Tuesday, October 06, 2026
BREAKING NEWS
• ਸੋਸ਼ਲ ਮੀਡੀਆ ਇਨਫ਼ਲੂਐਂਸਰ ਮੈਡ ਸੰਧੂ ਦੀ ਗੋਲੀ ਮਾਰ ਕੇ ਹੱਤਿਆ • ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀਆਂ ਗਲਤ ਨੀਤੀਆਂ ਕਾਰਨ ਹੀ ਅੱਜ ਪੰਜਾਬ ਪਿੱਛੇ ਹੋ ਗਿਆ: ਨਾਇਬ ਸਿੰਘ ਸੈਣੀ • ਚੰਡੀਗੜ੍ਹ ‘ਚ ਪੰਜਾਬ ਭਾਜਪਾ ਦਫ਼ਤਰ ਗ੍ਰੇਨੇਡ ਮਾਮਲੇ ਦੀ ਜਾਂਚ ਐਨ ਆਈ ਏ ਹਵਾਲੇ • ਸੁਨਾਮ 'ਚ ਲਾਪਰਵਾਹੀ ਕਾਰਨ ਦੋ ਨੌਜਵਾਨਾਂ ਦੀ ਮੌਤ  • ਸੁਨਾਮ 'ਚ ਚੋਰਾਂ ਦੀ ਦਹਿਸ਼ਤ, ਪੁਲਿਸ ਬਣੀ ਮੂਕ ਦਰਸ਼ਕ  • ਰਾਣੀ ਮੁਖਰਜੀ ਦੀ ਮਾਂ ਕ੍ਰਿਸ਼ਨਾ ਮੁਖਰਜੀ ਦਾ 75 ਸਾਲ ਦੀ ਉਮਰ ਵਿੱਚ ਦੇਹਾਂਤ • ਫਰੀਦਕੋਟ ਦੇ 6 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਪੁਲੀਸ ਨੇ ਲਈ ਚੱਪੇ-ਚੱਪੇ ਦੀ ਤਲਾਸ਼ੀ • ਪੰਜਾਬ ਪਹਿਲੀ ਵਾਰ ਏਸ਼ੀਅਨ ਚੈਂਪੀਅਨਜ਼ ਟਰਾਫੀ ਦੀ ਮੇਜ਼ਬਾਨੀ ਕਰ ਕੇ ਇਤਿਹਾਸ ਰਚੇਗਾ: ਭਗਵੰਤ ਸਿੰਘ ਮਾਨ • ਅੰਮ੍ਰਿਤਸਰ ਸੂਰਮਿਆਂ ਨੇ ਜਿੱਤਿਆ ਸ਼ੇਰ-ਏ-ਪੰਜਾਬ ਟੀ-20 ਖਿਤਾਬ • ਪੰਜਾਬ ਦੀਆਂ ਸਨਅਤਾਂ ’ਚ 10 ਘੰਟੇ ਦਾ ਬਿਜਲੀ ਕੱਟ

Malwa

ਕਿਸਾਨ ਪਿਛਲੇ ਕਈ ਮਹੀਨਿਆਂ ਤੋਂ ਖੇਤ ਨੂੰ ਜਾਂਦੇ ਰਸਤੇ ਵਿੱਚੋਂ ਖੰਭਾ ਪਟਾਉਣ ਲਈ ਮਾਰ ਰਿਹਾ ਹੈ ਬਿਜਲੀ ਦਫਤਰ ਦੇ ਚੱਕਰ

