Saturday, October 10, 2026
BREAKING NEWS
• ਸੋਸ਼ਲ ਮੀਡੀਆ ਇਨਫ਼ਲੂਐਂਸਰ ਮੈਡ ਸੰਧੂ ਦੀ ਗੋਲੀ ਮਾਰ ਕੇ ਹੱਤਿਆ • ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀਆਂ ਗਲਤ ਨੀਤੀਆਂ ਕਾਰਨ ਹੀ ਅੱਜ ਪੰਜਾਬ ਪਿੱਛੇ ਹੋ ਗਿਆ: ਨਾਇਬ ਸਿੰਘ ਸੈਣੀ • ਚੰਡੀਗੜ੍ਹ ‘ਚ ਪੰਜਾਬ ਭਾਜਪਾ ਦਫ਼ਤਰ ਗ੍ਰੇਨੇਡ ਮਾਮਲੇ ਦੀ ਜਾਂਚ ਐਨ ਆਈ ਏ ਹਵਾਲੇ • ਸੁਨਾਮ 'ਚ ਲਾਪਰਵਾਹੀ ਕਾਰਨ ਦੋ ਨੌਜਵਾਨਾਂ ਦੀ ਮੌਤ  • ਸੁਨਾਮ 'ਚ ਚੋਰਾਂ ਦੀ ਦਹਿਸ਼ਤ, ਪੁਲਿਸ ਬਣੀ ਮੂਕ ਦਰਸ਼ਕ  • ਰਾਣੀ ਮੁਖਰਜੀ ਦੀ ਮਾਂ ਕ੍ਰਿਸ਼ਨਾ ਮੁਖਰਜੀ ਦਾ 75 ਸਾਲ ਦੀ ਉਮਰ ਵਿੱਚ ਦੇਹਾਂਤ • ਫਰੀਦਕੋਟ ਦੇ 6 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਪੁਲੀਸ ਨੇ ਲਈ ਚੱਪੇ-ਚੱਪੇ ਦੀ ਤਲਾਸ਼ੀ • ਪੰਜਾਬ ਪਹਿਲੀ ਵਾਰ ਏਸ਼ੀਅਨ ਚੈਂਪੀਅਨਜ਼ ਟਰਾਫੀ ਦੀ ਮੇਜ਼ਬਾਨੀ ਕਰ ਕੇ ਇਤਿਹਾਸ ਰਚੇਗਾ: ਭਗਵੰਤ ਸਿੰਘ ਮਾਨ • ਅੰਮ੍ਰਿਤਸਰ ਸੂਰਮਿਆਂ ਨੇ ਜਿੱਤਿਆ ਸ਼ੇਰ-ਏ-ਪੰਜਾਬ ਟੀ-20 ਖਿਤਾਬ • ਪੰਜਾਬ ਦੀਆਂ ਸਨਅਤਾਂ ’ਚ 10 ਘੰਟੇ ਦਾ ਬਿਜਲੀ ਕੱਟ

Chandigarh

ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ....... ਵਿਧਾਇਕ ਕੁਲਵੰਤ ਸਿੰਘ ਨੇ ਮੋਹਾਲੀ ਤੋਂ ਕੀਤਾ 27ਵੀਂ ਅਤੇ 28ਵੀਂ ਬੱਸ ਨੂੰ ਰਵਾਨਾ

