Thursday, October 08, 2026
BREAKING NEWS
• ਸੋਸ਼ਲ ਮੀਡੀਆ ਇਨਫ਼ਲੂਐਂਸਰ ਮੈਡ ਸੰਧੂ ਦੀ ਗੋਲੀ ਮਾਰ ਕੇ ਹੱਤਿਆ • ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀਆਂ ਗਲਤ ਨੀਤੀਆਂ ਕਾਰਨ ਹੀ ਅੱਜ ਪੰਜਾਬ ਪਿੱਛੇ ਹੋ ਗਿਆ: ਨਾਇਬ ਸਿੰਘ ਸੈਣੀ • ਚੰਡੀਗੜ੍ਹ ‘ਚ ਪੰਜਾਬ ਭਾਜਪਾ ਦਫ਼ਤਰ ਗ੍ਰੇਨੇਡ ਮਾਮਲੇ ਦੀ ਜਾਂਚ ਐਨ ਆਈ ਏ ਹਵਾਲੇ • ਸੁਨਾਮ 'ਚ ਲਾਪਰਵਾਹੀ ਕਾਰਨ ਦੋ ਨੌਜਵਾਨਾਂ ਦੀ ਮੌਤ  • ਸੁਨਾਮ 'ਚ ਚੋਰਾਂ ਦੀ ਦਹਿਸ਼ਤ, ਪੁਲਿਸ ਬਣੀ ਮੂਕ ਦਰਸ਼ਕ  • ਰਾਣੀ ਮੁਖਰਜੀ ਦੀ ਮਾਂ ਕ੍ਰਿਸ਼ਨਾ ਮੁਖਰਜੀ ਦਾ 75 ਸਾਲ ਦੀ ਉਮਰ ਵਿੱਚ ਦੇਹਾਂਤ • ਫਰੀਦਕੋਟ ਦੇ 6 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਪੁਲੀਸ ਨੇ ਲਈ ਚੱਪੇ-ਚੱਪੇ ਦੀ ਤਲਾਸ਼ੀ • ਪੰਜਾਬ ਪਹਿਲੀ ਵਾਰ ਏਸ਼ੀਅਨ ਚੈਂਪੀਅਨਜ਼ ਟਰਾਫੀ ਦੀ ਮੇਜ਼ਬਾਨੀ ਕਰ ਕੇ ਇਤਿਹਾਸ ਰਚੇਗਾ: ਭਗਵੰਤ ਸਿੰਘ ਮਾਨ • ਅੰਮ੍ਰਿਤਸਰ ਸੂਰਮਿਆਂ ਨੇ ਜਿੱਤਿਆ ਸ਼ੇਰ-ਏ-ਪੰਜਾਬ ਟੀ-20 ਖਿਤਾਬ • ਪੰਜਾਬ ਦੀਆਂ ਸਨਅਤਾਂ ’ਚ 10 ਘੰਟੇ ਦਾ ਬਿਜਲੀ ਕੱਟ

Majha

ਇਸੇ ਮਹੀਨੇ ਅਜਨਾਲਾ ‘ਚ ਪਨਾਹੀ ਕਦੀਮ 10,181 ਕਨਾਲ ਜਮੀਨ ਦੇ ਕਿਸਾਨ ਮਾਲਕਾਂ ਨੂੰ ਮਾਨ ਸਰਕਾਰ ਦੇਵੇਗੀ ਮਾਲਕੀ ਹੱਕ –ਧਾਲੀਵਾਲ

