Saturday, October 17, 2026
BREAKING NEWS
• ਪੰਜਾਬ ਨੂੰ ਬਰਬਾਦ ਕਰਨ ਲਈ ਚਿੱਟਾ ਪਾਰਟੀ ਨਾਲ ਮਿਲੀਭੁਗਤ ਕੀਤੀ : ਕੇਜਰੀਵਾਲ • ਰੋਹਿਣੀ ਵਿੱਚ ਕੋਕੀਨ ਸਪਲਾਈ ਨੈਟਵਰਕ ਦਾ ਪਰਦਾਫ਼ਾਸ਼ ; ਚਾਰ ਵਿਦੇਸ਼ੀ ਨਾਗਰਿਕਾਂ ਗ੍ਰਿਫ਼ਤਾਰ • ਵਿਜੀਲੈਂਸ ਬਿਊਰੋ ਵੱਲੋਂ 30,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਰੰਗੇ ਹੱਥੀਂ ਕਾਬੂ • ਭਾਰਤ ਛੱਡੋ ਨੋਟਿਸ ; ਕਲਾਕਾਰ ਦੀ ਸ਼ਮੂਲੀਅਤ ਇਕ ਅਜਿਹੇ ਏਜੰਡੇ ਨਾਲ ਮੇਲ ਖਾਂਦੀ ਹੈ ਜੋ ਦੇਸ਼ ਦੇ ਹਿੱਤਾਂ ਦੇ ਉਲਟ ਹੈ : ਸ਼ੇਖ ਬਾਜੀ • ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਕਥਿਤ ਮਨੀ ਲਾਂਡਰਿੰਗ ਮਾਮਲੇ ਵਿੱਚ ਸੰਜੀਵ ਅਰੋੜਾ ਦੀ ਜ਼ਮਾਨਤ ਅਰਜ਼ੀ ਰੱਦ • ਅਭਿਜੀਤ ਦੀਪਕੇ, ਆਸ਼ੂਤੋਸ਼ ਰੰਕਾ, ਸੌਰਵ ਦਾਸ ਕਿਥੇ ਹਨ : ਕੇਜਰੀਵਾਲ • ਦਿੱਲੀ ਪੁਲਿਸ ਵਲੋਂ 5.75 ਕਿਲੋਗ੍ਰਾਮ ਕ੍ਰਿਸਟਲ ਮੇਥ (ਆਈਸ) ਜ਼ਬਤ ; ਇਕ ਗ੍ਰਿਫ਼ਤਾਰ • ਸੋਸ਼ਲ ਮੀਡੀਆ ਇਨਫ਼ਲੂਐਂਸਰ ਮੈਡ ਸੰਧੂ ਦੀ ਗੋਲੀ ਮਾਰ ਕੇ ਹੱਤਿਆ • ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀਆਂ ਗਲਤ ਨੀਤੀਆਂ ਕਾਰਨ ਹੀ ਅੱਜ ਪੰਜਾਬ ਪਿੱਛੇ ਹੋ ਗਿਆ: ਨਾਇਬ ਸਿੰਘ ਸੈਣੀ • ਚੰਡੀਗੜ੍ਹ ‘ਚ ਪੰਜਾਬ ਭਾਜਪਾ ਦਫ਼ਤਰ ਗ੍ਰੇਨੇਡ ਮਾਮਲੇ ਦੀ ਜਾਂਚ ਐਨ ਆਈ ਏ ਹਵਾਲੇ

