ਸਕੈਪੀਆ ਨੇ ਇਕੱਠੇ ਕੀਤੇ 63 ਮਿਲੀਅਨ ਡਾਲਰ, ਏਆਈ ਆਧਾਰਿਤ ਟ੍ਰੈਵਲ-ਫਿਨਟੈਕ ਵਿਸਥਾਰ ਨੂੰ ਮਿਲੇਗੀ ਨਵੀਂ ਰਫਤਾਰ
ਜਨਰਲ ਕੈਟਲਿਸਟ ਦੀ ਅਗਵਾਈ ਵਿੱਚ ਹੋਇਆ ਨਿਵੇਸ਼; ਪੀਕ ਐਕਸਵੀ ਪਾਰਟਨਰਜ਼ ਅਤੇ ਜ਼ੈੱਡ47 ਨੇ ਵੀ ਦੁਹਰਾਇਆ ਭਰੋਸਾ
ਚੰਡੀਗੜ੍ਹ : ਸਕੈਪੀਆ ਨੇ ਜਨਰਲ ਕੈਟਲਿਸਟ ਦੀ ਅਗਵਾਈ ਹੇਠ 63 ਮਿਲੀਅਨ ਡਾਲਰ ਦੀ ਨਵੀਂ ਫੰਡਿੰਗ ਪ੍ਰਾਪਤ ਕੀਤੀ ਹੈ, ਜਿਸ ਵਿੱਚ ਮੌਜੂਦਾ ਨਿਵੇਸ਼ਕ ਪੀਕ ਐਕਸਵੀ ਪਾਰਟਨਰਜ਼ ਅਤੇ ਜ਼ੈੱਡ47 ਨੇ ਵੀ ਭਾਗ ਲਿਆ। ਕੰਪਨੀ ਇਸ ਨਿਵੇਸ਼ ਦੀ ਵਰਤੋਂ ਦੇਸ਼ ਭਰ ਵਿੱਚ ਆਪਣੇ ਗਾਹਕ ਆਧਾਰ ਦੇ ਵਿਸਥਾਰ, ਏਆਈ-ਫਰਸਟ ਉਤਪਾਦ ਵਿਕਾਸ ਅਤੇ ਮਜ਼ਬੂਤ ਟੀਮ ਤਿਆਰ ਕਰਨ ਲਈ ਕਰੇਗੀ।
ਸਕੈਪੀਆ ਦੇ ਫਾਊਂਡਰ ਅਤੇ ਸੀਈਓ ਅਨਿਲ ਗੋਟੇਟੀ ਨੇ ਦੱਸਿਆ ਕਿ, “ਜਨਰਲ ਕੈਟਲਿਸਟ ਦਾ ਸਾਡੇ ਨਾਲ ਜੁੜਨਾ ਅਤੇ ਪੀਕ ਐਕਸਵੀ ਤੇ ਜ਼ੈੱਡ47 ਦਾ ਲਗਾਤਾਰ ਸਮਰਥਨ ਸਾਡੇ ਵਿਜ਼ਨ ‘ਤੇ ਭਰੋਸੇ ਨੂੰ ਦਰਸਾਉਂਦਾ ਹੈ। ਸਕੈਪੀਆ ਅੱਜ ਇੱਕ ਵਿਸ਼ਾਲ ਟ੍ਰੈਵਲ ਇਕੋਸਿਸਟਮ ਬਣ ਚੁੱਕਾ ਹੈ, ਜਿਸਨੂੰ ਉਸ ਨਵੀਂ ਭਾਰਤੀ ਪੀੜ੍ਹੀ ਲਈ ਤਿਆਰ ਕੀਤਾ ਗਿਆ ਹੈ ਜੋ ਯਾਤਰਾ ਨੂੰ ਆਪਣੀ ਜੀਵਨਸ਼ੈਲੀ ਦਾ ਹਿੱਸਾ ਮੰਨਦੀ ਹੈ। ਇਹ ਨਿਵੇਸ਼ ਸਾਨੂੰ ਆਪਣੇ ਉਤਪਾਦ ਪੋਰਟਫੋਲਿਓ ਨੂੰ ਹੋਰ ਮਜ਼ਬੂਤ ਕਰਨ, ਗਾਹਕਾਂ ਨੂੰ ਵਧੇਰੇ ਮੁੱਲ ਦੇਣ ਅਤੇ ਏਆਈ-ਫਰਸਟ ਸੰਸਕ੍ਰਿਤੀ ਨੂੰ ਵਿਕਸਤ ਕਰਨ ਵਿੱਚ ਮਦਦ ਕਰੇਗਾ।” ਕੰਪਨੀ ਨੇ ਦੱਸਿਆ ਕਿ ਪਿਛਲੇ ਇੱਕ ਸਾਲ ਦੌਰਾਨ ਪਲੇਟਫਾਰਮ ‘ਤੇ ਫਲਾਈਟ ਬੁਕਿੰਗ ਵਿੱਚ 5-6 ਗੁਣਾ ਅਤੇ ਸਟੇ ਬੁਕਿੰਗ ਵਿੱਚ 8 ਗੁਣਾ ਵਾਧਾ ਦਰਜ ਕੀਤਾ ਗਿਆ ਹੈ। ਟੀਅਰ-2 ਅਤੇ ਟੀਅਰ-3 ਸ਼ਹਿਰਾਂ ਤੋਂ ਆਉਣ ਵਾਲੀਆਂ ਬੁਕਿੰਗਾਂ ਵਿੱਚ ਵੀ ਲਗਾਤਾਰ ਵਾਧਾ ਦੇਖਿਆ ਗਿਆ ਹੈ। ਜਨਰਲ ਕੈਟਲਿਸਟ ਦੇ ਇੰਡੀਆ ਅਤੇ ਮੇਨਾ ਸੀਈਓ ਨੀਰਜ ਅਰੋੜਾ ਨੇ ਕਿਹਾ, “ਸਕੈਪੀਆ ਨੇ ਬਹੁਤ ਪਹਿਲਾਂ ਸਮਝ ਲਿਆ ਸੀ ਕਿ ਨਵੀਂ ਪੀੜ੍ਹੀ ਲਈ ਯਾਤਰਾ ਹੁਣ ਸਿਰਫ਼ ਇਕ ਖ਼ਾਹਿਸ਼ ਨਹੀਂ, ਸਗੋਂ ਜੀਵਨਸ਼ੈਲੀ ਬਣ ਚੁੱਕੀ ਹੈ। ਕੰਪਨੀ ਦੀ 7 ਗੁਣਾ ਗਾਹਕ ਵਾਧੇ ਦੀ ਦਰ ਅਤੇ ਮਜ਼ਬੂਤ ਟ੍ਰੈਵਲ ਇਕੋਸਿਸਟਮ ਇਸਨੂੰ ਭਵਿੱਖ ਦੀਆਂ ਵੱਡੀਆਂ ਉਪਭੋਗਤਾ ਕੰਪਨੀਆਂ ਵਿੱਚ ਸ਼ਾਮਲ ਕਰਦਾ ਹੈ।” ਸਾਕਸ਼ੀ ਚੋਪੜਾ ਨੇ ਸਕੈਪੀਆ ਦੇ ਸੁਗਮ ਟ੍ਰੈਵਲ-ਫਿਨਟੈਕ ਤਜਰਬੇ ਦੀ ਸਰਾਹਨਾ ਕੀਤੀ, ਜਦਕਿ ਵਿਕਰਮ ਵੈਦਿਆਨਾਥਨ ਨੇ ਕਿਹਾ ਕਿ ਸਕੈਪੀਆ ਤੇਜ਼ੀ ਨਾਲ ਏਆਈ-ਨੇਟਿਵ ਉਪਭੋਗਤਾ ਤਜਰਬੇ ਵਿਕਸਤ ਕਰਦਿਆਂ ਆਧੁਨਿਕ ਭਾਰਤੀ ਯਾਤਰੀਆਂ ਲਈ ਇੱਕ ਅਗੇਤੀ ਬ੍ਰਾਂਡ ਬਣ ਰਿਹਾ ਹੈ। ਕੰਪਨੀ ਫੈਡਰਲ ਬੈਂਕ ਅਤੇ ਬੀਓਬੀ ਕਾਰਡ ਨਾਲ ਮਿਲ ਕੇ ਕੋ-ਬ੍ਰਾਂਡਡ ਕਾਰਡ, ਸਕੈਪੀਆ ਪੇ, ਏਅਰਪੋਰਟ ਪ੍ਰਿਵਿਲੇਜ ਅਤੇ ਰਿਵਾਰਡ ਆਧਾਰਿਤ ਸੇਵਾਵਾਂ ਮੁਹੱਈਆ ਕਰਵਾ ਰਹੀ ਹੈ।