Sunday, October 18, 2026
BREAKING NEWS
• ਫ਼ਿਲਮ ਨਿਰਮਾਤਾ ਅਮਰਦੀਪ ਸਿੰਘ ਗਰੇਵਾਲ ਦਿੱਲੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ • ਪੰਜਾਬ ਨੂੰ ਬਰਬਾਦ ਕਰਨ ਲਈ ਚਿੱਟਾ ਪਾਰਟੀ ਨਾਲ ਮਿਲੀਭੁਗਤ ਕੀਤੀ : ਕੇਜਰੀਵਾਲ • ਰੋਹਿਣੀ ਵਿੱਚ ਕੋਕੀਨ ਸਪਲਾਈ ਨੈਟਵਰਕ ਦਾ ਪਰਦਾਫ਼ਾਸ਼ ; ਚਾਰ ਵਿਦੇਸ਼ੀ ਨਾਗਰਿਕਾਂ ਗ੍ਰਿਫ਼ਤਾਰ • ਵਿਜੀਲੈਂਸ ਬਿਊਰੋ ਵੱਲੋਂ 30,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਰੰਗੇ ਹੱਥੀਂ ਕਾਬੂ • ਭਾਰਤ ਛੱਡੋ ਨੋਟਿਸ ; ਕਲਾਕਾਰ ਦੀ ਸ਼ਮੂਲੀਅਤ ਇਕ ਅਜਿਹੇ ਏਜੰਡੇ ਨਾਲ ਮੇਲ ਖਾਂਦੀ ਹੈ ਜੋ ਦੇਸ਼ ਦੇ ਹਿੱਤਾਂ ਦੇ ਉਲਟ ਹੈ : ਸ਼ੇਖ ਬਾਜੀ • ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਕਥਿਤ ਮਨੀ ਲਾਂਡਰਿੰਗ ਮਾਮਲੇ ਵਿੱਚ ਸੰਜੀਵ ਅਰੋੜਾ ਦੀ ਜ਼ਮਾਨਤ ਅਰਜ਼ੀ ਰੱਦ • ਅਭਿਜੀਤ ਦੀਪਕੇ, ਆਸ਼ੂਤੋਸ਼ ਰੰਕਾ, ਸੌਰਵ ਦਾਸ ਕਿਥੇ ਹਨ : ਕੇਜਰੀਵਾਲ • ਦਿੱਲੀ ਪੁਲਿਸ ਵਲੋਂ 5.75 ਕਿਲੋਗ੍ਰਾਮ ਕ੍ਰਿਸਟਲ ਮੇਥ (ਆਈਸ) ਜ਼ਬਤ ; ਇਕ ਗ੍ਰਿਫ਼ਤਾਰ • ਸੋਸ਼ਲ ਮੀਡੀਆ ਇਨਫ਼ਲੂਐਂਸਰ ਮੈਡ ਸੰਧੂ ਦੀ ਗੋਲੀ ਮਾਰ ਕੇ ਹੱਤਿਆ • ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀਆਂ ਗਲਤ ਨੀਤੀਆਂ ਕਾਰਨ ਹੀ ਅੱਜ ਪੰਜਾਬ ਪਿੱਛੇ ਹੋ ਗਿਆ: ਨਾਇਬ ਸਿੰਘ ਸੈਣੀ

Malwa

ਮੁਹੰਮਦ ਮੁਸਤਫਾ ਸਾਬਕਾ ਡੀ.ਜੀ.ਪੀ ਪੰਜਾਬ ਵੱਲੋਂ ਸ਼ਮਸ਼ੂਦੀਨ ਚੌਧਰੀ ਅਤੇ ਹੋਰ ਵਿਅਕਤੀਆਂ ਦੇ ਖਿਲਾਫ ਬੀ.ਐਨ.ਐਸ ਅਤੇ ਆਈ ਟੀ ਐਕਟ ਦੀਆਂ ਵੱਖ ਵੱਖ ਧਾਰਾਵਾਂ ਤਹਿਤ ਸਾਈਬਰ ਕ੍ਰਾਈਮ ਮਲੇਰਕੋਟਲਾ ਵਿਖੇ ਕਰਵਾਇਆ ਗਿਆ ਮੁਕੱਦਮਾ ਦਰਜ

