Friday, April 03, 2026
BREAKING NEWS
ਇੱਕ ਦਰਦਨਾਕ ਸੜਕ ਹਾਦਸੇ ਵਿੱਚ‌ ਸੀਨੀਅਰ ਕਾਂਗਰਸੀ ਆਗੂ ਦਾ ਦੇਹਾਂਤ....ਮੈਡੀਕਲ ਕਾਲਜ ਅਤੇ ਹਸਪਤਾਲ 1 ਅਪ੍ਰੈਲ ਤੋਂ ਸਵੇਰੇ 8 ਵਜੇ ਖੁਲ੍ਹੇਗਾਪੈਟਰੋਲ, ਡੀਜ਼ਲ ਅਤੇ ਘਰੇਲੂ ਐਲ.ਪੀ.ਜੀ ਦੀ ਸਪਲਾਈ ਪੂਰੀ ਤਰ੍ਹਾਂ ਸੁਚਾਰੂ : ਡਿਪਟੀ ਕਮਿਸ਼ਨਰਮੁੱਖ ਮੰਤਰੀ ਵੱਲੋਂ ਪ੍ਰਵਾਸੀ ਪੰਜਾਬੀ ਕਾਨੂੰਨੀ ਭਾਈਚਾਰੇ ਨੂੰ ਸੂਬੇ ਦੀ ਪੁਰਾਤਨ ਸ਼ਾਨ ਦੀ ਬਹਾਲੀ ਲਈ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲਵਿਧਾਨ ਸਭਾ ਹਲਕਾ ਰਾਜਾਸਾਂਸੀ ਤੋਂ ਭਾਜਪਾ ਨੂੰ ਵੱਡਾ ਝਟਕਾਹਲਕਾ ਰਾਜਸਾਂਸੀ ਤੋਂ ਭਾਰਤੀ ਜਨਤਾ ਪਾਰਟੀ ਨੂੰ ਲੱਗਾ ਵੱਡਾ ਝਟਕਾਗੁਰਸ਼ਰਨ ਸਿੰਘ ਛੀਨਾ ਨੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਮੌਜੂਦਗੀ 'ਚ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਵਜੋਂ ਕਾਰਜਭਾਰ ਸੰਭਾਲਿਆਅਟਾਰੀ ਬਾਰਡਰ ‘ਤੇ ਰਿਟਰੀਟ ਸੈਰਮਨੀ ਦਾ ਨਵਾਂ ਟਾਈਮ ਮਹਾ ਸ਼ਿਵਰਾਤਰੀ ਮੌਕੇ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ ਨੇ ਸ੍ਰੀ ਰਣਕੇਸ਼ਵਰ ਮਹਾਦੇਵ ਮੰਦਰ ਵਿਖੇ ਮੱਥਾ ਟੇਕਿਆ, ਪੰਜਾਬ ਦੀ ਸ਼ਾਂਤੀ ਅਤੇ ਖ਼ੁਸ਼ਹਾਲੀ ਲਈ ਕੀਤੀ ਪ੍ਰਾਰਥਨਾਗੈਂਗਸਟਰਾਂ ‘ਤੇ ਵਾਰ’ ਦਾ 26ਵਾਂ ਦਿਨ: ਪੰਜਾਬ ਪੁਲਿਸ ਨੇ 571 ਥਾਵਾਂ 'ਤੇ ਕੀਤੀ ਛਾਪੇਮਾਰੀ; 193 ਕਾਬੂ

Malwa

ਆਲ ਇੰਡੀਆ ਬੀਐਸਐਨਐਲ ਪੈਨਸ਼ਨਰ ਐਸੋਸੀਏਸ਼ਨ ਵੱਲੋਂ 23 ਮਾਰਚ ਦੇ ਮਹਾਨ ਸ਼ਹੀਦਾਂ ਨੂੰ ਸਮਰਪਿਤ ਵਿਚਾਰ ਗੋਸ਼ਟੀ