April 27, 2026 07:37 PM
Rozana Sehaj times
ਮੋਹਾਲੀ  : ਵਿਧਾਇਕ  ਕੁਲਵੰਤ ਸਿੰਘ ਦੀ ਤਰਫੋਂ ਅੱਜ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦੇ ਤਹਿਤ ਮੋਹਾਲੀ ਵਿਧਾਨ ਸਭਾ ਹਲਕੇ ਤੋਂ ਸ਼ਰਧਾਲੂਆਂ ਨਾਲ ਭਰੀਆਂ 2 ਬੱਸਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ, ਹਲਕੇ ਤੋਂ 27ਵੀਂ ਅਤੇ 28ਵੀਂ ਬੱਸ ਨੂੰ ਅੱਜ ਗੁਰਦੁਆਰਾ ਸਿੰਘ ਸਭਾ ਸੈਕਟਰ -71 ਅਤੇ  ਪਿੰਡ ਕੁੰਬੜਾ ਤੋਂ ਹਲਕਾ ਕੋਆਰਡੀਨੇਟਰ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ-  ਫੂਲਰਾਸ ਸਿੰਘ ਸਟੇਟ ਐਵਾਰਡੀ ਦੀ ਮੌਜੂਦਗੀ ਵਿੱਚ ਭੇਜਣ ਦੌਰਾਨ ਵਿਧਾਇਕ ਕੁਲਵੰਤ ਸਿੰਘ ਨੇ ਸ਼ਰਧਾਲੂਆਂ ਨਾਲ ਯਾਤਰਾ ਸਬੰਧੀ ਵਿਸਥਾਰ ਵਿੱਚ ਗੱਲਬਾਤ ਕੀਤੀ, ਤੀਰਥ ਯਾਤਰਾ ਤੇ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਨਾ ਮੰਦਰ ,ਰਾਮ ਤੀਰਥ ਵਾਲਮੀਕੀ ਮੰਦਰ, ਬਾਗਾ ਬਾਰਡਰ ਅਤੇ ਜਲਿਆਂਵਾਲੇ ਬਾਗ ਨੂੰ ਜਾ ਰਹੇ ਸ਼ਰਧਾਲੂਆਂ ਨਾਲ ਗੱਲਬਾਤ ਦੇ ਦੌਰਾਨ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਇਹ ਸ਼ਰਧਾਲੂ ਜੋ ਵੀ ਮਨੋਕਾਮਨਾ ਲੈ ਕੇ ਇਸ ਤੀਰਥ ਯਾਤਰਾ ਤੇ ਜਾ ਰਹੇ ਹਨ , ਮੈਂ ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਇਹਨਾਂ  ਸ਼ਰਧਾਲੂਆਂ ਦੀ ਹਰ ਮਨੋਕਾਮਨਾ ਪਰਮਾਤਮਾ ਪੂਰੀਆਂ ਕਰੇ ਅਤੇ ਹਮੇਸ਼ਾ ਇਹਨਾਂ ਨੂੰ ਚੜਦੀ ਕਲਾ ਅਤੇ  ਆਪਸੀ ਭਾਈਚਾਰਕ ਸਾਂਝ ਬਰਕਰਾਰ ਰੱਖਣ ਦੀ ਪ੍ਰੇਰਨਾ ਮਿਲੇ, ਉਹਨਾਂ ਕਿਹਾ ਕਿਉਂਕਿ ਜਿਸ ਤਰ੍ਹਾਂ ਇਹਨਾਂ ਸ਼ਰਧਾਲੂਆਂ ਵੱਲੋਂ ਤੀਰਥ ਯਾਤਰਾ ਦੇ ਦੌਰਾਨ ਤਿੰਨ ਦਿਨ ਅਤੇ ਦੋ ਰਾਤਾਂ  ਇਕੱਠਿਆਂ ਸਮਾਂ ਬਤੀਤ ਕਰਨਾ ਹੈ,  ਉਸ ਨਾਲ ਬਿਨਾਂ ਸ਼ੱਕ ਇਹਨਾਂ ਵਿੱਚ ਆਪਸੀ ਮੋਹ  ਅਤੇ ਅਪਣੱਤ ਦੀ ਭਾਵਨਾ ਵਧੇਰੇ ਵਧੇਗੀ, ਅਤੇ ਬਿਨਾਂ ਸ਼ੱਕ ਜਿਹੜੇ ਸ਼ਰਧਾਲੂ ਆਪਸ ਵਿੱਚ ਇੱਕ ਦੂਸਰੇ ਨੂੰ ਕਈ ਵਾਰ ਮਿਲਦੇ ਤੱਕ ਨਹੀਂ ਸਨ , ਉਹ ਇੱਕ ਪਰਿਵਾਰ ਦੀ ਤਰ੍ਹਾਂ ਵਾਪਸ ਪਰਤਦੇ ਹਨ ਅਤੇ ਜੋ ਕਿ ਇੱਕ ਉਸਾਰੂ ਸਮਾਜ ਦੀ ਸਿਰਜਣਾ ਦੇ ਲਈ ਸਾਰਥਕ ਸਿੱਧ ਹੋਵੇਗਾ, ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਅੱਜ ਦੇ ਗਲਾ ਕੱਟ ਯੁੱਗ ਦੇ ਵਿੱਚ ਅਜਿਹੀ ਭਾਈਚਾਰਕ ਸਾਂਝ ਦੀ ਲੋੜ ਵਧੇਰੇ ਮਹਿਸੂਸ ਕੀਤੀ ਜਾਂਦੀ ਹੈ ਅਤੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਇਹ ਦਿੱਲੀ ਇੱਛਾ ਸੀ ਕਿ ਜਿੱਥੇ ਸੀਨੀਅਰ ਸਿਟੀਜਨ ਨੂੰ ਪੰਜਾਬ ਵਿੱਚ ਸ਼ਰਧਾ ਦੇ ਮੁੱਖ ਕੇਂਦਰ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਦਰਸ਼ਨਾਂ ਲਈ ਜਰੂਰ ਭੇਜਿਆ ਜਾਵੇ,  ਉੱਥੇ  ਲੋਕਾਂ ਵਿਚਲੀ ਆਪਸੀ ਕੁੜੱਤਣ ਨੂੰ ਵੀ ਪਿਆਰ ਵਿੱਚ ਬਦਲਿਆ ਜਾ ਸਕੇ, ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਇਸ ਯੋਜਨਾ ਦੇ ਤਹਿਤ ਜਿੰਨਾ ਲੋਕਾਂ ਵੱਲੋਂ ਉਤਸ਼ਾਹ ਤੀਰਥ ਯਾਤਰਾ ਦੇ ਜਾਣ ਦੇ ਲਈ ਵਿਖਾਇਆ ਜਾ ਰਿਹਾ ਹੈ ਉਸ ਤੋਂ ਅਸੀਂ ਬੇਹਦ ਖੁਸ਼ ਅਤੇ ਸਕੂਨ ਮਹਿਸੂਸ ਕਰ ਰਹੇ ਹਾਂ ਇਸ ਮੌਕੇ ਤੇ ਤੀਰਥ ਯਾਤਰਾ ਤਹਿਤ  27ਵੀਂ ਅਤੇ 28ਵੀਂ ਬੱਸ ਰਵਾਨਾ (ਗੁਰਦਵਾਰਾ ਸਿੰਘ ਸਭਾ) ਸੈਕਟਰ 71 ਅਤੇ ਪਿੰਡ ਕੁੰਭੜਾ  ਫੂਲਰਾਜ ਸਿੰਘ ਹਲਕਾ ਕੋਰਡੀਨੇਟਰ,  ਰਮਨਪ੍ਰੀਤ ਕੌਰ ਹਲਕਾ ਕੋਰਡੀਨੇਟਰ, ਹਰਮੇਸ਼ ਸਿੰਘ ਬਾਲਕ ਪ੍ਰਧਾਨ ਕੁੰਭੜਾ,ਕੈਪਟਨ ਗੁਲਜਾਰ ਸਿੰਘ,ਅਮਰੀਕ ਸਿੰਘ, ਪਾਲ ਸਿੰਘ, ਰਤਨ ਸਿੰਘ, ਬਲਜਿੰਦਰ ਕੌਰ, ਜਸਵੀਰ ਕੌਰ, ਤਰੁਣਜੀਤ ਕੌਰ, ਸੁਰਜੀਤ ਕੌਰ ਤੋਂ ਇਲਾਵਾ ਬਚਨ ਸਿੰਘ ਬੋਪਾਰਾਏ ਚਮਕੌਰ ਸਿੰਘ ਗੁਰਦਿਆਲ ਸਿੰਘ ਸੈਣੀ ਨੇਤਰ ਸਿੰਘ ਕਿਰਪਾਲ ਸਿੰਘ ਮਾਵੀ ਹਰਬੰਸ ਸਿੰਘ ਸੁਰਿੰਦਰ ਸਿੰਘ ਤਰਲੋਚਨ ਸਿੰਘ ਫੌਜਾਂ ਸਿੰਘ ਸ਼ਮਸ਼ੇਰ ਸਿੰਘ ਕੰਗ ਸੁੱਚਾ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਇਲਾਕੇ ਦੇ ਮੁਹਤਰਮ ਵਿਅਕਤੀ ਵੀ ਹਾਜ਼ਰ ਰਹੇ ,          
 
