Tuesday, April 28, 2026
BREAKING NEWS
ਇੱਕ ਦਰਦਨਾਕ ਸੜਕ ਹਾਦਸੇ ਵਿੱਚ‌ ਸੀਨੀਅਰ ਕਾਂਗਰਸੀ ਆਗੂ ਦਾ ਦੇਹਾਂਤ....ਮੈਡੀਕਲ ਕਾਲਜ ਅਤੇ ਹਸਪਤਾਲ 1 ਅਪ੍ਰੈਲ ਤੋਂ ਸਵੇਰੇ 8 ਵਜੇ ਖੁਲ੍ਹੇਗਾਪੈਟਰੋਲ, ਡੀਜ਼ਲ ਅਤੇ ਘਰੇਲੂ ਐਲ.ਪੀ.ਜੀ ਦੀ ਸਪਲਾਈ ਪੂਰੀ ਤਰ੍ਹਾਂ ਸੁਚਾਰੂ : ਡਿਪਟੀ ਕਮਿਸ਼ਨਰਮੁੱਖ ਮੰਤਰੀ ਵੱਲੋਂ ਪ੍ਰਵਾਸੀ ਪੰਜਾਬੀ ਕਾਨੂੰਨੀ ਭਾਈਚਾਰੇ ਨੂੰ ਸੂਬੇ ਦੀ ਪੁਰਾਤਨ ਸ਼ਾਨ ਦੀ ਬਹਾਲੀ ਲਈ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲਵਿਧਾਨ ਸਭਾ ਹਲਕਾ ਰਾਜਾਸਾਂਸੀ ਤੋਂ ਭਾਜਪਾ ਨੂੰ ਵੱਡਾ ਝਟਕਾਹਲਕਾ ਰਾਜਸਾਂਸੀ ਤੋਂ ਭਾਰਤੀ ਜਨਤਾ ਪਾਰਟੀ ਨੂੰ ਲੱਗਾ ਵੱਡਾ ਝਟਕਾਗੁਰਸ਼ਰਨ ਸਿੰਘ ਛੀਨਾ ਨੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਮੌਜੂਦਗੀ 'ਚ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਵਜੋਂ ਕਾਰਜਭਾਰ ਸੰਭਾਲਿਆਅਟਾਰੀ ਬਾਰਡਰ ‘ਤੇ ਰਿਟਰੀਟ ਸੈਰਮਨੀ ਦਾ ਨਵਾਂ ਟਾਈਮ ਮਹਾ ਸ਼ਿਵਰਾਤਰੀ ਮੌਕੇ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ ਨੇ ਸ੍ਰੀ ਰਣਕੇਸ਼ਵਰ ਮਹਾਦੇਵ ਮੰਦਰ ਵਿਖੇ ਮੱਥਾ ਟੇਕਿਆ, ਪੰਜਾਬ ਦੀ ਸ਼ਾਂਤੀ ਅਤੇ ਖ਼ੁਸ਼ਹਾਲੀ ਲਈ ਕੀਤੀ ਪ੍ਰਾਰਥਨਾਗੈਂਗਸਟਰਾਂ ‘ਤੇ ਵਾਰ’ ਦਾ 26ਵਾਂ ਦਿਨ: ਪੰਜਾਬ ਪੁਲਿਸ ਨੇ 571 ਥਾਵਾਂ 'ਤੇ ਕੀਤੀ ਛਾਪੇਮਾਰੀ; 193 ਕਾਬੂ

Malwa

ਕੋਟਕਪੂਰਾ ਦੇ ਬੱਚਿਆਂ ਦਾ ਰਾਜ ਪੱਧਰੀ ਅਬੈਕਸ ਮੁਕਾਬਲੇ ’ਚ ਦਬਦਬਾ, ਵਿਹਾਨ ਬਾਂਸਲ ਬਣਿਆ ਸੁਪਰ ਚੈਂਪੀਅਨ