April 15, 2026 11:06 PM
Rozana Sehaj times
ਮਲੇਰਕੋਟਲਾ : ਪਿਛਲੇ ਲੰਬੇ ਸਮੇਂ ਤੋਂ ਚੱਲ ਰਹੀਆਂ ਸੋਸ਼ਲ ਮੀਡੀਆ ਤੇ AI ਦੀ ਮਦਦ ਨਾਲ ਤਿਆਰ ਕੀਤੀਆਂ ਹੋਈਆਂ ਵੀਡੀਓਜ਼ ਅਤੇ ਭੱਦੀ ਸ਼ਬਦਾਵਲੀ ਦੇ ਮੱਦੇ ਨਜ਼ਰ ਸਾਬਕਾ ਡੀ.ਜੀ.ਪੀ ਪੰਜਾਬ ਮੁਹੰਮਦ ਮੁਸਤਫਾ ਵੱਲੋਂ ਇੱਕ ਲਿਖਤੀ ਸ਼ਿਕਾਇਤ ਐਸ.ਐਸ.ਪੀ ਮਲੇਰਕੋਟਲਾ ਨੂੰ ਮਿਤੀ 11 ਅਪ੍ਰੈਲ 2026 ਨੂੰ ਦਿੱਤੀ ਗਈ। ਜਿਸ ਦਾ ਵਿਸ਼ਾ ਅੰਕਿਤ ਸ਼ਮਸ਼ੂਦੀਨ ਚੌਧਰੀ ਪੁੱਤਰ ਨਿਜ਼ਮਦੀਨ ਵਾਸੀ B -1/C 7/0444, ਮਾਡਲ ਟਾਊਨ ਲੁਧਿਆਣਾ ਬਾਈਪਾਸ, ਮਲੇਰਕੋਟਲਾ ਅਤੇ ਹੋਰ ਸਾਥੀਆਂ/ਮਾਸਟਰ ਮਾਇੰਡਾਂ ਵਿਰੁੱਧ ਅਪਰਾਧਿਕ ਮਾਣਹਾਨੀ, ਅਪਰਾਧਿਕ ਸਾਜਿਸ਼,ਔਰਤਾਂ ਦੀ ਸ਼ਰਮ ਨੂੰ ਠੇਸ ਪਹੁੰਚਾਉਣ ਅਤੇ AI ਦੁਆਰਾ ਤਿਆਰ ਕੀਤੇ/ਹੇਰਾਫੇਰੀ ਕੀਤੇ ਮਾਣਹਾਨੀ ਵਾਲੀ ਸਮੱਗਰੀ ਆਦਿ ਦੀ ਰਚਨਾ ਅਤੇ ਪ੍ਰਸਾਰ ਰਾਹੀਂ ਸਾਈਬਰ-ਕ੍ਰਾਈਮ ਲਈ  ਐਫ.ਆਈ.ਆਰ ਦਰਜ ਕਰਨ ਸੰਬੰਧੀ ਸੀ। 
     ਜਿਸ ਸਬੰਧੀ ਅੱਜ "ਮਲੇਰਕੋਟਲਾ ਹਾਊਸ" ਵੱਲੋਂ ਇੱਕ ਪ੍ਰੈਸ ਕਾਨਫਰੰਸ  ਕੀਤੀ ਗਈ। ਜਿਸ ਦੀ ਅਗਵਾਈ ਮਲੇਰਕੋਟਲਾ ਹਾਊਸ ਦੇ ਮੁੱਖ ਬੁਲਾਰੇ ਅਨਵਾਰ ਮਹਿਬੂਬ ਵੱਲੋਂ ਕੀਤੀ ਗਈ। ਮੁੱਖ ਬੁਲਾਰੇ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ਼ਮਸ਼ੁਦੀਨ ਨਾਮ ਦੇ ਸ਼ਖਸ ਵੱਲੋਂ ਜੋ ਮੁਸਤਫਾ ਪਰਿਵਾਰ ਨੂੰ ਬਦਨਾਮ ਕਰਨ ਦੇ ਲਈ AI ਦੀ ਮਦਦ ਨਾਲ ਵੀਡੀਓ ਬਣਾ ਬਣਾ ਕੇ ਸੋਸ਼ਲ ਮੀਡੀਆ ਤੇ ਅਪਲੋਡ ਕੀਤੀਆਂ ਗਈਆਂ ਸਨ, ਅਤੇ ਉਨਾਂ ਨੂੰ ਸ਼ੇਅਰ ਕੀਤਾ ਗਿਆ ਸੀ, ਦੇ ਵਿਰੁੱਧ ਮੁਹੰਮਦ ਮੁਸਤਫਾ ਸਾਬਕਾ ਡੀ.