Sunday, September 20, 2026
BREAKING NEWS
ਫਰੀਦਕੋਟ ਦੇ 6 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਪੁਲੀਸ ਨੇ ਲਈ ਚੱਪੇ-ਚੱਪੇ ਦੀ ਤਲਾਸ਼ੀਪੰਜਾਬ ਪਹਿਲੀ ਵਾਰ ਏਸ਼ੀਅਨ ਚੈਂਪੀਅਨਜ਼ ਟਰਾਫੀ ਦੀ ਮੇਜ਼ਬਾਨੀ ਕਰ ਕੇ ਇਤਿਹਾਸ ਰਚੇਗਾ: ਭਗਵੰਤ ਸਿੰਘ ਮਾਨਅੰਮ੍ਰਿਤਸਰ ਸੂਰਮਿਆਂ ਨੇ ਜਿੱਤਿਆ ਸ਼ੇਰ-ਏ-ਪੰਜਾਬ ਟੀ-20 ਖਿਤਾਬਪੰਜਾਬ ਦੀਆਂ ਸਨਅਤਾਂ ’ਚ 10 ਘੰਟੇ ਦਾ ਬਿਜਲੀ ਕੱਟਰਣਜੋਧ ਸਿੰਘ ਸਰਾਓ ਬਣੇ ਮੁਹਾਲੀ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨਹਰਿਆਣਾ ਦੇ ਸਾਬਕਾ ਮੰਤਰੀ ਦੇ ਪੁੱਤਰ ਨੇ ਆਪਣੇ ਫਾਰਮ ਹਾਊਸ 'ਤੇ ਕੀਤੀ 'ਖੁਦਕੁਸ਼ੀ'ਪੰਜਾਬ ਕਾਂਗਰਸ ’ਚ ਵੱਡਾ ਫੇਰਬਦਲ: ਸਚਿਨ ਪਾਇਲਟ ਨੂੰ ਮਿਲੀ ਪੰਜਾਬ ਦੀ ਕਮਾਨਭਗਵੰਤ ਸਿੰਘ ਮਾਨ ਵੱਲੋਂ ਬਠਿੰਡਾ ਵਿਖੇ ਖੇਡਾਂ ਵਤਨ ਪੰਜਾਬ ਦੀਆਂ-2026 ਦਾ ਉਦਘਾਟਨਨੇਪਾਲ ਵਿੱਚ ਭਿਆਨਕ ਹੜ੍ਹ ਦਾ ਕਹਿਰ ਟਰੱਕ ਦੀ ਲਪੇਟ 'ਚ ਆਉਣ ਨਾਲ ਨੌਜਵਾਨ ਦੀ ਮੌਤ

Majha

ਠਾਕੁਰ ਸਿਟੀ ਦੇ 50 ਪਰਿਵਾਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਵਿਕਾਸ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ਲਿਆ ਫੈਸਲਾ

June 20, 2026 10:23 PM
Rozana Sehaj times
ਅੰਮ੍ਰਿਤਸਰ : ਅੰਮ੍ਰਿਤਸਰ ਦੇ ਝਬਾਲ ਰੋਡ ਸਥਿਤ ਠਾਕੁਰ ਸਿਟੀ (ਵਾਹਿਗੁਰੂ ਸਿਟੀ) ਵਿੱਚ ਆਮ ਆਦਮੀ ਪਾਰਟੀ ਨੂੰ ਉਸ ਸਮੇਂ ਵੱਡਾ ਹੁੰਗਾਰਾ ਮਿਲਿਆ, ਜਦੋਂ ਇਲਾਕੇ ਦੇ ਤਕਰੀਬਨ 50 ਤੋਂ ਵੱਧ ਪਰਿਵਾਰ ਪਾਰਟੀ ਦੀਆਂ ਲੋਕ-ਪੱਖੀ ਨੀਤੀਆਂ ਅਤੇ ਵਿਕਾਸ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ 'ਆਪ' ਵਿੱਚ ਸ਼ਾਮਲ ਹੋ ਗਏ। ਇਸ ਮੌਕੇ ਹਲਕਾ ਸੈਂਟਰਲ ਦੇ ਵਿਧਾਇਕ ਅਜੇ ਗੁਪਤਾ ਵਿਸ਼ੇਸ਼ ਤੌਰ 'ਤੇ ਪਹੁੰਚੇ, ਜਿਨ੍ਹਾਂ ਨੇ ਸ਼ਾਮਲ ਹੋਣ ਵਾਲੇ ਪਰਿਵਾਰਾਂ ਅਤੇ ਮਹਿਲਾਵਾਂ ਨੂੰ ਸਿਰਪਾਓ ਦੇ ਕੇ ਸਨਮਾਨਿਤ ਕੀਤਾ। ਇਸ ਦੌਰਾਨ ਬਲਾਕ ਇੰਚਾਰਜ ਗੁਰਦਾਸ ਜੀ, ਟਿੰਕੂ, ਸਾਜਨ ਆਰੇਵਾਲਾ, ਕੈਪਟਨ ਬਖਸ਼ੀਸ਼ ਸਿੰਘ, ਅਤੇ ਚਿਰਾਗ ਸਮੇਤ ਕਈ 'ਆਪ' ਵਰਕਰ ਹਾਜ਼ਰ ਸਨ। ਜਨਤਾ ਦੀਆਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਵਿਧਾਇਕ ਗੁਪਤਾ ਨੇ ਮੌਕੇ 'ਤੇ ਹੀ ਬਿਜਲੀ ਵਿਭਾਗ ਦੇ ਐਸ.ਸੀ. ਸਬ-ਅਰਬਨ ਮਿਸਟਰ ਮਹਾਲਾ ਨਾਲ ਫੋਨ 'ਤੇ ਗੱਲਬਾਤ ਕੀਤੀ। ਉਨ੍ਹਾਂ ਅਧਿਕਾਰੀਆਂ ਨੂੰ ਤੁਰੰਤ ਐਸਟੀਮੇਟ ਤਿਆਰ ਕਰਕੇ ਅਗਲੇ ਸ਼ੁੱਕਰਵਾਰ ਤੱਕ ਇਲਾਕੇ ਵਿੱਚ ਵੱਡਾ ਬਿਜਲੀ ਟ੍ਰਾਂਸਫਾਰਮਰ ਅਤੇ ਕੇਬਲ ਵਾਇਰ ਲਗਾਉਣ ਦੇ ਸਖ਼ਤ ਨਿਰਦੇਸ਼ ਦਿੱਤੇ। ਵਿਧਾਇਕ ਗੁਪਤਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦਿਨ-ਰਾਤ ਜਨਤਾ ਦੀ ਸੇਵਾ ਵਿੱਚ ਜੁਟੀ ਹੈ। ਭਾਵੇਂ ਮੁਫ਼ਤ ਬਿਜਲੀ ਹੋਵੇ, ਤੀਰਥ ਯਾਤਰਾ ਯੋਜਨਾ, ਮੁਹੱਲਾ ਕਲੀਨਿਕ ਜਾਂ 10 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ, ਸਰਕਾਰ ਹਰ ਵਰਗ ਦਾ ਧਿਆਨ ਰੱਖ ਰਹੀ ਹੈ। ਉਨ੍ਹਾਂ ਵਾਅਦਾ ਕੀਤਾ ਕਿ ਸੈਂਟਰਲ ਹਲਕੇ ਨੂੰ ਪੰਜਾਬ ਦੇ 117 ਹਲਕਿਆਂ ਵਿੱਚੋਂ ਨੰਬਰ ਇੱਕ ਹਲਕਾ ਬਣਾਇਆ ਜਾਵੇਗਾ ਅਤੇ ਇੱਥੋਂ ਦੀਆਂ ਸਾਰੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕੀਤਾ ਜਾਵੇਗਾ। ਇਸ ਮੌਕੇ ਤੇ ਵਾਰਡ 51 ਦੇ ਇੰਚਾਰਜ ਗੁਰਦਾਸ ਸਿੰਘ ਕੈਪਟਨ ਲਖਬੀਰ ਸਿੰਘ ਵਿਮਲ ਭੱਟੀ ਬਖਸ਼ੀਸ਼ ਸਿੰਘ ਬਿੱਲਾ ਪ੍ਰਧਾਨ ਟਿੰਕੂ ਔਲਖ ਸਾਜਨ ਆਰੇ ਵਾਲਾ ਐਸ ਸੀ ਵਿੰਗ ਦੇ ਪ੍ਰਧਾਨ ਪਰਮਜੀਤ ਸਿੰਘ ਅਤੇ ਹੋਰ ਵੀ ਲੋਕ ਮੌਜੂਦ ਸਨ।.

