Friday, April 03, 2026
BREAKING NEWS
ਇੱਕ ਦਰਦਨਾਕ ਸੜਕ ਹਾਦਸੇ ਵਿੱਚ‌ ਸੀਨੀਅਰ ਕਾਂਗਰਸੀ ਆਗੂ ਦਾ ਦੇਹਾਂਤ....ਮੈਡੀਕਲ ਕਾਲਜ ਅਤੇ ਹਸਪਤਾਲ 1 ਅਪ੍ਰੈਲ ਤੋਂ ਸਵੇਰੇ 8 ਵਜੇ ਖੁਲ੍ਹੇਗਾਪੈਟਰੋਲ, ਡੀਜ਼ਲ ਅਤੇ ਘਰੇਲੂ ਐਲ.ਪੀ.ਜੀ ਦੀ ਸਪਲਾਈ ਪੂਰੀ ਤਰ੍ਹਾਂ ਸੁਚਾਰੂ : ਡਿਪਟੀ ਕਮਿਸ਼ਨਰਮੁੱਖ ਮੰਤਰੀ ਵੱਲੋਂ ਪ੍ਰਵਾਸੀ ਪੰਜਾਬੀ ਕਾਨੂੰਨੀ ਭਾਈਚਾਰੇ ਨੂੰ ਸੂਬੇ ਦੀ ਪੁਰਾਤਨ ਸ਼ਾਨ ਦੀ ਬਹਾਲੀ ਲਈ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲਵਿਧਾਨ ਸਭਾ ਹਲਕਾ ਰਾਜਾਸਾਂਸੀ ਤੋਂ ਭਾਜਪਾ ਨੂੰ ਵੱਡਾ ਝਟਕਾਹਲਕਾ ਰਾਜਸਾਂਸੀ ਤੋਂ ਭਾਰਤੀ ਜਨਤਾ ਪਾਰਟੀ ਨੂੰ ਲੱਗਾ ਵੱਡਾ ਝਟਕਾਗੁਰਸ਼ਰਨ ਸਿੰਘ ਛੀਨਾ ਨੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਮੌਜੂਦਗੀ 'ਚ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਵਜੋਂ ਕਾਰਜਭਾਰ ਸੰਭਾਲਿਆਅਟਾਰੀ ਬਾਰਡਰ ‘ਤੇ ਰਿਟਰੀਟ ਸੈਰਮਨੀ ਦਾ ਨਵਾਂ ਟਾਈਮ ਮਹਾ ਸ਼ਿਵਰਾਤਰੀ ਮੌਕੇ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ ਨੇ ਸ੍ਰੀ ਰਣਕੇਸ਼ਵਰ ਮਹਾਦੇਵ ਮੰਦਰ ਵਿਖੇ ਮੱਥਾ ਟੇਕਿਆ, ਪੰਜਾਬ ਦੀ ਸ਼ਾਂਤੀ ਅਤੇ ਖ਼ੁਸ਼ਹਾਲੀ ਲਈ ਕੀਤੀ ਪ੍ਰਾਰਥਨਾਗੈਂਗਸਟਰਾਂ ‘ਤੇ ਵਾਰ’ ਦਾ 26ਵਾਂ ਦਿਨ: ਪੰਜਾਬ ਪੁਲਿਸ ਨੇ 571 ਥਾਵਾਂ 'ਤੇ ਕੀਤੀ ਛਾਪੇਮਾਰੀ; 193 ਕਾਬੂ

Malwa

ਰਿਟਾਇਰਡ ਮੁੱਖ ਅਧਿਆਪਕ ਦੇਵ ਰਾਜ ਸ਼ਰਮਾ ਵਲੋਂ ਮਾਤਾ ਬਚਨੀ ਦੇਵੀ ਦੀ ਯਾਦ ਵਿੱਚ ਸਕੂਲੀ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ

April 03, 2026 06:30 PM
Rozana Sehaj times
ਖਨੌਰੀ : ਨਜ਼ਦੀਕੀ ਪਿੰਡ ਬਿਸ਼ਨਪੂਰਾ ਖੋਖਰ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ। ਜਿਸ ਵਿੱਚ ਰਿਟਾਇਰਡ ਮੁੱਖ ਅਧਿਆਪਕ ਸ਼੍ਰੀ ਦੇਵ ਰਾਜ ਸ਼ਰਮਾ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਆਪਣੀ ਮਾਤਾ ਬਚਨੀ ਦੇਵੀ ਦੀ ਯਾਦ ਨੂੰ ਸਮਰਪਿਤ ਕਰਵਾਏ ਗਏ ਸਮਾਗਮ ਦੌਰਾਨ ਸਕੂਲੀ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ। ਇਸ ਬਾਰੇ ਜਾਣਕਾਰੀ ਦਿੰਦਿਆਂ ਸ੍ਰੀ ਦੇਵ ਰਾਜ ਸ਼ਰਮਾ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਉਨ੍ਹਾਂ ਦੇ ਸ਼ਰਮਾ ਪਰਿਵਾਰ ਵਲੋਂ ਮਾਤਾ ਬਚਨੀ ਦੇਵੀ ਦੀ ਯਾਦ ਨੂੰ ਸਮਰਪਿਤ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ। ਜਿਸ ਵਿੱਚ ਐਲਾਨੇ ਸਲਾਨਾ ਨਤੀਜ਼ੇ ਦੌਰਾਨ ਪਹਿਲੀ ਤੋਂ ਪੰਜਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ ਕਲਾਸ ਚੋਂ ਪਹਿਲੀ ਪੁਜੀਸ਼ਨ ਹਾਸਲ ਕਰਨ ਤੇ ਨਕਦ ਰਾਸ਼ੀ ਤੇ ਬਾਕੀ ਸਾਰੇ ਸਕੂਲ ਦੇ ਵਿੱਦਿਆਰਥੀਆਂ ਨੂੰ ਕਾਪੀਆਂ ਪੈਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਸਕੂਲ ਮੁੱਖ ਅਧਿਆਪਕ ਸ਼੍ਰੀ ਰਾਮ ਨਿਵਾਸ ਅਤੇ ਸਮਾਜ ਸੇਵਕ ਮਹਾਂਵੀਰ ਸੈਣੀ ਭੁੱਲਣ ਨੇ ਦੱਸਿਆ ਕਿ ਸ਼ਰਮਾ ਪਰਿਵਾਰ ਦਾ ਇਹ ਉਪਰਾਲਾ ਪ੍ਰੰਸ਼ਸਾਯੋਗ ਹੈ। ਜੋ ਹਰ ਸਾਲ ਆਪਣੀ ਮਾਤਾ ਬਚਨੀ ਦੇਵੀ ਦੀਆਂ ਯਾਦਾਂ ਨੂੰ ਤਾਜ਼ਾ ਕਰਦਿਆਂ ਬੱਚਿਆਂ ਨੂੰ ਨਕਦ ਰਾਸ਼ੀ ਦੇ ਕੇ ਸਨਮਾਨਿਤ ਕਰਦੇ ਹੋਏ ਬੱਚਿਆਂ ਦੀ ਪੜ੍ਹਾਈ ਦੌਰਾਨ ਹੌਂਸਲਾ ਅਫਜ਼ਾਈ ਕਰਦੇ ਹਨ। ਇਸ ਮੌਕੇ ਸਕੂਲ ਸਟਾਫ ਚੋਂ ਸ੍ਰੀ ਨਸ਼ੀਬ ਚੰਦ, ਮੈਡਮ ਮਲਕੀਤ ਕੌਰ, ਸਰਪੰਚ ਸ਼੍ਰੀ ਜਗਸੀਰ ਸਿੰਘ ਨਾਲ ਪਰਿਵਾਰਕ ਮੈਂਬਰ ਹੰਸ ਰਾਜ, ਸਿਸ਼ਨਪਾਲ, ਗਗਨ, ਸੋਨੂੰ, ਜੀਵਨ ਕੁਮਾਰ, ਰਾਜ਼ ਕੁਮਾਰ, ਮੱਖਣ ਸਿੰਘ, ਬਿੰਦਰ ਸਿੰਘ ਨਾਲ ਪਿੰਡ ਦੇ ਪੱਤਵੰਤੇ ਸੱਜਣ ਭਾਰੀ ਗਿਣਤੀ ਵਿੱਚ ਹਾਜ਼ਰ ਸਨ।
 