ਜੀ.ਪੀ ਪੰਜਾਬ ਵੱਲੋਂ ਇੱਕ ਲਿਖਤੀ ਸ਼ਿਕਾਇਤ ਮਾਨਯੋਗ ਐਸ.ਐਸ.ਪੀ ਮਲੇਰਕੋਟਲਾ ਨੂੰ ਦਿੱਤੀ ਗਈ ਸੀ। ਜਿਸ ਦੇ ਤਹਿਤ ਮਲੇਰਕੋਟਲਾ ਸਾਈਬਰ ਕ੍ਰਾਈਮ ਵੱਲੋਂ ਮੁਕਦਮਾ ਨੰਬਰ 13 ਮਿਤੀ 13 ਅਪ੍ਰੈਲ 2026 ਬੀ.ਐਨ.ਐਸ ਦੀਆਂ ਧਾਰਾਵਾਂ 351(2), 356(2), 61(2) BNS, 66(C) & 67 IT ਐਕਟ PS ਸਾਈਬਰ ਕ੍ਰਾਈਮ ਦਰਜ ਕਰ ਲਿਆ ਗਿਆ ਹੈ। 
     "ਮਲੇਰਕੋਟਲਾ ਹਾਊਸ" ਦੇ ਮੁੱਖ ਬੁਲਾਰੇ ਅਨਵਰ ਮਹਿਬੂਬ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੁਹੰਮਦ ਮੁਸਤਫਾ ਸਾਹਿਬ ਵੱਲੋਂ ਸ਼ਮਸ਼ੂਦੀਨ ਦੇ ਖਿਲਾਫ ਪਰਚਾ ਤਾਂ ਦਰਜ ਕਰਵਾ ਦਿੱਤਾ ਗਿਆ ਹੈ ਪ੍ਰੰਤੂ ਅਜੇ ਇਸ ਵਿੱਚ ਅਗਲੇਰੀਆਂ ਹੋਰ ਕਈ ਧਾਰਾਵਾਂ ਸ਼ਾਮਿਲ ਕਰਵਾਈਆਂ ਜਾਣੀਆਂ ਬਾਕੀ ਹਨ । ਉਹਨਾਂ ਅੱਗੇ ਕਿਹਾ ਕਿ ਅਜਿਹੀਆਂ ਕੋਝੀਆਂ ਹਰਕਤਾਂ ਕਰਨ ਤੇ ਅਤੇ ਮੁਸਤਫਾ ਪਰਿਵਾਰ ਦੀਆਂ ਇੱਜ਼ਤਦਾਰ ਔਰਤਾਂ ਨੂੰ ਬਦਨਾਮ ਕਰਨ ਦੀ ਨੀਅਤ ਨਾਲ ਅਪਲੋਡ ਕੀਤੀਆਂ ਹੋਈਆਂ AI ਤਹਿਤ ਵੀਡੀਓਜ ਨੂੰ ਮੁਸਤਫਾ ਪਰਿਵਾਰ ਕਦੇ ਵੀ ਬਰਦਾਸ਼ਤ ਨਹੀਂ ਕਰੇਗਾ, ਅਤੇ ਇਸ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਦੇ ਹੋਏ ਇਸ ਨੂੰ ਸਬਕ ਦਿੱਤਾ ਜਾਵੇਗਾ।
