Saturday, April 04, 2026
BREAKING NEWS
ਇੱਕ ਦਰਦਨਾਕ ਸੜਕ ਹਾਦਸੇ ਵਿੱਚ‌ ਸੀਨੀਅਰ ਕਾਂਗਰਸੀ ਆਗੂ ਦਾ ਦੇਹਾਂਤ....ਮੈਡੀਕਲ ਕਾਲਜ ਅਤੇ ਹਸਪਤਾਲ 1 ਅਪ੍ਰੈਲ ਤੋਂ ਸਵੇਰੇ 8 ਵਜੇ ਖੁਲ੍ਹੇਗਾਪੈਟਰੋਲ, ਡੀਜ਼ਲ ਅਤੇ ਘਰੇਲੂ ਐਲ.ਪੀ.ਜੀ ਦੀ ਸਪਲਾਈ ਪੂਰੀ ਤਰ੍ਹਾਂ ਸੁਚਾਰੂ : ਡਿਪਟੀ ਕਮਿਸ਼ਨਰਮੁੱਖ ਮੰਤਰੀ ਵੱਲੋਂ ਪ੍ਰਵਾਸੀ ਪੰਜਾਬੀ ਕਾਨੂੰਨੀ ਭਾਈਚਾਰੇ ਨੂੰ ਸੂਬੇ ਦੀ ਪੁਰਾਤਨ ਸ਼ਾਨ ਦੀ ਬਹਾਲੀ ਲਈ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲਵਿਧਾਨ ਸਭਾ ਹਲਕਾ ਰਾਜਾਸਾਂਸੀ ਤੋਂ ਭਾਜਪਾ ਨੂੰ ਵੱਡਾ ਝਟਕਾਹਲਕਾ ਰਾਜਸਾਂਸੀ ਤੋਂ ਭਾਰਤੀ ਜਨਤਾ ਪਾਰਟੀ ਨੂੰ ਲੱਗਾ ਵੱਡਾ ਝਟਕਾਗੁਰਸ਼ਰਨ ਸਿੰਘ ਛੀਨਾ ਨੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਮੌਜੂਦਗੀ 'ਚ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਵਜੋਂ ਕਾਰਜਭਾਰ ਸੰਭਾਲਿਆਅਟਾਰੀ ਬਾਰਡਰ ‘ਤੇ ਰਿਟਰੀਟ ਸੈਰਮਨੀ ਦਾ ਨਵਾਂ ਟਾਈਮ ਮਹਾ ਸ਼ਿਵਰਾਤਰੀ ਮੌਕੇ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ ਨੇ ਸ੍ਰੀ ਰਣਕੇਸ਼ਵਰ ਮਹਾਦੇਵ ਮੰਦਰ ਵਿਖੇ ਮੱਥਾ ਟੇਕਿਆ, ਪੰਜਾਬ ਦੀ ਸ਼ਾਂਤੀ ਅਤੇ ਖ਼ੁਸ਼ਹਾਲੀ ਲਈ ਕੀਤੀ ਪ੍ਰਾਰਥਨਾਗੈਂਗਸਟਰਾਂ ‘ਤੇ ਵਾਰ’ ਦਾ 26ਵਾਂ ਦਿਨ: ਪੰਜਾਬ ਪੁਲਿਸ ਨੇ 571 ਥਾਵਾਂ 'ਤੇ ਕੀਤੀ ਛਾਪੇਮਾਰੀ; 193 ਕਾਬੂ

Majha

ਭ੍ਰਿਸ਼ਟਾਚਾਰ, ਨਸ਼ੇ, ਗੈਂਗਸਟਰਵਾਦ ਦੇ ਕਾਰਣਾਂ ਦੀ ਖੋਜ ਕਰਕੇ ਮਾਨ ਸਰਕਾਰ ਜੜ੍ਹ ਪੁੱਟਣ ਲਈ ਗੰਭੀਰ :ਧਾਲੀਵਾਲ

