Wednesday, October 14, 2026
BREAKING NEWS
• ਅਭਿਜੀਤ ਦੀਪਕੇ, ਆਸ਼ੂਤੋਸ਼ ਰੰਕਾ, ਸੌਰਵ ਦਾਸ ਕਿਥੇ ਹਨ : ਕੇਜਰੀਵਾਲ • ਦਿੱਲੀ ਪੁਲਿਸ ਵਲੋਂ 5.75 ਕਿਲੋਗ੍ਰਾਮ ਕ੍ਰਿਸਟਲ ਮੇਥ (ਆਈਸ) ਜ਼ਬਤ ; ਇਕ ਗ੍ਰਿਫ਼ਤਾਰ • ਸੋਸ਼ਲ ਮੀਡੀਆ ਇਨਫ਼ਲੂਐਂਸਰ ਮੈਡ ਸੰਧੂ ਦੀ ਗੋਲੀ ਮਾਰ ਕੇ ਹੱਤਿਆ • ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀਆਂ ਗਲਤ ਨੀਤੀਆਂ ਕਾਰਨ ਹੀ ਅੱਜ ਪੰਜਾਬ ਪਿੱਛੇ ਹੋ ਗਿਆ: ਨਾਇਬ ਸਿੰਘ ਸੈਣੀ • ਚੰਡੀਗੜ੍ਹ ‘ਚ ਪੰਜਾਬ ਭਾਜਪਾ ਦਫ਼ਤਰ ਗ੍ਰੇਨੇਡ ਮਾਮਲੇ ਦੀ ਜਾਂਚ ਐਨ ਆਈ ਏ ਹਵਾਲੇ • ਸੁਨਾਮ 'ਚ ਲਾਪਰਵਾਹੀ ਕਾਰਨ ਦੋ ਨੌਜਵਾਨਾਂ ਦੀ ਮੌਤ  • ਸੁਨਾਮ 'ਚ ਚੋਰਾਂ ਦੀ ਦਹਿਸ਼ਤ, ਪੁਲਿਸ ਬਣੀ ਮੂਕ ਦਰਸ਼ਕ  • ਰਾਣੀ ਮੁਖਰਜੀ ਦੀ ਮਾਂ ਕ੍ਰਿਸ਼ਨਾ ਮੁਖਰਜੀ ਦਾ 75 ਸਾਲ ਦੀ ਉਮਰ ਵਿੱਚ ਦੇਹਾਂਤ • ਫਰੀਦਕੋਟ ਦੇ 6 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਪੁਲੀਸ ਨੇ ਲਈ ਚੱਪੇ-ਚੱਪੇ ਦੀ ਤਲਾਸ਼ੀ • ਪੰਜਾਬ ਪਹਿਲੀ ਵਾਰ ਏਸ਼ੀਅਨ ਚੈਂਪੀਅਨਜ਼ ਟਰਾਫੀ ਦੀ ਮੇਜ਼ਬਾਨੀ ਕਰ ਕੇ ਇਤਿਹਾਸ ਰਚੇਗਾ: ਭਗਵੰਤ ਸਿੰਘ ਮਾਨ

Malwa

ਮਾਲਵਾ ਸਾਹਿਤ ਸਭਾ ਬਰਨਾਲਾ ਵੱਲੋਂ ਸਰੂਪ ਚੰਦ ਹਰੀਗੜ੍ਹ ਦੇ ਕਾਵਿ ਸੰਗ੍ਰਹਿ ਕਲਮ ਦੀ ਆਵਾਜ਼ ਦਾ ਲੋਕ ਅਰਪਣ

