ਨਵਾਂਸ਼ਹਿਰ : ਆਸ ਸੋਸ਼ਲ ਵੈਲਫੇਅਰ ਸੁਸਾਇਟੀ ਪੰਜਾਬ ਦੀ ਇੱਕ ਅਹਿਮ ਮੀਟਿੰਗ ਸੁਸਾਇਟੀ ਦੇ ਦਫ਼ਤਰ 'ਐਕਸਪਰਟ ਟਿਊਸ਼ਨ ਸੈਂਟਰ', ਖਾਰਾ ਕਲੋਨੀ ਵਿਖੇ ਹੋਈ। ਇਸ ਮੀਟਿੰਗ ਦੌਰਾਨ ਸੁਸਾਇਟੀ ਦੀ ਅਗਲੇ 3 ਸਾਲਾਂ ਲਈ ਨਵੀਂ ਕਾਰਜਕਾਰਨੀ ਕਮੇਟੀ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ, ਜਿਸ ਵਿੱਚ ਸ. ਸੁਖਵਿੰਦਰ ਸਿੰਘ ਤੂਰ ਨੂੰ ਸਰਪ੍ਰਸਤ ਅਤੇ ਸ. ਜੋਬਨਪ੍ਰੀਤ ਸਿੰਘ ਭੰਗਲ ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ। ਮੀਟਿੰਗ ਦੀ ਸ਼ੁਰੂਆਤ ਵਿੱਚ ਸੁਖਵਿੰਦਰ ਸਿੰਘ ਤੂਰ, ਪਰਮਿੰਦਰਪਾਲ ਸਿੰਘ ਬਕਸ਼ੀ, ਜੋਬਨਪ੍ਰੀਤ ਸਿੰਘ ਭੰਗਲ, ਮੱਖਣ ਸਿੰਘ ਅਤੇ ਐਡਵੋਕੇਟ ਲਰਿੰਦਰ ਸਿੰਘ ਬੈਂਸ ਨੇ ਸੁਸਾਇਟੀ ਵੱਲੋਂ ਪਿਛਲੇ ਸਾਲਾਂ ਵਿੱਚ ਕੀਤੇ ਗਏ ਸਮਾਜ ਭਲਾਈ ਦੇ ਕੰਮਾਂ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ। ਸੁਸਾਇਟੀ ਦੇ ਖਜ਼ਾਨਚੀ ਪ੍ਰਿੰਸੀਪਲ ਸ. ਲਹਿੰਬਰ ਸਿੰਘ ਵੱਲੋਂ ਸੰਸਥਾ ਦੇ ਹਿਸਾਬ-ਕਿਤਾਬ ਦਾ ਪੂਰਾ ਵੇਰਵਾ ਪੇਸ ਕੀਤਾ ਗਿਆ ਮੀਟਿੰਗ ਨੂੰ ਸੰਬੋਧਨ ਕਰਦਿਆਂ ਰਾਜਨ ਅਰੋੜਾ, ਕ੍ਰਿਸ਼ਨ ਦੁੱਗਲ, ਗੁਲਸ਼ਨ ਕੁਮਾਰ ਬੰਗਾ ਅਤੇ ਸ. ਗੁਰਵਿੰਦਰ ਸਿੰਘ ਨੇ ਸੁਸਾਇਟੀ ਦੇ ਕਾਰਜਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਵਾਤਾਵਰਣ ਦੀ ਸੰਭਾਲ, ਪਾਣੀ ਬਚਾਉਣ ਦੀ ਮੁਹਿੰਮ, 'ਆਫਟਰ ਕੇਅਰ ਪ੍ਰੋਜੈਕਟ' ਤਹਿਤ ਬੂਟਿਆਂ ਦਾ ਪਾਲਣ-ਪੋਸ਼ਣ, ਲੋੜਵੰਦ ਵਿਦਿਆਰਥੀਆਂ ਦੀ ਪੜ੍ਹਾਈ ਵਿੱਚ ਮਦਦ ਅਤੇ ਹਰ ਸਾਲ ਮੈਰਿਟ ਵਿੱਚ ਆਉਣ ਵਾਲੇ ਹੋਣਹਾਰ ਬੱਚਿਆਂ ਨੂੰ ਸਨਮਾਨਿਤ ਕਰਨ ਵਰਗੇ ਸ਼ਲਾਘਾਯੋਗ ਕਾਰਜ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਨਿਰੰਤਰ ਜਾਰੀ ਰੱਖੇ ਜਾਣਗੇ। ਸੁਸਾਇਟੀ ਦੀ ਮਜ਼ਬੂਤੀ ਲਈ ਅਗਲੇ 3 ਸਾਲਾਂ ਵਾਸਤੇ ਅਹੁਦੇਦਾਰਾਂ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ ਜਿਸ ਵਿਚ ਸਰਪ੍ਰਸਤ: ਸ. ਸੁਖਵਿੰਦਰ ਸਿੰਘ ਤੂਰ ,ਪ੍ਰਧਾਨ: ਸ. ਜੋਬਨਪ੍ਰੀਤ ਸਿੰਘ ਭੰਗਲ, ਚੇਅਰਮੈਨ: ਸ. ਲਹਿੰਬਰ ਸਿੰਘ, ਜਨਰਲ ਸਕੱਤਰ: ਸ. ਪਰਮਿੰਦਰਪਾਲ ਸਿੰਘ ਬਕਸ਼ੀ ਖਜਾਨਚੀ: ਮਾਸਟਰ ਸ਼੍ਰੀ ਰਜਿੰਦਰ ਨਾਥ ,ਸੀਨੀਅਰ ਮੀਤ ਪ੍ਰਧਾਨ: ਐਡਵੋਕੇਟ ਲਰਿੰਦਰ ਸਿੰਘ ਬੈਂਸ ਅਤੇ ਰਾਜਨ ਅਰੋੜਾ, ਮੀਤ ਪ੍ਰਧਾਨ: ਸ਼੍ਰੀ ਗੁਲਸ਼ਨ ਕੁਮਾਰ ਬੰਗਾ ਅਤੇ ਸ. ਮੱਖਣ ਸਿੰਘ, ਸਹਾਇਕ ਖਜਾਨਚੀ: ਸ. ਗੁਰਵਿੰਦਰ ਸਿੰਘ ,ਸਲਾਹਕਾਰ ਕ੍ਰਿਸ਼ਨ ਦੁੱਗਲ, ਅਨੀਤਾ ਤੂਰ ਅਤੇ ਹਰਮਨਪ੍ਰੀਤ ਬਕਸ਼ੀ ਚੁਣੇ ਗਏ।