Wednesday, November 04, 2026
BREAKING NEWS
• ਆਮ ਆਦਮੀ ਪਾਰਟੀ ਦੇ ਦੋ ਮੌਜੂਦਾ ਵਿਧਾਇਕਾਂ ਵੱਲੋਂ ਅਸਤੀਫਾ • ਬਿਜਲੀ ਦਾ ਕਰੰਟ ਲੱਗਣ ਨਾਲ ਨੌਜਵਾਨ ਦੀ ਮੌਤ  • ਆਯੁਸ਼ਮਾਨ ਖੁਰਾਨਾ ਤੇ ਸਾਰਾ ਅਲੀ ਖਾਨ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ • ਫ਼ਿਲਮ ਨਿਰਮਾਤਾ ਅਮਰਦੀਪ ਸਿੰਘ ਗਰੇਵਾਲ ਦਿੱਲੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ • ਪੰਜਾਬ ਨੂੰ ਬਰਬਾਦ ਕਰਨ ਲਈ ਚਿੱਟਾ ਪਾਰਟੀ ਨਾਲ ਮਿਲੀਭੁਗਤ ਕੀਤੀ : ਕੇਜਰੀਵਾਲ • ਰੋਹਿਣੀ ਵਿੱਚ ਕੋਕੀਨ ਸਪਲਾਈ ਨੈਟਵਰਕ ਦਾ ਪਰਦਾਫ਼ਾਸ਼ ; ਚਾਰ ਵਿਦੇਸ਼ੀ ਨਾਗਰਿਕਾਂ ਗ੍ਰਿਫ਼ਤਾਰ • ਵਿਜੀਲੈਂਸ ਬਿਊਰੋ ਵੱਲੋਂ 30,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਰੰਗੇ ਹੱਥੀਂ ਕਾਬੂ • ਭਾਰਤ ਛੱਡੋ ਨੋਟਿਸ ; ਕਲਾਕਾਰ ਦੀ ਸ਼ਮੂਲੀਅਤ ਇਕ ਅਜਿਹੇ ਏਜੰਡੇ ਨਾਲ ਮੇਲ ਖਾਂਦੀ ਹੈ ਜੋ ਦੇਸ਼ ਦੇ ਹਿੱਤਾਂ ਦੇ ਉਲਟ ਹੈ : ਸ਼ੇਖ ਬਾਜੀ • ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਕਥਿਤ ਮਨੀ ਲਾਂਡਰਿੰਗ ਮਾਮਲੇ ਵਿੱਚ ਸੰਜੀਵ ਅਰੋੜਾ ਦੀ ਜ਼ਮਾਨਤ ਅਰਜ਼ੀ ਰੱਦ • ਅਭਿਜੀਤ ਦੀਪਕੇ, ਆਸ਼ੂਤੋਸ਼ ਰੰਕਾ, ਸੌਰਵ ਦਾਸ ਕਿਥੇ ਹਨ : ਕੇਜਰੀਵਾਲ

Chandigarh

ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ - 2026 - ਏਰੋਸਪੇਸ ਅਤੇ ਰੱਖਿਆ ਸੈਸ਼ਨ

