Friday, October 09, 2026
BREAKING NEWS
• ਸੋਸ਼ਲ ਮੀਡੀਆ ਇਨਫ਼ਲੂਐਂਸਰ ਮੈਡ ਸੰਧੂ ਦੀ ਗੋਲੀ ਮਾਰ ਕੇ ਹੱਤਿਆ • ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀਆਂ ਗਲਤ ਨੀਤੀਆਂ ਕਾਰਨ ਹੀ ਅੱਜ ਪੰਜਾਬ ਪਿੱਛੇ ਹੋ ਗਿਆ: ਨਾਇਬ ਸਿੰਘ ਸੈਣੀ • ਚੰਡੀਗੜ੍ਹ ‘ਚ ਪੰਜਾਬ ਭਾਜਪਾ ਦਫ਼ਤਰ ਗ੍ਰੇਨੇਡ ਮਾਮਲੇ ਦੀ ਜਾਂਚ ਐਨ ਆਈ ਏ ਹਵਾਲੇ • ਸੁਨਾਮ 'ਚ ਲਾਪਰਵਾਹੀ ਕਾਰਨ ਦੋ ਨੌਜਵਾਨਾਂ ਦੀ ਮੌਤ  • ਸੁਨਾਮ 'ਚ ਚੋਰਾਂ ਦੀ ਦਹਿਸ਼ਤ, ਪੁਲਿਸ ਬਣੀ ਮੂਕ ਦਰਸ਼ਕ  • ਰਾਣੀ ਮੁਖਰਜੀ ਦੀ ਮਾਂ ਕ੍ਰਿਸ਼ਨਾ ਮੁਖਰਜੀ ਦਾ 75 ਸਾਲ ਦੀ ਉਮਰ ਵਿੱਚ ਦੇਹਾਂਤ • ਫਰੀਦਕੋਟ ਦੇ 6 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਪੁਲੀਸ ਨੇ ਲਈ ਚੱਪੇ-ਚੱਪੇ ਦੀ ਤਲਾਸ਼ੀ • ਪੰਜਾਬ ਪਹਿਲੀ ਵਾਰ ਏਸ਼ੀਅਨ ਚੈਂਪੀਅਨਜ਼ ਟਰਾਫੀ ਦੀ ਮੇਜ਼ਬਾਨੀ ਕਰ ਕੇ ਇਤਿਹਾਸ ਰਚੇਗਾ: ਭਗਵੰਤ ਸਿੰਘ ਮਾਨ • ਅੰਮ੍ਰਿਤਸਰ ਸੂਰਮਿਆਂ ਨੇ ਜਿੱਤਿਆ ਸ਼ੇਰ-ਏ-ਪੰਜਾਬ ਟੀ-20 ਖਿਤਾਬ • ਪੰਜਾਬ ਦੀਆਂ ਸਨਅਤਾਂ ’ਚ 10 ਘੰਟੇ ਦਾ ਬਿਜਲੀ ਕੱਟ

Majha

ਭ੍ਰਿਸ਼ਟਾਚਾਰ, ਨਸ਼ੇ, ਗੈਂਗਸਟਰਵਾਦ ਦੇ ਕਾਰਣਾਂ ਦੀ ਖੋਜ ਕਰਕੇ ਮਾਨ ਸਰਕਾਰ ਜੜ੍ਹ ਪੁੱਟਣ ਲਈ ਗੰਭੀਰ :ਧਾਲੀਵਾਲ