June 20, 2026 09:58 PM
Rozana Sehaj times
 ਲੁਧਿਆਣਾ : ਰਸਤੇ ਵਿੱਚ ਦੋਨੋਂ ਸਾਈਡ ਖੰਬੇ ਹੋਣ ਕਾਰਨ ਪਿੰਡ ਆਲਮਗੀਰ ਦੇ ਕਿਸਾਨ ਗੁਰਦੀਪ ਸਿੰਘ ਹਰ ਰੋਜ਼ ਬਿਜਲੀ ਵਿਭਾਗ ਦੇ ਉਪ ਮੰਡਲ ਸਰੀਹ ਵਿਖੇ ਚੱਕਰ ਮਾਰ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗੁਰਦੀਪ ਸਿੰਘ ਨੇ ਦੱਸਿਆ ਮੇਰਾ ਪਿੰਡ ਆਲਮਗੀਰ ਹੈ ਅਤੇ ਮੇਰੀ ਜਮੀਨ ਪਿੰਡ ਸਰੀਂਹ ਵਿੱਚ ਹੈ, ਉਸ ਜਮੀਨ ਨੂੰ ਜਾਂਦਾ ਰਸਤਾ ਜੋ ਕਿ 11 ਫੁਟ ਦਾ ਹੈ, ਉਸ ਵਿੱਚ ਗੁਰਮ ਫੀਡਰ ਦਾ ਖੰਬਾ ਰਸਤੇ ਦੇ ਵਿਚਕਾਰ ਲਗਾ ਦਿੱਤਾ ਹੈ, ਜੋ ਕਿ ਸਾਇਡ ਤੇ ਲਗਾਉਣਾ ਬਣਦਾ ਸੀ। ਇਸ ਮੌਕੇ ਸ਼ਿਕਾਇਤ ਕਰਤਾ ਗੁਰਦੀਪ ਸਿੰਘ ਨੇ ਦੱਸਿਆ ਕਿ ਇਸੇ ਰਸਤੇ ਵਿੱਚ ਇਕ ਪਹਿਲਾ ਹੀ ਪੁਰਾਣਾ ਖੰਬਾ ਖੜਾ ਹੈ। ਇਸ ਕਾਰਨ ਮੇਰਾ ਰਸਤਾ ਬੰਦ ਹੋ ਗਿਆ ਹੈ ਅਤੇ ਖੇਤੀ ਬਾੜੀ ਦੀ ਮਸ਼ੀਨਰੀ ਲੰਘਣੀ ਵੀ ਬੰਦ ਹੋ ਗਈ ਹੈ। ਇਸ ਮੌਕੇ ਗੁਰਦੀਪ ਸਿੰਘ ਨੇ ਮੀਡੀਆ ਜਰੀਏ ਆਪਣੀ ਗੁਹਾਰ ਸੀਨੀਅਰ ਅਫਸਰਾਂ ਤੱਕ ਲਗਾਈ ਹੈ ਕਿ ਇਸ ਟਾਈਮ ਝੋਨੇ ਦੀ ਬਜਾਈ ਦਾ ਕੰਮ ਜ਼ੋਰਾਂ ਦੇ ਚੱਲ ਰਿਹਾ ਹੈ ਪਰ ਜੋ ਰਸਤਾ ਮੇਰੇ ਖੇਤ ਨੂੰ ਜਾਂਦਾ ਹੈ ਦੋਨੋਂ ਸਾਈਡਾਂ ਤੇ ਖੰਬੇ ਲੱਗੇ ਹੋਣ ਕਾਰਨ ਕੋਈ ਵੀ ਮਸ਼ੀਨਰੀ ਆਪਣੇ ਖੇਤ ਤੱਕ ਲਿਜਾਣ ਵਿੱਚ ਸਮਰਥਾਂ ਤੇ ਨਾ ਹੀ ਕੋਈ ਹੋਰ ਰਸਤਾ ਮੇਰੇ ਖੇਤ ਨੂੰ ਜਾਂਦਾ ਹੈ ਉਹਨਾਂ ਸੀਨੀਅਰ ਅਧਿਕਾਰੀਆਂ ਅੱਗੇ ਗੁਹਾਰ ਲਾਉਂਦੇ ਹੋਏ ਕਿਹਾ ਕਿ ਮੇਰਾ ਜਲਦੀ ਤੋਂ ਜਲਦੀ ਕੋਈ ਹੱਲ ਕੀਤਾ ਜਾਵੇ।
 
ਡੱਬੀ 
ਇਸ ਸਬੰਧੀ ਜਦੋਂ ਐਸਡੀਓ ਮੋਹਨਪ੍ਰੀਤ ਸਿੰਘ ਸਰਾਓ ਨਾਲ ਫੋਨ ਤੇ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਵੱਲੋ ਜਾਣੂ ਕਰਵਾਇਆ ਗਿਆ ਕਿ ਇਹ ਇਕ ਸਾਲ ਪਹਿਲਾ ਫੀਡਰ ਕੱਢਿਆ ਸੀ। ਜਿਸ ਦੌਰਾਨ ਖਪਤਕਾਰ ਦੇ ਖੇਤ ਨੂੰ ਜਾਂਦੇ ਰਸਤੇ ਵਿੱਚ ਇੱਕ ਖੰਬਾ ਪਹਿਲੇ ਸਮੇਂ ਤੋਂ ਲੱਗਿਆ ਹੋਇਆ ਹੈ, ਅਤੇ ਦੂਜਾ ਖੰਭਾ ਤਕਰੀਬਨ ਇੱਕ ਸਾਲ ਪਹਿਲਾਂ ਨਵੇਂ ਫੀਡਰ ਕੱਢਣ ਸਮੇਂ ਲਗਾਇਆ ਗਿਆ ਸੀ। ਜਿਸ ਕਾਰਨ ਖਪਤਕਾਰ ਨੂੰ ਆਪਣੀ ਮਸ਼ੀਨਰੀ ਲੈ ਕੇ ਜਾਣ ਸਮੇਂ ਸਮੱਸਿਆ ਆ ਰਹੀ ਹੈ। ਉਨ੍ਹਾਂ ਕਿਹਾ ਕਿ ਖਪਤਕਾਰ ਵੱਲੋਂ ਦਰਖਾਸਤ ਨੂੰ ਮਿਲਨ ਉਪਰੰਤ ਐਕਸਨ ਲੈਂਦੇਆ ਆਉਣ ਵਾਲੇ ਦੋ ਤੋਂ ਤਿੰਨ ਦਿਨਾਂ ਦੇ ਵਿੱਚ ਹੀ ਇੱਕ ਖੰਭਾ ਪੁੱਟਣ ਦਾ ਭਰੋਸਾ ਦਵਾਇਆ। ਅਖੀਰ ਵਿੱਚ ਉਹਨਾਂ ਕਿਹਾ ਕਿ ਸਾਡਾ ਵਿਭਾਗ ਖਪਤਕਾਰਾ ਦੀ ਸੇਵਾ ਵਿੱਚ ਹਮੇਸ਼ਾ ਹਾਜ਼ਰ ਹੈ।
 
 

Have something to say? Post your comment

More in Malwa

ਸਾਡੀ ਸਰਕਾਰ ਮਾਵਾਂ-ਧੀਆਂ ਦੇ ਫ਼ੋਨ ’ਤੇ ‘ਟੂੰ-ਟੂੰ’ ਦੇ ਸੁਨੇਹੇ ਕਦੇ ਬੰਦ ਨਹੀਂ ਹੋਣ ਦੇਵੇਗੀ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਪਟਿਆਲਾ ਪੁਲਿਸ ਵੱਲੋਂ ਚਿਤਕਾਰਾ ਯੂਨੀਵਰਸਿਟੀ ਵਿਖੇ ਹੋਈ ਹੰਗਾਮੇ ਦੀ ਘਟਨਾ ਦੇ ਸਬੰਧ ਵਿੱਚ ਇੱਕ ਹੋਰ ਮੁਲਜ਼ਮ ਗ੍ਰਿਫ਼ਤਾਰ

ਵਿਨਰਜੀਤ ਗੋਲਡੀ ਨੇ ਚਿੱਟੇ ਨਾਲ ਨੌਜਵਾਨਾਂ ਦੀਆਂ ਮੌਤਾਂ ਤੇ ਜਤਾਈ ਚਿੰਤਾ 

ਪੀਪੀਸੀਬੀ ਦੇ ਮਿਸ਼ਨ ਕਲੀਨ ਪਟਿਆਲਾ' ਤਹਿਤ 13.79 ਟਨ ਕੂੜਾ ਚੁੱਕਿਆ ਅਤੇ ਟਰੈਕਰ ਲਾਂਚ ਕੀਤਾ 

ਕਰਨਮ ਮਲੇਸ਼ਵਰੀ ਨੇ ਮਨਦੀਪ ਸੁਨਾਮ ਦੀ ਪੁਸਤਕ ਕੀਤੀ ਲੋਕ ਅਰਪਣ

ਮੋਹਨਜੀਤ ਸ਼ੇਰੋਂ ਅਤੇ ਗੁਲਜ਼ਾਰ ਖੁਦਕੁਸ਼ੀ ਮਾਮਲੇ 'ਚ ਹੋਵੇ ਕਾਰਵਾਈ : ਸਿਮਰਨਜੀਤ ਮਾਨ

ਸੁਨਾਮ ਪੁਲਿਸ ਦੇ ਹੱਥੇ ਚੜ੍ਹੇ ਮੋਟਰਸਾਈਕਲ ਚੋਰ 

ਸੁਨਾਮ ਕਾਲਜ 'ਚ ਖੂਨਦਾਨ ਕੈਂਪ ਲਾਇਆ 

ਭਾਜਪਾ ਆਗੂ ਰਾਜੀਵ ਗਰਗ ਦੇ ਪਿਤਾ ਮਹਿੰਦਰ ਪਾਲ ਦਾ ਦਿਹਾਂਤ 

ਖਾਟੂ ਸ਼ਿਆਮ ਜਾਗਰਣ 'ਚ ਮੁੱਖ ਮੰਤਰੀ ਸੈਣੀ ਦੇ ਬੋਲ