Saturday, October 03, 2026
BREAKING NEWS
• ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀਆਂ ਗਲਤ ਨੀਤੀਆਂ ਕਾਰਨ ਹੀ ਅੱਜ ਪੰਜਾਬ ਪਿੱਛੇ ਹੋ ਗਿਆ: ਨਾਇਬ ਸਿੰਘ ਸੈਣੀ • ਚੰਡੀਗੜ੍ਹ ‘ਚ ਪੰਜਾਬ ਭਾਜਪਾ ਦਫ਼ਤਰ ਗ੍ਰੇਨੇਡ ਮਾਮਲੇ ਦੀ ਜਾਂਚ ਐਨ ਆਈ ਏ ਹਵਾਲੇ • ਸੁਨਾਮ 'ਚ ਲਾਪਰਵਾਹੀ ਕਾਰਨ ਦੋ ਨੌਜਵਾਨਾਂ ਦੀ ਮੌਤ  • ਸੁਨਾਮ 'ਚ ਚੋਰਾਂ ਦੀ ਦਹਿਸ਼ਤ, ਪੁਲਿਸ ਬਣੀ ਮੂਕ ਦਰਸ਼ਕ  • ਰਾਣੀ ਮੁਖਰਜੀ ਦੀ ਮਾਂ ਕ੍ਰਿਸ਼ਨਾ ਮੁਖਰਜੀ ਦਾ 75 ਸਾਲ ਦੀ ਉਮਰ ਵਿੱਚ ਦੇਹਾਂਤ • ਫਰੀਦਕੋਟ ਦੇ 6 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਪੁਲੀਸ ਨੇ ਲਈ ਚੱਪੇ-ਚੱਪੇ ਦੀ ਤਲਾਸ਼ੀ • ਪੰਜਾਬ ਪਹਿਲੀ ਵਾਰ ਏਸ਼ੀਅਨ ਚੈਂਪੀਅਨਜ਼ ਟਰਾਫੀ ਦੀ ਮੇਜ਼ਬਾਨੀ ਕਰ ਕੇ ਇਤਿਹਾਸ ਰਚੇਗਾ: ਭਗਵੰਤ ਸਿੰਘ ਮਾਨ • ਅੰਮ੍ਰਿਤਸਰ ਸੂਰਮਿਆਂ ਨੇ ਜਿੱਤਿਆ ਸ਼ੇਰ-ਏ-ਪੰਜਾਬ ਟੀ-20 ਖਿਤਾਬ • ਪੰਜਾਬ ਦੀਆਂ ਸਨਅਤਾਂ ’ਚ 10 ਘੰਟੇ ਦਾ ਬਿਜਲੀ ਕੱਟ • ਰਣਜੋਧ ਸਿੰਘ ਸਰਾਓ ਬਣੇ ਮੁਹਾਲੀ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ

Malwa

ਬਲਦੇਵ ਨਗਰ ਮੋਰਿੰਡਾ ਵਿੱਚ ਕਬਾੜ ਦੀ ਦੁਕਾਨ ਨੂੰ ਲੱਗੀ ਅੱਗ, ਲਗਭਗ 10 ਲੱਖ ਦਾ ਹੋਇਆ ਨੁਕਸਾਨ

June 22, 2026 09:54 PM
Rozana Sehaj times


ਮੋਰਿੰਡਾ : 
ਬੀਤੀ ਰਾਤ ਬਲਦੇਵ ਨਗਰ ਮੋਰਿੰਡਾ ਦੀ ਇੱਕ ਕਬਾੜ ਦੀ ਦੁਕਾਨ ਸ਼ਿਵ ਸ਼ਕਤੀ ਟਰੇਡਰਜ਼ ਦੀ ਦੁਕਾਨ ਵਿੱਚ ਕਿਸੇ ਵਜਾ ਕਾਰਨ ਅੱਗ ਲੱਗ ਗਈ ਜਿਸ ਕਾਰਨ ਇੱਕ ਬਲੈਰੋ, ਦੋ ਕਾਰਾਂ, ਅਲਾਏ ਵੀਲਸ, ਟਾਇਰ ਅਤੇ ਸਪੇਅਰ ਪਾਰਟ ਸੜ ਕੇ ਸਵਾਹ ਹੋ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਦੁਕਾਨ ਦੇ ਮਾਲਿਕ ਫਤਿਹ ਚੰਦ ਧਰਮਸੋਤ ਨੇ ਦੱਸਿਆ ਕਿ ਉਹਨਾਂ ਨੂੰ ਪਿੰਡ ਦੇ ਹੀ ਕਿਸੇ ਵਿਅਕਤੀ ਨੇ ਰਾਤ ਦੇ ਡੇਢ ਵਜੇ ਫੋਨ ਕੀਤਾ ਕਿ ਤੁਹਾਡੀ ਦੁਕਾਨ ਵਿੱਚ ਅੱਗ ਲੱਗੀ ਹੋਈ ਹੈ, ਜਦੋਂ ਉਹ ਆਪਣੀ ਦੁਕਾਨ ਤੇ ਪੁੱਜੇ ਤਾਂ ਅੱਗ ਪੂਰੀ ਤਰਾਂ ਫੈਲ ਚੁੱਕੀ ਸੀ। ਉਨਾਂ ਦਾ ਕਹਿਣਾ ਹੈ ਕਿ ਪਹਿਲਾਂ ਫਾਇਰ ਬ੍ਰਿਗੇਡ ਵਾਲਿਆਂ ਨੂੰ ਫੋਨ ਕੀਤਾ ਪ੍ਰੰਤੂ ਕਿਸੇ ਨੇ ਫੋਨ ਨਹੀਂ ਚੁੱਕਿਆ। ਫਿਰ ਸਾਡੇ ਪਿੰਡ ਵਾਲੇ ਫਾਇਰ ਬ੍ਰਿਗੇਡ ਦਫਤਰ ਮੋਰਿੰਡਾ ਵਿੱਚ ਪਹੁੰਚੇ ਅਤੇ ਕਰਮਚਾਰੀਆਂ ਨੂੰ ਜਗਾਇਆ। ਫਾਇਰ ਬ੍ਰਿਗੇਡ ਵਾਲੇ ਲਗਭਗ ਦੋ ਵਜੇ ਦੇ ਕਰੀਬ ਮੌਕੇ ਤੇ ਪਹੁੰਚੇ, ਉੱਦੋਂ ਤੱਕ ਉਹਨਾਂ ਦੀ ਦੁਕਾਨ ਦਾ ਸ਼ੈੱਡ, ਦਫਤਰ, ਇੱਕ ਬਲੈਰੋ ਗੱਡੀ, ਦੋ ਕਾਰਾਂ, ਅਲਾਏ ਵੀਲ ਤੇ ਬਾਕੀ ਸਪੇਅਰ ਪਾਰਟ ਬੁਰੀ ਤਰਾਂ ਜਲ ਚੁੱਕੇ ਸਨ। ਇਸ ਸਬੰਧੀ ਫਤਿਹਚੰਦ ਵਲੋਂ ਮੋਰਿੰਡਾ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ। ਅੱਗ ਲੱਗਣ ਦਾ ਕਾਰਨ ਬਿਜਲੀ ਦੀਆਂ ਤਾਰਾਂ ਦਾ ਸ਼ਾਰਟ ਸਰਕਿਟ ਹੋਣਾ ਦੱਸਿਆ ਜਾਂਦਾ ਹੈ। ਮੋਰਿੰਡਾ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Have something to say? Post your comment