April 05, 2026 05:05 PM
Rozana Sehaj times
ਅਜਨਾਲਾ : ਆਮ ਆਦਮੀ ਪਾਰਟੀ ਦੇ ਸੂਬਾ ਮੁੱਖ ਬੁਲਾਰੇ, ਵਿਧਾਇਕ ਤੇ ਸਾਬਕਾ ਕੈਬਨਿਟ ਮੰਤਰੀ ਪੰਜਾਬ ਸ. ਕੁਲਦੀਪ ਸਿੰਘ ਧਾਲੀਵਾਲ ਨੇ ਸਾਲ 2022 ਦੇ ਦੂਜੇ ਪੰਦਰਵਾੜੇ ਤੱਕ ਪੰਜਾਬ ਦੀ ਸੱਤਾ 'ਤੇ ਕਾਬਜ਼ ਰਹੀਆਂ ਰਵਾਇਤੀ ਪਾਰਟੀਆਂ ਦੀਆਂ ਸਾਬਕਾ ਸਰਕਾਰਾਂ 'ਤੇ ਤਿੱਖੇ ਰਾਜਸੀ ਹਮਲੇ ਕੀਤੇ ਅਤੇ ਕਿਹਾ ਕਿ ਇਨ੍ਹਾਂ ਸਾਬਕਾ ਸਰਕਾਰਾਂ ਵੱਲੋਂ ਭਰਿਸ਼ਟਾਚਾਰ, ਗੈਂਗਸਟਰਵਾਦ, ਨਸ਼ੇ ਤੇ ਬੇਰੁਜ਼ਗਾਰੀ ਆਦਿ ਵੱਡੀਆਂ ਸਮਾਜਿਕ ਬੁਰਾਈਆਂ ਨੂੰ ਆਪਣੀਆਂ ਕਥਿਤ ਕੁਸ਼ਾਸਨ, ਭ੍ਰਿਸ਼ਟਚਾਰ ਦੀਆਂ ਨੀਤੀਆਂ ਲਾਗੂ ਕਰਕੇ ਪੰਜਾਬ ਵਾਸੀਆਂ ਨੂੰ ਦੁੱਖਾਂ ਦੀ ਦਲ ਦਲ ਘੁੰਮਣਘੇਰੀ ਚ ਉਲਝਾ ਕੇ ਕਥਿਤ ਨਸਲਕੁਸ਼ੀ ਦੇ ਕੁਰਾਹੇ ਪਾਇਆ ਗਿਆ ਅਤੇ ਇਸ ਸੰਤਾਪ ਦੀਆਂ ਮਜ਼ਬੂਤ ਜ਼ੰਜ਼ੀਰਾਂ ਦਾ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਆਪਣੇ ਮੁਢਲੇ ਚਾਰ ਸਾਲ ਦੇ ਕਾਰਜਕਾਲ ਚ ਲੱਕ ਤੋੜ ਕੇ ਰੱਖ ਦਿੱਤਾ ਅਤੇ ਇਹਨਾਂ ਵੱਡੀਆਂ ਸਮਾਜਿਕ ਬੁਰਾਈਆਂ ਨੂੰ ਜੜ੍ਹੋਂ ਖਤਮ ਕਰਨ ਲਈ ਮਾਨ ਸਰਕਾਰ ਆਪਣੇ ਬਾਕੀ ਰਹਿੰਦੇ ਇਸ ਕਾਰਜਕਾਲ ਚ ਸਾਰੀ ਸ਼ਕਤੀ ਝੋਂਕਦਿਆਂ ਸਾਬਕਾ ਸਰਕਾਰਾਂ ਵਲੋਂ ਅਜ਼ਾਦੀ ਪਿੱਛੋਂ ਪੈਦਾ ਕੀਤੇ ਗਏ ਕਾਰਣਾਂ ਦਾ ਡੂੰਘਾ ਅਧਿਐਨ ਕਰ ਰਹੀ ਹੈ। ਸ.