟਵਰਕ ਦਾ ਪਰਦਾਫਾਸ਼: ਹਰਪਾਲ ਸਿੰਘ ਚੀਮਾ