April 04, 2026 06:36 PM
Rozana Sehaj times

ਅੰਮ੍ਰਿਤਸਰ/ਅਜਨਾਲਾ : ਆਮ ਆਦਮੀ ਪਾਰਟੀ ਦੇ ਸੂਬਾ ਮੁੱਖ ਬੁਲਾਰੇ, ਵਿਧਾਇਕ ਤੇ ਸਾਬਕਾ ਕੈਬਨਿਟ ਮੰਤਰੀ ਪੰਜਾਬ ਸ. ਕੁਲਦੀਪ ਸਿੰਘ ਧਾਲੀਵਾਲ ਨੇ ਸਾਲ 2022 ਦੇ ਦੂਜੇ ਪੰਦਰਵਾੜੇ ਤੱਕ ਪੰਜਾਬ ਦੀ ਸੱਤਾ 'ਤੇ ਕਾਬਜ਼ ਰਹੀਆਂ ਰਵਾਇਤੀ ਪਾਰਟੀਆਂ ਦੀਆਂ ਸਾਬਕਾ ਸਰਕਾਰਾਂ 'ਤੇ ਤਿੱਖੇ ਰਾਜਸੀ ਹਮਲੇ ਕੀਤੇ ਅਤੇ ਕਿਹਾ ਕਿ ਇਨ੍ਹਾਂ ਸਾਬਕਾ ਸਰਕਾਰਾਂ ਵੱਲੋਂ ਭਰਿਸ਼ਟਾਚਾਰ, ਗੈਂਗਸਟਰਵਾਦ, ਨਸ਼ੇ ਤੇ ਬੇਰੁਜ਼ਗਾਰੀ ਆਦਿ ਵੱਡੀਆਂ ਸਮਾਜਿਕ ਬੁਰਾਈਆਂ ਨੂੰ ਆਪਣੀਆਂ ਕਥਿਤ ਕੁਸ਼ਾਸਨ, ਭ੍ਰਿਸ਼ਟਚਾਰ ਦੀਆਂ ਨੀਤੀਆਂ ਲਾਗੂ ਕਰਕੇ ਪੰਜਾਬ ਵਾਸੀਆਂ ਨੂੰ ਦੁੱਖਾਂ ਦੀ ਦਲ ਦਲ ਘੁੰਮਣਘੇਰੀ ਚ ਉਲਝਾ ਕੇ ਕਥਿਤ ਨਸਲਕੁਸ਼ੀ ਦੇ ਕੁਰਾਹੇ ਪਾਇਆ ਗਿਆ ਅਤੇ ਇਸ ਸੰਤਾਪ ਦੀਆਂ ਮਜ਼ਬੂਤ ਜ਼ੰਜ਼ੀਰਾਂ ਦਾ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਆਪਣੇ ਮੁਢਲੇ ਚਾਰ ਸਾਲ ਦੇ ਕਾਰਜਕਾਲ ਚ ਲੱਕ ਤੋੜ ਕੇ ਰੱਖ ਦਿੱਤਾ ਅਤੇ ਇਹਨਾਂ ਵੱਡੀਆਂ ਸਮਾਜਿਕ ਬੁਰਾਈਆਂ ਨੂੰ ਜੜ੍ਹੋਂ ਖਤਮ ਕਰਨ ਲਈ ਮਾਨ ਸਰਕਾਰ ਆਪਣੇ ਬਾਕੀ ਰਹਿੰਦੇ ਇਸ ਕਾਰਜਕਾਲ ਚ ਸਾਰੀ ਸ਼ਕਤੀ ਝੋਂਕਦਿਆਂ ਸਾਬਕਾ ਸਰਕਾਰਾਂ ਵਲੋਂ ਅਜ਼ਾਦੀ ਪਿੱਛੋਂ ਪੈਦਾ ਕੀਤੇ ਗਏ ਕਾਰਣਾਂ ਦਾ ਡੂੰਘਾ ਅਧਿਐਨ ਕਰ ਰਹੀ ਹੈ।

ਸ.ਧਾਲੀਵਾਲ ਅੱਜ "ਸ਼ਾਨਦਾਰ ਚਾਰ ਸਾਲ, ਭਗਵੰਤ ਮਾਨ ਦੇ ਨਾਲ" ਤਹਿਤ ਅਜਨਾਲਾ ਹਲਕੇ ਦੇ ਪਿੰਡ ਪੰਜ ਗਰਾਈਆਂ ਵਾਹਲਾ, ਕੋਟ ਗੁਰਬਖਸ਼, ਪੈੜੇਵਾਲ, ਕੋਟਲੀ ਜ਼ਮੀਤ ਸਿੰਘ, ਥੋਬਾ ਤੇ ਚਾੜਪੁਰ ਆਦਿ ਪਿੰਡਾਂ ਚ ਵੱਖ ਵੱਖ ਪੇਂਡੂ ਲੋਕਾਂ ਨਾਲ ਕਰਵਾਏ ਸਿੱਧੇ ਸੰਵਾਦ ਸਮਾਗਮਾਂ ਨੂੰ ਸੰਬੋਧਨ ਕਰ ਰਹੇ ਸਨ। ਸ.ਧਾਲੀਵਾਲ ਨੇ ਸਾਬਕਾ ਸਰਕਾਰਾਂ ਤੇ ਸ਼ਬਦੀ ਰਾਜਸੀ ਹਮਲੇ ਜਾਰੀ ਰੱਖਦਿਆਂ ਅੱਗੇ ਐਲਾਨ ਕੀਤਾ ਕਿ ਖੋਜ ਅਧਿਐਨ ਚ ਸਾਬਕਾ ਸਰਕਾਰਾਂ ਦੇ ਪੈਦਾ ਕੀਤੇ ਉਭਰਨ ਵਾਲੇ ਕਾਰਣਾਂ ਦੀ ਜੜ੍ਹ ਪੁੱਟ ਕੇ ਅਗਲੇ ਸਾਲ 2027 ਦੀਆਂ ਪੰਜਾਬ ਚੋਣਾਂ ਚ ਵੋਟਰਾਂ ਦੇ ਫ਼ਤਵੇ ਨਾਲ ਆਪਣੀ ਦੂਸਰੀ ਪਾਰੀ ਚ ਪੰਜਾਬ, ਪੰਜਾਬੀ ਤੇ ਪੰਜਾਬੀਅਤ ਨੂੰ ਮਾਨ ਸਰਕਾਰ,ਸੰਪੂਰਨ ਕ੍ਰਾਂਤੀ ਦਾ ਸ਼ਾਸਨ ਮੁੱਹਈਆ ਕਰੇਗੀ । ਸ. ਧਾਲੀਵਾਲ ਨੇ ਸਮਾਜਿਕ ਬੁਰਾਈਆਂ ਦੀ ਜੜ੍ਹ ਪੁੱਟਣ ਲਈ ਪੰਜਾਬ ਵਾਸੀਆਂ ਕੋਲੋਂ ਹੋਰ ਮਜ਼ਬੂਤ ਸਮਰਥਨ ਮੰਗਦਿਆਂ ਕਿਹਾ ਕਿ ਨਸ਼ਿਆਂ ਵਿਰੁੱਧ ਮਾਰਚ 2025 ਤੋਂ ਸ਼ੁਰੂ ਕੀਤੀ ਗਈ ਨਸ਼ਾ ਤਸਕਰਾਂ ਵਿਰੁੱਧ ਸਿੱਧੀ ਜੰਗ ਦੌਰਾਨ ਇੱਕ ਸਾਲ ਚ ਨਸ਼ਾ ਤਸਕਰਾਂ ਦੀ 760 ਕਰੋੜ ਰੁਪਏ ਦੀ ਜਾਇਦਾਦ,15 ਕਰੋੜ ਡਰੱਗ ਮਨੀ ਜ਼ਬਤ ਕਰਕੇ, ਡਰੱਗ ਮਨੀ ਨਾਲ ਬਣੀਆਂ ਵਸੇਬਾ ਜਾਇਦਾਦਾਂ ਤੇ ਬੁਲਡੋਜ਼ਰ ਚਲਾ ਕੇ ਨਸ਼ਟ ਕਰਨ,92 ਹਜ਼ਾਰ ਤੋਂ ਵੱਧ ਨਸ਼ਾ ਤਸਕਰਾਂ ਦੀਆਂ ਰੰਗੇ ਹੱਥੀਂ ਗ੍ਰਿਫਤਾਰੀਆਂ ਕਰਕੇ ਪੰਜਾਬ ਸਣੇ ਦੇਸ਼ ਵਾਸੀਆਂ ਨੂੰ ਨਸ਼ੇੜੀ ਬਣਾਉਣ ਜਾ ਰਹੀ ਅਰਬਾਂ ਰੁਪਏ ਮੁੱਲ ਦੀ 5480 ਕਿਲੋਗ੍ਰਾਮ ਹੈਰੋਇਨ ਬ੍ਰਾਮਦ  ਅਤੇ ਤਸਕਰਾਂ ਦੀ ਡਰੱਗ ਮਨੀ ਨੂੰ ਇਧਰੋਂ - ਉਧਰ ਕਰਨ ਵਾਲੇ 64 ਹਵਾਲਾ ਕਾਰੋਬਾਰੀਆਂ ਨੂੰ ਗ੍ਰਿਫਤਾਰ ਕਰਕੇ ਲੋਕਾਂ ਦੇ ਸਹਿਯੋਗ ਨਾਲ ਕੌਮੀ ਪੱਧਰ ਤੇ ਇਤਿਹਾਸਕ ਮੀਲ ਪੱਥਰ ਕਾਇਮ ਕੀਤਾ। ਭ੍ਰਿਸ਼ਟਾਚਾਰ ਵਿਰੁੱਧ ਲੋਹੇ ਦੇ ਹੱਥਾਂ ਦੀ ਗਤੀਸ਼ੀਲਤਾ ਚ ਭਰਿਸ਼ਟਾਚਾਰ ਵਿਰੁੱਧ ਜ਼ੀਰੋ ਟੋਲਰੇਂਸ ਨੀਤੀ ਤਹਿਤ ਵਿਜੀਲੈਂਸ ਨੂੰ ਸਿਆਸਤ ਤੋਂ ਅਜ਼ਾਦ ਕਰਕੇ ਮਾਲ ਵਿਭਾਗ, ਤਹਿਸੀਲ ਦਫ਼ਤਰਾਂ, ਪੁਲਿਸ ਤੇ ਹੋਰ ਵਿਭਾਗਾਂ ਦੇ ਕਥਿਤ ਨਕਾਰਾ ਤੇ ਭ੍ਰਿਸ਼ਟ ਅਧਿਕਾਰੀਆਂ ਦੀ ਗ੍ਰਿਫਤਾਰੀ ਕਰਕੇ ਪਾਰਦਰਸ਼ੀ ਪ੍ਰਸ਼ਾਸ਼ਨ ਯਕੀਨੀ ਬਣਾਇਆ ਗਿਆ,65 ਹਜ਼ਾਰ ਤੋਂ ਵਧ ਪੜ੍ਹੇ ਲਿਖੇ ਬੇਰੁਜ਼ਗਾਰਾਂ ਨੂੰ ਪੱਕੀਆਂ ਸਰਕਾਰੀ ਨੌਕਰੀਆਂ ਤੇ ਭਰਤੀ ਕੀਤਾ ਗਿਆ ਅਤੇ ਅਮਨ ਕਾਨੂੰਨ ਦੀ ਮਜ਼ਬੂਤ ਬਹਾਲੀ ਲਈ 15 ਹਜ਼ਾਰ ਦੇ ਕਰੀਬ ਗੈਗਸਟਰ ਕਾਬੂ ਕਰਕੇ ਪੰਜਾਬ ਨੂੰ ਕੌਮੀ ਪੱਧਰ 'ਤੇ ਅੱਧੀ ਅਤੇ ਗੁਆਂਢੀ ਸੂਬੇ ਹਰਿਆਣਾ ਤੋਂ ਤਿੰਨ ਤਿਹਾਈ ਹੇਠਾਂ ਅਪਰਾਧ ਦਰ ਤੇ ਪਹੁੰਚਾ ਕੇ ਪੰਜਾਬ ਵਾਸੀਆਂ ਨੂੰ ਰਾਹਤ ਪਹੁੰਚਾਉਣ ਲਈ ਸਫਲ ਕਦਮ ਵਧਾਏ ਹਨ।

