Wednesday, May 06, 2026
BREAKING NEWS
ਕਿਸਾਨਾਂ ਨੂੰ ਝੋਨੇ ਦੇ ਫ਼ਸਲੀ ਚੱਕਰ ’ਚੋਂ ਕੱਢਣ ਲਈ ਪ੍ਰਤੀ ਹੈਕਟੇਅਰ 17500 ਰੁਪਏ ਸਬਸਿਡੀ ਮਿਲੇਗੀ : ਖੁੱਡੀਆਂਪੰਜਾਬ ਸਰਕਾਰ ਵਲੋਂ ਵੈਟ ਉਗਰਾਹੀ ’ਚ 23.28 ਫ਼ੀ ਸਦੀ ਦਾ ਵਾਧਾ : ਹਰਪਾਲ ਸਿੰਘ ਚੀਮਾਇੱਕ ਦਰਦਨਾਕ ਸੜਕ ਹਾਦਸੇ ਵਿੱਚ‌ ਸੀਨੀਅਰ ਕਾਂਗਰਸੀ ਆਗੂ ਦਾ ਦੇਹਾਂਤ....ਮੈਡੀਕਲ ਕਾਲਜ ਅਤੇ ਹਸਪਤਾਲ 1 ਅਪ੍ਰੈਲ ਤੋਂ ਸਵੇਰੇ 8 ਵਜੇ ਖੁਲ੍ਹੇਗਾਪੈਟਰੋਲ, ਡੀਜ਼ਲ ਅਤੇ ਘਰੇਲੂ ਐਲ.ਪੀ.ਜੀ ਦੀ ਸਪਲਾਈ ਪੂਰੀ ਤਰ੍ਹਾਂ ਸੁਚਾਰੂ : ਡਿਪਟੀ ਕਮਿਸ਼ਨਰਮੁੱਖ ਮੰਤਰੀ ਵੱਲੋਂ ਪ੍ਰਵਾਸੀ ਪੰਜਾਬੀ ਕਾਨੂੰਨੀ ਭਾਈਚਾਰੇ ਨੂੰ ਸੂਬੇ ਦੀ ਪੁਰਾਤਨ ਸ਼ਾਨ ਦੀ ਬਹਾਲੀ ਲਈ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲਵਿਧਾਨ ਸਭਾ ਹਲਕਾ ਰਾਜਾਸਾਂਸੀ ਤੋਂ ਭਾਜਪਾ ਨੂੰ ਵੱਡਾ ਝਟਕਾਹਲਕਾ ਰਾਜਸਾਂਸੀ ਤੋਂ ਭਾਰਤੀ ਜਨਤਾ ਪਾਰਟੀ ਨੂੰ ਲੱਗਾ ਵੱਡਾ ਝਟਕਾਗੁਰਸ਼ਰਨ ਸਿੰਘ ਛੀਨਾ ਨੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਮੌਜੂਦਗੀ 'ਚ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਵਜੋਂ ਕਾਰਜਭਾਰ ਸੰਭਾਲਿਆਅਟਾਰੀ ਬਾਰਡਰ ‘ਤੇ ਰਿਟਰੀਟ ਸੈਰਮਨੀ ਦਾ ਨਵਾਂ ਟਾਈਮ

Chandigarh

ਮੁੱਖ ਮੰਤਰੀ ਰੰਗਲਾ ਪੰਜਾਬ ਮੁਹਿੰਮ...... ਵਿਧਾਇਕ ਕੁਲਵੰਤ ਸਿੰਘ ਵੱਲੋਂ ਵਿਕਾਸ ਕਾਰਜਾਂ ਲਈ ਦਿੱਤੇ ਪੰਚਾਇਤਾਂ ਨੂੰ ਇਕ ਕਰੋੜ 88 ਲੱਖ ਰੁਪਏ ਦੇ ਚੈੱਕ

