ਅੰਮ੍ਰਿਤਸਰ : ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਸਿਵਲ ਸਰਜਨ ਅੰਮ੍ਰਿਤਸਰ ਡਾ. ਸਤਿੰਦਰਜੀਤ ਸਿੰਘ ਬਜਾਜ ਦੀ ਅਗਵਾਈ ਹੇਠ ਵਿਸ਼ਵ ਹਾਈਪਰਟੈਂਸ਼ਨ ਦਿਵਸ ਨੂੰ ਸਮਰਪਿਤ, ਇੱਕ ਜਾਗਰੂਕਤਾ ਪੋਸਟਰ ਰਿਲੀਜ਼ ਕੀਤਾ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਡਾ ਸਤਿੰਦਰਜੀਤ ਸਿੰਘ ਬਜਾਜ ਨੇ ਕਿਹਾ ਵੱਧਦਾ ਬੱਲਡ ਪਰੈਸ਼ਰ ਇਕ ਬਹੁਤ ਹੀ ਖਤਰਨਾਕ ਬਿਮਾਰੀ ਹੈ, ਜੇਕਰ ਇਸ ਦਾ ਸਮੇਂ ਸਿਰ ਸਿਰ ਇਲਾਜ ਨਾ ਕਰਵਾਇਆ ਜਾਵੇ ਤਾਂ ਇਹ ਮਰੀਜ਼ ਨੂੰ ਮੌਤ ਦੇ ਮੂੰਹ ਵਿੱਚ ਵੀ ਧਕੇਲ ਸਕਦਾ ਹੈ। ਇਹ ਇਕ ਲਾਈਫ ਸਟਾਇਲ ਬਿਮਾਰੀ ਹੈ ਜੋ ਕਿ ਰੋਜਾਨਾ ਜਿੰਦਗੀ ਵਿੱਚ ਭੱਜ ਦੌੜ, ਮੈਂਟਲ ਸਟ੍ਰੈੱਸ, ਜੰਕ ਫੂਡ, ਮੋਟਾਪਾ, ਘੱਟ ਮੇਹਨਤ ਤੇ ਜਿਆਦਾ ਖੁਰਾਕ ਲੈਣਾ ਆਦਿ ਇਸਦੇ ਮੁੱਖ ਕਾਰਨ ਹਨ। ਇਸ ਬੀਮਾਰੀ ਤੋਂ ਬਚਾਓ ਲਈ ਸਾਨੂੰ ਆਪਣੀ ਜੀਵਨ ਸ਼ੈਲੀ ਵਿਚ ਸਿਹਤ ਪ੍ਰਤੀ ਬਦਲਾਓ ਲਿਆ ਕੇ, ਪੌਸ਼ਟਿਕ ਭੋਜਨ, ਯੋਗਾ ਤੇ ਕਸਰਤ ਦੇ ਨਾਲ ਨਾਲ ਆਪਣਾ ਰੈਗੂਲਰ ਚੈੱਕਅਪ ਕਰਵਾ ਕੇ, ਇਸ ਬੀਮਾਰੀ ਤੋਂ ਆਪਣਾ ਬਚਾਅ ਕਰ ਸਕਦੇ ਹਾਂ। ਇਸ ਅਵਸਰ ਤੇ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਨੀਲਮ ਭਗਤ ਨੇ ਕਿਹਾ ਕਿ ਜਾਗਰੂਕਤਾ ਇਸ ਪੋਸਟਰ ਵਿੱਚ ਹਾਈ ਬਲੱਡ ਪ੍ਰੈਸ਼ਰ ਸਬੰਧੀ ਸਾਵਧਾਨੀਆਂ, ਕਾਰਨ ਅਤੇ ਬਚਾਓ ਦੇ ਪੂਰੇ ਵਿਗਿਆਨਿਕ ਤੱਥ ਦਰਸ਼ਾਏ ਗਏ ਹਨ, ਜਿਸ ਰਾਹੀਂ ਆਮ ਜਨਤਾ ਨੂੰ ਇਸ ਬਿਮਾਰੀ ਪ੍ਰਤੀ ਸੁਚੇਤ ਕੀਤਾ ਜਾਵੇਗਾ। ਇਸ ਮੌਕੇ ਤੇ ਸਹਾਇਕ ਸਿਵਲ ਸਰਜਨ ਡਾ. ਰਜਿੰਦਰਪਾਲ ਕੌਰ, ਜਿਲਾ ਟੀਕਾਕਰ ਡਾ ਰਸ਼ਮੀ ਵਿੱਜ, ਜਿਲਾ ਸਿਹਤ ਅਫਸਰ ਡਾ ਜਸਪਾਲ ਸਿੰਘ, ਸੀਨੀਅਰ ਮੈਡੀਕਲ ਅਫਸਰ ਡਾ ਪ੍ਰੀਤਵਨ, ਜਿਲ੍ਹਾ ਐਮ.ਈ.ਆਈ.ਓ. ਅਮਰਦੀਪ ਸਿੰਘ ਅਤੇ ਨਿਰਮਲ ਸਿੰਘ ਸਮੇਤ ਸਮੂਹ ਸਟਾਫ਼ ਹਾਜ਼ਰ ਸਨ।