April 28, 2026 06:55 PM
Rozana Sehaj times
ਕੋਟਕਪੂਰਾ :- ਬੀਤੇ ਦਿਨੀਂ ਫਿਰੋਜ਼ਪੁਰ ਵਿੱਚ ਹੋਏ ਰਾਜ ਪੱਧਰੀ ‘ਅਬੈਕਸ ਮੁਕਾਬਲੇ’ ਵਿੱਚ ਕੋਟਕਪੂਰਾ ਦੇ ਬੱਚਿਆਂ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਸ਼ਹਿਰ ਦਾ ਨਾਮ ਰੌਸ਼ਨ ਕੀਤਾ। ਉਕਤ ਮੁਕਾਬਲਿਆਂ ਵਿੱਚ ਗੰਗਾਨਗਰ, ਜਲੰਧਰ, ਫਾਜ਼ਿਲਕਾ ਅਤੇ ਫਿਰੋਜ਼ਪੁਰ ਸਮੇਤ ਕਈ ਜ਼ਿਲਿ੍ਹਆਂ ਦੇ ਬੱਚਿਆਂ ਨੇ ਭਾਗ ਲਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਅਬੈਕਸ ਸੈਂਟਰ ਕੋਟਕਪੂਰਾ ਦੇ ਡਾਇਰੈਕਟਰ ਮਹੇਸ਼ਵਰੀ ਨੇਗੀ ਜੀ ਨੇ ਦੱਸਿਆ ਕਿ ਬੱਚਿਆਂ ਨੂੰ 8 ਮਿੰਟਾਂ ਵਿੱਚ 200 ਪ੍ਰਸ਼ਨ ਹੱਲ ਕਰਨ ਦਾ ਟੀਚਾ ਦਿੱਤਾ ਗਿਆ ਸੀ ਅਤੇ ਕੋਟਕਪੂਰਾ ਦੇ ਵਿਦਿਆਰਥੀਆਂ ਨੇ ਆਪਣੀ ਗਤੀ ਅਤੇ ਸ਼ੁੱਧਤਾ ਨਾਲ ਸਾਰਿਆਂ ਨੂੰ ਪ੍ਰਭਾਵਿਤ ਕੀਤਾ। ਇਸ ਮੁਕਾਬਲੇ ਦੌਰਾਨ ਵਿਹਾਨ ਬਾਂਸਲ ਨੇ ਪੰਜਵੇਂ ਪੱਧਰ ਵਿੱਚ ਸੁਪਰ ਚੈਂਪੀਅਨ ਦਾ ਖਿਤਾਬ ਜਿੱਤ ਕੇ ਚੈਂਪੀਅਨ ਟਰਾਫੀ ਅਤੇ ਨਕਦ ਇਨਾਮ ਆਪਣੇ ਨਾਮ ਕੀਤਾ। ਸੁਪਰ ਚੈਂਪੀਅਨ ਦਾ ਖਿਤਾਬ ਜਿੱਤਣ ਤੋਂ ਬਾਅਦ ਕੋਟਕਪੂਰਾ ਨੇ ਚੈਂਪੀਅਨ ਦਾ ਖਿਤਾਬ ਵੀ ਜਿੱਤਿਆ। ਉਹਨਾ ਦੱਸਿਆ ਕਿ ਕੋਟਕਪੂਰਾ ਵਿੱਚ ਇਹ ਅਬੈਕਸ ਸੈਂਟਰ 2013 ਤੋਂ ਕੰਮ ਕਰ ਰਿਹਾ ਹੈ ਜੋ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਚੱਲ ਰਿਹਾ ਹੈ। ਡਾਇਰੈਕਟਰ ਮਹੇਸ਼ਵਰੀ ਨੇਗੀ ਨੇ ਕਿਹਾ ਕਿ ਰਾਜ ਪੱਧਰ ’ਤੇ ਬੱਚਿਆਂ ਦੀ ਜਿੱਤ ਸ਼ਲਾਘਾਯੋਗ ਹੈ ਅਤੇ ਕੇਂਦਰ ਬੱਚਿਆਂ ਦੇ ਮਾਨਸਿਕ ਵਿਕਾਸ ਲਈ ਅਣਥੱਕ ਮਿਹਨਤ ਕਰ ਰਿਹਾ ਹੈ। ਇਹ ਸਭ ਬੱਚਿਆਂ ਦੀ ਸਖਤ ਮਿਹਨਤ, ਪਾਵਰ ਸਮਰਪਣ ਅਤੇ ਮਾਤਾ-ਪਿਤਾ ਦੇ ਸਹਿਯੋਗ ਨਾਲ ਹਾਸਲ ਹੋਇਆ ਹੈ। ਉਹਨਾ ਦੱਸਿਆ ਕਿ ਇਸ ਤੋਂ ਇਲਾਵਾ ਅਭਿਨਵ ਬਜਾਜ ਨੇ ਮੌਖਿਕ ਮੁਕਾਬਲੇ ਵਿੱਚ ਚੈਂਪੀਅਨ ਦਾ ਖਿਤਾਬ ਜਿੱਤਿਆ ਅਤੇ ਵਿਹਾਨ ਬਾਂਸਲ ਨੇ ਗਰੁੱਪ ਬੀ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ। ਸੁਪਰ ਚੈਂਪੀਅਨ ਵਿੱਚ ਪੰਜਵਾਂ ਪੱਧਰ ਜੂਨੀਅਰ ਗਰੁੱਪ ਵਿੱਚ ਵਿਹਾਨ ਬਾਂਸਲ, ਚੈਂਪੀਅਨ ਵਿੱਚ ਅੱਠਵਾਂ ਪੱਧਰ ਸੀਨੀਅਰ ਗਰੁੱਪ ਸੁਖਰੀਤ ਅੰਗੋਰੀਆ, ਸੱਤਵਾਂ ਪੱਧਰ ਸੀਨੀਅਰ ਗਰੁੱਪ ਸਮਰ ਅਰੋੜਾ, 7ਵਾਂ ਪੱਧਰ ਜੂਨੀਅਰ ਜੂਨੀਅਰ ਗਰੁੱਪ ਆਰਵ ਸਚਦੇਵਾ, ਚੌਥਾ ਪੱਧਰ ਜੂਨੀਅਰ ਗਰੁੱਪ ਵਿੱਚ ਕੇਸ਼ਵੀ ਮਿੱਤਲ, ਪਹਿਲਾ ਇਨਾਮ, ਸੱਤਵਾਂ ਪੱਧਰ ਜੂਨੀਅਰ ਗਰੁੱਪ ਅਭਿਨਵ ਬਜਾਜ, ਚੌਥਾ ਪੱਧਰ ਸੀਨੀਅਰ ਗਰੁੱਪ ਉਦਿਤੀ, ਦੂਜਾ ਇਨਾਮ ਸੱਤਵਾਂ ਪੱਧਰ ਸੀਨੀਅਰ ਗਰੁੱਪ ਕਵਨੂਰ ਕੌਰ, ਚੌਥਾ ਪੱਧਰ ਸੀਨੀਅਰ ਗਰੁੱਪ – ਚਾਰੂ, ਤੀਜਾ ਇਨਾਮ: ਚੌਥਾ ਪੱਧਰ ਜੂਨੀਅਰ ਗਰੁੱਪ- ਕੁੰਵਰ ਬਾਂਸਲ, ਮੈਰਿਟ ਐਵਾਰਡ: ਹਰਸੀਰਤ ਕੌਰ, ਐਵਲਿਨ ਕੌਰ, ਜਪਿੰਦਰ ਸਿੰਘ, ਗੁਰਕੀਰਤ ਸਿੰਘ, ਮੀਨਾਕਸ਼ੀ, ਮਨਰਾਜ ਸਿੰਘ ਬਰਾੜ, ਕਨਿਸ਼ਕਾ, ਮਾਨਿਆ ਅਤੇ ਦੇਵਾਂਸ਼ੀ ਨੇ ਮੈਰਿਟ ਪ੍ਰਾਪਤ ਕਰਕੇ ਸ਼ਹਿਰ ਦਾ ਨਾਮ ਰੌਸ਼ਨ ਕੀਤਾ। ਅੰਤ ਵਿੱਚ ਸਾਰੇ ਜੇਤੂਆਂ ਨੂੰ ਟਰਾਫੀਆਂ ਨਾਲ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ।
 