May 06, 2026 08:00 PM
Rozana Sehaj times
ਮੋਹਾਲੀ :  ਵਿਧਾਇਕ ਕੁਲਵੰਤ ਸਿੰਘ ਵੱਲੋਂ -ਮੁੱਖ ਮੰਤਰੀ ਰੰਗਲਾ ਪੰਜਾਬ- ਮੁਹਿੰਮ ਦੇ ਤਹਿਤ  ਹਲਕੇ ਵਿਚਲੇ ਪਿੰਡਾਂ ਦੇ ਵਿਕਾਸ ਲਈ ਇਕ ਕਰੋੜ 88 ਲੱਖ ਰੁਪਏ ਦੇ ਚੈੱਕ ਸਬੰਧਿਤ ਪਿੰਡਾਂ ਦੀਆਂ ਪੰਚਾਇਤਾਂ ਨੂੰ ਸਪੁਰਦ ਕੀਤੇ, ਵਿਧਾਇਕ ਕੁਲਵੰਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ  ਕਿ ਪਿੰਡ ਬਹਿਲੋਲਪੁਰ ਕਰੋਂਦੇ ਵਾਲੇ ਪੀਰ ਰਸਤੇ ਤੇ ਸੋਲਰ ਲਾਈਟਾਂ ਲਗਾਉਣ ਬਾਰੇ ਅਤੇ ਇਸ ਰਸਤੇ ਨੂੰ ਪੱਕਾ ਕਰਨ ਲਈ 5 ਲੱਖ ਰੁਪਏ , ਪਿੰਡ ਸੈਦਪੁਰ ਸਟਰੀਟ ਲਾਈਟਾਂ ਲਗਾਉਣ ਲਈ 3 ਲੱਖ , ਰਾਏਪੁਰ ਕਲਾ ਗਲੀਆਂ- ਨਾਲੀਆਂ ਦੀ ਉਹ ਸਾਰੀਆਂ ਲਈ 5 ਲੱਖ , ਪਿੰਡ ਧੀਰਪੁਰ ਸਟਰੀਟ ਲਾਈਟਾਂ ਲਗਾਉਣ ਲਈ 2 ਲੱਖ ਰੁਪਏ , ਝਊਰਹੇੜੀ ਪਿੰਡ ਦੇ ਨਾਲੇ  ਤੇ ਸਲੇਬਾ ਰੱਖਣ ਪੂਲੀਆ ਬਣਾਉਣ ਲਈ ਅਤੇ ਸਟਰੀਟ ਲਾਈਟਾਂ ਲਗਾਉਣ ਲਈ 4 ਲੱਖ , ਪਿੰਡ ਜੁਝਾਰ ਨਗਰ  ਸਟਰੀਟ ਲਾਈਟਾਂ ਲਗਾਉਣ ਲਈ 7 ਲੱਖ ਰੁਪਏ , ਪਿੰਡ ਕੂਰੜਾ ਪੰਚਾਇਤ ਘਰ ਲਈ 5 ਲੱਖ ਰੁਪਏ ,ਪਿੰਡ ਕੰਡਾਲਾ ਵਾਲਾ ਖੇਡ ਮੈਦਾਨ ਵਿੱਚ ਮਿੱਟੀ ਪਾਉਣ ਦੇ ਲਈ 4 ਲੱਖ , ਮਾਣਕਪੁਰ ਕਲਰ ਪਿੰਡ  ਦੀ ਐਂਟਰੀ ਤੋਂ ਲੈ ਕੇ ਗੁਰਦੁਆਰਾ ਸਾਹਿਬ ਬਰਮਾ ਤੇ ਪੇਵਲ ਬਲਾਕ ਲਗਾਉਣ ਲਈ 4 ਲੱਖ ਰੁਪਏ , ਪਿੰਡ ਪੱਤੋ ਸਟਰੀਟ ਲਾਈਟਾ ਲਗਾਉਣ ਲਈ 3 ਲੱਖ ਰੁਪਏ , ਪਿੰਡ ਮਨੌਲੀ ਸਟਰੀਟ ਲਾਈਟਾਂ ਲਗਾਉਣ ਲਈ 4 ਲੱਖ ਰੁਪਏ , ਪਿੰਡ ਮਟਰਾ ਸਟੇਟ ਲਾਈਟਾਂ ਲਗਾਉਣ ਲਈ 2 ਲੱਖ ਰੁਪਏ, ਪਿੰਡ ਮਨਾਣਾ ਸਰਕਾਰੀ ਪ੍ਰਾਇਮਰੀ ਸਕੂਲ ਦੇ ਵਿੱਚ ਕਮਰੇ ਬਣਾਉਣ ਦੇ ਲਈ 7 ਲੱਖ ਰੁਪਏ , ਪਿੰਡ ਬੜ ਮਾਜਰਾ ਅੰਗੜਵਾੜੀ ਸੈਂਟਰ ਦੇ ਵਿੱਚ ਇੱਕ ਨਵਾਂ ਕਮਰਾ ਬਣਾਉਣ ਅਤੇ ਰਿਪੇਅਰਿੰਗ ਦੇ ਕੰਮ ਦੁਖ ਕਰਾਉਣ ਦੇ ਲਈ 4 ਲੱਖ ਰੁਪਏ , ਪਿੰਡ ਬੜਮਾਜਰਾ ਸ਼ਮਸ਼ਾਨ ਘਾਟ ਦੀ ਉਸਾਰੀ ਲਈ 5 ਲੱਖ ,