May 10, 2026 10:12 PM
Rozana Sehaj times
ਬਰਨਾਲਾ : ਇਸ ਸਮਾਗਮ ਵਿੱਚ ਸਰੂਪ ਚੰਦ ਹਰੀਗੜ੍ਹ ਦੇ ਕਾਵਿ ਸੰਗ੍ਰਹਿ ਕਲਮ ਦੀ ਆਵਾਜ਼ ਦਾ ਲੋਕ ਅਰਪਣ ਕੀਤਾ ਗਿਆ। ਪੁਸਤਕ ਉਪਰ ਆਪਣੇ ਵਿਚਾਰ ਪੇਸ਼ ਕਰਦਿਆਂ ਸਭਾ ਦੇ ਪ੍ਰਧਾਨ ਡਾ ਸੰਪੂਰਨ ਸਿੰਘ ਟੱਲੇਵਾਲੀਆ ਨੇ ਕਿਹਾ ਕਿ ਸਰੂਪ ਚੰਦ ਹਰੀਗੜ੍ਹ ਦੀ ਕਵਿਤਾ ਚੇਤਨ ਮਨੁੱਖ ਨੂੰ ਹਲੂਣਦੀ  ਆਸ਼ਵਾਦੀ ਕਵਿਤਾ ਹੈ ਜੋ ਜਬਰ ਨਾਲ ਲੜਨ ਲਈ ਹਿੰਮਤ ਅਤੇ ਹੌਸਲਾ ਪੈਦਾ ਕਰਦੀ ਹੈ। ਜੁਗਰਾਜ ਧੌਲ ਨੇ ਕਿਹਾ ਕਿ ਸਰੂਪ ਚੰਦ ਹਰੀਗੜ ਨੇ ਭਖਦੇ ਮਸਲਿਆਂ ਨੂੰ ਆਪਣੀ ਕਵਿਤਾ ਦਾ ਵਿਸ਼ਾ ਬਣਾਇਆ ਹੈ ਵਿਸ਼ੇ ਪੱਖ ਦੇ ਨਾਲ ਨਾਲ ਰੂਪਕ ਪੱਖ ਤੋਂ ਵੀ ਕਵਿਤਾ ਖਰੀ ਉਤਰਦੀ ਹੈ। ਤੇਜਾ ਸਿੰਘ ਤਿਲਕ ਨੇ ਕਿਹਾ ਕਿ ਇਸ ਪੁਸਤਕ ਦੇ ਸਾਰੇ ਗੀਤ ਪੁਰਾਤਨ ਸੱਭਿਆਚਾਰ ਅਤੇ ਵਿਰਸੇ ਦੇ ਲਿਖਾਇਕ ਹਨ। ਉਪਰੰਤ ਰਾਮ ਸਰੂਪ ਰਿਖੀ ਦੇ ਨਾਵਲ ਮੈਂ ਪ੍ਰਚੰਡ ਭਵਾਨੀ ਉੱਪਰ ਗੋਸ਼ਟੀ ਕਰਵਾਈ ਗਈ ਜਿਸ ਉੱਪਰ ਪਰਚਾ ਪੜ੍ਹਦਿਆਂ ਪ੍ਰਿੰਸੀਪਲ ਪਰਮਿੰਦਰ ਸਿੰਘ ਬੈਨੀਪਾਲ ਨੇ ਕਿਹਾ ਕਿ ਇਸ ਨਾਵਲ ਦਾ ਕਥਾ ਪਟ ਵਰਤਮਾਨ ਸਮੇਂ ਦੇ ਵਰਤਾਰੇ ਵਿਸ਼ਵੀਕਰਨ ਉੱਪਰ ਕੇਂਦਰਿਤ ਹੈ ਇਹ ਨਾਵਲ ਸਾਮਰਾਜ ਦੇ ਨਵੇਂ ਰੂਪ ਵਿਸ਼ਵੀਕਰਨ ਜਾਂ ਸੰਸਾਰੀਕਰਨ ਦੀਆਂ ਸਮਾਜਿਕ ਆਰਥਿਕ ਅਤੇ ਰਾਜਨੀਤਿਕ ਤੌਰ ਤੇ ਖੋਖਲੀਆਂ ਹੋ ਚੁੱਕੀਆਂ ਨੀਤੀਆਂ ਦਾ ਕੱਚਾ ਚਿੱਠਾ ਪੇਸ਼ ਕਰਦਾ ਹੈ। ਐਡਵੋਕੇਟ  ਦਲਜੀਤ ਸਿੰਘ ਸ਼ਾਹੀ ਨੇ ਕਿਹਾ ਕਿ ਇਹ ਨਾਵਲ ਜਮਾਤੀ ਚੇਤਨਾ ਅਤੇ ਸੰਘਰਸ਼ ਦਾ ਵਾਹਕ ਨਾਵਲ ਹੈ। ਇਹ ਨਾਵਲ ਵਿਸ਼ਵੀਕਰਨ ਦੀਆਂ ਮਾਨਤਾਵਾਂ ਦਾ ਪ੍ਰਤੀਉਤਰ ਸਿਰਜਦਾ ਹੈ। ਇਹਨਾਂ ਤੋਂ ਇਲਾਵਾ ਨਾਵਲਕਾਰ ਦਰਸ਼ਨ ਸਿੰਘ ਗੁਰੂ, ਜਗਤਾਰ ਜਜ਼ੀਰਾ, ਸਨੇਹਇੰਦਰ ਸਿੰਘ ਮੀਲੂ, ਕਮਲਜੀਤ ਨੀਲੋਂ, ਰਾਮ ਸਰੂਪ ਸ਼ਰਮਾ, ਪਰਮਜੀਤ ਮਾਨ, ਸਾਦ ਮੁਹੰਮਦ ਭਦੌੜ, ਡਾ. ਅਮਨਦੀਪ ਸਿੰਘ ਟੱਲੇਵਾਲੀਆ, ਚਰਨਜੀਤ ਕੌਰ ਅਤੇ ਹਰਭਜਨ ਸਿੰਘ ਭੋਤਨਾ ਨੇ ਵੀ ਪੁਸਤਕਾਂ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਉਪਰੰਤ ਹੋਏ ਕਵੀ ਦਰਬਾਰ ਵਿੱਚ ਹੰਸ ਸਿੰਘ ਭਗਤਾ ਭਾਈ, ਸਿੰਦਰ ਧੌਲਾ, ਲਖਵਿੰਦਰ ਸਿੰਘ ਠੀਕਰੀਵਾਲ, ਚਮਕੌਰ ਸਿੰਘ ਸੇਖੋਂ, ਤੇਜਿੰਦਰ ਚੰਡਿਹੋਕ, ਰਜਨੀਸ਼ ਕੌਰ, ਬਬਲੀ, ਗਗਨ ਸੰਧੂ, ਡਾ. ਉਜਾਗਰ ਸਿੰਘ ਮਾਨ, ਪ੍ਰਿੰਸੀਪਲ ਕੌਰ ਸਿੰਘ ਧਨੌਲਾ, ਮਲਕੀਤ ਸਿੰਘ ਭੱਠਲ, ਸਰਵਨ ਸਿੰਘ ਕਾਲਾਬੂਲਾ ਐਸ. ਪੀ. ਕਾਲੇਕੇ, ਗੁਰਤੇਜ ਸਿੰਘ ਮੱਖਣ, ਗੁਰਤੇਜ ਸਿੰਘ ਹਠੂਰ, ਰਾਮ ਸਿੰਘ ਹਠੂਰ, ਗੁਰਜੰਟ ਸਿੰਘ ਸੋਹਲ, ਬਲਵੀਰ ਸਿੰਘ ਮੰਡੇਰ, ਸੱਜਣ ਸਿੰਘ ਦਾਨਗੜ੍ਹ, ਬਘੇਲ ਸਿੰਘ ਧਾਲੀਵਾਲ, ਚਰਨੀ ਬੇਦਿਲ, ਦਲਵਾਰ ਸਿੰਘ ਧਨੌਲਾ, ਰਾਮ ਸਿੰਘ ਬੀਹਲਾ, ਕਿਰਨਦੀਪ ਕੌਰ ਭਾਈਰੂਪਾ, ਅਵਤਾਰ ਸਿੰਘ ਢਿੱਲੋਂ ਅਤੇ ਰਘਵੀਰ ਸਿੰਘ ਗਿੱਲ ਕੱਟੂ ਨੇ ਆਪਣੇ ਗੀਤ ਅਤੇ ਕਵਿਤਾਵਾਂ ਪੇਸ਼ ਕੀਤੀਆਂ। ਇਸ ਮੌਕੇ ਬਹੁਤ ਸਾਰੇ ਸਾਹਿਤ ਪ੍ਰੇਮੀਆਂ ਤੋਂ ਇਲਾਵਾ ਪਿੰਡ ਹਰੀਗੜ੍ਹ ਦੀ ਪੰਚਾਇਤ ਅਤੇ ਪਤਵੰਤਿਆਂ ਨੇ ਆਪਣੀ ਹਾਜ਼ਰੀ ਲਵਾਈ ਅਤੇ ਪਿੰਡ ਦੀ ਪੰਚਾਇਤ ਵੱਲੋਂ ਸਰੂਪ ਚੰਦ ਹਰੀਗੜ੍ਹ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।

