Tuesday, October 06, 2026
BREAKING NEWS
• ਸੋਸ਼ਲ ਮੀਡੀਆ ਇਨਫ਼ਲੂਐਂਸਰ ਮੈਡ ਸੰਧੂ ਦੀ ਗੋਲੀ ਮਾਰ ਕੇ ਹੱਤਿਆ • ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀਆਂ ਗਲਤ ਨੀਤੀਆਂ ਕਾਰਨ ਹੀ ਅੱਜ ਪੰਜਾਬ ਪਿੱਛੇ ਹੋ ਗਿਆ: ਨਾਇਬ ਸਿੰਘ ਸੈਣੀ • ਚੰਡੀਗੜ੍ਹ ‘ਚ ਪੰਜਾਬ ਭਾਜਪਾ ਦਫ਼ਤਰ ਗ੍ਰੇਨੇਡ ਮਾਮਲੇ ਦੀ ਜਾਂਚ ਐਨ ਆਈ ਏ ਹਵਾਲੇ • ਸੁਨਾਮ 'ਚ ਲਾਪਰਵਾਹੀ ਕਾਰਨ ਦੋ ਨੌਜਵਾਨਾਂ ਦੀ ਮੌਤ  • ਸੁਨਾਮ 'ਚ ਚੋਰਾਂ ਦੀ ਦਹਿਸ਼ਤ, ਪੁਲਿਸ ਬਣੀ ਮੂਕ ਦਰਸ਼ਕ  • ਰਾਣੀ ਮੁਖਰਜੀ ਦੀ ਮਾਂ ਕ੍ਰਿਸ਼ਨਾ ਮੁਖਰਜੀ ਦਾ 75 ਸਾਲ ਦੀ ਉਮਰ ਵਿੱਚ ਦੇਹਾਂਤ • ਫਰੀਦਕੋਟ ਦੇ 6 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਪੁਲੀਸ ਨੇ ਲਈ ਚੱਪੇ-ਚੱਪੇ ਦੀ ਤਲਾਸ਼ੀ • ਪੰਜਾਬ ਪਹਿਲੀ ਵਾਰ ਏਸ਼ੀਅਨ ਚੈਂਪੀਅਨਜ਼ ਟਰਾਫੀ ਦੀ ਮੇਜ਼ਬਾਨੀ ਕਰ ਕੇ ਇਤਿਹਾਸ ਰਚੇਗਾ: ਭਗਵੰਤ ਸਿੰਘ ਮਾਨ • ਅੰਮ੍ਰਿਤਸਰ ਸੂਰਮਿਆਂ ਨੇ ਜਿੱਤਿਆ ਸ਼ੇਰ-ਏ-ਪੰਜਾਬ ਟੀ-20 ਖਿਤਾਬ • ਪੰਜਾਬ ਦੀਆਂ ਸਨਅਤਾਂ ’ਚ 10 ਘੰਟੇ ਦਾ ਬਿਜਲੀ ਕੱਟ