ਪਿੰਡ ਸ਼ਿਆਮਪੁਰ ਜਨਰਲ ਧਰਮਸ਼ਾਲਾ ਦੇ ਵਿੱਚ ਇੱਕ ਕਮਰਾ ਬਣਾਉਣ ਦੇ ਲਈ 3 ਲੱਖ ਰੁਪਏ ,ਪਿੰਡ ਸੈਣੀ ਮਾਜਰਾ ਕਮਿਊਨਿਟੀ ਸੈਂਟਰ ਦੇ ਵਿੱਚ ਬਣੇ ਸ਼ੈਡ ਦੇ ਕੰਮ ਨੂੰ ਪੂਰਾ ਕਰਾਉਣ ਦੇ ਲਈ 3 ਲੱਖ ਰੁਪਏ , ਪਿੰਡ ਰਾਏਪੁਰ ਖੁਰਦ ਆਂਗਨਵਾੜੀ ਸੈਂਟਰ ਦੀ ਉਸਾਰੀ ਲਈ 4 ਲੱਖ ਰੁਪਏ , ਪਿੰਡ ਗੋਬਿੰਦਗੜ੍ਹ ਸਟਰੀਟ ਲਾਈਟਾਂ ਲਗਾਉਣ ਦੇ ਲਈ ਅਤੇ ਪਿੰਡਾਂ ਦੇ ਮੋੜਾਂ ਤੇ ਕਨਕੇਵ ਮਿਰਰ ਲਗਾਉਣ ਦੇ ਲਈ 4 ਲੱਖ ਰੁਪਏ , ਪਿੰਡ ਅਲੀਪੁਰ ਬਰਸਾਤੀ ਪਾਣੀ ਦੀ ਨਿਕਾਸੀ ਦੇ ਲਈ 7 ਲੱਖ ਰੁਪਏ , ਪਿੰਡ ਗਿੱਦੜਪੁਰ ਮਾਸਟਰ ਨਾਜਰ ਸਿੰਘ ਵਾਲੀ ਗਲੀ ਦੇ ਕੰਮ ਦੇ ਲਈ 6 ਲੱਖ ਰੁਪਏ ਇਹ ਸ਼ਾਮਿਲ ਹਨ, ਵਿਧਾਇਕ ਕੁਲਵੰਤ ਸਿੰਘ ਹੋਰਾਂ ਦੱਸਿਆ ਕਿ ਇਸ ਦੇ ਨਾਲ ਹੀ 31 ਜਰੂਰਤਮੰਦ ਪਰਿਵਾਰਾਂ ਨੂੰ 62 ਲੱਖ ਰੁਪਏ ਦੀ ਰਾਸ਼ੀ ਵੀ ਅੱਜ ਜਾਰੀ ਕੀਤੀ  ਗਈ, ਇਹ ਰਾਸ਼ੀ 2 ਲੱਖ ਰੁਪਏ ਪ੍ਰਤੀ ਘਰ ਦਿੱਤੇ ਗਏ ਤਾਂ ਕਿ ਉਹ ਆਪਣੇ ਮਕਾਨਾਂ ਦੀ ਰਿਪੇਅਰ ਕਰ ਸਕਣ ਅਤੇ ਜਿਹੜੇ ਮਕਾਨ ਡਿੱਗ ਚੁੱਕੇ ਹਨ , ਉਹਨਾਂ ਦੀ ਦੁਬਾਰਾ ਉਸਾਰੀ ਕੀਤੀ ਜਾ ਸਕੇ, ਇਸ ਮੌਕੇ ਤੇ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਰੰਗਲਾ ਪੰਜਾਬ ਮੁਹਿੰਮ ਦੇ ਤਹਿਤ ਇਸ ਤੋਂ ਪਹਿਲਾਂ ਵੀ  ਢਾਈ ਕਰੋੜ ਰੁਪਏ  ਦੀ ਰਾਸ਼ੀ ਜਾਰੀ ਕੀਤੀ ਜਾ ਚੁੱਕੀ ਸੀ ਅਤੇ ਇਹ ਸਿਲਸਿਲਾ ਇੱਥੇ ਹੀ ਖਤਮ ਨਹੀਂ ਹੋ ਗਿਆ ਅਤੇ ਆਉਣ ਵਾਲੇ ਕੁਝ ਦਿਨਾਂ ਵਿੱਚ ਕਰੋੜਾਂ ਰੁਪਏ ਦੀ ਰਾਸ਼ੀ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਜਾਰੀ ਕੀਤੀ ਜਾ ਰਹੀ ਹੈ,  ਤਾਂ ਕਿ ਹਲਕੇ ਦੇ ਪਿੰਡਾਂ ਦਾ ਸਹੀ ਮਾਇਨੇ ਵਿੱਚ ਵਿਕਾਸ ਹੋ ਸਕੇ, ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਆਮ ਆਦਮੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸਿਰਫ ਗੱਲਾਂ ਨਾਲ ਡੰਗ ਨਹੀਂ ਟਪਾਇਆ ਜਾਂਦਾ ਸਗੋਂ ਸਕੀਮਾਂ ਨੂੰ ਅਮਲੀ ਜਾਮਾ  ਪਹਿਨਾਇਆ ਜਾਂਦਾ ਹੈ। ਜਦਕਿ ਸਮੇਂ ਦੀਆਂ ਸਰਕਾਰਾਂ ਨੇ  ਵਾਅਦੇ ਅਤੇ ਦਾਅਵੇ ਸਿਰਫ ਐਲਾਨਾਂ ਤੱਕ ਹੀ ਸੀਮਤ ਰੱਖੇ , ਵਿਧਾਇਕ ਕੁਲਵੰਤ ਸਿੰਘ ਨੇ ਪੱਤਰਕਾਰਾਂ ਵੱਲੋਂ ਪੁੱਛੇ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ  ਕਿ
ਅਮਰਜੀਤ ਸਿੰਘ ਸਿੱਧੂ ਅਤੇ ਬਲਵੀਰ ਸਿੰਘ ਸਿੱਧੂ ਬਾਰੇ  ਕੋਈ  ਗੱਲ ਹੀ ਨਹੀਂ ਕਰਨਾ ਚਾਹੁੰਦੇ,  ਕਿਉਂਕਿ ਹਲਕੇ ਦੇ ਲੋਕਾਂ ਨੇ  ਇਹਨਾਂ ਦੋਵੇਂ ਨੇਤਾਵਾਂ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਹੈ , ਕਿਉਂਕਿ ਇਹਨਾਂ ਨੇ ਹਮੇਸ਼ਾ ਨਿਜ ਦਾ ਵਿਕਾਸ ਕੀਤਾ,   ਹਲਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਵੱਲ ਜਰਾ ਜਿੰਨਾ ਵੀ ਧਿਆਨ ਦੇਣਾ ਜਰੂਰ ਨਹੀਂ ਸਮਝਿਆ, ਅਤੇ ਹੁਣ ਇਹ ਦੋਨੇ ਭਰਾ ਆਪਸ ਵਿੱਚ ਹੀ ਗੱਲ ਕਰਨ ਜੋਗੇ ਰਹਿ ਗਏ ਹਨ,  ਇਹਨਾਂ ਨਾਲ ਕੋਈ ਦੁਆ- ਸਲਾਮ ਵੀ ਨਹੀਂ ਕਰਦਾ,    ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਉਹ ਹੁਣ ਤੱਕ ਮੋਹਾਲੀ ਹਲਕੇ ਵਿੱਚ 30  ਘਰਾਂ ਨੂੰ ਲੁੜੀਂਦੀ ਸਹਾਇਤਾ ਅਤੇ ਉਸ ਤੋਂ ਬਾਅਦ 60 ਘਰਾਂ ਨੂੰ ਸਹਾਇਤਾ ਰਾਸ਼ੀ ਦੇ ਚੁੱਕੇ ਹਨ , ਜਦ ਕੇ  ਉਹ ਆਪਣੇ ਵੱਲੋਂ 200 ਘਰਾਂ ਦੀ ਉਸਾਰੀ ਦੇ ਲਈ ਲੋੜੀਂਦੀ ਰਾਸ਼ੀ ਦੇ ਚੁੱਕੇ ਹਨ, ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਮੋਹਾਲੀ ਹਲਕੇ ਨਾਲ ਸੰਬੰਧਿਤ ਪਿੰਡਾਂ ਦੀ ਵਿਕਾਸ ਕਾਰਜ ਇੰਨੀ ਵੱਡੀ ਪੱਧਰ ਤੇ ਹੋ ਰਹੇ ਹਨ ਕਿ ਇਹਨਾਂ ਦੀ ਨੁਹਾਰ ਬਦਲ ਦਿੱਤੀ ਜਾਵੇਗੀ, ਉਹਨਾਂ ਕਿਹਾ ਕਿ ਪੰਜਾਬ ਦੇ  ਲੋਕ ਪੂਰੀ ਤਰਹਾਂ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਨਾਲ ਖੜੇ ਹਨ ਅਤੇ ਅਸੀਂ ਐਲਾਨਾਂ ਦੀ ਥਾਂ ਤੇ ਕੰਮ ਕਰਨ ਨੂੰ  ਤਰਜੀਹ  ਦਿੰਦੇ ਹਾਂ ਅਤੇ ਲੋਕਾਂ ਦੇ ਕੰਮ ਤਹਿ ਸਮੇਂ ਸੀਮਾ ਦੇ ਅੰਦਰ ਕੀਤੇ ਜਾ ਰਹੇ ਹਨ,  ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਸਨੇਟਾ ਵਿਖੇ ਹੋਈ -ਮੁੱਖ ਮੰਤਰੀ ਲੋਕ ਮਿਲਣੀ- ਦੇ ਬਾਰੇ ਵਿੱਚ ਵਿਰੋਧੀ ਬਕਵਾਸ ਬੋਲ ਕੇ ਆਪਣੀ ਬੁਖਲਾਹਟ ਦਾ ਪ੍ਰਗਟਾਵਾ ਕਰ ਰਹੇ ਹਨ, ਪਰੰਤੂ ਜੋ ਲੋਕੀ ਉਥੇ ਸਨ ਅਤੇ ਜੋ ਲੋਕੀ ਆਪ -ਮੁਹਾਰੇ ਵਹੀਰਾਂ ਘੱਤ ਕੇ ਇਸ ਲੋਕ ਮਿਲਣੀ ਵਿੱਚ ਸ਼ਾਮਿਲ ਹੋਏ ਸਨ, ਸੱਚ ਉਹੀ ਜਾਣਦੇ ਹਨ, ਉਹਨਾਂ ਕਿਹਾ ਕਿ ਇਹਨਾਂ ਨੂੰ ਇਸ ਲੋਕ ਮਿਲਣੀ ਵਿੱਚ ਸ਼ਾਮਿਲ ਹੋਣ ਦੇ ਲਈ ਕਿਸੇ ਨੂੰ ਵੀ ਨਾ ਹੀ ਕੋਈ ਗੱਡੀ ਜਾਂ ਕੋਈ ਹੋਰ ਵਾਹਨ ਨਹੀਂ ਦਿੱਤਾ ਗਿਆ ਅਤੇ ਨਾ ਹੀ ਕਿਸੇ ਤੇ ਕੋਈ ਜੋਰ ਜ਼ਬਰਦਸਤੀ ਕੀਤੀ ਗਈ, ਲੋਕਾਂ ਵਿੱਚ ਮੁੱਖ ਮੰਤਰੀ ਲੋਕ ਮਿਲਣੀ ਨੂੰ ਲੈ ਕੇ  ਲੋਹੜੇ ਦਾ ਚਾਅ  ਸੀ, ਵਿਰੋਧੀ ਨੇਤਾ ਸਿਰਫ ਮੋਮੋ- ਠਗਣੀਆਂ ਗੱਲਾਂ ਦੇ ਰਾਹੀਂ ਲੋਕਾਂ ਨੂੰ ਗੁਮਰਾਹ ਕਰਨ ਦੀ ਤਾਕ ਵਿੱਚ ਹਨ, ਗੱਲਬਾਤ ਦੌਰਾਨ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਕੁਝ ਸ਼ਰਾਰਤੀ ਅਨਸਰ ਪੰਜਾਬ ਦੀ ਸ਼ਾਂਤੀ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰਦੇ ਹਨ ਅਤੇ ਜਿਨਾਂ ਨੇ ਵੀ ਗੁਟਕਾ ਸਾਹਿਬ ਦੇ ਅੰਗ ਖਿਲਾਰੇ ਹਨ, ਉਹਨਾਂ ਸ਼ਰਾਰਤੀ ਅਨਸਰਾਂ ਦੀ ਇੱਕ ਹੀ ਜਗ੍ਹਾ ਹੈ- ਜੇਲ ਅਤੇ ਇਹਨਾਂ ਨੂੰ ਜੇਲ ਯਾਤਰਾ ਜਰੂਰ ਕਰਵਾਈ ਜਾਵੇਗੀ ਕਿਉਂਕਿ ਇਹ ਗੁਰੂ  ਅਤੇ ਮਾਨਵਤਾ ਦੇ ਵਿਰੋਧੀ ਹਨ,   ਇਸ ਮੌਕੇ ਤੇ   ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ-   ਅਵਤਾਰ ਸਿੰਘ ਮੌਲੀ, ਗੁਰਪ੍ਰੀਤ ਸਿੰਘ ਬਰਿਆਲੀ, ਸਤਨਾਮ ਸਿੰਘ ਸਰਪੰਚ, ਜਗਜੀਤ ਸਿੰਘ ਸਰਪੰਚ, ਤਰਲੋਚਨ ਸਿੰਘ ਸਰਪੰਚ, ਗੁਰਨਾਮ ਸਿੰਘ ਸਰਪੰਚ, ਗੁਰਪ੍ਰੀਤ ਸਿੰਘ ਸਰਪੰਚ ਮਾਣਕਮਾਜਰਾ, ਸੰਦੀਪ ਕੌਰ  ਸਰਪੰਚ, ਗੁਰਜੰਟ ਸਿੰਘ ਸਰਪੰਚ, ਨਰਿੰਦਰ ਸਿੰਘ ਸਰਪੰਚ, ਲਖਮੀਰ ਸਿੰਘ ਸਰਪੰਚ, ਗੁਰਜੰਟ ਸਿੰਘ ਸਰਪੰਚ, ਕਮਰਜੀਤ ਕੁਮਾਰ ਬਿੱਟੂ ਸਰਪੰਚ, ਗੁਰਪ੍ਰੀਤ ਸਿੰਘ ਕੁਰੜਾ, ਰਵਿੰਦਰ ਸਿੰਘ ਸਰਪੰਚ, ਕੁਲਵੀਰ ਸਿੰਘ ਸਰਪੰਚ, ਕੁਲਵੀਰ ਸਿੰਘ ਬਰਿਆਲੀ, ਹਰਪ੍ਰੀਤ ਸਿੰਘ ਸਰਪੰਚ, ਮਨਰਾਜ ਸਿੰਘ ਸਰਪੰਚ, ਇਕਬਾਲ ਸਿੰਘ ਸਰਪੰਚ, ਮਲਕੀਤ ਸਿੰਘ ਬਾਲਕ ਪ੍ਰਧਾਨ, ਬਲਵੀਰ ਸਿੰਘ ਸਰਪੰਚ, ਗੁਰਮੁਖ ਸਿੰਘ ਸਰਪੰਚ, ਕਰਮਾ ਪੂਰੀ ਸਰਪੰਚ, ਚੇਤਨ ਸ਼ਰਮਾ ਨੋਗਿਆਰੀ, ਗੁਰਜੰਟ ਸਿੰਘ ਸਰਪੰਚ ਗੁਡਾਣਾ, ਸੁੱਖਵਿੰਦਰ ਸਿੰਘ ਸਰਪੰਚ, ਸਤਨਾਮ ਸਿੰਘ ਸਰਪੰਚ ਬਲੌਂਗੀ, ਗੁਰਨਾਮ ਸਿੰਘ ਸਰਪੰਚ, ਵੀ ਹਾਜ਼ਰ ਸਨ,         
 
