ਸੁਨਾਮ : ਯੂਥ ਕਾਂਗਰਸ ਦੀਆਂ ਸੰਪੰਨ ਹੋਈਆਂ ਚੋਣਾਂ ਵਿੱਚ ਸੀਨੀਅਰ ਕਾਂਗਰਸੀ ਆਗੂ ਰਾਜਿੰਦਰ ਦੀਪਾ ਦੇ ਸਾਥੀਆਂ ਨੇ ਵੱਡੀ ਜਿੱਤ ਹਾਸਿਲ ਕੀਤੀ ਹੈ। ਨਵੇਂ ਚੁਣੇ ਅਹੁਦੇਦਾਰਾਂ ਦਾ ਰਾਜਿੰਦਰ ਦੀਪਾ ਨੇ ਆਪਣੀ ਰਿਹਾਇਸ਼ ਤੇ ਸਨਮਾਨ ਕੀਤਾ। ਯੂਥ ਕਾਂਗਰਸ ਦੇ ਨਵੇਂ ਚੁਣੇ ਅਹੁਦੇਦਾਰਾਂ ਵਿੱਚ ਗੁਰਵਿੰਦਰ ਸਿੰਘ ਗੁਰੂ ਬਡਰੁੱਖਾਂ ਜਨਰਲ ਸਕੱਤਰ ਪੰਜਾਬ ਯੂਥ ਕਾਂਗਰਸ, ਦਿਲਪ੍ਰੀਤ ਸਿੰਘ ਸ਼ੇਰੋਂ ਪ੍ਰਧਾਨ ਵਿਧਾਨ ਸਭਾ ਹਲਕਾ ਸੁਨਾਮ , ਮਨਵੀਰ ਸਿੰਘ ਖੇੜੀ ਬਲਾਕ ਪ੍ਰਧਾਨ ਸੁਨਾਮ ਦਿਹਾਤੀ, ਜਸਵੀਰ ਸਿੰਘ ਜੱਸ ਸੁਨਾਮ ਜ਼ਿਲ੍ਹਾ ਮੀਤ ਪ੍ਰਧਾਨ ਸੰਗਰੂਰ, ਮਨਪ੍ਰੀਤ ਸਿੰਘ ਜਨਰਲ ਸਕੱਤਰ ਜਿਲਾ ਯੂਥ ਕਾਂਗਰਸ ਸੰਗਰੂਰ, ਜਗਜੀਤ ਸਿੰਘ ਉਭਾਵਾਲ ਮੀਤ ਪ੍ਰਧਾਨ ਬਲਾਕ ਦਿਹਾਤੀ ਸੁਨਾਮ, ਪਰਮਜੀਤ ਸਿੰਘ ਮੀਤ ਪ੍ਰਧਾਨ ਬਲਾਕ ਸੁਨਾਮ ਦਿਹਾਤੀ, ਕਮਲਦੀਪ ਸਿੰਘ ਮੀਤ ਪ੍ਰਧਾਨ ਬਲਾਕ ਦਿੜ੍ਹਬਾ 2, ਜੱਗਾ ਸਿੰਘ ਮੀਤ ਪ੍ਰਧਾਨ ਬਲਾਕ ਸ਼ਹਿਰੀ ਸੁਨਾਮ , ਸਤਗੁਰ ਸਿੰਘ ਸੈਕਟਰੀ ਬਲਾਕ ਦਿਹਾਤੀ ਸ਼ਾਮਿਲ ਹਨ। ਇਸ ਮੌਕੇ ਬੋਲਦਿਆਂ ਸੀਨੀਅਰ ਕਾਂਗਰਸੀ ਆਗੂ ਰਾਜਿੰਦਰ ਦੀਪਾ ਅਤੇ ਬਲਾਕ ਕਾਂਗਰਸ ਕਮੇਟੀ ਸੁਨਾਮ ਦੇ ਪ੍ਰਧਾਨ ਮਨਪ੍ਰੀਤ ਸਿੰਘ ਮਨੀ ਵੜ੍ਹੈਚ ਨੇ ਆਖਿਆ ਕਿ ਨੌਜਵਾਨ ਪਾਰਟੀ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ। ਯੂਥ ਕਾਂਗਰਸ ਦੇ ਆਗੂਆਂ ਦੀ ਚੋਣ ਨਾਲ ਕਾਂਗਰਸ ਪਾਰਟੀ ਸੁਨਾਮ ਹਲਕੇ ਵਿੱਚ ਵਧੇਰੇ ਮਜ਼ਬੂਤ ਹੋਵੇਗੀ।