ਲੁਧਿਆਣਾ : ਲੁਧਿਆਣਾ ਦੇ ਟਰੇਡ ਕਮਿਸ਼ਨ ਦੇ ਹਲਕਾ ਚੇਅਰਮੈਨ ਸਹਿਬਾਨਾਂ ਦੀ ਦੀ ਪ੍ਰਭਾਵਸਾਲੀ ਮੀਟਿੰਗ ਟਰੇਡ ਕਮਿਸ਼ਨ ਦੇ ਜਿਲ੍ਾ ਚੇਅਰਮੈਨ ਧਰਮਪਾਲ ਸਿੰਘ ਬਾਵਾ ਅਤੇ ਵਾਇਸ ਚੇਅਰਮੈਨ ਰੋਹਿਤ ਵਰਮਾ ਦੀ ਅਗਵਾਈ ਹੇਠ ਪਾਵਰਕਾਮ ਦੇ ਮੁੱਖ-ਇੰਜੀਨੀਅਰ ਸ ਜਗਦੇਵ ਸਿੰਘ ਹਾਂਸ ਅਤੇ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨਾਲ ਹੋਈ ਜਿਸ ਵਿੱਚ ਜਿਲਾ ਲੁਧਿਆਣਾ ਦੇ ਦੁਕਾਨਦਾਰਾਂ, ਕਾਰੋਬਾਰੀਆਂ,ਉਦਯੋਗਪਤੀਆਂ, ਵਪਾਰੀਆਂ ਅਤੇ ਕਾਰਖਾਨੇਦਾਰਾਂ ਨੂੰ ਬਿਜਲੀ ਮਹਿਕਮੇ ਨਾਲ ਦਰਪੇਸ਼ ਆ ਰਹੀਆਂ ਮੁਸ਼ਕਿਲਾਂ ਦੇ ਪੁੱਖਤਾ ਹੱਲ ਲਈ ਵਿਚਾਰ-ਚਰਚਾ ਕੀਤੀ ਅਤੇ ਕੁਝ ਮੁਸ਼ਕਿਲਾਂ ਦੇ ਹੱਲ ਮੌਕੇ ਤੇ ਹੀ ਕਰਵਾਏ ਗਏ। ਜਿਸ ਵਿੱਚ ਵਪਾਰੀ ਵਰਗ ਨੂੰ ਆ ਰਹੀਆਂ ਮੁਸਕਲਾਂ ਦਾ ਨਿਪਟਾਰਾ ਕੀਤਾ ਜਾਂਦਾ ਹੈ। ਇਸ ਮੌਕੇ ਹਲਕਾ ਗਿੱਲ ਤੋਂ ਟਰੇਡ ਕਮਿਸ਼ਨ ਦੇ ਚੇਅਰਮੈਨ ਪ੍ਰੀਤ ਮਹਿੰਦਰ ਸਿੰਘ ਅਤੇ ਮੈਂਬਰ ਹਰਦੀਪ ਸਿੰਘ ਚਾਵਲਾ ਨੇ ਬਸੰਤ ਐਵਨਿਊ,ਫੁਲਾਵਾਰ ਇਨਕਲੇਵ ਜਨਤਾ ਇਨਕਲੇਵ ਦੇ ਇਲਾਕੇ ਵਿੱਚ ਆ ਰਹੀਆਂ ਪਾਵਰਕਾਮ ਮਹਿਕਮੇ ਦੀਆਂ ਸਮੱਸਿਆਵਾਂ ਵੀ ਵਿਸ਼ੇਸ਼ ਤੌਰ ਤੇ ਚੁੱਕੀਆਂ ਜਿਸ ਦਾ ਕਿ ਪਾਵਰ ਕਾਮ ਦੇ ਮੁੱਖ ਇੰਜੀਨੀਅਰ ਸਰਦਾਰ ਜਗਦੇਵ ਸਿੰਘ ਹਾਂਸ ਨੇ ਜਲਦੀ ਹੱਲ ਕਰਨ ਦਾ ਵਿਸ਼ਵਾਸ ਦਵਾਇਆ।