 

Have something to say? Post your comment

 

More in Majha

ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਅਤੇ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਅਧੀਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਸੈਂਟਰਲ ਜੇਲ੍ਹ ਅੰਮ੍ਰਿਤਸਰ ਵਿੱਚ ਮੁਫ਼ਤ ਮੈਡੀਕਲ ਕੈਂਪ ਦਾ ਆਯੋਜਨ

ਐੱਨ.ਡੀ.ਡੀ.ਬੀ. ਦੇ ਚੇਅਰਮੈਨ ਡਾ. ਮਨੇਸ਼ ਸ਼ਾਹ ਵੱਲੋਂ ਵੇਰਕਾ ਮਿਲਕ ਪਲਾਂਟ ਦਾ ਦੌਰਾ

ਵਿਧਾਇਕਾ ਜੀਵਨਜੋਤ ਕੌਰ ਨੇ ਮੁੱਖ ਮੰਤਰੀ ਸਿਹਤ ਯੋਜਨਾ ਦੇ ਬਣ ਰਹੇ ਕਾਰਡਾਂ ਦੇ ਕੰਮ ਦਾ ਜਾਇਜ਼ਾ ਲਿਆ

ਸ਼ਾਨਦਾਰ ਚਾਰ ਸਾਲ, ਭਗਵੰਤ ਮਾਨ ਦੇ ਨਾਲ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਪਿੰਡ ਮੱਖਣਵਿੰਡੀ, ਬਾਬਾ ਜੱਸ ਹਵੇਲੀਆਂ, ਨਵਾਂ ਕੋਟ ਅਤੇ ਵਡਾਲਾ ਜੌਹਲ ਵਿਖੇ ਹਲਕਾ ਵਾਸੀਆਂ ਨਾਲ ਸਿੱਧਾ ਸੰਵਾਦ ਰਚਾਇਆ

7 ਅਪ੍ਰੈਲ ਨੂੰ ਚੀਫ਼ ਖ਼ਾਲਸਾ ਦੀਵਾਨ ਇੰਸਟੀਚਿਊਟ ਆਫ ਮੈਨੇਜਮੈਂਟ ਅਤੇ ਟੈਕਨੋਲੋਜੀ ਵਿਖੇ ਲਗਾਇਆ ਜਾਵੇਗਾ ਪਲੇਸਮੈਂਟ ਕੈਂਪ ਅਤੇ ਸਵੈ-ਰੋਜ਼ਗਾਰ ਕੈਂਪ

ਅੰਮ੍ਰਿਤਸਰ ‘ਚ ਦਹਿਲਾ ਦੇਣ ਵਾਲੀ ਵਾਰਦਾਤ

ਅੰਮ੍ਰਿਤਸਰ ਵਿੱਚ ADGP ਏ.ਐਸ. ਰਾਏ ਦੀ ਪ੍ਰੈਸ ਕਾਨਫਰੰਸ, ਪੁਲਿਸ ਰਿਸਪਾਂਸ ਸਿਸਟਮ ਮਜ਼ਬੂਤ ਕਰਨ ਦਾ ਦਾਅਵਾ

“ਆਪ ਸਰਕਾਰ” ਵੱਲੋਂ ਲੀਜ਼ ਹੋਲਡ ਤੋਂ ਫ੍ਰੀ ਹੋਲਡ ਪਾਲਿਸੀ ਨਾਲ ਉਦਯੋਗਪਤੀਆਂ ਨੂੰ ਵੱਡੀ ਰਾਹਤ : ਬੰਦੇਸ਼ਾ

ਦੁੱਧ ਉਤਪਾਦਕ ਪਸ਼ੂ ਪਾਲਕ ਕਿਸਾਨਾਂ ਦੀ ਆਮਦਨ ਵਧਾਉਣ ਵੱਲ ਮਾਨ ਸਰਕਾਰ ਦਾ ਵੱਡਾ ਕਦਮ : ਪ੍ਰਭਬੀਰ ਸਿੰਘ ਬਰਾੜ

2027 ਦੀਆਂ ਚੋਣਾਂ ‘ਚ ਮਾਨ ਸਰਕਾਰ ਦੇ ਹੱਕ ‘ਚ ਪਿਛਲੀਆਂ 92 ਦੇ ਮੁਕਾਬਲੇ 100 ਸੀਟਾਂ ਤੇ ਜੇਤੂ ਫਤਵਾ ਦੇਣ ਲਈ ਵੋਟਰ ਹੁਣ ਤੋਂ ਹੀ ਪੱਬਾਂ ਭਾਰ-ਧਾਲੀਵਾਲ