Have something to say? Post your comment

More in Malwa

ਭਾਜਪਾ ਇਹ ਸਪੱਸ਼ਟ ਕਰੇ ਕਿ ਉਸ ਦੇ ਸ਼ਾਸਨ ਦੌਰਾਨ ਗੁਜਰਾਤ ਦੀਆਂ ਬੰਦਰਗਾਹਾਂ ਰਾਹੀਂ ਨਸ਼ੇ ਦੀ ਸਪਲਾਈ ਕਿਵੇਂ ਜਾਰੀ ਰਹੀ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਅਸੀਂ ਆਲਮੀ ਪੱਧਰ ਦੇ ਖਿਡਾਰੀ ਤਿਆਰ ਕਰਨ ਲਈ ਸੰਗਰੂਰ ਨੂੰ ਸਕੇਟਿੰਗ ਹੱਬ ਵਜੋਂ ਵਿਕਸਤ ਕਰ ਰਹੇ ਹਾਂ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਪੰਜਾਬ ਨੂੰ ਪਹਿਲੀ ਵਾਰ ਮਿਲੀ ‘ਕੰਮ’ ਕਰਨ ਵਾਲੀ ਸਰਕਾਰ-ਭਗਵੰਤ ਸਿੰਘ ਮਾਨ

‘ਆਪ’ ਵਿਰੋਧੀਆਂ ਨੂੰ ਤੰਗ ਪ੍ਰੇਸ਼ਾਨ ਕਰਨ ਦਾ ਭੁਗਤ ਰਹੀ ਖਮਿਆਜ਼ਾ : ਪਰਮਿੰਦਰ ਢੀਂਡਸਾ

ਭਗਵੰਤ ਸਿੰਘ ਮਾਨ ਨੇ ‘ਲਾਲ ਲਕੀਰ’ ਅੰਦਰ ਬਣੇ ਮਕਾਨਾਂ ਦੇ ਮਾਲਕਾਨਾ ਹੱਕ ਦਿੱਤੇ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਧੂਰੀ ਦੇ ਲੱਖਾਂ ਲੋਕਾਂ ਨੂੰ ਪੀਣ ਵਾਲੇ ਸਾਫ਼ ਪਾਣੀ ਦੀ ਸੌਗਾਤ

ਸਾਡੀ ਸਰਕਾਰ ਮਾਵਾਂ-ਧੀਆਂ ਦੇ ਫ਼ੋਨ ’ਤੇ ‘ਟੂੰ-ਟੂੰ’ ਦੇ ਸੁਨੇਹੇ ਕਦੇ ਬੰਦ ਨਹੀਂ ਹੋਣ ਦੇਵੇਗੀ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਪਟਿਆਲਾ ਪੁਲਿਸ ਵੱਲੋਂ ਚਿਤਕਾਰਾ ਯੂਨੀਵਰਸਿਟੀ ਵਿਖੇ ਹੋਈ ਹੰਗਾਮੇ ਦੀ ਘਟਨਾ ਦੇ ਸਬੰਧ ਵਿੱਚ ਇੱਕ ਹੋਰ ਮੁਲਜ਼ਮ ਗ੍ਰਿਫ਼ਤਾਰ

ਵਿਨਰਜੀਤ ਗੋਲਡੀ ਨੇ ਚਿੱਟੇ ਨਾਲ ਨੌਜਵਾਨਾਂ ਦੀਆਂ ਮੌਤਾਂ ਤੇ ਜਤਾਈ ਚਿੰਤਾ 

ਪੀਪੀਸੀਬੀ ਦੇ ਮਿਸ਼ਨ ਕਲੀਨ ਪਟਿਆਲਾ' ਤਹਿਤ 13.79 ਟਨ ਕੂੜਾ ਚੁੱਕਿਆ ਅਤੇ ਟਰੈਕਰ ਲਾਂਚ ਕੀਤਾ