Chandigarh

ਐਕਟ ਦੀ ਉਲੰਘਣਾ ਕਾਰਨ ‘ਪਲੈਨ ਟੂ ਪਲੈਨ’ ਫਰਮ ਦੀ ਲਾਇਸੰਸ ਅਰਜ਼ੀ ਦਫਤਰ ਦਾਖਲ

May 05, 2026 06:36 PM
Rozana Sehaj times

ਸਾਹਿਬਜ਼ਾਦਾ ਅਜੀਤ ਸਿੰਘ ਨਗਰ : ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 3 ਅਤੇ ਸੈਕਸ਼ਨ 6(1)(ਈ) ਤਹਿਤ ਮਿਲੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਸ੍ਰੀਮਤੀ ਗੀਤਿਕਾ ਸਿੰਘ ਵੱਲੋਂ ਸ਼੍ਰੀ ਮਲਕੀਤ ਸਿੰਘ ਪੁੱਤਰ ਸ਼੍ਰੀ ਸੋਹਣ ਸਿੰਘ, ਵਾਸੀ ਮਕਾਨ ਨੰਬਰ 148, ਸੈਕਟਰ-03, ਪਿੰਡ ਦੇਸੂ ਮਾਜਰਾ, ਤਹਿਸੀਲ ਖਰੜ੍ਹ, ਜ਼ਿਲ੍ਹਾ ਐਸ.ਏ.ਐਸ. ਨਗਰ ਵੱਲੋਂ ਪਲੈਨ ਟੂ ਪਲੈਨ ਫਰਮ, ਐੱਸ.ਸੀ.ਓ. ਨੰਬਰ 22, ਦੂਜੀ ਮੰਜ਼ਿਲ, ਸੰਨੀ ਐਨਕਲੇਵ, ਸੈਕਟਰ-125, ਖਰੜ੍ਹ, ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦਾ ਟਰੈਵਲ ਏਜੰਸੀ, ਕੰਸਲਟੈਂਸੀ ਅਤੇ ਕੋਚਿੰਗ ਇੰਸਟੀਚਿਊਟ ਆਫ ਆਈਲੇਟਸ ਦੇ ਕੰਮਾਂ ਲਈ ਲਾਇਸੰਸ ਜਾਰੀ ਕਰਨ ਲਈ ਦਰਖਾਸਤ ਦਫਤਰ ਪੇਸ਼ ਕੀਤੀ ਗਈ ਸੀ। ਉਨ੍ਹਾਂ ਵੱਲੋਂ ਦਸਿਆ ਗਿਆ ਕਿ ਪ੍ਰਾਰਥੀ ਦੀ ਦਰਖਾਸਤ (ਸਮੇਤ ਸਹਿ ਪੱਤਰਾਂ) ਨੂੰ ਵਾਚਣ ਤੋਂ ਪਾਇਆ ਗਿਆ ਕਿ ਉਸ ਵਲੋਂ ਐਕਟ/ਰੂਲਾਂ ਅਤੇ ਇਸ ਦਫਤਰ ਦੀ ਵੈਬਸਾਈਟ sasnagar.nic.in ਤੇ ਉਪਲੱਬਧ ਚੈਕਲਿਸ਼ਟ ਅਨੁਸਾਰ ਮੁਕੰਮਲ ਦਸਤਾਵੇਜ ਦਰਖਾਸਤ ਨਾਲ ਪੇਸ਼ ਨਹੀਂ ਕੀਤੇ ਗਏ ਹਨ। ਜਿਸ ਸਬੰਧੀ ਇਸ ਦਫਤਰ ਦੇ ਪੱਤਰ ਰਾਹੀਂ ਪ੍ਰਾਰਥੀ ਨੂੰ ਲਿਖਿਆ ਗਿਆ ਸੀ ਕਿ ਇਸ ਦਫਤਰ ਦੀ ਵੈਬਸਾਈਟ sasnagar.nic.in ਤੇ ਅੱਪਲੋਡ ਚੈਕਲਿਸ਼ਟ ਵਿਚ ਦਰਸਾਏ ਅਨੁਸਾਰ ਮੁਕੰਮਲ ਦਸਤਾਵੇਜ ਇਸ ਦਫਤਰ ਵਿਚ ਪੇਸ਼ ਕੀਤੇ ਜਾਣ ਤਾਂ ਜੋ ਅਗਲੇਰੀ ਕਾਰਵਾਈ ਕੀਤੀ ਜਾ ਸਕੇ। ਪ੍ਰਾਰਥੀ ਨੂੰ ਇਹ ਵੀ ਹਦਾਇਤ ਕੀਤੀ ਗਈ ਸੀ ਕਿ ਐਕਟ/ਰੂਲਾਂ ਅਤੇ ਸਰਕਾਰ ਵਲੋਂ ਸਮੇਂ ਸਮੇਂ ਤੇ ਜਾਰੀ ਹਦਾਇਤਾਂ ਦੀ ਪੂਰਨ ਤੌਰ ਤੇ ਪਾਲਣਾ ਯਕੀਨੀ ਬਣਾਈ ਜਾਵੇ। ਜਿਸ ਦਾ ਉਤਾਰਾ ਇਸ ਦਫਤਰ ਦੇ ਪੱਤਰ ਰਾਹੀਂ ਸੀਨੀਅਰ ਕਪਤਾਨ ਪੁਲਿਸ, ਐਸ.