April 03, 2026 04:53 PM
Rozana Sehaj times
ਸੰਗਰੂਰ : ਅੱਜ ਆਲ ਇੰਡੀਆ ਬੀ ਐਸ ਐਨ ਐਲ  ਪੈਨਸ਼ਨਰ ਐਸੋਸੀਏਸ਼ਨ ਸੰਗਰੂਰ ਦੇ ਸੱਦੇ ਤੇ  ਅਮਰ ਸ਼ਹੀਦਾਂ ਭਗਤ ਸਿੰਘ,  ਰਾਜਗੁਰੂ ਅਤੇ ਸੁਖਦੇਵ ਥਾਪਰ ਦੀ ਯਾਦ ਵਿੱਚ ਸ਼੍ਰੀ ਨੈਣਾ ਦੇਵੀ ਮੰਦਰ ਧਰਮਸ਼ਾਲਾ ਸੰਗਰੂਰ ਵਿਖੇ ਬਰਨਾਲਾ ਸੰਗਰੂਰ ਅਤੇ ਮਲੇਰਕੋਟਲਾ ਦੇ ਬੀਐਸਐਨਐਲ ਪੈਨਸ਼ਨਰਜ਼ ਵੱਲੋਂ ਇੱਕ ਵਿਚਾਰ ਗੋਸ਼ਟੀ ਦਾ ਆਯੋਜਨ ਕੀਤਾ ਗਿਆ।ਮੀਟਿੰਗ ਦੀ ਸ਼ੁਰੂਆਤ ਵਿੱਚ ਸ੍ਰੀ ਮਿਸ਼ਰੀ ਲਾਲ ਫੋਨ ਮਕੈਨਿਕ ਧੂਰੀ ਦੀ ਧਰਮ ਪਤਨੀ ਨੂੰ ਦੋ ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾਂਜਲੀ ਪੇਸ਼ ਕੀਤੀ ਗਈ।ਫਿਰ ਸ੍ਰੀ ਸਾਧਾ ਸਿੰਘ ਵਿਰਕ ਨੇ ਸ਼ਹੀਦਾਂ ਦੇ ਜੀਵਨ ਬਾਰੇ ਬੜੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਉਹਨਾਂ ਨੇ ਭਗਤ ਸਿੰਘ ਦੁਆਰਾ ਰਚਿਤ ਲਿਖਤਾਂ ਦਾ ਜ਼ਿਕਰ ਕੀਤਾ ਅਤੇ  ਉਹਨਾਂ ਦੇ ਜੀਵਨ ਬਾਰੇ ਭਰਪੂਰ ਜਾਣਕਾਰੀ ਦਿੱਤੀ। ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਸਮਾਜ ਵਿੱਚ ਯੋਗਦਾਨ ਦੇਣ ਲਈ ਪ੍ਰੇਰਤ ਕੀਤਾ । ਉਨ੍ਹਾਂ ਕਿਹਾ ਕਿ ਸਮਾਜਿਕ ਅਤੇ ਆਰਥਿਕ ਨਾ -ਬਰਾਬਰੀ ਬਕਰਾਰ ਹੈ।ਸ੍ਰੀ ਬਲਵੰਤ ਸਿੰਘ ਢਿੱਲੋ ਨੇ ਭਗਤ ਸਿੰਘ ਦੀ ਵਾਰ  ਗਾ ਕੇ ਮਹੌਲ ਵਿੱਚ ਜੋਸ਼ ਭਰਿਆ। ਸ੍ਰੀ ਸ਼ਿਵ ਨਰਾਇਣ ਨੇ 80 ਸਾਲ ਜਾਂ ਇਸ ਤੋਂ ਉੱਪਰ ਉਮਰ ਵਾਲੇ ਪੈਨਸ਼ਨਰ ਸਾਥੀਆਂ ਨੂੰ   ਸਨਮਾਨਿਤ ਕਰਨ ਦਾ ਮਤਾ ਪੇਸ਼ ਕੀਤਾ ,ਸਮੁੂਚੇ ਸਦਨ ਵੱਲੋਂ ਮਤੇ ਨੂੰ ਪ੍ਰਵਾਨ ਕਰ ਲਿਆ ਗਿਆ। 
