ਸਰਕਾਰੀ ਸਕੂਲ ਸੁਰਗਾਪੁਰੀ ਦੇ ਵਿਦਿਆਰਥੀਆਂ ਦਾ ਲਵਾਇਆ ਜੈਪੁਰ ਵਿਦਿਅਕ ਟੂਰ
April 16, 2026 08:17 PM

Rozana Sehaj times
ਕੋਟਕਪੂਰਾ : ਸਥਾਨਕ ਪੀ.ਐਮ.ਸ਼੍ਰੀ ਸੁਰਗਾਪੁਰੀ ਸਕੂਲ ਦੇ 50 ਵਿਦਿਆਰਥੀਆਂ ਨੇ ਹੈੱਡਮਾਸਟਰ ਸ਼੍ਰੀ ਮਨੀਸ਼ ਛਾਬੜਾ ਅਤੇ ਅਧਿਆਪਕ ਅਨੁਜ ਗਰਗ, ਰਵਿੰਦਰ ਕੁਮਾਰ, ਪ੍ਰਥਪਾਲ ਸਿੰਘ, ਗੁਰਵਿੰਦਰ ਕੌਰ ਅਤੇ ਮੈਡਮ ਪੂਨਮ ਦੀ ਅਗਵਾਈ ਹੇਠ ਰਾਜਸਥਾਨ ਦੇ ਜੈਪੁਰ ਦਾ 6 ਰੋਜਾ ਵਿਦਿਅਕ ਦੌਰਾ ਸਫਲਤਾਪੂਰਵਕ ਪੂਰਾ ਕੀਤਾ। ਇਸ ਦੌਰੇ ਦੌਰਾਨ ਵਿਦਿਆਰਥੀਆਂ ਨੇ ਪਿੰਕ ਸਿਟੀ ਦੇ ਪ੍ਰਮੁੱਖ ਸਥਾਨਾਂ ਦਾ ਦੌਰਾ ਕੀਤਾ, ਜਿਨ੍ਹਾਂ ਵਿੱਚ ਸਾਇੰਸ ਸਿਟੀ ਪਾਰਕ, ਬਿਰਲਾ ਆਡੀਟੋਰੀਅਮ, ਬਾਪੂ ਬਜ਼ਾਰ, ਨਾਹਰਗੜ੍ਹ ਕਿਲ੍ਹਾ, ਜੈਗੜ੍ਹ ਕਿਲ੍ਹਾ, ਆਮੇਰ ਕਿਲ੍ਹਾ, ਸਥਾਨਕ ਸਰਕਾਰੀ ਬਜ਼ਾਰ, ਜਲ ਮਹਿਲ, ਸਿਟੀ ਪੈਲੇਸ, ਜੰਤਰ ਮੰਤਰ, ਹਵਾ ਮਹਿਲ, ਜਲ ਮਹਿਲ, ਜੈਪੁਰ ਕੀ ਢਾਣੀ, ਬਿਰਲਾ ਮੰਦਿਰ, ਅਲਬਰਟ ਹਾਲ ਮਿਊਜ਼ੀਅਮ ਅਤੇ ਵਾਪਸੀ ’ਤੇ ਸਾਲਾਸਰ ਮੰਦਿਰ ਸ਼ਾਮਲ ਹਨ। ਹਵਾ ਮਹਿਲ ਆਪਣੇ 953 ਝਰੋਖਿਆਂ ਲਈ, ਜੰਤਰ ਮੰਤਰ ਦੁਨੀਆ ਦੇ ਸਭ ਤੋਂ ਵੱਡੇ ਪੱਥਰ ਦੇ ਸੂਰਜੀ ਘੜੇ ਵਾਲਾ ਯੂਨੈਸਕੋ ਵਿਸ਼ਵ ਵਿਰਾਸਤ ਸਥਾਨ ਹੋਣ ਕਰਕੇ, ਆਮੇਰ ਕਿਲ੍ਹਾ, ਸ਼ੀਸ਼ ਮਹਿਲ ਅਤੇ ਰਾਜਪੂਤ ਵਾਸਤੂਕਲਾ ਅਤੇ ਜੈਗੜ੍ਹ ਕਿਲ੍ਹਾ ਜੈਵਾਨਾ ਤੋਪ ਲਈ ਵਿਸ਼ੇਸ਼ ਤੌਰ ’ਤੇ ਵਿਦਿਆਰਥੀਆਂ ਲਈ ਖਿੱਚ ਦਾ ਕੇਂਦਰ ਰਹੇ। ਇਸ ਮੌਕੇ ਹੈੱਡਮਾਸਟਰ ਮਨੀਸ਼ ਛਾਬੜਾ ਨੇ ਕਿਹਾ ਕਿ ਜੰਤਰ-ਮੰਤਰ ਦੇ ਯੰਤਰਾਂ ਅਤੇ ਆਮੇਰ ਕਿਲ੍ਹੇ ਦੀ ਸ਼ਾਨ ਨੂੰ ਆਪਣੀ ਅੱਖੀਂ ਵੇਖ ਕੇ ਸਾਡੇ ਬੱਚਿਆਂ ਵਿੱਚ ਆਪਣੀ ਵਿਰਾਸਤ ਪ੍ਰਤੀ ਉਤਸੁਕਤਾ ਅਤੇ ਮਾਣ ਪੈਦਾ ਹੋਇਆ ਹੈ, ਨਾਲ ਹੀ ਵਿਗਿਆਨ ਇਤਿਹਾਸ ਨਾਲ ਜੁੜਿਆ ਹੈ।
Have something to say? Post your comment