ਏ.ਐਸ.ਨਗਰ ਨੂੰ ਭੇਜਦੇ ਹੋਏ ਬੇਨਤੀ ਕੀਤੀ ਗਈ ਸੀ ਕਿ ਉਕਤ ਐਕਟ ਦੇ ਸੈਕਸ਼ਨ 3 ਅਤੇ ਸਰਕਾਰ ਵਲੋਂ ਸਮੇਂ ਸਮੇਂ ਤੇ ਜਾਰੀ ਹਦਾਇਤਾਂ ਦੀ ਇੰਨ ਬਿੰਨ ਪਾਲਣਾ ਯਕੀਨੀ ਬਣਾਈ ਜਾਵੇ। ਉਨ੍ਹਾਂ ਕਿਹਾ ਕਿ ਉਕਤ ਫਰਮ ਦੇ ਖਿਲਾਫ ਇੱਕ ਸਿਕਾਇਤ ਸ਼ਿਕਾਇਤ ਕਰਤਾ ਸ੍ਰੀ ਪਰਮਜੀਤ ਸਿੰਘ ਸ਼ੈਰੀ ਪੁੱਤਰ ਸ੍ਰੀ ਅੰਮ੍ਰਿਤਪਾਲ ਸਿੰਘ ਵਾਸੀ ਐਚ.ਈ. 1054, ਫੇਸ 1. ਮੋਹਾਲੀ, ਜਿਲ੍ਹਾ ਐਸ.ਏ.ਐਸ.ਨਗਰ ਵਲੋਂ ਇਸ ਦਫਤਰ ਵਿਚ ਪ੍ਰਾਪਤ ਹੋਈ ਸੀ। ਜਿਸ ਵਿਚ ਸ਼ਿਕਾਇਤ ਕਰਤਾ ਵਲੋਂ ਲਿਖਿਆ ਗਿਆ ਸੀ ਕਿ ਪਲੇਨ ਟੂ ਪਲੈਨ ਇੰਮੀਗਰੇਸ਼ਨ, ਐਸ.ਸੀ.ਓ. ਨੰਬਰ 22, ਪਹਿਲੀ ਮੰਜਿਲ, ਸੈਕਟਰ-125. ਸੰਨੀ ਇਨਕਲੇਵ, ਖਰੜ, ਤਹਿਸੀਲ ਖਰੜ, ਜਿਲ੍ਹਾ ਐਸ.ਏ.ਐਸ.ਨਗਰ ਵੱਲੋਂ ਉਸ ਨਾਲ ਧੋਖਾਧੜੀ ਕੀਤੀ ਗਈ ਹੈ ਅਤੇ ਉਸ ਦੇ ਪੈਸੇ ਵਾਪਿਸ ਕਰਵਾਉਣ ਅਤੇ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਨ ਲਈ ਬੇਨਤੀ ਕੀਤੀ ਗਈ ਸੀ। ਜਿਸ ਤੇ ਕਾਰਵਾਈ ਕਰਦੇ ਹੋਏ ਸ਼ਿਕਾਇਤ ਕਰਤਾ ਦੀ ਸ਼ਿਕਾਇਤ ਇਸ ਦਫਤਰ ਦੇ ਪੱਤਰ ਰਾਹੀਂ ਪੜਤਾਲ ਅਤੇ ਰਿਪੋਰਟ ਹਿਤ ਉਪ ਮੰਡਲ ਮੈਜਸਟਰੇਟ, ਖਰੜ ਨੂੰ ਭੇਜਦੇ ਹੋਏ ਉਤਾਰਾ ਇਸ ਦਫਤਰ ਦੇ ਪੱਤਰ ਰਾਹੀਂ ਸ਼ਿਕਾਇਤ ਕਰਤਾ ਨੂੰ ਕੀਤਾ ਗਿਆ ਸੀ। ਜਿਸ ਸਬੰਧੀ ਉਪ ਮੰਡਲ ਮੈਜਿਸਟਰੇਟ, ਖਰੜ ਵਲੋਂ ਪੱਤਰ ਰਾਹੀਂ ਰਿਪੋਰਟ ਇਸ ਦਫਤਰ ਨੂੰ ਭੇਜਦੇ ਹੋਏ ਲਿਖਿਆ ਗਿਆ ਹੈ ਕਿ ਪਲੈਨ ਟੂ ਪਲੈਨ, ਐਸ.ਸੀ.