Education

‘ਰਾਸ਼ਟਰੀ ਅਵਿਸ਼ਕਾਰ ਅਭਿਆਨ’ ਤਹਿਤ ਸਰਕਾਰੀ ਸਕੂਲਾਂ ਵਿੱਚ ਪ੍ਰੋਗਰਾਮ ਕਰਵਾਏ ਗਏ

February 03, 2026 02:28 PM
SehajTimes

ਧਨੌਲਾ : ਡਾਇਰੈਕਟਰ ਐੱਸੀ.ਆਰ.ਟੀ. ਪੰਜਾਬ ਕਿਰਨ ਸ਼ਰਮਾ ਅਤੇ ਸਹਾਇਕ ਡਾਇਰੈਕਟਰ ਡਾਕਟਰ ਬੂਟਾ ਸਿੰਘ ਸੇਖੋਂ ਦੇ ਨਿਰਦੇਸ਼ਾਂ ਅਤੇ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਬਰਨਾਲਾ ਸੁਨੀਤ ਇੰਦਰ ਸਿੰਘ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਬਰਨਾਲਾ ਬਰਜਿੰਦਰ ਪਾਲ (ਨੈਸ਼ਨਲ ਅਵਾਰਡੀ) ਦੀ ਯੋਗ ਅਗਵਾਈ ਵਿੱਚ ਰਾਸ਼ਟਰੀ ਅਵਿਸ਼ਕਾਰ ਅਭਿਆਨ 2025-26 ਤਹਿਤ ਵਾਟਰ ਕੰਜਰਵੇਸ਼ਨ ਸਬੰਧੀ ਬਲਾਕ ਬਰਨਾਲਾ ਦੇ ਪੰਜ ਸਕੂਲਾਂ ਵਿੱਚ ਗਤੀਵਿਧੀਆਂ ਕਰਵਾਈਆਂ ਗਈਆਂ। ਇਸ ਤਹਿਤ ਸਰਕਾਰੀ ਹਾਈ ਸਕੂਲ ਉੱਪਲੀ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੇਖਾ, ਸਰਕਾਰੀ ਹਾਈ ਸਕੂਲ ਧੂਰਕੋਟ, ਸਰਕਾਰੀ ਹਾਈ ਸਕੂਲ ਫਤਿਹਗੜ੍ਹ ਛੰਨਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆ ਬਰਨਾਲਾ ਨੇ ਭਾਗ ਲਿਆ। ਬਲਾਕ ਬਰਨਾਲਾ ਦੇ ਨੋਡਲ ਅਫ਼ਸਰ ਵਿਜੈ ਕੁਮਾਰ ਸਾਇੰਸ ਅਧਿਆਪਕ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵਾਟਰ ਕੰਜਰਵੇਸ਼ਨ ਤਹਿਤ ਇਹਨਾਂ ਸਕੂਲਾਂ ਵਿਖੇ ਪਾਣੀ ਦੀ ਬੱਚਤ ਅਤੇ ਪਾਣੀ ਦੀ ਯੋਗ ਵਰਤੋਂ ਸਬੰਧੀ ਸਹੁੰ ਚੁਕਾਈ ਗਈ। ਇਸ ਤੋਂ ਇਲਾਵਾ ਵੱਖ-ਵੱਖ ਪ੍ਰਕਾਰ ਦੀ ਮਿੱਟੀ ਦੁਆਰਾ ਪਾਣੀ ਸੋਖਣ ਦੀ ਦਰ ਨੂੰ ਮਾਪਣ ਸਬੰਧੀ ਗਤੀਵਿਧੀਆਂ ਅਤੇ ਕਿਰਿਆਵਾਂ ਸਕੂਲ ਦੇ ਬੱਚਿਆਂ ਦੁਆਰਾ ਕੀਤੀਆਂ ਗਈਆਂ। ਸਕੂਲਾਂ ਵਿਖੇ ਪੇਂਟਿੰਗ ਅਤੇ ਕੁਇਜ਼ ਮੁਕਾਬਲੇ ਕਰਵਾਏ ਗਏ, ਜਿਸ ਤਹਿਤ ਬੱਚਿਆਂ ਨੂੰ ਪਾਣੀ ਦੀ ਮਹੱਤਤਾ ਅਤੇ ਪਾਣੀ ਨੂੰ ਬਚਾਉਣ ਸਬੰਧੀ ਉਪਰਾਲੇ ਕਰਨ ਲਈ ਪ੍ਰੇਰਿਤ ਕੀਤਾ ਗਿਆ।।

ਸ਼੍ਰੀ ਬਰਜਿੰਦਰ ਪਾਲ ਉਪ ਜਿਲ੍ਹਾ ਸਿੱਖਿਆ ਅਫਸਰ ਸਕੈਂਡਰੀ ਬਰਨਾਲਾ ਨੇ ਦੱਸਿਆ ਕਿ ਇਸ ਤਰ੍ਹਾਂ ਦੇ ਉਪਰਾਲੇ ਬੱਚਿਆਂ ਵਿੱਚ ਵਾਤਾਵਰਨ ਜਾਗਰੂਕਤਾ ਅਤੇ ਪਾਣੀ ਦੀ ਸੰਭਾਲ ਲਈ ਬਹੁਤ ਜ਼ਰੂਰੀ ਹਨ ਅਤੇ ਸਮੇਂ-ਸਮੇਂ ’ਤੇ ਬਲਾਕ ਅਤੇ ਜ਼ਿਲ੍ਹਾ ਪੱਧਰ ’ਤੇ ਕਰਵਾਏ ਜਾਂਦੇ ਹਨ।
ਇਹ ਬਲਾਕ ਪੱਧਰੀ ਗਤੀਵਿਧੀਆਂ ਸਕੂਲ ਅਧਿਆਪਕ ਵਿਜੈ ਕੁਮਾਰ ਸਰਕਾਰੀ ਹਾਈ ਸਕੂਲ ਉੱਪਲੀ ਦੀ ਅਗਵਾਈ ਵਿੱਚ ਵਿਦਿਆਰਥੀਆਂ ਦਿਲਸ਼ਾਦ ਖਾਨ ਨੌਵੀਂ ਪ੍ਰਭਜੋਤ ਕੌਰ ਨੌਵੀਂ ਅਤੇ ਜਸਵਿੰਦਰ ਸਿੰਘ ਦਸਵੀਂ ਨੇ ਮਿੱਟੀ ਦੇ ਪਾਣੀ ਸੋਖਣ ਸਬੰਧੀ ਕਿਰਿਆ ਕੀਤੀ, ਪ੍ਰੀਤਰਤਨ ਕੌਰ ਸਰਕਾਰੀ ਸੀਨੀਅਰ ਸੈਕੈੰਡਰੀ ਸਕੂਲ ਸੇਖਾ ਦੀ ਅਗਵਾਈ ਵਿੱਚ ਵਿਦਿਆਰਥੀ ਮੁਹੰਮਦ ਇਆਣ ਛੇਵੀ, ਮਨਵੀਰ ਸਿੰਘ ਨੌਵੀਂ ਅਤੇ ਅਵਜੋਤ ਸਿੰਘ ਨੋਵੀਂ ਨੇ ਪੋਸਟਰ ਮੇਕਿੰਗ, ਕੁਇਜ, ਪੇਂਟਿੰਗ ਅਤੇ ਪਾਣੀ ਨੂੰ ਸੋਖਣ ਸਬੰਧੀ ਕਿਰਿਆਵਾਂ ਵਿੱਚ ਭਾਗ ਲਿਆ, ਰਾਜਵਿੰਦਰ ਸਿੰਘ ਸਰਕਾਰੀ ਹਾਈ ਸਕੂਲ ਧੂਰਕੋਟ ਦੀ ਅਗਵਾਈ ਵਿੱਚ ਵਿਦਿਆਰਥੀ ਲਵਦੀਪ ਸ਼ਰਮਾ ਅੱਠਵੀਂ ਅਤੇ ਖੁਸ਼ਦੀਪ ਸ਼ਰਮਾ ਦਸਵੀਂ ਨੇ ਸਾਰੇ ਸਕੂਲ ਦੇ ਵਿਦਿਆਰਥੀ ਨੂੰ ਪਾਣੀ ਬਚਾਉਣ ਸਬੰਧੀ ਸਹੁੰ ਚੁਕਾਈ, ਕੁਲਜੀਤ ਕੌਰ ਸਰਕਾਰੀ ਹਾਈ ਸਕੂਲ ਫਤਿਹਗੜ੍ਹ ਛੰਨਾ ਦੀ ਅਗਵਾਈ ਵਿੱਚ ਵਿਦਿਆਰਥੀਆਂ ਸੁਹਾਨਾ ਦਸਵੀਂ, ਮਹਿਕ ਦਸਵੀਂ ਅਤੇ ਪ੍ਰਭਜੋਤ ਕੌਰ ਨੋਵੀਂ ਨੇ ਪੋਸਟਰ ਅਤੇ ਸਲੋਗਨ ਮੇਕਿੰਗ ਕੰਪਟੀਸ਼ਨ ਵਿੱਚ ਭਾਗ ਲਿਆ ਅਤੇ ਮੈਡਮ ਇੰਦਰਜੀਤ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆ ਬਰਨਾਲਾ ਦੀ ਅਗਵਾਈ ਵਿੱਚ ਸਕੂਲੀ ਵਿਦਿਆਰਥਣਾਂ ਸਲੂਨੀ ਖੁਸ਼ੀ ਅਤੇ ਕੁਲਵਿੰਦਰ ਕੌਰ ਨੇ ਪੇਂਟਿੰਗ, ਪੋਸਟਰ ਮੇਕਿੰਗ ਅਤੇ ਪਾਣੀ ਸੋਖਣ ਸਬੰਧੀ ਕਿਰਿਆ ਵਿੱਚ ਭਾਗ ਲਿਆ।