ਧਾਲੀਵਾਲ ਅੱਜ "ਸ਼ਾਨਦਾਰ ਚਾਰ ਸਾਲ, ਭਗਵੰਤ ਮਾਨ ਦੇ ਨਾਲ" ਤਹਿਤ ਅਜਨਾਲਾ ਹਲਕੇ ਦੇ ਪਿੰਡ ਪੰਜ ਗਰਾਈਆਂ ਵਾਹਲਾ, ਕੋਟ ਗੁਰਬਖਸ਼, ਪੈੜੇਵਾਲ, ਕੋਟਲੀ ਜ਼ਮੀਤ ਸਿੰਘ, ਥੋਬਾ ਤੇ ਚਾੜਪੁਰ ਆਦਿ ਪਿੰਡਾਂ ਚ ਵੱਖ ਵੱਖ ਪੇਂਡੂ ਲੋਕਾਂ ਨਾਲ ਕਰਵਾਏ ਸਿੱਧੇ ਸੰਵਾਦ ਸਮਾਗਮਾਂ ਨੂੰ ਸੰਬੋਧਨ ਕਰ ਰਹੇ ਸਨ। ਸ.ਧਾਲੀਵਾਲ ਨੇ ਸਾਬਕਾ ਸਰਕਾਰਾਂ ਤੇ ਸ਼ਬਦੀ ਰਾਜਸੀ ਹਮਲੇ ਜਾਰੀ ਰੱਖਦਿਆਂ ਅੱਗੇ ਐਲਾਨ ਕੀਤਾ ਕਿ ਖੋਜ ਅਧਿਐਨ ਚ ਸਾਬਕਾ ਸਰਕਾਰਾਂ ਦੇ ਪੈਦਾ ਕੀਤੇ ਉਭਰਨ ਵਾਲੇ ਕਾਰਣਾਂ ਦੀ ਜੜ੍ਹ ਪੁੱਟ ਕੇ ਅਗਲੇ ਸਾਲ 2027 ਦੀਆਂ ਪੰਜਾਬ ਚੋਣਾਂ ਚ ਵੋਟਰਾਂ ਦੇ ਫ਼ਤਵੇ ਨਾਲ ਆਪਣੀ ਦੂਸਰੀ ਪਾਰੀ ਚ ਪੰਜਾਬ, ਪੰਜਾਬੀ ਤੇ ਪੰਜਾਬੀਅਤ ਨੂੰ ਮਾਨ ਸਰਕਾਰ,ਸੰਪੂਰਨ ਕ੍ਰਾਂਤੀ ਦਾ ਸ਼ਾਸਨ ਮੁੱਹਈਆ ਕਰੇਗੀ । ਸ. ਧਾਲੀਵਾਲ ਨੇ ਸਮਾਜਿਕ ਬੁਰਾਈਆਂ ਦੀ ਜੜ੍ਹ ਪੁੱਟਣ ਲਈ ਪੰਜਾਬ ਵਾਸੀਆਂ ਕੋਲੋਂ ਹੋਰ ਮਜ਼ਬੂਤ ਸਮਰਥਨ ਮੰਗਦਿਆਂ ਕਿਹਾ ਕਿ ਨਸ਼ਿਆਂ ਵਿਰੁੱਧ ਮਾਰਚ 2025 ਤੋਂ ਸ਼ੁਰੂ ਕੀਤੀ ਗਈ ਨਸ਼ਾ ਤਸਕਰਾਂ ਵਿਰੁੱਧ ਸਿੱਧੀ ਜੰਗ ਦੌਰਾਨ ਇੱਕ ਸਾਲ ਚ ਨਸ਼ਾ ਤਸਕਰਾਂ ਦੀ 760 ਕਰੋੜ ਰੁਪਏ ਦੀ ਜਾਇਦਾਦ,15 ਕਰੋੜ ਡਰੱਗ ਮਨੀ ਜ਼ਬਤ ਕਰਕੇ, ਡਰੱਗ ਮਨੀ ਨਾਲ ਬਣੀਆਂ ਵਸੇਬਾ ਜਾਇਦਾਦਾਂ ਤੇ ਬੁਲਡੋਜ਼ਰ ਚਲਾ ਕੇ ਨਸ਼ਟ ਕਰਨ,92 ਹਜ਼ਾਰ ਤੋਂ ਵੱਧ ਨਸ਼ਾ ਤਸਕਰਾਂ ਦੀਆਂ ਰੰਗੇ ਹੱਥੀਂ ਗ੍ਰਿਫਤਾਰੀਆਂ ਕਰਕੇ ਪੰਜਾਬ ਸਣੇ ਦੇਸ਼ ਵਾਸੀਆਂ ਨੂੰ ਨਸ਼ੇੜੀ ਬਣਾਉਣ ਜਾ ਰਹੀ ਅਰਬਾਂ ਰੁਪਏ ਮੁੱਲ ਦੀ 5480 ਕਿਲੋਗ੍ਰਾਮ ਹੈਰੋਇਨ ਬ੍ਰਾਮਦ ਅਤੇ ਤਸਕਰਾਂ ਦੀ ਡਰੱਗ ਮਨੀ ਨੂੰ ਇਧਰੋਂ - ਉਧਰ ਕਰਨ ਵਾਲੇ 64 ਹਵਾਲਾ ਕਾਰੋਬਾਰੀਆਂ ਨੂੰ ਗ੍ਰਿਫਤਾਰ ਕਰਕੇ ਲੋਕਾਂ ਦੇ ਸਹਿਯੋਗ ਨਾਲ ਕੌਮੀ ਪੱਧਰ ਤੇ ਇਤਿਹਾਸਕ ਮੀਲ ਪੱਥਰ ਕਾਇਮ ਕੀਤਾ। ਭ੍ਰਿਸ਼ਟਾਚਾਰ ਵਿਰੁੱਧ ਲੋਹੇ ਦੇ ਹੱਥਾਂ ਦੀ ਗਤੀਸ਼ੀਲਤਾ ਚ ਭਰਿਸ਼ਟਾਚਾਰ ਵਿਰੁੱਧ ਜ਼ੀਰੋ ਟੋਲਰੇਂਸ ਨੀਤੀ ਤਹਿਤ ਵਿਜੀਲੈਂਸ ਨੂੰ ਸਿਆਸਤ ਤੋਂ ਅਜ਼ਾਦ ਕਰਕੇ ਮਾਲ ਵਿਭਾਗ, ਤਹਿਸੀਲ ਦਫ਼ਤਰਾਂ, ਪੁਲਿਸ ਤੇ ਹੋਰ ਵਿਭਾਗਾਂ ਦੇ ਕਥਿਤ ਨਕਾਰਾ ਤੇ ਭ੍ਰਿਸ਼ਟ ਅਧਿਕਾਰੀਆਂ ਦੀ ਗ੍ਰਿਫਤਾਰੀ ਕਰਕੇ ਪਾਰਦਰਸ਼ੀ ਪ੍ਰਸ਼ਾਸ਼ਨ ਯਕੀਨੀ ਬਣਾਇਆ ਗਿਆ,65 ਹਜ਼ਾਰ ਤੋਂ ਵਧ ਪੜ੍ਹੇ ਲਿਖੇ ਬੇਰੁਜ਼ਗਾਰਾਂ ਨੂੰ ਪੱਕੀਆਂ ਸਰਕਾਰੀ ਨੌਕਰੀਆਂ ਤੇ ਭਰਤੀ ਕੀਤਾ ਗਿਆ ਅਤੇ ਅਮਨ ਕਾਨੂੰਨ ਦੀ ਮਜ਼ਬੂਤ ਬਹਾਲੀ ਲਈ 15 ਹਜ਼ਾਰ ਦੇ ਕਰੀਬ ਗੈਗਸਟਰ ਕਾਬੂ ਕਰਕੇ ਪੰਜਾਬ ਨੂੰ ਕੌਮੀ ਪੱਧਰ 'ਤੇ ਅੱਧੀ ਅਤੇ ਗੁਆਂਢੀ ਸੂਬੇ ਹਰਿਆਣਾ ਤੋਂ ਤਿੰਨ ਤਿਹਾਈ ਹੇਠਾਂ ਅਪਰਾਧ ਦਰ ਤੇ ਪਹੁੰਚਾ ਕੇ ਪੰਜਾਬ ਵਾਸੀਆਂ ਨੂੰ ਰਾਹਤ ਪਹੁੰਚਾਉਣ ਲਈ ਸਫਲ ਕਦਮ ਵਧਾਏ ਹਨ। 
 
