ਕੋਟਕਪੂਰਾ : ਦਸਮੇਸ਼ ਗਲੋਰੀਅਸ ਪਬਲਿਕ ਸਕੂਲ ਹਰੀਨੌਂ ਵਿਖੇ ਧਰਤੀ ਦਿਵਸ ਮਨਾਇਆ ਗਿਆ। ਸਕੂਲ ਦੇ ਬੱਚਿਆਂ ਨੇ ਬਹੁਤ ਹੀ ਉਤਸ਼ਾਹ ਨਾਲ ਇਹ ਦਿਨ ਮਨਾਇਆ। ਮੰਚ ਸੰਚਾਲਨ ਦੀ ਭੂਮਿਕਾ 7ਵੀਂ ਜਮਾਤ ਦੇ ਵਿਦਿਆਰਥੀ ਸੁਖਲਾਲਜੀਤ ਅਤੇ ਸ਼ਿਵਜੋਤ ਨੇ ਬਹੁਤ ਨਿਭਾਈ। ਸਭ ਤੋਂ ਪਹਿਲਾਂ ਬੱਚਿਆਂ ਨੇ ਧਰਤੀ ਮਾਂ ਨੂੰ ਬਚਾਉਣ ਲਈ ਸਹੁੰ ਚੁੱਕੀ, 7ਵੀਂ ਜਮਾਤ ਦੀ ਵਿਦਿਆਰਥਣ ਐਸ਼ਪ੍ਰੀਤ ਨੇ ਧਰਤੀ ਦਿਵਸ ਸਬੰਧੀ ਭਾਸ਼ਣ ਦਿੱਤੀ। ਇਸ ਤੋਂ ਬਾਅਦ ਐਲ.ਕੇ.ਜੀ. ਦੀ ਵਿਦਿਆਰਥਣ ਅਨੰਦਵੀਰ ਕੌਰ, ਯੂ.ਕੇ.ਜੀ. ਦੇ ਵਿਦਿਆਰਥੀ ਯੁਵਰਾਜ, ਨਵਨੀਤ ਅਤੇ ਪਹਿਲੀ ਜਮਾਤ ਦੇ ਵਿਦਿਆਰਥੀ ਸਾਹਿਲ ਧੀਰ ਨੇ ਧਰਤੀ ਦਿਵਸ ਦੇ ਸਬੰਧ ਵਿੱਚ ਵੱਖ-ਵੱਖ ਕਵਿਤਾਵਾਂ ਪੇਸ਼ ਕੀਤੀਆਂ। ਇਸ ਤੋਂ ਬਾਅਦ ਸਕੂਲ ਦੀਆਂ ਵਿਦਿਆਰਥਣਾਂ ਵੱਲੋਂ ਇੱਕ ਨੁੱਕੜ ਨਾਟਕ ਪੇਸ਼ ਕੀਤਾ ਗਿਆ ਜਿਸ ਵਿੱਚ ਧਰਤੀ ਨੂੰ ਬਚਾਉਣ ਤੇ ਪੌਦੇ ਲਾਉਣ ਦਾ ਸੰਦੇਸ਼ ਦਿੱਤਾ ਗਿਆ। ਇਸ ਤੋਂ ਬਾਅਦ ਪੇੜ ਲਾਓ-ਪੇੜ ਬਚਾਓ ਗੀਤ ਤੇ ਯੂ.ਕੇ.ਜੀ. ਅਤੇ ਪਹਿਲੀ ਜਮਾਤ ਦੇ ਵਿਦਿਆਰਥੀਆਂ ਨੇ ਡਾਂਸ ਪੇਸ਼ ਕੀਤਾ ਤੇ ਸਾਰਿਆਂ ਨੂੰ ਪੌਦੇ ਲਾਉਣ ਦਾ ਸੁਨੇਹਾ ਦਿੱਤਾ ਜੋ ਕਿ ਅੱਜ ਦੇ ਸਮੇਂ ਦੀ ਮੁੱਢਲੀ ਲੋੜ ਹੈ। ਛੇਵੀਂ ਜਮਾਤ ਦੀ ਵਿਦਿਆਰਥਣ ਨਵਰੀਤ ਕੌਰ ਨੇ ਪੋਇਮ ਪੇਸ਼ ਕੀਤੀ। ਇਸ ਤੋਂ ਬਾਅਦ ਸਾਰੇ ਵਿਦਿਆਰਥੀਆਂ ਤੋਂ ਧਰਤੀ ਦਿਵਸ ਸਬੰਧੀ ਪ੍ਰਸ਼ਨ ਪੁੱਛੇ ਗਏ ਜਿਨ੍ਹਾਂ ਦਾ ਵਿਦਿਆਰਥੀਆਂ ਵੱਲੋਂ ਭਰਵਾ ਹੁੰਗਾਰਾ ਮਿਲਿਆ। ਪਹਿਲੀ ਅਤੇ 2 ਜਮਾਤ ਦੇ ਵਿਦਿਆਰਥੀਆਂ ਵਿੱਚ ਧਰਤੀ ਦਿਵਸ ਸਬੰਧੀ ਡਰਾਇੰਗ ਮੁਕਾਬਲੇ ਵੀ ਕਰਵਾਏ ਗਏ। ਸਕੂਲ ਦੇ ਐੱਮ. ਡੀ. ਬਲਜੀਤ ਸਿੰਘ, ਡਾਇਰੈਕਟਰ ਮੈਡਮ ਸੁਰਿੰਦਰ ਕੌਰ ਅਤੇ ਸਕੂਲ ਪ੍ਰਿੰਸੀਪਲ ਮੈਡਮ ਰੁਬੀਨਾ ਧੀਰ ਨੇ ਬੱਚਿਆਂ ਨੂੰ ਸਾਡੇ ਕੁਦਰਤੀ ਸਾਧਨ ਬਚਾਉਣ, ਪੌਦੇ ਲਾਉਣ ਲਈ ਉਤਸ਼ਾਹਿਤ ਕੀਤਾ ਤੇ ਨਾਲ ਹੀ ਬੱਚਿਆਂ ਨੂੰ ਧਰਤੀ ਮਾਂ ਦੀ ਸਾਂਭ ਬਾਰੇ ਪ੍ਰੇਰਿਤ ਕੀਤਾ।