March 14, 2026 11:20 PM
SehajTimes

ਚੰਡੀਗੜ੍ਹ/ਮੋਹਾਲੀ : ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ (ਪੀਪੀਆਈਐਸ) - 2026 ਦੇ ਦੂਜੇ ਦਿਨ, ਏਰੋਸਪੇਸ ਅਤੇ ਰੱਖਿਆ ਬਾਰੇ ਸੈਸ਼ਨ ਦੌਰਾਨ ਦੇਸ਼ ਦੇ ਰੱਖਿਆ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਪੰਜਾਬ ਕਿਵੇਂ ਇਸ ਵਿੱਚ ਯੋਗਦਾਨ ਪਾ ਸਕਦਾ ਹੈ, ਇਸ ਬਾਰੇ ਵਿਸਥਾਰ ਵਿਚ ਵਿਚਾਰ-ਵਟਾਂਦਰਾ ਕੀਤਾ ਗਿਆ। ਪੰਜਾਬ ਦੇ ਪੱਖ ਨੂੰ ਮਜ਼ਬੂਤੀ ਨਾਲ ਪੇਸ਼ ਕਰਦਿਆਂ ਸੰਸਦੀ ਮਾਮਲਿਆਂ ਬਾਰੇ ਮੰਤਰੀ ਡਾ. ਰਵਜੋਤ ਸਿੰਘ ਨੇ ਸੈਸ਼ਨ ਦੀ ਪ੍ਰਧਾਨਗੀ ਕਰਦੇ ਹੋਏ ਕਿਹਾ ਕਿ ਪੰਜਾਬ ਕੋਲ ਇੱਕ ਸ਼ਾਨਦਾਰ ਈਕੋ ਸਿਸਟਮ ਹੈ ਜੋ ਦੇਸ਼ ਦੇ ਰੱਖਿਆ ਖੇਤਰ ਨੂੰ ਹੁਲਾਰਾ ਦੇਣ ਅਤੇ ਬਹੁਤ ਮੁੱਲਵਾਨ ਯੋਗਦਾਨ ਪਾਉਣ ਲਈ ਢੁੱਕਵਾਂ ਹੈ। ਕੈਬਨਿਟ ਮੰਤਰੀ ਵੱਲੋਂ ਟਰਬਾਈਨ ਬੈਲਿਸਟਿਕ ਰਿਸਰਚ ਲੈਬਾਰਟਰੀ (ਟੀ.ਬੀ.ਆਰ.ਐਲ.) ਅਤੇ ਲੁਧਿਆਣਾ ਵਿੱਚ ਸੈਂਟਰਲ ਟੂਲ ਰੂਮ ਤੋਂ ਇਲਾਵਾ 6 ਹਵਾਈ ਅੱਡਿਆਂ ਦੀ ਮੌਜੂਦਗੀ ਨੂੰ ਸ਼ਾਨਦਾਰ ਤਕਨੀਕੀ ਅਤੇ ਸੰਪਰਕ ਪਹਿਲੂਆਂ ਵਜੋਂ ਹਵਾਲਾ ਦਿੱਤਾ ਗਿਆ। ਪੰਜਾਬ ਸਰਕਾਰ ਨੇ ਹਾਲ ਹੀ ਵਿੱਚ ਰੱਖਿਆ ਖੇਤਰ ਨਾਲ ਸਬੰਧਤ ਮੁੱਦਿਆਂ 'ਤੇ ਵਿਆਪਕ ਚਰਚਾ ਕਰਨ ਲਈ ਇੱਕ ਰੱਖਿਆ ਸੰਮੇਲਨ ਵੀ ਕਰਵਾਇਆ।

ਭਾਰਤੀ ਹਵਾਈ ਸੈਨਾ ਦੇ ਸਾਬਕਾ ਮੁਖੀ, ਏਅਰ ਚੀਫ ਮਾਰਸ਼ਲ ਬੀ.ਐਸ. ਧਨੋਆ ਨੇ ਰੱਖਿਆ ਖੇਤਰ ਵਿੱਚ ਮੁੱਖ ਯੋਗਤਾ ਵਾਲੇ ਖੇਤਰਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਹੋਰ ਬਿਹਤਰ ਬਣਾਉਣ 'ਤੇ ਕੰਮ ਕਰਨ ਦੇ ਹੱਕ ਵਿੱਚ ਦਲੀਲਾਂ ਪੇਸ਼ ਕੀਤੀਆਂ। ਉਦਯੋਗਿਕ ਖੇਤਰ ਦੀ ਤਰਜ਼ 'ਤੇ ਰੱਖਿਆ ਖੇਤਰ ਵਿੱਚ ਸੈਕਟਰਲ ਕਮੇਟੀਆਂ ਹੋਣ ਦੀ ਵਕਾਲਤ ਕਰਦੇ ਹੋਏ, ਜੇ.ਐੱਸ.ਡਬਲਿਊ, ਸਰਬਲੋਹ ਮੋਟਰਜ਼ ਦੇ ਸੀਈਓ ਜਸਕੀਰਤ ਵਲਾਦੀਮੀਰ ਸਿੰਘ ਨੇ ਰੱਖਿਆ ਨਿਰਮਾਣ ਵਿੱਚ ਐਮ.ਐਸ.ਐਮ.ਈ ਨੂੰ ਜੋੜਨ ਦੀ ਮਹੱਤਤਾ 'ਤੇ ਵੀ ਜ਼ੋਰ ਦਿੱਤਾ।

ਇਨਵੈਸਟ ਪੰਜਾਬ ਦੇ ਸੀਈਓ ਸ੍ਰੀ ਅਮਿਤ ਢਾਕਾ ਨੇ ਪੰਜਾਬ ਦੇ ਮਜ਼ਬੂਤ ਨਿਰਮਾਣ ਅਧਾਰ ਨੂੰ ਸੂਚੀਬੱਧ ਕਰਨ ਦੇ ਨਾਲ-ਨਾਲ ਕਾਰੋਬਾਰ ਕਰਨ ਦੀ ਸੌਖ 'ਤੇ ਜ਼ੋਰ ਦਿੱਤਾ ਜਿਸਦੇ ਨਤੀਜੇ ਵਜੋਂ 45 ਦਿਨਾਂ ਦੇ ਅੰਦਰ ਸਾਰੀਆਂ ਲੋੜੀਂਦੀਆਂ ਇਜਾਜ਼ਤਾਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ।

Have something to say? Post your comment

More in Chandigarh

ਹਰਪਾਲ ਸਿੰਘ ਚੀਮਾ ਵੱਲੋਂ ਪੀ.ਸੀ.ਐੱਸ. ਆਫਿਸਰਜ਼ ਐਸੋਸੀਏਸ਼ਨ ਨਾਲ ਮੀਟਿੰਗ

ਪੰਜਾਬ ਸਰਕਾਰ ਦੇ ਸਹਿਯੋਗ ਨਾਲ 13 ਤੋਂ 15 ਨਵੰਬਰ ਤੱਕ ਕਰਵਾਇਆ ਜਾਵੇਗਾ 10ਵਾਂ ਮਿਲਟਰੀ ਲਿਟ੍ਰੇਚਰ ਫੈਸਟੀਵਲ: ਮੋਹਿੰਦਰ ਭਗਤ

ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਪੁਰਬ ਮੌਕੇ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਕਰਵਾਇਆ ਜਾਵੇਗਾ 3 ਦਿਨਾ ਵਿਸ਼ਾਲ ਸਮਾਗਮ: ਚੀਮਾ

ਮਾਨ ਸਰਕਾਰ ਨੇ ਕਿਸਾਨਾਂ ਨੂੰ ਉਪਲੱਬਧ ਕਰਵਾਈਆਂ 94,456 ਫ਼ਸਲੀ ਰਹਿੰਦ-ਖੂੰਹਦ ਪ੍ਰਬੰਧਨ ਮਸ਼ੀਨਾਂ: ਗੁਰਮੀਤ ਖੁੱਡੀਆਂ

ਕੇਂਦਰੀ ਏਜੰਸੀਆਂ ਭਾਜਪਾ ਦੇ ਇਸ਼ਾਰੇ ਉੱਤੇ ਆਪ ਆਗੂਆਂ ਖ਼ਿਲਾਫ਼ ਛਾਪੇ ਮਾਰ ਰਹੀਆਂ ਹਨ : ਮੁੱਖ ਮੰਤਰੀ 

ਤਿਉਹਾਰੀ ਸੀਜ਼ਨ ਦੌਰਾਨ ਮਿਲਾਵਟਖੋਰੀ ਤੇ ਤਿੱਖੀ ਨਜ਼ਰ: 110 ਕੁਇੰਟਲ ਅਸੁਰੱਖਿਅਤ ਖਾਧ ਪਦਾਰਥ ਜ਼ਬਤ, 50 ਕੁਇੰਟਲ ਮਿਲਾਵਟੀ ਦੁੱਧ-ਉਤਪਾਦ ਨਸ਼ਟ ਕੀਤੇ

ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਲਈ ਦੀਵਾਲੀ ਦੇ ਤੋਹਫ਼ੇ ਦਾ ਐਲਾਨ

ਸਪੀਕਰ ਸੰਧਵਾਂ ਨੇ ਪੰਜਾਬ ਸਰਕਾਰ ਦੀ ‘ਮੇਰਾ ਘਰ ਮੇਰੇ ਨਾਮ’ ਸਕੀਮ ਤਹਿਤ ਪਿੰਡ ਹਰੀ ਨੌਂ ਦੇ ਵਸਨੀਕਾਂ ਨੂੰ ਸੌਂਪੇ ਜਾਇਦਾਦ ਦੇ ਮਾਲਕੀ ਹੱਕ

ਗੈਂਗਸਟਰਾਂ 'ਤੇ ਵਾਰ ਦਾ 287ਵਾਂ ਦਿਨ: ਪੰਜਾਬ ਪੁਲਿਸ ਵੱਲੋਂ 477 ਥਾਈਂ ਛਾਪੇਮਾਰੀ; 151 ਕਾਬੂ

‘ਖੇਡਾਂ ਵਤਨ ਪੰਜਾਬ ਦੀਆਂ-2026’ ਅਧੀਨ ਰਾਜ ਪੱਧਰੀ ਘੋੜਸਵਾਰੀ ਮੁਕਾਬਲਿਆਂ ਦੇ ਸ਼ਡਿਊਲ ਵਿੱਚ ਤਬਦੀਲੀ