ਕੈਪਸਨ: ਸ਼ਾਨਦਾਰ ਚਾਰ ਸਾਲ,ਭਗਵੰਤ ਮਾਨ ਸਰਕਾਰ ਦੇ ਨਾਲ ਤਹਿਤ ਅੱਧੀ ਦਰਜਨ ਪਿੰਡਾਂ ਚ ਹੋਏ ਪੇਂਡੂ ਲੋਕਾਂ ਨਾਲ ਸਿੱਧੇ ਸੰਵਾਦ ਸਮਾਗਮਾਂ ਦੌਰਾਨ "ਆਪ "ਦੇ ਸੂਬਾ ਮੁੱਖ ਬੁਲਾਰੇ ਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਤੇ ਹੋਰ।

Have something to say? Post your comment

More in Majha

ਗ਼ੈਰ-ਕਾਨੂੰਨੀ ਹਥਿਆਰ ਸਪਲਾਈ ਨੈਟਵਰਕ ਵਿੱਚ ਸ਼ਾਮਲ ਇੱਕ ਨਾਬਾਲਗ ਸਣੇ ਅੱਠ ਵਿਅਕਤੀ ਕਾਬੂ; 15 ਪਿਸਤੌਲਾਂ ਬਰਾਮਦ

ਸਰਹੱਦ ਪਾਰਲੇ ਹਥਿਆਰ ਅਤੇ ਵਿਸਫ਼ੋਟਕ ਤਸਕਰੀ ਨੈੱਟਵਰਕ ਦਾ ਪਰਦਾਫ਼ਾਸ਼

‘ਕੰਮ ਦੀ ਰਾਜਨੀਤੀ’ ਨੇ ਲੋਕਾਂ ਦਾ ਵਿਸ਼ਵਾਸ ਜਿੱਤਿਆ, 2027 ਵਿੱਚ ਪੰਜਾਬ ਸਾਨੂੰ ਇੱਕ ਹੋਰ ਮੌਕਾ ਦੇਵੇਗਾ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਸੋਸ਼ਲ ਮੀਡੀਆ ਇਨਫ਼ਲੂਐਂਸਰ ਮੈਡ ਸੰਧੂ ਦੀ ਗੋਲੀ ਮਾਰ ਕੇ ਹੱਤਿਆ

ਸਰਹੱਦ ਪਾਰੋਂ ਚੱਲ ਰਹੇ ਤਸਕਰੀ ਨੈੱਟਵਰਕਾਂ ਨਾਲ ਸਬੰਧਤ ਚਾਰ ਮੁਲਜ਼ਮ 10 ਕਿੱਲੋ ਹੈਰੋਇਨ ਅਤੇ 10 ਪਿਸਤੌਲਾਂ ਸਣੇ ਕਾਬੂ

ਪੈਸੇ ਆਉਣ ਮਗਰੋਂ ਪੰਜਾਬ ਦੀਆਂ ਔਰਤਾਂ ਨੇ ਲਾਇਆ ਇੱਕੋ ਨਾਅਰਾ: ‘ਭਗਵੰਤ ਮਾਨ ਸਰਕਾਰ ਮੁੜ ਦੁਬਾਰਾ’

ਅੰਮ੍ਰਿਤਸਰ ਵਿੱਚ ਨਸ਼ੀਲੇ ਪਦਾਰਥ ਅਤੇ ਹਥਿਆਰ ਤਸਕਰੀ ਕਰਨ ਵਾਲੇ ਨੈੱਟਵਰਕਾਂ ਨਾਲ ਜੁੜੇ ਪੰਜ ਵਿਅਕਤੀ 13 ਪਿਸਤੌਲਾਂ ਅਤੇ 3.2 ਕਿਲੋ ਹੈਰੋਇਨ ਸਮੇਤ ਕਾਬੂ

ਅੰਮ੍ਰਿਤਸਰ ਵਿੱਚ 20 ਕਿੱਲੋ ਹੋਰ ਹੈਰੋਇਨ ਬਰਾਮਦ;ਚਾਰ ਕਾਬੂ

ਅੰਮ੍ਰਿਤਸਰ ਵਿੱਚ ਗ਼ੈਰ-ਕਾਨੂੰਨੀ ਹਥਿਆਰ ਤਸਕਰੀ ਨੈਟਵਰਕਾਂ ਦੇ ਅੱਠ ਕਾਰਕੁੰਨ 13 ਪਿਸਤੌਲਾਂ ਨਾਲ ਗ੍ਰਿਫਤਾਰ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਅਗਵਾਈ ਵਾਲੇ ਸਿੱਖ ਜਥੇ ਨੂੰ ਜ਼ੀਰੋ ਲਾਈਨ ਤੋਂ ਪਹਿਲਾਂ ਰੋਕਿਆ; ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਛੇਤੀ ਖੋਲ੍ਹਣ ਲਈ ਕੀਤੀ ਅਰਦਾਸ