March 31, 2026 07:00 PM
Rozana Sehaj times

ਅੰਮ੍ਰਿਤਸਰ/ਅਜਨਾਲਾ : ਅੱਜ ਆਮ ਆਦਮੀ ਪਾਰਟੀ ਦੇ ਸੂਬਾਈ ਮੁੱਖ ਬੁਲਾਰੇ , ਵਿਧਾਇਕ ਤੇ ਸਾਬਕਾ ਕੈਬਨਿਟ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਅੱਜ ਤੋਂ ਸ਼ੁਰੂ ਹੋ ਰਹੇ ਅਪ੍ਰੈਲ ਮਹੀਨੇ ‘ਚ ਬਕਾਇਦਾ ਰਸਮੀ ਤੌਰ ਤੇ ਵਧੀਕ ਡਿਪਟੀ ਕਮਿਸ਼ਨਰ ਅੰਮ੍ਰਿਤਸਰ, ਐਸਡੀਐਮ ਅਜਨਾਲਾ , ਮਾਲ ਵਿਭਾਗ ਦੇ ਅਧਿਕਾਰੀਆਂ ਦੀ ਅਗਵਾਈ ‘ਚ ਅਜਨਾਲਾ ‘ਚ ਵਿਸ਼ੇਸ਼ ਕੈਂਪ ਲਗਾ ਕੇ ਸੰਬੰਧਤ ਪ੍ਰਭਾਵਿਤ ਕਿਸਾਨਾਂ ‘ਚ 'ਪਨਾਹੀ ਕਦੀਮ', 'ਮਾਲਗੁਜ਼ਾਰ' ਅਤੇ 'ਮੁਆਫ਼ੀਦਾਰ' ਸ਼੍ਰੇਣੀ ਦੀਆਂ ਉਪਜਾਊ ਜਮੀਨਾਂ ਤੇ ਖੇਤੀ ਕਰਦੇ ਕਿਸਾਨਾਂ ਨੂੰ ਮਾਲਕੀ ਹੱਕ ਦੇ ਕਾਗਜ਼ਾਤ ਸੌਂਪੇ ਜਾਣ ਲਈ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵਲੋਂ ਕਮਰਕੱਸੇ ਕਰ ਲਏ ਹਨ।ਸ. ਧਾਲੀਵਾਲ ਅੱਜ ‘ਸ਼ਾਨਦਾਰ ਚਾਰ ਸਾਲ ਭਗਵੰਤ ਮਾਨ ਦੇ ਨਾਲ ‘ ਮੁਹਿੰਮ ਤਹਿਤ ਹਲਕੇ ਦੇ ਸਾਹੋਵਾਲ, ਡਿਆਲ ਭੱਟੀ, ਅਨੈਤਪੁਰਾ, ਅਲੀਵਾਲ ਕੋਟਲੀ, ਨਾਨਕਪੁਰਾ, ਗੁਜਰਪੁਰਾ, ਗੁਰਾਲਾ, ਤੇ ਜਗਦੇਵ ਖੁਰਦ ਵਿਖੇ ਕਿਸਾਨਾਂ, ਮਜਦੂਰਾਂ ਸਮੇਤ ਪੇਂਡੂ ਲੋਕਾਂ ਨਾਲ ਸਿੱਧਾ ਵਿਚਾਰ ਵਟਾਂਦਰਾ ਕਰਨ ਅਤੇ ਸੂਬਾ ਸਰਕਾਰ ਦੇ ਹੱਕ ‘ਚ ਲੋਕਾਂ ਦੀ ਲਾਮਬੰਦੀ ਲਈ ਪ੍ਰਭਾਵਸ਼ਾਲੀ ਜਨਤਕ ਮੀਟਿੰਗਾਂ ਨੂੰ ਸੰਬੋਧਨ ਕਰ ਰਹੇ ਸਨ। ਸ. ਧਾਲੀਵਾਲ ਨੇ ਕਿਹਾ ਕਿ ਅਜਾਦੀ ਪਿੱਛੋਂ ਸਾਲ 1952 ਤੋਂ ਸਾਲ 2022 ਮਾਰਚ ਤੱਕ ਕਰੀਬ ਪੌਣੀ ਸਦੀ ਪੰਜਾਬ ਦੀ ਸੱਤਾ ਤੇ ਕਾਬਜ਼ ਰਹੀਆਂ ਅਤੇ ਕਿਸਾਨ ਹਿਤੈਸ਼ੀ ਹੋਣ ਦਾ ਰੋਣਾ ਰੋਂਦੀਆਂ ਰਹੀਆਂ ਸਾਬਕਾ ਰਵਾਇਤੀ ਪਾਰਟੀਆਂ ਕਾਂਗਰਸ, ਅਕਾਲੀ –ਭਾਜਪਾ ਦੀਆਂ ਸਰਕਾਰਾਂ ਵਲੋਂ ਵਿਧਾਨ ਸਭਾ ਹਲਕਾ ਅਜਨਾਲਾ ਅਧੀਨ ਪੈਂਦੇ ਵੱਖ ਵੱਖ ਪਿੰਡਾਂ ‘ਚ 10 ਹਜਾਰ 181 ਕਨਾਲ 'ਪਨਾਹੀ ਕਦੀਮ', 'ਮਾਲਗੁਜ਼ਾਰ' ਅਤੇ 'ਮੁਆਫ਼ੀਦਾਰ' ਸ਼੍ਰੇਣੀ ਦੀਆਂ ਉਪਜਾਊ ਜਮੀਨਾਂ ‘ਤੇ ਨਿਰੰਤਰ ਖੇਤੀ ਕਰਦੇ ਆ ਰਹੇ 6344  ਕਿਸਾਨਾਂ ਨੂੰ ਮਾਲਕੀ ਹੱਕ ਦੇਣ ਤੋਂ ਬੜੀ ਬੇਕਿਰਕੀ ਨਾਲ ਵਾਂਝੇ ਰੱਖਿਆ ਹੋਇਆ ਸੀ। ਜਦੋਂਕਿ ਉਨ੍ਹਾਂ (ਸ. ਧਾਲੀਵਾਲ) ਵਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ‘ਚ ਬਤੌਰ ਕੈਬਨਿਟ ਵਜੀਰ ਹੁੰਦਿਆਂ ਕੈਬਨਿਟ ਮੀਟਿੰਗ ਵਿੱਚ 'ਪਨਾਹੀ ਕਦੀਮ', 'ਮਾਲਗੁਜ਼ਾਰ' ਅਤੇ 'ਮੁਆਫ਼ੀਦਾਰ' ਸ਼੍ਰੇਣੀਆਂ ਨੂੰ ਜਮੀਨਾਂ ਦੇ ਮਾਲਕੀ ਹੱਕ ਲਈ ਮੁੱਦਾ ਉਠਾਏ ਜਾਣ ਤੇ ਉਸੇ ਮੰਤਰੀ ਮੰਡਲ ਮੀਟਿੰਗ ‘ਚ ਹੀ ਮਤਾ ਪਾਸ ਕਰਕੇ ਪ੍ਰਭਾਵਿਤ ਸ਼੍ਰੇਣੀਆਂ ਦੇ ਕਿਸਾਨਾਂ ਮਾਲਕੀ ਹੱਕ ਦੇਣ ਦਾ ਇਤਿਹਾਸਕ ਫੈਸਲਾ ਲਿਆ ਗਿਆ ਸੀ।ਉਨ੍ਹਾਂ ਐਲਾਨ ਕੀਤਾ ਕਿ ਹਲਕੇ ‘ਚ ਉਕਤ ਸ਼੍ਰੇਣੀ ਦੀਆਂ ਜਮੀਨਾਂ ਦੀ ਅਧਿਕਾਰਤ ਖੇਤਰ ‘ਚ ਸ਼ਨਾਖਤ ਕੀਤੀ ਜਾ ਚੁੱਕੀ ਹੈ ਅਤੇ ਮਾਲ ਵਿਭਾਗ ਦੇ ਅਧਿਕਾਰੀਆਂ ਨੂੰ ਇਨ੍ਹਾਂ ਸ਼੍ਰੇਣੀਆਂ ਦੀਆਂ ਜਮੀਨਾਂ ਤੇ ਖੇਤੀ ਕਰਦੇ ਕਿਸਾਨਾਂ ਨੂੰ ਮਾਲਕੀ ਹੱਕ ਦੇਣ ਲਈ ਕਾਗਜ਼ਾਤ ਜਲਦੀ ਤਿਆਰ ਕਰਨ ਦੇ ਆਦੇਸ਼ ਦਿੱਤੇ ਗਏ ਹਨ ਤਾਂ ਜੋ ਮਾਲਕੀ ਹੱਕ ਕਾਗਜ਼ਾਤ ਤਿਆਰ ਹੋਣ ਦੀ ਪ੍ਰਕਿਿਰਆ ਮੁਕੰਮਲ ਹੋਣ ਦੌਰਾਨ ਹੀ ਪ੍ਰਭਾਵਿਤ ਕਿਸਾਨਾਂ ‘ਚ ਮਾਲਕੀ ਹੱਕ ਦੇ ਦਸਤਾਵੇਜ਼ ਸੌਂਪੇ ਜਾ ਸਕਣ।ਇਸੇ ਦੌਰਾਨ ਹਲਕੇ ਦੇ ਪਿੰਡਾਂ ਤਲਵੰਡੀ ਨਾਹਰ , ਬੋਹੜਵਾਲਾ, ਹੇਲਰ, ਮਾਕੋਵਾਲ, ਗੌਰੇਨੰਗਲ, ਉਰਧਨ, ਤੇ ਜੱਸੜ ਪਿੰਡਾਂ ‘ਚ ਮਾਨ ਸਰਕਾਰ ਦੀਆਂ ਲੋਕ ਪੱਖੀ ਪ੍ਰਾਪਤੀਆਂ ਦੇ ਹੱਕ ‘ਚ ਜਨਤਕ ਲਾਮਬੰਦੀ ਲਈ ਹੋਈਆਂ ਮੀਟਿੰਗਾਂ ਨੂੰ ਹਲਕਾ ਸਿੱਖਿਆ ਕੋਆਰਡੀਨੇਟਰ, ਸੀਨੀਅਰ ਮਹਿਲਾ ਆਗੂ ਐਡਵੋਕੇਟ ਅਮਨਦੀਪ ਕੌਰ ਧਾਲੀਵਾਲ, ਨੇ ਕਿਹਾ ਕਿ ਸੂਬਾ ਭਗਵੰਤ ਮਾਨ ਸਰਕਾਰ ਵਲੋਂ ਆਪਣੇ ਚਾਰ ਸਾਲ ਦੇ ਮੁੱਢਲੇ ਕਾਰਜਕਾਲ ‘ਚ ਔਰਤਾਂ, ਸਿੱਖਿਆ, ਸਿਹਤ, ਚਹੁੰਮੁੱਖੀ ਵਿਕਾਸ, ਲੋਕ ਕਲਿਆਣਕਾਰੀ ਸਕੀਮਾਂ ਆਦਿ ਪ੍ਰਾਪਤੀਆਂ ਤੋਂ ਇਲਾਵਾ ਨਸ਼ਿਆਂ , ਗੈਂਗਸਟਰਵਾਦ ਨੂੰ ਖਤਮ ਕਰਨ ਲਈ ਜੋ ਪ੍ਰਸ਼ਾਸ਼ਨਿਕ ਕਦਮ ਚੁੱਕੇ ਹਨ, ਇਨ੍ਹਾਂ ਪ੍ਰਾਪਤੀਆਂ ਮੁਕਾਬਲੇ ਸਾਬਕਾ ਕਾਂਗਰਸ ,ਅਕਾਲੀ -ਭਾਜਪਾ  ਸਰਕਾਰਾਂ ਦੀ ਪ੍ਰਾਪਤੀ ਲਗਭਗ ਗਰਾਊਂਡ ਜ਼ੀਰੋ ਹੈ।

 

Have something to say? Post your comment

More in Majha

ਗ਼ੈਰ-ਕਾਨੂੰਨੀ ਹਥਿਆਰ ਸਪਲਾਈ ਨੈਟਵਰਕ ਵਿੱਚ ਸ਼ਾਮਲ ਇੱਕ ਨਾਬਾਲਗ ਸਣੇ ਅੱਠ ਵਿਅਕਤੀ ਕਾਬੂ; 15 ਪਿਸਤੌਲਾਂ ਬਰਾਮਦ

ਸਰਹੱਦ ਪਾਰਲੇ ਹਥਿਆਰ ਅਤੇ ਵਿਸਫ਼ੋਟਕ ਤਸਕਰੀ ਨੈੱਟਵਰਕ ਦਾ ਪਰਦਾਫ਼ਾਸ਼

‘ਕੰਮ ਦੀ ਰਾਜਨੀਤੀ’ ਨੇ ਲੋਕਾਂ ਦਾ ਵਿਸ਼ਵਾਸ ਜਿੱਤਿਆ, 2027 ਵਿੱਚ ਪੰਜਾਬ ਸਾਨੂੰ ਇੱਕ ਹੋਰ ਮੌਕਾ ਦੇਵੇਗਾ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਸੋਸ਼ਲ ਮੀਡੀਆ ਇਨਫ਼ਲੂਐਂਸਰ ਮੈਡ ਸੰਧੂ ਦੀ ਗੋਲੀ ਮਾਰ ਕੇ ਹੱਤਿਆ

ਸਰਹੱਦ ਪਾਰੋਂ ਚੱਲ ਰਹੇ ਤਸਕਰੀ ਨੈੱਟਵਰਕਾਂ ਨਾਲ ਸਬੰਧਤ ਚਾਰ ਮੁਲਜ਼ਮ 10 ਕਿੱਲੋ ਹੈਰੋਇਨ ਅਤੇ 10 ਪਿਸਤੌਲਾਂ ਸਣੇ ਕਾਬੂ

ਪੈਸੇ ਆਉਣ ਮਗਰੋਂ ਪੰਜਾਬ ਦੀਆਂ ਔਰਤਾਂ ਨੇ ਲਾਇਆ ਇੱਕੋ ਨਾਅਰਾ: ‘ਭਗਵੰਤ ਮਾਨ ਸਰਕਾਰ ਮੁੜ ਦੁਬਾਰਾ’

ਅੰਮ੍ਰਿਤਸਰ ਵਿੱਚ ਨਸ਼ੀਲੇ ਪਦਾਰਥ ਅਤੇ ਹਥਿਆਰ ਤਸਕਰੀ ਕਰਨ ਵਾਲੇ ਨੈੱਟਵਰਕਾਂ ਨਾਲ ਜੁੜੇ ਪੰਜ ਵਿਅਕਤੀ 13 ਪਿਸਤੌਲਾਂ ਅਤੇ 3.2 ਕਿਲੋ ਹੈਰੋਇਨ ਸਮੇਤ ਕਾਬੂ

ਅੰਮ੍ਰਿਤਸਰ ਵਿੱਚ 20 ਕਿੱਲੋ ਹੋਰ ਹੈਰੋਇਨ ਬਰਾਮਦ;ਚਾਰ ਕਾਬੂ

ਅੰਮ੍ਰਿਤਸਰ ਵਿੱਚ ਗ਼ੈਰ-ਕਾਨੂੰਨੀ ਹਥਿਆਰ ਤਸਕਰੀ ਨੈਟਵਰਕਾਂ ਦੇ ਅੱਠ ਕਾਰਕੁੰਨ 13 ਪਿਸਤੌਲਾਂ ਨਾਲ ਗ੍ਰਿਫਤਾਰ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਅਗਵਾਈ ਵਾਲੇ ਸਿੱਖ ਜਥੇ ਨੂੰ ਜ਼ੀਰੋ ਲਾਈਨ ਤੋਂ ਪਹਿਲਾਂ ਰੋਕਿਆ; ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਛੇਤੀ ਖੋਲ੍ਹਣ ਲਈ ਕੀਤੀ ਅਰਦਾਸ