ਓ. 22 ਸੰਨੀ ਇੰਨਕਲੇਵ ਸੈਕਟਰ 125, ਖਰੜ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨੂੰ ਦਫਤਰ ਵਿਚ ਹਾਜਰ ਹੋਣ ਲਈ ਪਾਬੰਦ ਕੀਤਾ ਗਿਆ ਸੀ, ਰਿਪੋਰਟ ਮੁਤਾਬਕ ਉਹ ਉਕਤ ਪਤੇ ਤੇ ਗਿਆ ਸੀ, ਉਸਦੇ ਸ਼ੋਅਰੂਮ ਦੇ ਮਾਲਕ ਨੂੰ ਪੁਛਿਆ ਗਿਆ ਅਤੇ ਉਸ ਵਲੋਂ ਦੱਸਿਆ ਗਿਆ ਕਿ ਇਹ ਸ਼ੋਅਰੂਮ 1 ਮਹੀਨਾ ਤੋਂ ਬੰਦ ਹੈ। ਉਪ ਮੰਡਲ ਮੈਜਿਸਟਰੇਟ, ਖਰੜ ਵਲੋਂ ਇਸ ਦੇ ਖਿਲਾਫ ਨਿਯਮਾਂ ਅਨੁਸਾਰ ਬਣਦੀ ਕਾਰਵਾਈ ਕਰਨ ਲਈ ਰਿਪੋਰਟ ਇਸ ਦਫਤਰ ਨੂੰ ਭੇਜੀ ਗਈ ਹੈ। ਉਕਤ ਤੱਥਾਂ ਅਨੁਸਾਰ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਪ੍ਰਾਰਥੀ ਸ੍ਰੀ ਮਲਕੀਤ ਸਿੰਘ ਪੁੱਤਰ ਸ਼੍ਰੀ ਸੋਹਣ ਸਿੰਘ, ਵਾਸੀ ਮਕਾਨ ਨੰਬਰ 148, ਸੈਕਟਰ-03, ਪਿੰਡ ਦੇਸੂ ਮਾਜਰਾ, ਤਹਿਸੀਲ ਖਰੜ੍ਹ, ਜ਼ਿਲ੍ਹਾ ਐਸ.ਏ.ਐਸ. ਨਗਰ ਮਾਲਕ ਪਲੈਨ ਟੂ ਪਲੈਨ ਐੱਸ.ਸੀ.ਓ. ਨੰਬਰ 22, ਦੂਜੀ ਮੰਜ਼ਿਲ, ਸੰਨੀ ਐਨਕਲੇਵ, ਸੈਕਟਰ-125, ਖਰੜ੍ਹ ਸਾਹਿਬਜ਼ਾਦਾ ਅਜੀਤ ਸਿੰਘ ਵੱਲੋਂ ਦਿੱਤੀ ਦਰਖਾਸਤ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ 2012 ਦੇ ਸੈਕਸ਼ਨ 3 ਅਤੇ ਸੈਕਸ਼ਨ 6 (1) (ਈ) ਦੀ ਉਲੰਘਣਾ ਕਰਨ ਕਰਕੇ ਉਸ ਵੱਲੋਂ ਇਸ ਦਫਤਰ ਵਿਚ ਟਰੈਵਲ ਏਜੰਸੀ, ਕੰਸਲਟੈਂਸੀ ਅਤੇ ਕੋਚਿੰਗ ਇੰਸਟੀਚਿਊਟ ਆਫ ਆਈਲੈਟਸ ਦੇ ਕੰਮਾਂ ਦਾ ਲਾਇਸੰਸ ਜਾਰੀ ਕਰਨ ਸਬੰਧੀ ਦਿੱਤੀ ਦਰਖਾਸਤ ਦਾਖਲ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਐਕਟ/ਰੂਲਾਂ ਵਿਚ ਦਰਸਾਏ ਅਨੁਸਾਰ ਉਕਤ ਪ੍ਰਾਰਥੀ/ਫਰਮ/ਫਰਮ ਦੇ ਪਾਰਟਨਰਾਂ ਦੇ ਖਿਲਾਫ ਭਵਿੱਖ ਵਿਚ ਜੇਕਰ ਕੋਈ ਸ਼ਿਕਾਇਤ ਪ੍ਰਾਪਤ ਹੁੰਦੀ ਹੈ ਤਾਂ ਪ੍ਰਾਰਥੀ/ਫਰਮ/ਫਰਮ ਦੇ ਸਾਰੇ ਪਾਰਟਨਰ ਹਰ ਪੱਖੋਂ ਉਸ ਦੀ ਭਰਪਾਈ ਕਰਨ ਲਈ ਵੀ ਜਿੰਮੇਵਾਰ ਹੋਣਗੇ।

Have something to say? Post your comment

More in Chandigarh

ਹਰਪਾਲ ਸਿੰਘ ਚੀਮਾ ਵੱਲੋਂ ਬਕਾਇਆ ਮੰਗਾਂ ਦੇ ਹੱਲ ਲਈ ਆਈ.ਟੀ.ਆਈ. ਇੰਸਟ੍ਰਕਟਰਾਂ ਅਤੇ ਪਨਬੱਸ/ਪੀ.ਆਰ.ਟੀ.ਸੀ. ਯੂਨੀਅਨਾਂ ਨਾਲ ਅਹਿਮ ਮੀਟਿੰਗਾਂ

ਮਾਨ ਸਰਕਾਰ ਨੇ 180 ਈ.ਟੀ.ਟੀ. ਅਧਿਆਪਕਾਂ ਦੀ ਤਨਖਾਹ ਅਸਮਾਨਤਾ ਖ਼ਤਮ ਕਰਨ ਵੱਲ ਵਧਾਇਆ ਕਦਮ

ਗੈਂਗਸਟਰਾਂ ’ਤੇ ਵਾਰ’ ਮੁਹਿੰਮ ਦਾ 258ਵਾਂ ਦਿਨ: ਪੰਜਾਬ ਪੁਲਿਸ ਵੱਲੋਂ 575 ਥਾਈਂ ਛਾਪੇਮਾਰੀ; 231 ਕਾਬੂ

ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਕੈਬਨਿਟ ਵੱਲੋਂ ਰਣਜੀਤਗੜ੍ਹ ਡਿਵੈਲਪਮੈਂਟ ਅਥਾਰਟੀ ਬਿੱਲ, 2026 ਨੂੰ ਹਰੀ ਝੰਡੀ

‘ਗੈਂਗਸਟਰਾਂ ’ਤੇ ਵਾਰ’ ਮੁਹਿੰਮ ਦਾ 257ਵਾਂ ਦਿਨ: ਪੰਜਾਬ ਪੁਲਿਸ ਵੱਲੋਂ 628 ਥਾਵਾਂ ’ਤੇ ਛਾਪੇਮਾਰੀ; 289 ਵਿਅਕਤੀ ਕਾਬੂ

ਵਿਕਾਸ ਤੇ ਤਰੱਕੀ ਦਾ ਨਵਾਂ ਅਧਿਆਏ ਲਿਖ ਰਿਹਾ ਪੰਜਾਬ-ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਹਰੇਕ ਮਾਂ ਤੇ ਭੈਣ 'ਮਾਵਾਂ-ਧੀਆਂ ਸਤਿਕਾਰ ਯੋਜਨਾ' ਦੀ ਬ੍ਰਾਂਡ ਅੰਬੈਸਡਰ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਸਕੂਲਾਂ ’ਚ ਅਧਿਆਪਕਾਂ ਦੀਆਂ ਅਸਾਮੀਆਂ ਬਾਰੇ ਮੁੱਦੇ ਚੁੱਕਣ ਵਾਲੇ ਆਪ ਵਿਧਾਇਕ ਨੂੰ ਪਾਰਟੀ ’ਚੋਂ ਕੱਢਿਆ

ਮਾਨ ਸਰਕਾਰ ਨੇ ਟ੍ਰਿਪਲ ਐੱਚ ਸਕ੍ਰੀਨਿੰਗ ਨੂੰ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦਾ ਹਿੱਸਾ ਬਣਾਇਆ

ਦਿਵਿਆਂਗ ਵਿਅਕਤੀਆਂ ਦੀ ਇੱਜ਼ਤ, ਸੁਰੱਖਿਆ ਅਤੇ ਖੁਦਮੁਖਤਿਆਰੀ ਪੰਜਾਬ ਸਰਕਾਰ ਦੀ ਤਰਜੀਹ : ਡਾ. ਬਲਜੀਤ ਕੌਰ