ਨਵੀਂ ਦਿੱਲੀ : ਰਖਿਆ ਖੋਜ ਅਤੇ ਵਿਕਾਸ ਸੰਗਠਨ ਨੇ ਪਰਮਾਣੂ ਸਮਰੱਥਾ ਨਾਲ ਲੈਸ ਅਗਲੀ ਪੀੜ੍ਹੀ ਦੀ ਮਿਜ਼ਾਈਲ ਅਗਨੀ ਪੀ ਦਾ ਸਫ਼ਲ ਤਜਰਬਾ ਕੀਤਾ ਹੈ। ਡੀਆਰਡੀਓ ਨੇ ਅਗਲੀ ਮਿਜ਼ਾਈਲ ਦਾ ਸਫ਼ਲ ਤਜਰਬਾ ਉੜੀਸਾ ਦੇ ਬਾਲਾਸੋਰ ਵਿਚ ਡਾਕਟਰ ਏਪੀਜੇ ਅਬਦੁਲ ਕਲਾਮ ਕੇਂਦਰ ਵਿਚ ਸਵੇਰੇ 10.55 ਮਿੰਟ ’ਤੇ ਕੀਤਾ। ਇਹ ਮਿਜ਼ਾਈ ਬੈਲਿਸਟਿਕ ਮਿਜ਼ਾਈਲ ਹੈ ਜੋ 2000 ਕਿਲੋਮੀਟਰ ਤਕ ਹਮਲਾ ਕਰਨ ਦੇ ਸਮਰੱਥ ਹੈ।
ਇਹ ਸਤ੍ਹਾ ਤੋਂ ਸਤ੍ਹਾ ’ਤੇ ਮਾਰ ਕਰਨ ਵਾਲੀ ਮਿਜ਼ਾਈਲ ਹੈ ਜੋ ਲਗਭਗ 1000 ਕਿਲੋ ਦਾ ਪੇਲੋਡ ਜਾਂ ਪਰਮਾਣੂ ਹਥਿਆਰ ਲੈ ਕੇ ਜਾ ਸਕਦੀ ਹੈ ਅਤੇ 1000 ਤੋਂ 2000 ਕਿਲੋਮੀਟਰ ਤਕ ਮਾਰ ਕਰ ਸਕਦੀ ਹੈ। ਡਬਲ ਸਟੈਡ ਵਾਲੀ ਮਿਜ਼ਾਈਲ ਅਗਨੀ 1 ਦੀ ਤੁਲਨਾ ਵਿਚ ਹਲਕੀ ਅਤੇ ਜ਼ਿਆਦਾ ਪਤਲੀ ਹੈ। ਇਸ ਨੂੰ ਨੇਵੀਗੇਸ਼ਨ ਸਿਸਟਮ ਦੁਆਰਾ ਚਲਾਇਆ ਜਾਵੇਗਾ। ਰਖਿਆ ਵਿਭਾਗ ਦੇ ਸੂਤਰਾਂ ਮੁਤਾਬਕ ਡਬਲ ਸਟੇਜ ਵਾਲੇ ਅਗਲੀ ਪ੍ਰਾਈਮ ਫ਼ਲੈਕਸਿਬਿਲਟੀ ਦੇ ਨਾਲ ਸੜਕ ਅਤੇ ਮੋਬਾਈਲ ਲਾਂਚਰ ਦੋਹਾਂ ਤੋਂ ਫ਼ਾਇਰ ਕੀਤਾ ਜਾ ਸਕਦਾ ਹੈ।