 
 

Have something to say? Post your comment

More in Chandigarh

ਪੈਸਕੋ ਨੇ ਪਿਛਲੇ ਇੱਕ ਸਾਲ ਵਿੱਚ 5,000 ਤੋਂ ਵੱਧ ਨੌਕਰੀਆਂ ਦਿੱਤੀਆਂ: ਮੋਹਿੰਦਰ ਭਗਤ

ਸਪੀਕਰ ਸੰਧਵਾਂ ਨੇ 22 ਅਕਤੂਬਰ ਨੂੰ 16ਵੀਂ ਪੰਜਾਬ ਵਿਧਾਨ ਸਭਾ ਦਾ 13ਵਾਂ ਸੈਸ਼ਨ ਸੱਦਿਆ

ਪੈਸਕੋ ਦੇ ਚੇਅਰਮੈਨ ਮੇਜਰ (ਡਾ.) ਗੁਰਚਰਨ ਸਿੰਘ ਵੱਲੋਂ ਕਾਰਪੋਰੇਸ਼ਨ ਦੇ 48ਵੇਂ ਸਥਾਪਨਾ ਦਿਵਸ ਮੌਕੇ ਸਮੂਹ ਕਰਮਚਾਰੀਆਂ ਨੂੰ ਵਧਾਈਆਂ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਵੱਖ-ਵੱਖ ਵਿਭਾਗਾਂ ਨੂੰ ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫੀ ਲਈ ਵਿਸ਼ਵ ਪੱਧਰ ਦੇ ਪ੍ਰਬੰਧ ਯਕੀਨੀ ਬਣਾਉਣ ਦੇ ਆਦੇਸ਼

‘ਆਪ੍ਰੇਸ਼ਨ ਕਵਚ’: ਵਿਦਿਆਰਥੀ-ਕੇਂਦਰਿਤ ਰੋਕਥਾਮ ਪੁਲਿਸਿੰਗ ਪਹਿਲਕਦਮੀ ਦਾ ਮਕਸਦ ਤਿੰਨ-ਪੱਖੀ ਮਾਡਲ 'ਕਨੈਕਟ, ਡਿਟੈਕਟ, ਪ੍ਰੋਟੈਕਟ' ਜ਼ਰੀਏ ਸਾਥੀਆਂ ਦੇ ਦਬਾਅ ਨੂੰ ਸੁਰੱਖਿਆ ਵਿੱਚ ਤਬਦੀਲ ਕਰਨਾ

‘ਗੈਂਗਸਟਰਾਂ ’ਤੇ ਵਾਰ’ ਮੁਹਿੰਮ ਦਾ 262ਵਾਂ ਦਿਨ: ਪੰਜਾਬ ਪੁਲਿਸ ਵੱਲੋਂ 591 ਥਾਈਂ ਛਾਪੇਮਾਰੀ; 245 ਵਿਅਕਤੀ ਕਾਬੂ

ਪੰਜਾਬ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਨੇ ਵਾਤਾਵਰਣ ਸੁਰੱਖਿਆ ਉਪਾਵਾਂ ਬਾਰੇ ਕਰਵਾਇਆ ਸਿਖਲਾਈ ਪ੍ਰੋਗਰਾਮ

ਪੰਜਾਬ ਸਰਕਾਰ ਵੱਲੋਂ ਅਨੁਸੂਚਿਤ ਜਾਤੀਆਂ ਦੇ 71 ਲਾਭਪਾਤਰੀਆਂ ਨੂੰ 1.52 ਕਰੋੜ ਰੁਪਏ ਦੇ ਕਰਜ਼ੇ ਤੇ ਸਬਸਿਡੀ ਦੀ ਵਿੱਤੀ ਸਹਾਇਤਾ ਪ੍ਰਦਾਨ: ਡਾ. ਬਲਜੀਤ ਕੌਰ

ਮਾਨ ਸਰਕਾਰ ਵੱਲੋਂ ਦੁਕਾਨਦਾਰਾਂ ਨੂੰ ਦੀਵਾਲੀ ਤੋਹਫ਼ਾ

ਵਿਜੀਲੈਂਸ ਬਿਊਰੋ ਨੇ ਪਟਵਾਰੀ ਅਤੇ ਪ੍ਰਾਈਵੇਟ ਏਜੰਟ ਨੂੰ 5,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