Have something to say? Post your comment

More in Education

"ਹਰ ਦਿਨ, ਇਕ ਕਦਮ ਅੱਗੇ": ਪੰਜਾਬ ਦੇ 19,200 ਸਰਕਾਰੀ ਸਕੂਲਾਂ ਵਿੱਚ ਕਰਵਾਈ ਮੈਗਾ ਪੀ.ਟੀ.ਐਮ. ਵਿੱਚ 21 ਲੱਖ ਮਾਪਿਆਂ ਵੱਲੋਂ ਸ਼ਮੂਲੀਅਤ

ਪੰਜਾਬ ਸਰਕਾਰ ਵੱਲੋਂ ਐਸ.ਸੀ. ਵਿਦਿਆਰਥੀਆਂ ਲਈ ਪੜ੍ਹਾਈ ਦਾ ਸਹਾਰਾ ਹੋਰ ਮਜ਼ਬੂਤ

ਮੇਰਾ ਸੁਪਨਾ ਪੰਜਾਬ ਨੂੰ ਆਲਮੀ ਸਿੱਖਿਆ ਕੇਂਦਰ ਬਣਾਉਣਾ ਹੈ : ਭਗਵੰਤ ਸਿੰਘ ਮਾਨ

ਸੁਨਾਮ 'ਚ "ਆਪ" ਸਰਕਾਰ ਦੀ ਸਿਖਿਆ ਕ੍ਰਾਂਤੀ ਦਾ ਕੌੜਾ ਸੱਚ 

ਏਬੀਸੀ ਸਕੂਲ ਮਹੋਲੀ ਖੁਰਦ ਵਿਖੇ ਸ਼ਾਨਦਾਰ ਮੁਕਾਬਲੇ ਕਰਵਾਏ

ਜੱਜ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਨੇ ਨੈਸ਼ਨਲ ਫੈਡਰੇਸ਼ਨ ਕੱਪ ਵਿੱਚ ਓਵਰਆਲ ਚੈਂਪੀਅਨ ਬਣ ਕੇ ਰਚਿਆ ਇਤਿਹਾਸ।

ਫਾਰਮੇਸੀ ਪੇਪਰ ਲੀਕ ਮਾਮਲਾ : ਬਾਬਾ ਫਰੀਦ ਯੂਨੀਵਰਸਿਟੀ ਦੇ ਬਾਹਰ ਜਨਤਕ ਜਥੇਬੰਦੀਆਂ ਦਾ ਪੱਕਾ ਧਰਨਾ ਦੂਜੇ ਦਿਨ ਵੀ ਜਾਰੀ

ਕੰਪਿਊਟਰ ਟੀਚਰ 31 ਨੂੰ ਅਮਨ ਅਰੋੜਾ ਦੇ ਘਰ ਦਾ ਕਰਨਗੇ ਘਿਰਾਓ ਕਿਹਾ "ਆਪ" ਸਰਕਾਰ ਵੱਲੋਂ ਪਰੋਸਿਆ ਜਾ ਰਿਹੈ ਝੂਠ

ਕਰੰਟ ਲੱਗਣ ਨਾਲ ਪੀ.ਐਚ.ਡੀ. ਸਕਾਲਰ ਦੀ ਮੌਤ

ਅਕੇਡੀਆ ਸਕੂਲ 'ਚ ਪੰਜਾਬੀ ਵਾਦ-ਵਿਵਾਦ ਮੁਕਾਬਲਾ ਕਰਾਇਆ