           ਸ਼੍ਰੀ ਮੋਹਿੰਦਰ ਸਿੰਘ ਚੌਧਰੀ ਨੇ ਪੈਨਸ਼ਨਰ ਨੂੰ ਭਵਿੱਖ ਵਿੱਚ ਦਰਪੇਸ਼ ਚੁਣੌਤੀਆਂ ਸਬੰਧੀ ਸਾਵਧਾਨ ਕੀਤਾ ਅਤੇ ਕਿਹਾ ਸਰਕਾਰਾਂ ਪੈਨਸ਼ਨ ਅਤੇ ਡੀਏ ਨੂੰ ਜਿਸ ਤਰ੍ਹਾਂ ਇੱਕ ਬੋਝ ਸਮਝ ਰਹੀਆਂ, ਪੈਨਸ਼ਨਰਾ ਸੰਘਰਸ਼ੀਲ ਹੋਣ ਲਈ ਪ੍ਰੇਰਿਆ।ਸ੍ਰੀ ਸੁਰਿੰਦਰ ਪਾਲ ਨੇ ਹਾਲ ਹੀ ਵਿੱਚ  ਤਰਕਸ਼ੀਲਾਂ ਵੱਲੋਂ ਅਯੋਜਿਤ ਸੱਤਵੀਂ ਚੇਤਨਾ ਪਰਖ ਪ੍ਰੀਖਿਆ  ਜ਼ਿਕਰ ਕੀਤਾ ਅਤੇ ਇਸ ਪ੍ਰੀਖਿਆ ਵਿੱਚ ਸੇਵਾਵਾਂ ਦੇਣ ਲਈ ਸ੍ਰੀ ਸ਼ਿਵਚਰਨ ਦਾਸ ਅਤੇ ਸ੍ਰੀ ਅਸ਼ਵਨੀ ਕੁਮਾਰ ਦੀ ਭਰਪੂਰ ਸ਼ਲਾਘਾ ਕੀਤੀ ਜਿਨ੍ਹਾਂ ਨੇ  ਪ੍ਰੀਖਿਆ ਦੌਰਾਨ ਖਰਾਬ ਮੌਸਮ ਦੇ ਬਾਵਜੂਦ ਆਪਣੇ ਵਹੀਕਲ ਤੇ ਜਾ ਕੇ ਸੇਵਾਵਾਂ ਦਿੱਤੀਆਂ। ਉਨਾਂ ਨੇ ਤਰਕਸ਼ੀਲ ਸੁਸਾਇਟੀ ਦੀ ਤਰਫੋਂ ਸੇਵਾ  ਨਿਭਾਉਣ ਵਾਲੇ ਸਤਿਕਾਰਤ ਸਮੇਤ  ਰਘਬੀਰ ਸਿੰਘ ਛਾਜਲੀ  ਦੀ ਬੇਟੀ ਮਨਦੀਪ ਕੌਰ ਨੂੰ ਮੁਮੈਂਟੋ ਅਤੇ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ। ਸ਼੍ਰੀ ਸਾਧਾ ਸਿੰਘ ਵਿਰਕ ਨੂੰ ਉਨ੍ਹਾਂ ਦੀ ਭਤੀਜੀ ਹਰਮੀਤ ਕੌਰ ਵਿਰਕ ਵੱਲੋਂ ਆਲ ਇੰਡੀਆ ਇੰਟਰ ਯੂਨੀਵਰਸਿਟੀ ਬੋਕਸਿੰਗ ਮੁਕਾਬਲੇ ਵਿੱਚ ਕਾਂਸੀ ਪਦਕ ਹਾਸਲ ਲੈਣ ਕਰਕੇ ਸਨਮਾਨ ਚਿੰਨ ਭੇਟ ਕੀਤਾ ।ਡਿਸਟਰਿਕਟ ਸੈਕਟਰੀ ਸ੍ਰੀ ਅਸ਼ਵਨੀ ਕੁਮਾਰ ਨੇ ਨਵੀਂ ਚੁਣੀ ਜਿਲਾ ਬਾਡੀ ਵੱਲੋਂ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਬਾਰੇ ਚਾਨਣਾ ਪਾਇਆ ਅਤੇ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਨੂੰ ਸ੍ਰੀ ਕੁਸੁਮ ਕੁਮਾਰ ਗਰਗ ਰਾਹੀਂ ਭੇਜੇ ਗਏ ਮੈਮੋਰੰਡਮ ਬਾਰੇ ਜਾਣੂ ਕਰਾਇਆ ਅਤੇ ਆਸ ਪ੍ਰਗਟਾਈ ਕਿ ਮਾਨਯੋਗ ਮੈਂਬਰ ਵੱਲੋਂ ਜਲਦੀ ਹੀ ਪਾਰਲੀਮੈਂਟ ਵਿੱਚ ਪੈਨਸ਼ਨਰ ਦੀਆਂ ਮੰਗਾਂ ਬਾਰੇ ਬੋਲਿਆ ਜਾਵੇਗਾ। ਉਨਾਂ ਨੇ ਅਪ੍ਰੈਲ ਮਹੀਨੇ ਦੇ ਅਖੀਰ ਵਿੱਚ ਹੋਣ ਵਾਲੀ ਮੀਟਿੰਗ ਵਿੱਚ ਪੈਨਸ਼ਨਰਾਂ ਤੇ ਫੈਮਲੀ ਪੈਨਸ਼ਨਰਾਂ ਦੇ ਹੈਲਥ ਕਾਰਡ ਬਣਵਾ ਕੇ ਵੰਡਣ ਦਾ ਵਾਅਦਾ ਕੀਤਾ। 
            ਸ੍ਰੀ ਸੁਰਿੰਦਰ ਪਾਲ ਵਲੋਂ ਲਗਾਤਾਰ 73ਵੀਂ ਵਾਰ ਖੂਨ ਦਾਨ ਦੇ ਕੇ ਸਮਾਜ ਭਲਾਈ ਵਿੱਚ ਆਪਣਾ ਯੋਗਦਾਨ ਪਾਉਣ ਲਈ ਸ਼ਲਾਘਾ ਕੀਤੀ ਗਈ।ਭਗਤ ਪੂਰਨ ਸਿੰਘ ਪਿੰਗਲਵਾੜਾ ਸੰਗਰੂਰ ਅਤੇ ਬਲੱਡ ਡੋਨਰ ਸੁਸਾਇਟੀ ਪੰਜਾਬ ਵੱਲੋਂ ਉਹਨਾਂ ਨੂੰ ਦਿੱਤੇ ਗਏ ਸਨਮਾਨਾਂ ਬਾਰੇ ਚਾਨਣਾ ਪਾਇਆ ਗਿਆ ਅਤੇ ਆਸ ਪ੍ਰਗਟਾਈ ਕਿ ਉਨ੍ਹਾਂ ਵੱਲੋਂ ਇਸੇ ਤਰ੍ਹਾਂ ਆਉਣ ਵਾਲੇ ਸਮੇਂ ਵਿੱਚ ਆਪਣੇ ਸਮਾਜ ਭਲਾਈ ਦੇ ਕਾਰਜ ਬਾਦਸਤੂਰ ਜਾਰੀ ਰਹਿਣਗੇ।
        ਸ਼੍ਰੀ ਰਘਬੀਰ ਸਿੰਘ ਛਾਜਲੀ ਨੇ ਅਜੋਕੇ ਸਮੇਂ ਵਿੱਚ ਹੋ ਰਹੇ ਰਾਜਸੀ ਅਤੇ ਸਮਾਜਿਕ ਨਿੱਘਾਰ ਤੇ ਚਿੰਤਾ ਦਾ ਪ੍ਰਗਟਾਅ ਕੀਤਾ ਅਤੇ ਵਿਗਿਆਨਕ ਸੋਚ ਨੂੰ ਪ੍ਰਫੁਲਤ ਕਰਨ ਦੀ ਲੋੜ ਬਾਰੇ ਆਪਣੇ ਵਿਚਾਰ ਪੇਸ਼ ਕੀਤੇ।ਸ਼੍ਰੀ ਕੇਵਲ ਸਿੰਘ ਨੇ ਆਪਣੀ ਬੁਲੰਦ ਆਵਾਜ ਵਿੱਚ ਤੂੰਬੀ ਨਾਲ਼ ਇੱਕ ਗੀਤ ਪੇਸ਼ ਕੀਤਾ।ਸ਼੍ਰੀ ਸਾਧਾ ਸਿੰਘ ਵਿਰਕ ਨੇ ਪਿਛਲੇ ਸਮੇਂ ਦੌਰਾਨ ਜੇਰੇ ਇਲਾਜ ਸਾਥੀਆਂ ਸ਼੍ਰੀ ਤਾਜਾ ਹਾਲਾਤ ਬਾਰੇ ਸਦਨ ਨੂੰ ਦੱਸਿਆ। ਸ਼੍ਰੀ ਸੁਰਿੰਦਰ ਪਾਲ ਵੱਲੋਂ ਤਿਆਰ ਕੀਤੀ ਰਿਪੋਰਟ ਸਦਨ ਸਾਹਮਣੇ ਪੇਸ਼ ਕੀਤੀ ਗਈ ਜਿਸ ਉਨ੍ਹਾਂ ਨੇ ਪੰਜਾਬ ਸਰਕਾਰ ਵੱਲੋਂ ਔਰਤਾਂ ਨੂੰ ਦਿੱਤੇ ਜਾਣ ਵਾਲੇ 1 ਹਜ਼ਾਰ ਅਤੇ 15 00 ਰੁਪਏ ਦੀ ਦਿੱਤੀ ਜਾਣ ਵਾਲੀ ਸਹਾਇਤਾ ਰਾਸ਼ੀ ਬਾਰੇ, ਈਰਾਨ ਇਜ਼ਰਾਇਲ ਯੁੱਧ ਵਿੱਚ ਅਮਰੀਕਾ ਦੀ ਭੂਮਿਕਾ ਬਾਰੇ, ਨੈਨਸੀ ਗਰੇਵਾਲ ਦੇ ਕਤਲ ਬਾਰੇ, ਮਹਾਰਾਸ਼ਟਰ ਵਿੱਚ ਇੱਕ ਢੋਂਗੀ ਬਾਬਾ ਅਰਜਨ ਖਿਰਾਤ ਦੇ ਪੁੱਠੇ ਸਿੱਧੇ ਕੰਮਾਂ ਬਾਰੇ,ਜ਼ਿਲਾ ਬਠਿੰਡਾ ਦੇ ਪਿੰਡ ਜਿਉਂਦ ਵਿੱਚ ਮੈਡਮ  ਐਸਐਸਪੀ ਵੱਲੋਂ ਨਿੱਜੀ ਤੌਰ ਤੇ ਕਿਸਾਨਾਂ ਤੇ ਬੇ ਤਹਾਸ਼ਾ ਤਸ਼ੱਦਦ ਕਰਨ ਬਾਰੇ, ਪੰਜਾਬ ਦੇ ਇੱਕ ਮੰਤਰੀ ਵੱਲੋਂ ਸਰੀਰਕ ਅਤੇ ਮਾਨਸਿਕ ਤਸ਼ੱਦਦ ਕਾਰਨ ਡੀ ਐਮ ਵੇਅਰ ਹਾਊਸ ਅੰਮ੍ਰਿਤਸਰ ਵੱਲੋਂ ਕੀਤੀ ਗਈ ਖੁਦਕੁਸ਼ੀ ਬਾਰੇ, ਫਰੀਦਕੋਟ ਵਿੱਚ ਕਰਜੇ ਤੋਂ ਦੁਖੀ ਹੋ ਕੇ ਦੋ ਸੱਕੇ ਭਰਾਵਾਂ ਵੱਲੋਂ ਕੀਤੀ ਖੁਦਕਸ਼ੀ ਬਾਰੇ ਅਤੇ ਸੰਗਰੂਰ ਦੇ ਇੱਕ ਮਹੱਲੇ ਵਿੱਚ ਲਗਾਤਾਰ ਛੇ ਵਾਰ ਬੱਚਿਆਂ ਅਤੇ ਔਰਤਾਂ ਤੇ ਕੁੱਤਿਆਂ ਵੱਲੋਂ ਕੀਤੇ ਹਮਲੇ ਬਾਰੇ ਰਿਪੋਰਟ ਨੂੰ ਸਦਨ ਦੀ ਜਾਣਕਾਰੀ ਲਈ ਪੇਸ਼ ਕੀਤਾ। ਸ੍ਰੀ ਨਵਨੀਤ ਕੁਮਾਰ ਅਤੇ ਹੋਰ ਵਲੰਟੀਅਰ ਸਾਥੀਆਂ ਵੱਲੋਂ ਪੈਨਸ਼ਨਰ ਦੇ ਮੈਡੀਕਲ ਕਾਰਡ ਨੂੰ ਰਿਨਿਊ ਕਰਾਉਣ ਦੇ ਫਾਰਮ ਭਰੇ ਗਏ।
        ਪਹਿਲੀ ਵਾਰ ਸ਼ਿਰਕਤ ਕਰਨ ਵਾਲੇ ਫੈਮਿਲੀ ਪੈਨਸ਼ਨਰ ਅਤੇ ਬੀਬੀਆਂ ਅਤੇ ਇਸ ਮਹੀਨੇ ਜਨਮਦਿਨ ,ਵਿਆਹ ਵਰ੍ਹੇ ਗੰਢ ਅਤੇ ਹੋਰ ਪ੍ਰਵਾਰਕ ਖੁਸ਼ੀਆਂ ਵਾਲੇ ਸਾਥੀਆਂ ਨੂੰ ਗਿਫਟ ਦੇ ਕੇ ਸਨਮਾਨਿਤ ਕੀਤਾ ਗਿਆ।  ਸ਼੍ਰੀ ਸ਼ਾਮ ਸੁੰਦਰ ਕੱਕੜ ਦੀ ਵਿਆਹ ਵਰ੍ਹੇ ਗੰਢ ਉਨ੍ਹਾਂ ਦੀ ਗ਼ੈਰ ਹਾਜ਼ਰੀ ਵਿੱਚ ਮਨਾਈ ਗਈ।
 ਵਿਚਾਰ ਗੋਸ਼ਟੀ ਸਫਲ ਰਹੀ
        