 

Have something to say? Post your comment

 

More in Malwa

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਤੀਰਥ ਯਾਤਰਾ ਯੋਜਨਾ ਨੂੰ ਲੋਕਾਂ ਦਾ ਭਰਪੂਰ ਸਹਿਯੋਗ -ਵਿਧਾਇਕ ਕੋਹਲੀ

ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਵੱਲੋਂ ਪੰਜਾਬ ਯੋਗਾਸਨ ਸਪੋਰਟਸ ਐਸੋਸੀਏਸ਼ਨ ਨਾਲ ਐਮ.ਓ.ਯੂ. ਸਾਈਨ

ਪੀ.ਐਚ.ਸੀ ਘੜੂੰਆ ਵਿਖੇ ਆਸ਼ਾ ਦਿਵਸ ਮਨਾਇਆ ਗਿਆ, ਤਿੰਨ ਸਰਵੋਤਮ ਆਸ਼ਾ ਵਰਕਰਾਂ ਦਾ ਸਨਮਾਨ

ਪੀ.ਆਰ.ਟੀ.ਸੀ. ਬਰਨਾਲਾ ਡਿਪੂ ਦੇ ਪ੍ਰਬੰਧਕੀ ਬਲਾਕ ਦਾ ਜਲਦ ਹੋਵੇਗਾ ਨਵੀਨੀਕਰਨ: ਚੇਅਰਮੈਨ ਹਰਪਾਲ ਜੁਨੇਜਾ

ਆਸ਼ਾ ਦਿਵਸ ਮੌਕੇ ਵਧੀਆ ਕਾਰਗੁਜਾਰੀ ਵਾਲੀਆਂ ਆਸ਼ਾ ਵਰਕਰ ਸਨਮਾਨਿਤ।

ਲੋਕਾਂ ਦੇ ਫ਼ਤਵੇ ਨਾਲ ਗ਼ਦਾਰੀ ਕਰਨ ਵਾਲਿਆਂ ਨੂੰ ਜਨਤਾ ਕਦੇ ਮੁਆਫ਼ ਨਹੀਂ ਕਰੇਗੀ : ਰਣਜੋਧ ਹਡਾਣਾ

ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਕਣਕ ਦੀ ਨਿਰਵਿਘਨ ਖਰੀਦ ਜਾਰੀ, ਬੀਤੀ ਸ਼ਾਮ ਤੱਕ ਵੱਖ-ਵੱਖ ਖਰੀਦ ਏਜੰਸੀਆਂ ਨੇ 464947 ਮੀਟਰਿਕ ਟਨ ਦੀ ਖਰੀਦ ਕੀਤੀ - ਡਿਪਟੀ ਕਮਿਸ਼ਨਰ

ਡਾ. ਬੀ.ਐੱਸ. ਸੰਧੂ ਸਕੂਲ ਦੇ ਵਿਦਿਆਰਥੀਆਂ ਨੇ ਸਟੇਟ ਚੈਂਪੀਅਨਸ਼ਿਪ ਵਿੱਚ ਜਿੱਤੀ ਸੈਕਿੰਡ ਰਨਰ ਅੱਪ ਟਰਾਫੀ।

ਜਨਗਣਨਾ-2027 ਸਬੰਧੀ ਮਾਸਟਰ ਟਰੇਨਰਾਂ ਦੀ ਟਰੇਨਿੰਗ ਆਯੋਜਿਤ

ਕੋਟਕਪੂਰਾ ਬੱਸ ਸਟੈਂਡ ਨੇੜੇ ਬਰਸਾਤੀ ਪਾਣੀ ਦੀ ਨਿਕਾਸੀ ਲਈ ਸਪੀਕਰ ਵੱਲੋਂ ਮੌਕੇ ਦਾ ਦੌਰਾ