ਨਵੀਂ ਦਿੱਲੀ : ਮੁਥੂਟ ਫ਼ਾਇਨਾਂਸ ਦੇ ਚੇਅਰਮੈਨ ਐਮ.ਜੀ. ਜਾਰਜ ਮੁਥੂਟ ਦਾ ਬੀਤੇ ਦਿਨੀਂ ਦਿੱਲੀ ਵਿਚ ਦਿਹਾਂਤ ਹੋ ਗਿਆ। ਉਹ ਆਪਣੇ ਘਰ ਵਿਚ ਪੌੜੀਆਂ ਤੋਂ ਗਿਰ ਗਏ ਸਨ ਜਿਸ ਤੋਂ ਬਾਅਦ ੳਨ੍ਹਾਂ ਨੂੰ ਦਿੱਲੀ ਦੇ ਐਸਕਾਰਟ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ। ਜਾਰਜ ਮੁਥੂਟ 72 ਸਾਲ ਦੇ ਸਨ। ਮੁਥੂਟ ਫ਼ਾਇਨਾਂਸ ਦੇਸ਼ ਦੀ ਸੱਭ ਤੋਂ ਵੱਡੀ ਨਾਨ ਬੈਂਕਿੰਗ ਫ਼ਾਇਨਾਂਸ ਕੰਪਨੀ ਹੈ। ਇਹ ਗਰੁੱਪ ਸੋਨੇ ਦੇ ਬਦਲੇ ਲੋਨ ਦੇ ਕੇ ਰਿਆਲਟੀ, ਇਨਫ਼ਰਾ, ਹਾਸਪੀਟਲ, ਸਿਖਿਆ ਆਦਿ ਵਿਚ ਸ਼ਾਮਲ ਹੈ।