ਮਾਸਟਰ ਪਰਮ ਵੇਦ
9417422349

Have something to say? Post your comment

 

More in Malwa

ਰਿਟਾਇਰਡ ਮੁੱਖ ਅਧਿਆਪਕ ਦੇਵ ਰਾਜ ਸ਼ਰਮਾ ਵਲੋਂ ਮਾਤਾ ਬਚਨੀ ਦੇਵੀ ਦੀ ਯਾਦ ਵਿੱਚ ਸਕੂਲੀ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ

ਨੌਜਵਾਨਾਂ ਵਿੱਚ ਨਸ਼ੇ ਨਾਂਹ ਕਹਿਣ ਦਾ ਹੁਨਰ ਪੈਦਾ ਕਰਨ ਲਈ ਵਰਕਸ਼ਾਪ

ਕਿਸਾਨ ਵਿਰੋਧੀ ਨੀਤੀਆਂ ਲਾਗੂ ਨਹੀਂ ਹੋਣ ਦਿਆਂਗੇ : ਲੌਂਗੋਵਾਲ 

ਪੰਜਾਬ ਦੇ ਲੋਕ ਕਾਂਗਰਸ, ਭਾਜਪਾ ਅਤੇ ਅਕਾਲੀਆਂ ਵੱਲੋਂ ਕੀਤੇ ਗਏ ਵਿਸ਼ਵਾਸਘਾਤ ਕਾਰਨ 2027 ਵਿੱਚ ਇਨ੍ਹਾਂ ਦਾ ਮੁਕੰਮਲ ਸਫਾਇਆ ਕਰ ਦੇਣਗੇ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਸਾਂਝੇ ਯਤਨਾਂ ਨਾਲ਼ ਨਸ਼ੇ ਦੀ ਚੁਣੌਤੀ 'ਤੇ ਜਿੱਤ ਪ੍ਰਾਪਤ ਕਰ ਸਕਦਾ ਹੈ ਪੰਜਾਬ: ਡਾ. ਜਗਦੀਪ ਸਿੰਘ

ਸਪੀਕਰ ਸੰਧਵਾਂ ਵੱਲੋਂ ਧਾਰਮਿਕ ਰਸਮਾਂ ਨਾਲ ਕੋਟਕਪੂਰਾ ਵਿਖੇ ਆਪਣੇ ਨਵੇਂ ਦਫ਼ਤਰ ਦੀ ਸ਼ੁਰੂਆਤ

10000 ਰੁਪਏ ਰਿਸ਼ਵਤ ਲੈਂਦਾ ਐਸ.ਡੀ.ਓ. ਵਿਜੀਲੈਂਸ ਬਿਊਰੋ ਨੇ ਕੀਤਾ ਕਾਬੂ

ਇੱਕ ਦਰਦਨਾਕ ਸੜਕ ਹਾਦਸੇ ਵਿੱਚ‌ ਸੀਨੀਅਰ ਕਾਂਗਰਸੀ ਆਗੂ ਦਾ ਦੇਹਾਂਤ....

ਹਥਿਆਰ ਤਸਕਰੀ ਮਾਡਿਊਲ ਨਾਲ ਸਬੰਧਤ ਬਿਹਾਰ-ਅਧਾਰਤ ਹਥਿਆਰ ਸਪਲਾਇਰ ਸਮੇਤ ਚਾਰ ਦੋਸ਼ੀ ਕਾਬੂ ,10 ਸੈਲਫ਼-ਲੋਡਿੰਗ ਹਥਿਆਰ ਬਰਾਮਦ

ਚੰਡੀਗੜ੍ਹ ਕੇਂਦਰ ਦੇ ਅਧਿਕਾਰ ਖੇਤਰ ਵਿੱਚ ਆਉਂਦਾ ਹੈ; ਭਾਜਪਾ ਦਫ਼ਤਰ ਦੇ ਬਾਹਰ ਹਮਲੇ ਲਈ ਕੇਂਦਰੀ ਗ੍ਰਹਿ ਮੰਤਰੀ ਜ਼ਿੰਮੇਵਾਰ: ਮੁੱਖ ਮੰਤਰੀ ਭਗਵੰਤ ਸਿੰਘ ਮਾਨ