Thursday, April 16, 2026
BREAKING NEWS
ਇੱਕ ਦਰਦਨਾਕ ਸੜਕ ਹਾਦਸੇ ਵਿੱਚ‌ ਸੀਨੀਅਰ ਕਾਂਗਰਸੀ ਆਗੂ ਦਾ ਦੇਹਾਂਤ....ਮੈਡੀਕਲ ਕਾਲਜ ਅਤੇ ਹਸਪਤਾਲ 1 ਅਪ੍ਰੈਲ ਤੋਂ ਸਵੇਰੇ 8 ਵਜੇ ਖੁਲ੍ਹੇਗਾਪੈਟਰੋਲ, ਡੀਜ਼ਲ ਅਤੇ ਘਰੇਲੂ ਐਲ.ਪੀ.ਜੀ ਦੀ ਸਪਲਾਈ ਪੂਰੀ ਤਰ੍ਹਾਂ ਸੁਚਾਰੂ : ਡਿਪਟੀ ਕਮਿਸ਼ਨਰਮੁੱਖ ਮੰਤਰੀ ਵੱਲੋਂ ਪ੍ਰਵਾਸੀ ਪੰਜਾਬੀ ਕਾਨੂੰਨੀ ਭਾਈਚਾਰੇ ਨੂੰ ਸੂਬੇ ਦੀ ਪੁਰਾਤਨ ਸ਼ਾਨ ਦੀ ਬਹਾਲੀ ਲਈ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲਵਿਧਾਨ ਸਭਾ ਹਲਕਾ ਰਾਜਾਸਾਂਸੀ ਤੋਂ ਭਾਜਪਾ ਨੂੰ ਵੱਡਾ ਝਟਕਾਹਲਕਾ ਰਾਜਸਾਂਸੀ ਤੋਂ ਭਾਰਤੀ ਜਨਤਾ ਪਾਰਟੀ ਨੂੰ ਲੱਗਾ ਵੱਡਾ ਝਟਕਾਗੁਰਸ਼ਰਨ ਸਿੰਘ ਛੀਨਾ ਨੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਮੌਜੂਦਗੀ 'ਚ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਵਜੋਂ ਕਾਰਜਭਾਰ ਸੰਭਾਲਿਆਅਟਾਰੀ ਬਾਰਡਰ ‘ਤੇ ਰਿਟਰੀਟ ਸੈਰਮਨੀ ਦਾ ਨਵਾਂ ਟਾਈਮ ਮਹਾ ਸ਼ਿਵਰਾਤਰੀ ਮੌਕੇ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ ਨੇ ਸ੍ਰੀ ਰਣਕੇਸ਼ਵਰ ਮਹਾਦੇਵ ਮੰਦਰ ਵਿਖੇ ਮੱਥਾ ਟੇਕਿਆ, ਪੰਜਾਬ ਦੀ ਸ਼ਾਂਤੀ ਅਤੇ ਖ਼ੁਸ਼ਹਾਲੀ ਲਈ ਕੀਤੀ ਪ੍ਰਾਰਥਨਾਗੈਂਗਸਟਰਾਂ ‘ਤੇ ਵਾਰ’ ਦਾ 26ਵਾਂ ਦਿਨ: ਪੰਜਾਬ ਪੁਲਿਸ ਨੇ 571 ਥਾਵਾਂ 'ਤੇ ਕੀਤੀ ਛਾਪੇਮਾਰੀ; 193 ਕਾਬੂ

Malwa

ਟਾਪਰ ਵਿਦਿਆਰਥਣ ਤਮੰਨਾ ਪ੍ਰਜਾਪਤੀ ਦਾ ਵਿਸ਼ੇਸ਼ ਸਨਮਾਨ ਭਲਕੇ : ਪਵਨ ਪ੍ਰਜਾਪਤੀ

April 16, 2026 05:45 PM
Rozana Sehaj times
ਕੋਟਕਪੂਰਾ :- ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬੀਤੇ ਦਿਨੀਂ ਐਲਾਨੇ ਗਏ ਅੱਠਵੀਂ ਜਮਾਤ ਦੇ ਨਤੀਜਿਆਂ ਵਿੱਚੋਂ ਸਰਸਵਤੀ ਸੀਨੀਅਰ ਸੈਕੰਡਰੀ ਸਕੂਲ ਜੈਤੋ ਦੀ ਹੋਣਹਾਰ ਵਿਦਿਆਰਥਣ ਤਮੰਨਾ ਪ੍ਰਜਾਪਤੀ ਸਪੁੱਤਰੀ ਨਰਿੰਦਰ ਕੁਮਾਰ ਪ੍ਰਜਾਪਤੀ ਨੇ ਸੂਬੇ ਵਿੱਚੋਂ ਪਹਿਲਾ ਸਥਾਨ ਹਾਸਲ ਕਰਕੇ ਪ੍ਰਜਾਪਤ ਸਮਾਜ ਸਮੇਤ ਮਾਪਿਆਂ ਅਤੇ ਸਕੂਲ ਦਾ ਨਾਮ ਪੂਰੀ ਦੁਨੀਆਂ ਦੋ ਕੋਨੇ-ਕੋਨੇ ਤੱਕ ਪਹੁੰਚਾਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਜਾਪਤ ਕੁੰਮਹਾਰ ਮਹਾਂਸੰਘ ਰਜਿ: ਪੰਜਾਬ ਦੇ ਸੂਬਾਈ ਪ੍ਰਧਾਨ ਕਰਮ ਚੰਦ ਪੱਪੀ, ਸੂਬਾ ਚੀਫ ਜਰਨਲ ਸੈਕਟਰੀ ਪਵਨ ਪ੍ਰਜਾਪਤੀ ਅਤੇ ਜਥੇਬੰਦਕ ਸਕੱਤਰ ਬਾਬੂ ਰਾਮ ਜੈਤੋ ਨੇ ਦੱਸਿਆ ਕਿ ਬੇਟੀ ਤਮੰਨਾ ਦੇ ਅੱਠਵੀਂ ਜਮਾਤ ’ਚੋਂ ਪੰਜਾਬ ਭਰ ਵਿੱਚੋ ਪਹਿਲਾ ਸਥਾਨ ਹਾਸਲ ਕਰਨ ਦੀ ਖੁਸ਼ੀ ਵਿੱਚ ਇਕ ਵੱਡਾ ਵਿਸ਼ੇਸ਼ ਸਮਾਗਮ 18 ਅਪੈ੍ਰਲ 2026 ਦਿਨ ਸ਼ਨੀਵਾਰ ਨੂੰ ਸਵੇਰੇ 10:00 ਵਜੇ ਜੈਤੋ ਵਿਖੇ ਰੱਖਿਆ ਗਿਆ ਹੈ, ਜਿਸ ਵਿੱਚ ਬੇਟੀ ਤਮੰਨਾ ਦਾ ਸਨਮਾਨ ਕੀਤਾ ਜਾਵੇਗਾ। ਉਹਨਾਂ ਆਖਿਆ ਕਿ ਇਸ ਸਮਾਗਮ ਦੌਰਾਨ ਪ੍ਰਜਾਪਤ ਸਮਾਜ ਪ੍ਰਤੀ ਨਿਭਾਈਆਂ ਜਾ ਰਹੀਆਂ ਸੇਵਾਵਾਂ ਬਦਲੇ ਸਮਾਜਸੇਵੀਆਂ ਟਿੰਕੂ ਕੁਮਾਰ ਕੋਟਕਪੂਰਾ ਅਤੇ ਰਘਬੀਰ ਸਿੰਘ ਸਾਦਿਕ ਦਾ ਵੀ ਸਨਮਾਨ ਕਰਨ ਦਾ ਫੈਸਲਾ ਕੀਤਾ ਗਿਆ ਹੈ। ਉਹਨਾਂ ਉਕਤ ਸਮਾਗਮ ਵਿੱਚ ਪ੍ਰਜਾਪਤ ਸਮਾਜ ਪੰਜਾਬ ਦੇ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਨੂੰ ਵੱਡੀ ਗਿਣਤੀ ਵਿੱਚ ਪੁੱਜਣ ਦੀ ਬੇਨਤੀ ਕੀਤੀ ਹੈ। ਇਸ ਮੌਕੇ ਸਮਾਗਮ ਦੌਰਾਨ ਸੂਬਾ ਪ੍ਰਧਾਨ ਕਰਮ ਚੰਦ ਪੱਪੀ ਅਤੇ ਸੂਬਾ ਚੀਫ ਜਰਨਲ ਸੈਕਟਰੀ ਪਵਨ ਪ੍ਰਜਾਪਤੀ ਅਤੇ ਓਮ ਪ੍ਰਕਾਸ਼ ਚੇਅਰਮੈਨ ਮਲੋਟ, ਗੁਰਮੀਤ ਸਿੰਘ ਕਿੱਕਰਖੇੜਾ ਪ੍ਰਧਾਨ ਪ੍ਰਜਾਪਤ ਯੂਥ ਵਿੰਗ ਪੰਜਾਬ, ਨਰਾਇਣ ਦਾਸ ਕਾਲੀ ਫ਼ਰੀਦਕੋਟ, ਚਰਨ ਦਾਸ ਚੰਨਾ ਵਾਈਸ ਚੇਅਰਮੈਨ ਪੰਜਾਬ ਆਦਿ ਵੱਡੀ ਗਿਣਤੀ ਵਿੱਚ ਆਗੂ ਪਹੁੰਚ ਰਹੇ ਹਨ। ਇਸ ਮੌਕੇ ਹੋਰਨਾ ਤੋਂ ਇਲਾਵਾ ਅਮਰਜੀਤ ਕੁਮਾਰ ਪ੍ਰਧਾਨ, ਰਾਮ ਗੋਪਾਲ ਸੈਕਟਰੀ, ਬਾਬੂ ਲਾਲ ਖਜਾਨਚੀ, ਰਮੇਸ਼ ਕੁਮਾਰ ਵਾਈਸ ਪ੍ਰਧਾਨ, ਕ੍ਰਿਸ਼ਨ ਕੁਮਾਰ ਟੀਟੂ ਵਾਈਸ ਪ੍ਰਧਾਨ, ਹੰਸ ਰਾਜ, ਨਾਨਕ ਚੰਦ, ਬ੍ਰਿਜ ਲਾਲ, ਚੌਧਰੀ ਛੱਜੂ ਰਾਮ ਆਦਿ ਵੀ ਹਾਜ਼ਰ ਸਨ।
 
 

Have something to say? Post your comment

 

More in Malwa

ਸਰਕਾਰੀ ਸਕੂਲ ਸੁਰਗਾਪੁਰੀ ਦੇ ਵਿਦਿਆਰਥੀਆਂ ਦਾ ਲਵਾਇਆ ਜੈਪੁਰ ਵਿਦਿਅਕ ਟੂਰ

ਪੁਲਿਸ ਨੇ ਵੱਡੀ ਵਾਰਦਾਤ ਨੂੰ ਨਾਕਾਮ ਕਰਦਿਆਂ 1 ਦੋਸ਼ੀ ਨੂੰ ਨਜਾਇਜ ਅਸਲੇ ਸਮੇਤ ਕੀਤਾ ਕਾਬੂ

ਸਾਦਿਕ ਵਿਖੇ ਘੋੜਾ ਟਰਾਲਾ ਚੋਰੀ ਮਾਮਲੇ ਵਿੱਚ ਫਰੀਦਕੋਟ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ

ਜਿਲ੍ਹੇ ਦੇ 8ਵੀਂ ਜਮਾਤ ਦੇ ਟੌਪਰ ਵਿਦਿਆਰਥੀਆਂ ਨੂੰ ਡਿਪਟੀ ਕਮਿਸ਼ਨਰ ਨੇ ਕੀਤਾ ਸਨਮਾਨਿਤ

ਸੀ.ਬੀ.ਐਸ.ਈ. 10ਵੀਂ ’ਚ ਬਾਬਾ ਫ਼ਰੀਦ ਸਕੂਲ ਦਾ ਸ਼ਾਨਦਾਰ ਪ੍ਰਦਰਸ਼ਨ, ਰਘੁਬੀਰ ਸਿੰਘ 99.4 ਫੀਸਦੀ ਲੈ ਕੇ ਟਾਪਰ

ਪੰਜਾਬ ਸਰਕਾਰ ਦੀ ਤਰੱਕੀ ਦੇ ਰਾਹ ‘ਤੇ ਕਦਮ ਮਾਰਕਫੈਡ ਚੇਅਰਮੈਨ ਇੰਦਰਜੀਤ ਸਿੰਘ ਮਾਨ ਵੱਲੋਂ ਕੋਠਾ ਗੁਰੂ ਕਾ ‘ਚ ਕਣਕ ਦੀ ਬੋਲੀ ਦੀ ਸ਼ੁਰੂਆਤ

ਸੁਨਾਮ 'ਚ ਮਾਵਾਂ ਧੀਆਂ ਸਤਿਕਾਰ ਯੋਜਨਾ ਦੀ ਰਜਿਸਟ੍ਰੇਸ਼ਨ ਦਾ ਕੀਤਾ ਅਗਾਜ਼ 

ਵਿਧਾਇਕ ਗੁਰਦਿੱਤ ਸਿੰਘ ਸੇਖੋਂ ਵੱਲੋਂ 2.50 ਕਰੋੜ ਰੁਪਏ ਨਾਲ ਵਿਕਾਸ ਕੰਮ ਸ਼ੁਰੂ ਕਰਨ ਦਾ ਐਲਾਨ

ਮੁਹੰਮਦ ਮੁਸਤਫਾ ਸਾਬਕਾ ਡੀ.ਜੀ.ਪੀ ਪੰਜਾਬ ਵੱਲੋਂ ਸ਼ਮਸ਼ੂਦੀਨ ਚੌਧਰੀ ਅਤੇ ਹੋਰ ਵਿਅਕਤੀਆਂ ਦੇ ਖਿਲਾਫ ਬੀ.ਐਨ.ਐਸ ਅਤੇ ਆਈ ਟੀ ਐਕਟ ਦੀਆਂ ਵੱਖ ਵੱਖ ਧਾਰਾਵਾਂ ਤਹਿਤ ਸਾਈਬਰ ਕ੍ਰਾਈਮ ਮਲੇਰਕੋਟਲਾ ਵਿਖੇ ਕਰਵਾਇਆ ਗਿਆ ਮੁਕੱਦਮਾ ਦਰਜ

ਬਠਿੰਡਾ ਦਿਹਾਤੀ ਕਾਂਗਰਸ ਨੂੰ ਮਿਲੀ ਮਜ਼ਬੂਤੀ ਜਗਮੀਤ ਸਿੰਘ ਘੜੈਲੀ ਮੀਤ ਪ੍ਰਧਾਨ ਨਿਯੁਕਤ