ਬਠਿੰਡਾ : ਨਗਰ ਨਿਗਮ ਬਠਿੰਡਾ ਚੋਣਾਂ ਨੂੰ ਲੈ ਕੇ ਕਾਂਗਰਸ ਪਾਰਟੀ ਵੱਲੋਂ ਆਪਣੇ 42 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਗਈ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ Amrinder Singh Raja Warring ਦੀਆਂ ਹਦਾਇਤਾਂ ਤਹਿਤ ਨਗਰ ਨਿਗਮ ਚੋਣਾਂ ਲਈ ਇੰਚਾਰਜ ਅਤੇ ਸਾਬਕਾ ਵਿਧਾਇਕ Ravinder Awla ਨੇ ਜ਼ਿਲ੍ਹਾ ਕਾਂਗਰਸ ਪ੍ਰਧਾਨ Rajan Garg ਦੀ ਮੌਜੂਦਗੀ ਵਿੱਚ ਇਹ ਸੂਚੀ ਜਾਰੀ ਕੀਤੀ। ਜਾਰੀ ਕੀਤੀ ਗਈ ਸੂਚੀ ਅਨੁਸਾਰ ਵਾਰਡ ਨੰਬਰ 2 ਤੋਂ ਮੁਕੇਸ਼ ਕੁਮਾਰ, 3 ਤੋਂ ਬਲਜੀਤ ਕੌਰ ਗਿੱਲ, 4 ਤੋਂ ਬਲਤੇਜ ਸਿੰਘ, 5 ਤੋਂ ਸ਼ਵਿੰਦਰਜੀਤ ਕੌਰ, 6 ਤੋਂ ਸੁਖਦੇਵ ਸਿੰਘ, 7 ਤੋਂ ਸਰੋਜ ਸ਼ਰਮਾ, 8 ਤੋਂ ਲੋਵੇਸ਼ ਗੈਰੀ, 9 ਤੋਂ ਪ੍ਰਵੀਨ ਗਰਗ, 10 ਤੋਂ ਮਨਿੰਦਰ ਕੁਮਾਰ, 11 ਤੋਂ ਸੁਖਪਾਲ ਕੌਰ, 12 ਤੋਂ ਗੁਰਜੰਟ ਸਿੰਘ, 13 ਤੋਂ ਪੂਨਮ ਰਾਣੀ, 14 ਤੋਂ ਨਰਿੰਦਰ ਸਿੰਘ ਸਿੱਧੂ, 15 ਤੋਂ ਰਜਿੰਦਰ ਸਿੰਘ ਗੋਪੀ, 16 ਤੋਂ ਮਾਧੋਵ ਸ਼ਰਮਾ, 18 ਤੋਂ ਕਮਲਜੀਤ ਸਿੰਘ ਭੰਗੂ, 20 ਤੋਂ ਨਵਦੀਪ ਸਿੰਘ ਸਿੱਧੂ, 21 ਤੋਂ ਪਰਮਜੀਤ ਕੌਰ ਰੁਮਾਣਾ, 22 ਤੋਂ ਜਗਮੀਤ ਸਿੰਘ, 23 ਤੋਂ ਕਿਰਨ ਰਾਣੀ, 24 ਤੋਂ ਸੁਰੇਸ਼ ਕੁਮਾਰ, 25 ਤੋਂ ਮੀਨੂ ਕੌਰ, 27 ਤੋਂ ਗੁਰਮੀਤ ਕੌਰ, 28 ਤੋਂ ਬਲਜੀਤ ਸਿੰਘ, 29 ਤੋਂ ਬਲਵਿੰਦਰ ਕੌਰ, 30 ਤੋਂ ਵੀਰ ਦਵਿੰਦਰ ਸਿੰਘ, 31 ਤੋਂ ਬਬੀਤਾ ਰਾਣੀ, 32 ਤੋਂ ਗੁਰਵਿੰਦਰ ਸਿੰਘ ਚਹਿਲ, 33 ਤੋਂ ਸੁਨੀਤਾ ਰਾਣੀ, 35 ਤੋਂ ਬਬਲੀ ਸੈਣੀ, 36 ਤੋਂ ਰਮੇਸ਼ ਰਾਣੀ, 37 ਤੋਂ ਨੀਤੂ ਠਾਕੁਰ, 38 ਤੋਂ ਈਸ਼ਵਰ ਸ਼ਰਮਾ, 39 ਤੋਂ ਪਰਮਜੀਤ ਕੌਰ, 40 ਤੋਂ ਓਮ ਪ੍ਰਕਾਸ਼ ਮੰਗੂ, 41 ਤੋਂ ਨੀਲਮ ਧੀਰ, 42 ਤੋਂ ਭਗਵਾਨ ਦਾਸ ਭਾਰਤੀ, 44 ਤੋਂ ਹਰਵਿੰਦਰ ਸਿੰਘ ਲੱਡੂ, 45 ਤੋਂ ਮਮਤਾ ਰਾਣੀ, 46 ਤੋਂ ਰਾਜਨਦੀਪ ਸਿੰਘ, 49 ਤੋਂ ਸੰਦੀਪ ਕੌਰ ਗਿੱਲ ਅਤੇ 50 ਤੋਂ ਲਾਲ ਚੰਦ ਨੂੰ ਪਾਰਟੀ ਉਮੀਦਵਾਰ ਐਲਾਨਿਆ ਗਿਆ ਹੈ।
ਇਸ ਮੌਕੇ ਸਾਬਕਾ ਵਿਧਾਇਕ ਰਵਿੰਦਰ ਆਵਲਾ ਅਤੇ ਜ਼ਿਲ੍ਹਾ ਪ੍ਰਧਾਨ ਰਾਜਨ ਗਰਗ ਨੇ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਟਕਸਾਲੀ ਪਰਿਵਾਰਾਂ, ਨਿਸ਼ਠਾਵਾਨ ਵਰਕਰਾਂ ਅਤੇ ਜ਼ਮੀਨੀ ਪੱਧਰ ‘ਤੇ ਕੰਮ ਕਰਨ ਵਾਲੇ ਆਗੂਆਂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ। ਉਨ੍ਹਾਂ ਕਿਹਾ ਕਿ ਅਨੁਸੂਚਿਤ ਜਾਤੀ, ਬੈਕਵਰਡ ਕਲਾਸ, ਮਹਿਲਾਵਾਂ, ਨੌਜਵਾਨਾਂ ਅਤੇ ਸੀਨੀਅਰ ਵਰਕਰਾਂ ਨੂੰ ਪੂਰੀ ਤਵੱਜੋ ਦੇ ਕੇ ਟਿਕਟਾਂ ਦਿੱਤੀਆਂ ਗਈਆਂ ਹਨ। ਉਨ੍ਹਾਂ ਦਾਅਵਾ ਕੀਤਾ ਕਿ ਨਗਰ ਨਿਗਮ ਚੋਣਾਂ ਵਿੱਚ ਕਾਂਗਰਸ ਪਾਰਟੀ ਨੂੰ ਪੂਰਨ ਬਹੁਮਤ ਮਿਲੇਗਾ ਅਤੇ ਸ਼ਹਿਰ ਦੇ ਵਿਕਾਸ ਲਈ ਕਾਂਗਰਸ ਆਪਣੀ ਬਣਦੀ ਜ਼ਿੰਮੇਵਾਰੀ ਪੂਰੀ ਇਮਾਨਦਾਰੀ ਨਾਲ ਨਿਭਾਏਗੀ। ਇਸ ਮੌਕੇ ਮੀਤ ਪ੍ਰਧਾਨ ਅਤੇ ਪ੍ਰੈਸ ਮੀਡੀਆ ਇੰਚਾਰਜ ਰੁਪਿੰਦਰ ਬਿੰਦਰਾ ਵੀ ਵਿਸ਼ੇਸ਼ ਤੌਰ ‘ਤੇ ਮੌਜੂਦ ਰਹੇ।