 
  ਬੋਕਸ -   ਮੋਹਾਲੀ ਕਾਰਪੋਰੇਸ਼ਨ ਵਿੱਚ ਸ਼ਾਮਿਲ ਹੋਏ 12 ਪਿੰਡਾਂ ਦੇ ਵਿਕਾਸ ਲਈ 50 ਕਰੋੜ ਰੁਪਏ  ਪ੍ਰਵਾਨ
 
  ਵਿਧਾਇਕ ਕੁਲਵੰਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਮੋਹਾਲੀ ਕਾਰਪੋਰੇਸ਼ਨ ਦੇ ਵਿੱਚ ਜਿਹੜੇ 12 ਪਿੰਡ ਸ਼ਾਮਿਲ ਕੀਤੇ ਗਏ ਹਨ , ਉਹਨਾਂ ਦੇ ਵਿਕਾਸ ਕਾਰਜਾਂ ਲਈ 50 ਕਰੋੜ ਰੁਪਏ ਦੀ ਰਾਸ਼ੀ ਪ੍ਰਵਾਨ ਕੀਤੀ ਜਾ ਚੁੱਕੀ ਹੈ। ਜਿਸ ਦੇ ਕੱਲ ਟੈਂਡਰ ਲੱਗ ਗਏ ਹਨ ਅਤੇ ਆਉਣ ਵਾਲੇ 15 ਦਿਨਾਂ ਵਿੱਚ ਇਹਨਾਂ ਪਿੰਡਾਂ ਦਾ ਵਿਕਾਸ ਜੰਗੀ ਪੱਧਰ ਤੇ ਸ਼ੁਰੂ ਹੋ ਜਾਵੇਗਾ,   
 