     ਸਵਾਲਾਂ ਦੇ ਜਵਾਬ ਵਿੱਚ ਬੁਲਾਰੇ ਨੇ ਦੱਸਿਆ ਕਿ ਮਲੇਰਕੋਟਲਾ ਹਾਊਸ ਵੱਲੋਂ ਹੁਣ ਐਸੇ ਨਿਕੰਮੇ ਵਿਅਕਤੀ ਵਲੋਂ ਜਾਰੀ ਕੀਤੇ ਜਾਣ ਵਾਲ਼ੇ ਬਿਆਨ ਜਾਂ ਵੀਡਿਓ ਦੇ ਲਈ ਕੋਈ ਵੀ ਹੋਰ ਬਿਆਨ ਜਾਰੀ ਨਹੀਂ ਕੀਤਾ ਜਾਵੇਗਾ। ਇਸ ਨੂੰ ਹੁਣ ਕਾਨੂੰਨ ਦੀ ਤਾਕਤ ਹੀ ਦਿਖਾਈ ਜਾਵੇਗੀ। ਬੁਲਾਰੇ ਨੇ ਕਿਹਾ ਕਿ ਅਜਿਹੇ ਲੋਕ ਚਾਹੁੰਦੇ ਹਨ ਕਿ ਮੁਸਤਫਾ ਪਰਿਵਾਰ ਨੂੰ ਬਦਨਾਮ ਕਰਕੇ ਆਪਣੇ ਆਕਾਵਾਂ ਨੂੰ ਖੁਸ਼ ਕਰ ਸਕਣ, ਪਰ ਅਸੀਂ ਇਸ ਕੱਠਪੁਤਲੀ ਦੇ ਅਕਾਵਾਂ ਨੂੰ ਚੇਤਾਵਨੀ ਦਿੰਦੇ ਹਾਂ ਕਿ ਐਸੀਆਂ ਘਿਨਾਉਣੀਆਂ ਹਰਕਤਾਂ ਕਰਨ ਦੇ ਮਾਸਟਰ ਮਾਇੰਡਾਂ ਨੂੰ ਕਿਸੇ ਹਾਲਤ ਤੇ ਵੀ ਬਖਸ਼ਿਆ ਨਹੀਂ ਜਾਵੇਗਾ। ਉਹਨਾਂ ਤੇ ਬਣਦੀ ਸਖਤ ਕਾਨੂੰਨੀ ਕਾਰਵਾਈ ਜ਼ਰੂਰ ਕਰਵਾਈ ਜਾਵੇਗੀ। 
     ਜਦ ਮਲੇਰਕੋਟਲਾ ਹਾਊਸ ਦੇ ਬੁਲਾਰੇ ਨੂੰ ਪ੍ਰੈਸ ਨੇ ਸਵਾਲ ਕੀਤਾ ਕਿ ਤੁਹਾਡੇ ਵੱਲੋਂ ਵੀ ਕੁਝ AI ਦੀ ਮਦਦ ਨਾਲ ਵੀਡੀਓਜ ਅਪਲੋਡ ਕੀਤੇ ਗਏ ਹਨ, ਤਾਂ ਉਹਨਾਂ ਨੇ ਜਵਾਬ ਵਿੱਚ ਕਿਹਾ ਕਿ ਸਾਡੇ ਵੱਲੋਂ ਕੋਈ ਵੀ ਗੈਰ ਅਖਲਾਕੀ ਸ਼ਬਦ ਨਹੀਂ ਵਰਤਿਆ ਗਿਆ, ਜੋ ਕੁਝ ਵੀ ਕਿਹਾ ਗਿਆ ਹੈ ਸਬੂਤਾਂ ਦੇ ਆਧਾਰ ਤੇ ਕਿਹਾ ਗਿਆ ਹੈ। ਪ੍ਰੈਸ ਨੇ ਬੁਲਾਰੇ ਨੂੰ ਸਵਾਲਾਂ ਦੇ ਵਿੱਚ ਘੇਰਦੇ ਹੋਏ ਪੁੱਛਿਆ ਕਿ ਤੁਸੀਂ ਵੀ ਸ਼ਮਸ਼ੂਦੀਨ ਚੌਧਰੀ ਦੇ ਪਰਿਵਾਰ ਬਾਰੇ ਅਤੇ ਉਹਨਾਂ ਦੀ ਪਤਨੀ ਬਾਰੇ ਅਪ-ਸ਼ਬਦ ਬੋਲੇ ਹਨ, ਤਾਂ ਉਹਨਾ ਨੇ ਇਸ ਗੱਲ ਨੂੰ ਨਕਾਰਦੇ ਹੋਏ ਕਿਹਾ ਕਿ ਉਕਤ ਸ਼ਬਦ ਸ਼ਮਸ਼ੂਦੀਨ ਦੇ ਸਹੁਰਾ ਸਾਹਿਬ ਵੱਲੋਂ ਕਹੇ ਗਏ ਹਨ ਮੇਰੇ ਵੱਲੋਂ ਨਹੀਂ? ਮਲੇਰਕੋਟਲਾ ਹਾਊਸ ਦੇ ਬੁਲਾਰੇ ਵੱਲੋਂ ਇਸਲਾਮ ਦੇ ਤਹਿਤ ਵੱਖ-ਵੱਖ ਤਹਿਰੀਰਾਂ ਦੇ ਕੇ ਪ੍ਰੈਸ ਦੇ ਸਵਾਲਾਂ ਦੇ ਜਵਾਬ ਦਿੱਤੇ ਗਏ। 