Have something to say? Post your comment

 

More in Majha

ਅੰਮ੍ਰਿਤਸਰ ਤੋਂ 27 ਕਿਲੋ ਹੈਰੋਇਨ ਅਤੇ ਇੱਕ ਅਤਿ-ਆਧੁਨਿਕ ਪਿਸਤੌਲ ਬਰਾਮਦ; ਚਾਰ ਕਾਬੂ

ਨਸ਼ੀਲੇ ਪਦਾਰਥ ਅਤੇ ਗੈਰ-ਕਾਨੂੰਨੀ ਹਥਿਆਰ ਸਪਲਾਈ ਕਰਨ ਵਾਲੇ ਨੈੱਟਵਰਕਾਂ ਨਾਲ ਜੁੜੇ ਅੱਠ ਵਿਅਕਤੀ ਕਾਬੂ

ਅੰਮ੍ਰਿਤਸਰ 'ਚ ਦੋ ਏ.ਕੇ.-47 ਰਾਈਫਲਾਂ ਅਤੇ 50 ਜ਼ਿੰਦਾ ਕਾਰਤੂਸਾਂ ਸਮੇਤ ਤਿੰਨ ਕਾਬੂ

ਅੰਮ੍ਰਿਤਸਰ ਵਿੱਚ ਸਰਹੱਦ ਪਾਰੋਂ ਚੱਲ ਰਹੇ ਤਸਕਰੀ ਮਾਡਿਊਲ ਨਾਲ ਜੁੜੇ ਦੋ ਵਿਅਕਤੀ 5 ਕਿਲੋ ਆਈਸੀਈ ਅਤੇ 3 ਅਧੁਨਿਕ ਪਿਸਤੌਲਾਂ ਸਮੇਤ ਕਾਬੂ

ਅੰਮ੍ਰਿਤਸਰ ਵਿੱਚ ਸਰਹੱਦ ਪਾਰੋਂ ਤਸਕਰੀ ਵਾਲੇ ਮਾਡਿਊਲ ਨਾਲ ਸਬੰਧਤ ਦੋ ਮੁਲਜ਼ਮ 15 ਪਿਸਤੌਲਾਂ ਅਤੇ 5 ਕਿਲੋ ਹੈਰੋਇਨ ਸਮੇਤ ਗ੍ਰਿਫ਼ਤਾਰ

ਤਰੈ ਸ਼ਤਾਬਦੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਵਿਖੇ ਫੈਸ਼ਨ ਡੀਜਾਇਨਿੰਗ ਵਿਭਾਗ ਵੱਲੋਂ ਇਕ ਦਿਨਾ ਵਰਕਸ਼ਾਪ ਦਾ ਆਯੋਜਨ

ਸੈਂਕੜੇ ਕਿਸਾਨਾਂ ਮਜਦੂਰਾਂ ਵੱਲੋਂ ਡਿਪਟੀ ਕਮਿਸ਼ਨਰ ਮੋਗਾ ਨੂੰ ਦਿੱਤਾ ਮੰਗ ਪੱਤਰ

ਕੌਮੀ ਸ਼ਹੀਦ ਭਾਈ ਬੱਬਰ ਦਾ ਸ਼ਹੀਦੀ ਦਿਹਾੜਾ ਮਨਾਇਆ

ਹੜ੍ਹ ਪੀੜਤਾਂ ਦੀ ਮਦਦ ਲਈ ਸ਼੍ਰੋਮਣੀ ਕਮੇਟੀ ਦਾ ਵਫ਼ਦ ਨੇਪਾਲ ਪੁੱਜਿਆ

ਐਸ.ਆਰ. ਸਰਕਾਰੀ ਕਾਲਜ ਫਾਰ ਵੂਮੈਨ ਵਿਖੇ 'ਨਈ ਰੋਸ਼ਨੀ ਸਕੀਮ' ਤਹਿਤ ਜਾਗਰੂਕਤਾ ਸਮਾਗਮ ਆਯੋਜਿਤ