 
 

Have something to say? Post your comment

 

More in Malwa

ਐਗਰੋ ਇਨਪੁੱਟਸ ਡੀਲਰ ਐਸੋਸੀਏਸ਼ਨ ਦੀ ਸਰਬ ਸੰਮਤੀ ਨਾਲ ਚੋਣ

ਪੰਜਾਬੀ ਯੂਨੀਵਰਸਿਟੀ ਵਿਖੇ ਕਾਨਵੋਕੇਸ਼ਨ ਦੀਆਂ ਤਿਆਰੀਆਂ ਜੋਰਾਂ 'ਤੇ

ਕਣਕ ਦੀ ਨਾੜ ਨੂੰ ਅੱਗ ਲਾਉਣ ਵਾਲਿਆਂ 'ਤੇ ਹੋਵੇਗੀ ਸਖ਼ਤ ਕਾਰਵਾਈ

ਨੌਜਵਾਨਾਂ ਵਿੱਚ ਨਸ਼ੇ ਨਾਂਹ ਕਹਿਣ ਦਾ ਹੁਨਰ ਪੈਦਾ ਕਰਨ ਲਈ ਵਰਕਸ਼ਾਪ

ਆਲ ਇੰਡੀਆ ਬੀਐਸਐਨਐਲ ਪੈਨਸ਼ਨਰ ਐਸੋਸੀਏਸ਼ਨ ਵੱਲੋਂ 23 ਮਾਰਚ ਦੇ ਮਹਾਨ ਸ਼ਹੀਦਾਂ ਨੂੰ ਸਮਰਪਿਤ ਵਿਚਾਰ ਗੋਸ਼ਟੀ

ਕਿਸਾਨ ਵਿਰੋਧੀ ਨੀਤੀਆਂ ਲਾਗੂ ਨਹੀਂ ਹੋਣ ਦਿਆਂਗੇ : ਲੌਂਗੋਵਾਲ 

ਪੰਜਾਬ ਦੇ ਲੋਕ ਕਾਂਗਰਸ, ਭਾਜਪਾ ਅਤੇ ਅਕਾਲੀਆਂ ਵੱਲੋਂ ਕੀਤੇ ਗਏ ਵਿਸ਼ਵਾਸਘਾਤ ਕਾਰਨ 2027 ਵਿੱਚ ਇਨ੍ਹਾਂ ਦਾ ਮੁਕੰਮਲ ਸਫਾਇਆ ਕਰ ਦੇਣਗੇ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਸਾਂਝੇ ਯਤਨਾਂ ਨਾਲ਼ ਨਸ਼ੇ ਦੀ ਚੁਣੌਤੀ 'ਤੇ ਜਿੱਤ ਪ੍ਰਾਪਤ ਕਰ ਸਕਦਾ ਹੈ ਪੰਜਾਬ: ਡਾ. ਜਗਦੀਪ ਸਿੰਘ

ਸਪੀਕਰ ਸੰਧਵਾਂ ਵੱਲੋਂ ਧਾਰਮਿਕ ਰਸਮਾਂ ਨਾਲ ਕੋਟਕਪੂਰਾ ਵਿਖੇ ਆਪਣੇ ਨਵੇਂ ਦਫ਼ਤਰ ਦੀ ਸ਼ੁਰੂਆਤ

10000 ਰੁਪਏ ਰਿਸ਼ਵਤ ਲੈਂਦਾ ਐਸ.ਡੀ.ਓ. ਵਿਜੀਲੈਂਸ ਬਿਊਰੋ ਨੇ ਕੀਤਾ ਕਾਬੂ