ਸਮਾਣਾ : ਸਥਾਨਕ ਚਿਲਡਰਨ ਮੈਮੋਰੀਅਲ ਪਾਰਕ (ਨੇੜੇ ਤਹਿਸੀਲ) ਵਿਖੇ ‘ਕਲੀਨ ਐਂਡ ਗਰੀਨ ਪਾਰਕ ਕਲੱਬ ਸਮਾਣਾ’ ਦੀ ਰਹਿਨੁਮਾਈ ਹੇਠ ਚੱਲ ਰਹੇ ਯੋਗਾ ਕੈਂਪ ਦੌਰਾਨ ਇੱਕ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਸਮਾਜ ਸੇਵੀ ਦਿਨੇਸ਼ ਜੈਨ ਅਤੇ ਕੈਲਾਸ਼ ਜੈਨ ਵੱਲੋਂ ਆਪਣੇ ਪੁੱਤਰ ਪ੍ਰਿੰਸ ਜੈਨ ਤੇ ਨੂੰਹ ਗੁੰਜਨ ਜੈਨ ਦੀ 11ਵੀਂ ਮੈਰਿਜ ਐਨੀਵਰਸਰੀ ਅਤੇ ਪੋਤਰੀ ਦਕਸ਼ਤਾ ਜੈਨ (ਦਕਸਤਾ) ਤੇ ਪੋਤਰੇ ਸਤਵੇ ਜੈਨ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਸੈਰ ਕਰਨ ਵਾਲੇ ਸ਼ਰਧਾਲੂਆਂ ਲਈ ਕੇਸਰ ਵਾਲੇ ਦੁੱਧ ਅਤੇ ਬਿਸਕੁਟਾਂ ਦਾ ਲੰਗਰ ਲਗਾਇਆ ਗਿਆ। ਇਸ ਸਮਾਗਮ ਦੌਰਾਨ ਪਾਰਕ ਵਿੱਚ ਸਵੇਰ ਦੀ ਸੈਰ ਅਤੇ ਯੋਗਾ ਕਰਨ ਆਏ ਕਰੀਬ 200 ਵਿਅਕਤੀਆਂ, ਬੱਚਿਆਂ ਅਤੇ ਬਜ਼ੁਰਗਾਂ ਨੇ ਗਰਮਾ-ਗਰਮ ਦੁੱਧ ਦਾ ਆਨੰਦ ਮਾਣਿਆ। ਯੋਗਾ ਗਰੁੱਪ ਦੇ ਸਾਥੀਆਂ ਵੱਲੋਂ ਪਰਿਵਾਰ ਨੂੰ ਵਧਾਈਆਂ ਦਿੱਤੀਆਂ ਗਈਆਂ ਅਤੇ ਖੁਸ਼ੀ ਦੇ ਮੌਕਿਆਂ ਨੂੰ ਸਮਾਜ ਸੇਵਾ ਨਾਲ ਜੋੜਨ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਗਈ। ਇਸ ਮੌਕੇ ਯੋਗਾ ਆਚਾਰੀਆ, ਇੰਸਟੈਕਟਰ ਅਮਰੀਕ ਸਿੰਘ, ਅਸ਼ੋਕ ਵਰਮਾ, ਅਰਜਨ ਜੀ, ਨੰਦ ਲਾਲ, ਸੁੱਖਾ ਸਿੰਘ, ਗੁਰਮੀਤ ਸਿੰਘ, ਰਾਜ ਕੁਮਾਰ , ਖੇਮ ਚੰਦ, ਪਾਲੀ ਕੋਚਰ, ਵਿਨੋਦ ਬਾਂਸਲ ਆਦਿ ਹਾਜ਼ਰ ਸਨ ਪ੍ਰੋਗਰਾਮ ਵਿੱਚ ਮਹਿਲਾ ਸਾਥੀਆਂ ਵਿੱਚੋਂ ਮੈਡਮ ਸੋਨੀਆ ਸੋਢੀ, ਸ਼ਾਰਦਾ ਜੀ, ਸੁਸ਼ਮਾ ਜੀ, ਅਨੀਤਾ ਵਰਮਾ, ਕਿਰਨ, ਰੀਨਾ ਇੰਸਾ, ਸ਼ਾਲੂ, ਨੂਰੀ ਅਤੇ ਸੁੰਦਰ ਕੌਰ ਸਮੇਤ ਸਮੂਹ ਸਾਥੀਆਂ ਨੇ ਸ਼ਿਰਕਤ ਕੀਤੀ। ਅੰਤ ਵਿੱਚ ਜੈਨ ਪਰਿਵਾਰ ਵੱਲੋਂ ਸਾਰੇ ਸਾਥੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ।