ਸੁਨਾਮ : ਮੁਲਾਜ਼ਮਾਂ ਦੇ ਹੱਕਾਂ ਲਈ ਸੰਘਰਸ਼ਸ਼ੀਲ ਸਿਹਤ ਵਿਭਾਗ ਦੇ ਮੁਲਾਜ਼ਮਾਂ ਦੀ ਜਥੇਬੰਦੀ ਮਲਟੀਪਰਪਜ ਹੈਲਥ ਇੰਪਲਾਈਜ ਮੇਲ ਫੀਮੇਲ ਦੇ ਸੂਬਾਈ ਆਗੂਆਂ ਗੁਰਪ੍ਰੀਤ ਸਿੰਘ ਮੰਗਵਾਲ, ਹਰਵਿੰਦਰ ਸਿੰਘ ਛੀਨਾ, ਰਣਦੀਪ ਸਿੰਘ ਫਤਿਹਗੜ, ਸਰਬਜੀਤ ਕੌਰ ਨਵਾਂ ਸ਼ਹਿਰ, ਵੀਰਪਾਲ ਕੌਰ ਨੇ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਬਲਬੀਰ ਸਿੰਘ ਨਾਲ ਮੁਲਾਕਾਤ ਕੀਤੀ। ਮੀਟਿੰਗ ਵਿੱਚ ਸਿਹਤ ਸਕੱਤਰ ਪੰਜਾਬ ਕੁਮਾਰ ਰਾਹੁਲ, ਡਾਇਰੈਕਟਰ ਐਨ ਐਚ ਐਮ ਡਾਕਟਰ ਬਲਵਿੰਦਰ ਕੌਰ, ਮੈਡਮ ਦੀਪ ਸ਼ਿਖਾ ਹਾਜ਼ਰ ਸਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਥੇਬੰਦੀ ਦੇ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਮੰਗਵਾਲ ਨੇ ਦੱਸਿਆ ਕਿ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਮਹਿਕਮੇ ਦੇ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਮਲਟੀਪਰਪਜ ਕੇਡਰ ਦੇ ਨਾਮ ਬਦਲਣ ਸਬੰਧੀ ਹਾਮੀ ਭਰੀ, ਇਸੇ ਤਰਾਂ ਬਰਾਬਰ ਕੰਮ ਬਰਾਬਰ ਤਨਖਾਹ ਤਹਿਤ ਕੋਡ ਆਫ ਕੰਡਕਟ ਵਾਲੇ ਕੇਸਾਂ ਦੇ ਜਲਦੀ ਹੱਲ ਕਰਨ, ਮਲਟੀਪਰਪਜ ਕੇਡਰ ਦੇ ਸਫਰੀ ਭੱਤਾ, ਵਰਦੀ, ਡਾਈਟ ਭੱਤੇ ਇਕ ਮਹੀਨੇ ਤੱਕ ਮੁੜ ਬਹਾਲ ਕਰਨ ਸਮੇਤ, ਕੇਦਰੀ ਸਕੇਲ ਵਾਲੇ ਮੁਲਾਜ਼ਮਾਂ ਤੇ ਪੰਜਾਬ ਸਕੇਲ ਲਾਗੂ ਕਰਨ ਪਦਉਨਤੀਆ ਸਮਾਂਬੱਧ ਕਰਨ ਸਮੇਤ ਮਲਟੀਪਰਪਜ ਕੇਡਰ ਮੇਲ ਦੇ ਸਿਲੈਕਟਡ 270 ਉਮੀਦਵਾਰਾਂ ਸਮੇਤ ਫੀਮੇਲ ਦੇ 72 ਉਮੀਦਵਾਰਾ ਨੂੰ ਆਉਦੇ ਦਿਨਾ ਵਿੱਚ ਨਿਯੁਕਤੀ ਪੱਤਰ ਦਾ ਭਰੋਸਾ ਦਿੱਤਾ। ਉਨ੍ਹਾਂ ਆਖਿਆ ਕਿ ਸਿਹਤ ਵਿਭਾਗ ਦੇ ਮੁਲਾਜ਼ਮਾਂ ਦੀਆਂ ਹੋਰ ਮੰਗਾਂ ਬਾਰੇ ਵੀ ਵਿਸਥਾਰ ਪੂਰਵਕ ਚਰਚਾ ਕੀਤੀ ਗਈ। ਇਸ ਮੌਕੇ ਮਲਕੀਤ ਸਿੰਘ ਔਜਲਾ, ਸਪਿੰਦਰ ਸਿੰਘ, ਸੂਰਜ ਪ੍ਰਕਾਸ,, ਸੁਖਵਿੰਦਰ ਸਿੰਘ, ਤਰਸੇਮ ਸਿੰਘ ,ਦਲਜੀਤ ਢਿੱਲੋਂ , ਸ਼ਮਿੰਦਰ ਕੁਮਾਰ, ਗੁਰਦੀਪ ਕੌਰ , ਸੁਖਜੀਤ ਕੌਰ ਸਮੇਤ ਹੋਰ ਮੈਂਬਰ ਹਾਜ਼ਰ ਸਨ।