     ਜਦ ਇਸ ਦਰਜ ਹੋਏ ਮੁਕਦਮੇ ਸਬੰਧੀ ਸ਼ਮਸ਼ੂਦੀਨ ਚੌਧਰੀ ਨੂੰ ਉਹਨਾਂ ਦੇ ਮੋਬਾਈਲ ਨੰਬਰ ਤੇ ਦੋ ਤਿੰਨ ਵਾਰ ਕਾਲ ਕਰਕੇ ਉਹਨਾਂ ਦਾ ਪੱਖ ਜਾਨਣਾ ਚਾਹਿਆ ਤਾਂ ਉਨਾਂ ਨਾਲ ਸੰਪਰਕ ਨਹੀਂ ਹੋ ਸਕਿਆ ਜਾਂ ਉਹਨਾਂ ਨੇ ਫੋਨ ਵੀ ਚੁੱਕਣਾ ਜਰੂਰੀ ਨਹੀਂ ਸਮਝਿਆ। 
    ਵਰਨਣਯੋਗ ਹੈ ਕਿ ਸਾਬਕਾ ਡੀ.ਜੀ.ਪੀ ਮੁਹੰਮਦ ਮੁਸਤਫਾ ਵੱਲੋਂ ਦਿੱਤੀ ਗਈ ਲਿਖਤੀ ਸ਼ਿਕਾਇਤ ਦੇ ਵਿੱਚ ਦਰਜ ਕੀਤਾ ਗਿਆ ਕਿ ਸ਼ਮਸ਼ੂਦੀਨ ਚੌਧਰੀ ਅਤੇ ਉਸਦੇ ਸਾਥੀਆਂ ਦੁਆਰਾ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਡੂੰਘੀ ਦੁਸ਼ਮਣੀ ਅਤੇ ਡਿਜੀਟਲ ਹੇਰਾ ਫੇਰੀ ਰਾਹੀਂ ਨਿਸ਼ਾਨਾ ਬਣਾਉਣ ਲਈ ਕੀਤੇ ਜਾ ਰਹੇ ਗੰਭੀਰ ਅਪਰਾਧਿਕ ਕਾਰਿਆਂ ਦੀ ਇੱਕ ਲੜੀ ਚਲਾਈ ਜਾ ਰਹੀ ਹੈ। ਉਹਨਾਂ ਅੱਗੇ ਲਿਖਿਆ ਕਿ ਮਿਤੀ 11 ਅਪ੍ਰੈਲ 2026 ਨੂੰ ਸ਼ਮਸ਼ੂਦੀਨ ਚੌਧਰੀ ਨੇ ਆਪਣੇ ਫੇਸਬੁੱਕ ਪੇਜ ਤੇ ਪੋਸਟ ਕੀਤਾ ਅਤੇ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਇੱਕ ਬਹੁਤ ਹੀ ਅਸ਼ਲੀਲ, ਦੁਸ਼ਟ ਅਤੇ ਅਪਰਾਧਿਕ ਤੌਰ ਤੇ ਮਾਣਹਾਨੀ ਵਾਲੀ ਵੀਡੀਓ ਪ੍ਰਸਾਰਿਤ ਕੀਤੀ ਹੈ। ਵੀਡੀਓ ਵਿੱਚ ਮੈਨੂੰ ਅਤੇ ਮੇਰੇ ਪਰਿਵਾਰਕ ਮੈਂਬਰਾਂ ਨੂੰ ਇੱਕ ਕਲੰਕਿਤ ਅਤੇ ਅਨੈਤਿਕ ਰੂਪ ਵਿੱਚ ਦਰਸਾਉਣ ਲਈ AI ਦੁਆਰਾ ਤਿਆਰ/ਐਨੀਮੇਟਡ ਚਿੱਤਰਕਾਰੀ ਦੀ ਵਰਤੋਂ ਕੀਤੀ ਗਈ ਹੈ। ਇਹ ਸਮੱਗਰੀ ਮੈਨੂੰ ਇੱਕ ਲੜੀਵਾਰ ਵਿਭਚਾਰੀ ਅਤੇ ਨੀਵੇਂ ਨੈਤਿਕ ਚਰਿੱਤਰ ਵਾਲੇ ਵਿਅਕਤੀ ਵਜੋਂ ਪੇਸ਼ ਕਰਨ ਲਈ ਤਿਆਰ ਕੀਤੀ ਗਈ ਹੈ, ਜਦੋਂ ਕਿ ਮੇਰੇ ਪਰਿਵਾਰ ਦੀਆਂ ਮਹਿਲਾ ਮੈਂਬਰਾਂ ਜਿਸ ਵਿੱਚ ਮੇਰੀ ਨੂੰਹ ਜੈਨਬ ਬਖਤਰ, ਪਤਨੀ ਰਜੀਆ ਸੁਲਤਾਨਾ ਅਤੇ ਧੀ ਨਿਸ਼ਾਤ ਅਖ਼ਤਰ ਸ਼ਾਮਿਲ ਹਨ, ਦੀ ਇੱਜਤ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਹੈ। 
     ਸਾਬਕਾ ਡੀ.ਜੀ.ਪੀ ਪੰਜਾਬ ਨੇ ਮਜੀਦ ਦਰਖਾਸਤ ਦੇ ਵਿੱਚ ਲਿਖਿਆ ਕਿ ਇਸ ਤੋਂ ਇਲਾਵਾ ਉਕਤ ਸ਼ਮਸ਼ੁਦੀਨ ਨੇ ਅਪਰਾਧੀ ਇਰਾਦੇ ਨਾਲ ਇੱਕ ਦਰਜਨ ਤੋਂ ਵੱਧ ਵਾਰ ਅਜਿਹੀਆਂ ਮਾਣਹਾਨੀ ਵਾਲੀਆਂ ਵੀਡੀਓਜ ਬਣਾਈਆਂ ਹਨ, ਜੋ ਜਾਂਚ ਦੌਰਾਨ ਪੇਸ਼ ਕੀਤੀਆਂ ਜਾਣਗੀਆਂ। ਹਾਲਾਂਕਿ ਪਿਛਲੇ ਹਫਤੇ ਵਿੱਚ ਉਸਦੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਬਣਾਈਆਂ ਪੋਸਟ ਕੀਤੀਆਂ ਅਤੇ ਵਾਇਰਲ ਕੀਤੀ ਗਈਆਂ ਤਿੰਨ ਵੀਡੀਓਜ ਦਾ ਵਿਸ਼ੇਸ਼ ਜ਼ਿਕਰ ਕਰਨ ਦੀ ਲੋੜ ਹੈ ਅਤੇ ਉਹ ਦਰਖਾਸਤ ਦੇ ਨਾਲ ਨੱਥੀ ਕੀਤੀਆਂ ਗਈਆਂ ਹਨ। ਜਿਨਾਂ ਵਿੱਚ ਮਿਤੀ 11 ਅਪ੍ਰੈਲ, 6 ਅਪ੍ਰੈਲ ਅਤੇ 5 ਅਪ੍ਰੈਲ ਨੂੰ ਬਣਾ ਕੇ ਪੋਸਟ ਕੀਤੀਆਂ ਅਤੇ ਪਰਸਾਰਿਤ ਕੀਤੀਆਂ ਗਈਆਂ ਵੀਡੀਓਜ ਹਨ। ਮੁਹੰਮਦ ਮੁਸਤਫਾ ਨੇ ਮਜੀਦ ਦਰਖਾਸਤ ਦੇ ਵਿੱਚ ਲਿਖਿਆ ਕਿ ਉਪਰੋਕਤ ਦੇ ਮੱਦੇ ਨਜ਼ਰ ਇਹ ਬੇਨਤੀ ਕੀਤੀ ਜਾਂਦੀ ਹੈ ਕਿ ਸ਼ਮਸ਼ੂਦੀਨ ਚੌਧਰੀ ਅਤੇ ਇਹਨਾਂ ਵੀਡੀਓਜ ਦੀ ਰਚਨਾ/ਸੰਪਾਦਨ ਅਤੇ ਪ੍ਰਸਾਰ ਵਿੱਚ ਸ਼ਾਮਿਲ ਹੋਰ ਸਾਰੇ ਵਿਅਕਤੀਆਂ ਵਿਰੁੱਧ ਤੁਰੰਤ ਐਫ.ਆਈ.ਆਰ ਦਰਜ ਕੀਤੀ ਜਾਵੇ। 

Have something to say? Post your comment

More in Malwa

ਵਿਜੀਲੈਂਸ ਬਿਊਰੋ ਵੱਲੋਂ 30,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਰੰਗੇ ਹੱਥੀਂ ਕਾਬੂ

ਪੱਬਰਾ ਸਰਫੇਸ ਵਾਟਰ ਪ੍ਰੋਜੈਕਟ ਵਿਖੇ ਕਲੋਰੀਨ ਤੇ ਅੱਗ ਤੋਂ ਸੁਰੱਖਿਆ ਸਬੰਧੀ ਐਕਸਪੋਜ਼ਰ ਵਿਜ਼ਿਟ-ਕਮ-ਮੌਕ ਡਰਿੱਲ ਸਫਲਤਾਪੂਰਵਕ ਕਰਵਾਈ

ਸੰਗਰੂਰ ਕੈਮਿਸਟ ਐਸੋਸੀਏਸ਼ਨ ਦੀ ਦੋ-ਟੁੱਕ

ਆਂਗਨਵਾੜੀ ਮੁਲਾਜ਼ਮਾਂ ਨੇ ਸੌਂਪਿਆ ਮੰਗ ਪੱਤਰ 

‘ਯੁੱਧ ਨਸ਼ਿਆਂ ਵਿਰੁੱਧ’ ਤਹਿਤ, ਬਰਨਾਲਾ ਦੇ ਡੀਸੀ ਨੇ ਢਿੱਲਵਾਂ ਵਿੱਚ ਨਸ਼ਿਆਂ ਦੇ ਹੌਟਸਪੌਟ ਖ਼ਤਮ ਕਰਕੇ ਬੱਚਿਆਂ ਲਈ ਖੇਡ ਮੈਦਾਨ ਅਤੇ ਪਾਰਕ ਬਣਾਉਣ ਦੇ ਨਿਰਦੇਸ਼ ਦਿੱਤੇ

ਭਾਜਪਾ ਇਹ ਸਪੱਸ਼ਟ ਕਰੇ ਕਿ ਉਸ ਦੇ ਸ਼ਾਸਨ ਦੌਰਾਨ ਗੁਜਰਾਤ ਦੀਆਂ ਬੰਦਰਗਾਹਾਂ ਰਾਹੀਂ ਨਸ਼ੇ ਦੀ ਸਪਲਾਈ ਕਿਵੇਂ ਜਾਰੀ ਰਹੀ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਅਸੀਂ ਆਲਮੀ ਪੱਧਰ ਦੇ ਖਿਡਾਰੀ ਤਿਆਰ ਕਰਨ ਲਈ ਸੰਗਰੂਰ ਨੂੰ ਸਕੇਟਿੰਗ ਹੱਬ ਵਜੋਂ ਵਿਕਸਤ ਕਰ ਰਹੇ ਹਾਂ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਪੰਜਾਬ ਨੂੰ ਪਹਿਲੀ ਵਾਰ ਮਿਲੀ ‘ਕੰਮ’ ਕਰਨ ਵਾਲੀ ਸਰਕਾਰ-ਭਗਵੰਤ ਸਿੰਘ ਮਾਨ

‘ਆਪ’ ਵਿਰੋਧੀਆਂ ਨੂੰ ਤੰਗ ਪ੍ਰੇਸ਼ਾਨ ਕਰਨ ਦਾ ਭੁਗਤ ਰਹੀ ਖਮਿਆਜ਼ਾ : ਪਰਮਿੰਦਰ ਢੀਂਡਸਾ

ਭਗਵੰਤ ਸਿੰਘ ਮਾਨ ਨੇ ‘ਲਾਲ ਲਕੀਰ’ ਅੰਦਰ ਬਣੇ ਮਕਾਨਾਂ ਦੇ ਮਾਲਕਾਨਾ ਹੱਕ ਦਿੱਤੇ