 

Have something to say? Post your comment

 

More in Chandigarh

ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕੋਟਕਪੂਰਾ ਵਿੱਚ ‘ਸ਼ੁਕਰਾਨਾ ਯਾਤਰਾ’ ਦੇ ਸਵਾਗਤ ਲਈ ਕੀਤੀ ਮੀਟਿੰਗ ਦੀ ਪ੍ਰਧਾਨਗੀ

ਕੇਂਦਰ ਸਰਕਾਰ ਮੰਡੀਆਂ ਵਿੱਚ ਜਗ੍ਹਾ ਦੀ ਘਾਟ ਨੂੰ ਪੂਰਾ ਕਰਨ ਲਈ ਲੋੜੀਂਦਾ ਸਹਿਯੋਗ ਨਹੀਂ ਦੇ ਰਹੀ: ਲਾਲ ਚੰਦ ਕਟਾਰੂਚੱਕ

ਪੰਜਾਬ ਵਿੱਚ ਬੇਅਦਬੀ ਵਿਰੋਧੀ ਕਾਨੂੰਨ ਲਾਗੂ ਹੋਣ ਮਗਰੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ੍ਰੀ ਆਨੰਦਪੁਰ ਸਾਹਿਬ ਤੋਂ ਸ਼ੁਕਰਾਨਾ ਯਾਤਰਾ ਦੀ ਕੀਤੀ ਅਗਵਾਈ

ਪੰਜਾਬ ਪੁਲਿਸ ਦੇ ‘ਯੁਵਾ ਸਾਂਝ ਪ੍ਰੋਗਰਾਮ’ ਨੇ 2358 ਰਾਹ ਤੋਂ ਭਟਕੇ ਨੌਜਵਾਨਾਂ ਦੀ ਆਨਲਾਈਨ ਪਹਿਚਾਣ ਕਰਕੇ ਉਨ੍ਹਾਂ ਨੂੰ ਗੈਂਗਸਟਰਾਂ ਦੇ ਪ੍ਰਭਾਵ ਹੇਠ ਆਉਣ ਤੋਂ ਬਚਾਇਆ

ਮੋਹਾਲੀ ਦੀ ਸਾਬਕਾ ਕੌਂਸਲਰ ਬਲਜੀਤ ਕੌਰ ਬਣੀ ਪੰਜਾਬ ਮਹਿਲਾ ਕਾਂਗਰਸ ਦੀ ਐਕਟਿੰਗ ਪ੍ਰਧਾਨ

ਜ਼ਿਲ੍ਹਾ ਟ੍ਰੇਡਰਜ਼ ਕਮਿਸ਼ਨ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਨਾਲ ਮੀਟਿੰਗ; ਵਪਾਰੀਆਂ ਦੀਆਂ ਲੰਬਿਤ ਸਮੱਸਿਆਵਾਂ ਦੇ ਨਿਪਟਾਰੇ ਲਈ ਚਰਚਾ

ਸਰਕਾਰੀ ਹਸਪਤਾਲ ਮੋਰਿੰਡਾ ਵਿਖੇ ਟੀ.ਬੀ. ਸਬੰਧੀ ਜਾਗਰੂਕਤਾ ਕੈਂਪ ਲਗਾਇਆ

ਭਾਰਤੀ ਜਨਤਾ ਪਾਰਟੀ ਦੀ ਬੰਗਾਲ ਵਿਚ ਜਿੱਤ ਦੀ ਖੁਸ਼ੀ ਵਿੱਚ ਘਰ ਘਰ ਜਾ ਕੇ ਵੰਡੇ ਲੱਡੂ ਅਤੇ ਕਿਤਾ ਸਨਮਾਨ

ਮੋਹਾਲੀ ਦੀ ਸਾਬਕਾ ਕੌਂਸਲਰ ਬਲਜੀਤ ਕੌਰ ਬਣੀ ਪੰਜਾਬ ਮਹਿਲਾ ਕਾਂਗਰਸ ਦੀ ਐਕਟਿੰਗ ਪ੍ਰਧਾਨ

ਕਣਕ ਦੇ ਨਾੜ ਨੂੰ ਅੱਗ ਲਗਾਉਣ ਤੇ ਹੋਵੇਗੀ ਕਾਨੂੰਨੀ ਕਾਰਵਾਈ